ਚੰਡੀਗੜ੍ਹ: ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਸਟਾਰਰ ਫਿਲਮ 'ਪਠਾਨ' ਦੇ ਪਹਿਲੇ ਅਤੇ ਵਿਵਾਦਿਤ ਗੀਤ 'ਬੇਸ਼ਰਮ ਰੰਗ' ਨੂੰ ਲੈ ਕੇ ਹੰਗਾਮਾ ਹੋ ਗਿਆ ਹੈ। ਗੀਤ ਦਾ ਵਿਰੋਧ ਇਸ ਲਈ ਕੀਤਾ ਜਾ ਰਿਹਾ ਹੈ, ਕਿਉਂਕਿ ਇਸ 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜੇ ਪਾਏ ਹੋਏ ਹਨ। ਇਸ ਕਾਰਨ ਹਿੰਦੂ ਮਹਾਸਭਾ ਦੇ ਲੋਕ ਨਾਰਾਜ਼ ਹਨ। ਹੁਣ ਇਸ ਗਰੁੱਪ ਦਾ ਕਹਿਣਾ ਹੈ ਕਿ ਜਾਂ ਤਾਂ ਗੀਤ ਐਡਿਟ ਕਰੋ ਨਹੀਂ ਤਾਂ ਅਸੀਂ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇਵਾਂਗੇ। ਤਾਜ਼ਾ ਅਪਡੇਟ ਦੀ ਗੱਲ ਕਰੀਏ ਤਾਂ ਹੁਣ ਇਸ ਵਿਵਾਦਤ ਮਾਮਲੇ ਦਾ ਨੋਟਿਸ ਲੈਂਦਿਆਂ ਸੈਂਸਰ ਬੋਰਡ ਨੇ ਆਪਣਾ ਹੁਕਮ ਜਾਰੀ ਕੀਤਾ ਹੈ। ਸੈਂਸਰ ਬੋਰਡ ਨੇ ਫਿਲਮ ਨੂੰ ਸਿਨੇਮਾਘਰਾਂ 'ਚ ਰਿਲੀਜ਼ ਕਰਨ ਤੋਂ ਪਹਿਲਾਂ ਕਟੌਤੀਆਂ ਸਮੇਤ ਕਈ ਸੁਝਾਅ ਦਿੱਤੇ ਹਨ। ਅਜਿਹੇ ਗੰਭੀਰ ਵਿਵਾਦ ਦੇ ਵਿਚਕਾਰ ਮਸ਼ਹੂਰ ਪੰਜਾਬੀ ਅਦਾਕਾਰਾ ਸਰਗੁਮ ਮਹਿਤਾ (Sargun Mehta dance on Besharam Rang song) ਨੇ ਇਸ ਗੀਤ ਦੀ ਰੀਲ ਬਣਾ ਕੇ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ।
ਸਰਗੁਣ ਨੇ ਆਪਣੇ ਇੰਸਟਾ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਸਰਗੁਣ 'ਪਠਾਨ' ਦੇ ਕ੍ਰੇਜ਼ੀ ਗੀਤ 'ਬੇਸ਼ਰਮ ਰੰਗ'(Sargun Mehta dance on Besharam Rang) 'ਤੇ ਹਲਕਾ ਹਲਕਾ ਡਾਂਸ ਕਰ ਰਹੀ ਹੈ। ਸਰਗੁਣ ਨੇ ਨੀਲੀ ਮਿੰਨੀ ਡਰੈੱਸ ਪਾਈ ਹੋਈ ਹੈ। ਸਰਗੁਣ ਨੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਲਿਖਿਆ '2023 ਲਈ ਤਿਆਰ'।
- " class="align-text-top noRightClick twitterSection" data="
">
ਦੱਸ ਦੇਈਏ ਕਿ ਸਰਗੁਣ ਦੇ ਇਸ ਵੀਡੀਓ ਨੂੰ ਕੁੱਝ ਹੀ ਸਮੇਂ ਵਿੱਚ ਅਨੇਕਾਂ ਪ੍ਰਸ਼ੰਸਕਾਂ ਨੇ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕਈ ਅਜਿਹੇ ਪ੍ਰਸ਼ੰਸਕ ਵੀ ਹਨ, ਜੋ ਕਮੈਂਟਸ 'ਚ ਅਦਾਕਾਰਾ ਦੇ ਇਸ ਵੀਡੀਓ ਦੀ ਖੁੱਲ੍ਹ ਕੇ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ' ਤੁਸੀਂ ਹੌਟ ਹੋ'।
ਸਰਗੁਣ ਦੇ ਕੰਮ ਦੀ ਗੱਲ ਕਰੀਏ ਤਾਂ ਅਦਾਕਾਰਾ ਨੂੰ ਹਾਲ ਹੀ ਵਿੱਚ ਦਿਲਜੀਤ ਦੁਸਾਂਝ ਨਾਲ ਫਿਲਮ 'ਬਾਬੇ ਭੰਗੜਾ ਪਾਉਂਦੇ ਨੇ' ਵਿੱਚ ਦੇਖਿਆ ਗਿਆ ਸੀ। ਫਿਲਮ ਨੇ ਚੰਗੀ ਕਮਾਈ ਕੀਤੀ। ਇਸ ਤੋਂ ਇਲਾਵਾ ਸਰਗੁਣ ਦੀ ਇਸ ਸਾਲ 'ਸੌਂਕਣ ਸੌਂਕਣੇ', 'ਛੱਲਾ ਮੁੜ ਕੇ ਨਹੀਂ ਆਇਆ', 'ਮੋਹ' ਰਿਲੀਜ਼ ਹੋਈਆਂ। ਅਦਾਕਾਰਾ ਨੇ ਬਾਲੀਵੁੱਡ ਫਿਲਮ 'ਕਠਪੁਤਲੀ' ਵਿੱਚ ਸੁਪਰਸਟਾਰ ਅਕਸ਼ੈ ਕੁਮਾਰ ਨਾਲ ਸ੍ਰਕੀਨ ਸਪੇਸ ਸਾਂਝੀ ਕੀਤੀ।
ਟੌਪ ਏਸ਼ੀਅਨ ਕਲਾਕਾਰਾਂ ਦੀ ਸੂਚੀ ਵਿੱਚ ਨਾਂ: ਗੂਗਲ ਨੇ ਟੌਪ ਏਸ਼ੀਅਨ ਕਲਾਕਾਰਾਂ ਦੀ ਸੂਚੀ ਜਾਰੀ ਕੀਤੀ ਜਿਸ ਵਿੱਚ ਅਦਾਕਾਰਾ ਸਰਗੁਣ ਮਹਿਤਾ (Sargun Mehta dance on Besharam Rang song) ਨੇ 22ਵਾਂ ਸਥਾਨ ਪ੍ਰਾਪਤ ਕੀਤਾ ਹੈ ਅਤੇ ਅਦਾਕਾਰ ਏਸ਼ੀਅਨ ਚਾਰਟ ਵਿੱਚ ਸਥਾਨ ਬਣਾਉਣ ਵਾਲੀ ਪਹਿਲੀ ਪੰਜਾਬੀ ਮਹਿਲਾ ਅਦਾਕਾਰਾ ਬਣ ਗਈ ਹੈ।
'ਬੇਸ਼ਰਮ ਰੰਗ' ਵਿਵਾਦ: 'ਬੇਸ਼ਰਮ ਰੰਗ' 'ਚ ਦੀਪਿਕਾ ਪਾਦੂਕੋਣ ਨੇ ਭਗਵੇਂ ਰੰਗ ਦੇ ਕੱਪੜਿਆਂ 'ਚ ਸ਼ਾਹਰੁਖ ਖਾਨ ਨਾਲ ਜ਼ਬਰਦਸਤ ਸੀਨ ਦਿੱਤੇ ਹਨ। ਹੁਣ ਦੀਪਿਕਾ ਦਾ ਇਹ ਅੰਦਾਜ਼ ਵਿਸ਼ਵ ਹਿੰਦੂ ਪ੍ਰੀਸ਼ਦ ਅਤੇ ਹਿੰਦੂ ਮਹਾਸਭਾ ਸਮੇਤ ਕਈ ਲੋਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਕਈ ਰਾਜਾਂ ਵਿੱਚ ਫਿਲਮ ਦਾ ਵਿਰੋਧ ਵਧਦਾ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਫਿਲਮ 25 ਜਨਵਰੀ 2023 ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ:ਫਿਲਮ 'ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ' ਦੀ ਸ਼ੂਟਿੰਗ ਖ਼ਤਮ, ਇਸ ਦਿਨ ਹੋਵੇਗੀ ਰਿਲੀਜ਼