ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬੇਹਤਰੀਨ ਅਤੇ ਮੰਝੇ ਹੋਏ ਅਦਾਕਾਰਾਂ ਵਿੱਚ ਆਪਣਾ ਨਾਂ ਦਰਜ ਕਰਵਾ ਚੁੱਕੇ ਸਰਦਾਰ ਸੋਹੀ ਅਤੇ ਮਲਕੀਤ ਰੌਣੀ ਆਪਣੀ ਨਵੀਂ ਪੰਜਾਬੀ ਫਿਲਮ ‘ਮਨਸੂਬਾ’ ਦੇ ਸ਼ੂਟ ਲਈ ਕੈਨੇਡਾ ਪੁੱਜ ਗਏ ਹਨ, ਜਿਸ ਦਾ ਨਿਰਦੇਸ਼ਨ ਰਾਣਾ ਰਣਬੀਰ ਕਰ ਰਹੇ ਹਨ।
ਬ੍ਰਿਟਿਸ਼ ਕੋਲੰਬੀਆਂ ਅਧੀਨ ਆਉਂਦੇ ਖੂਬਸੂਰਤ ਹਿੱਸੇ ਵੈਨਕੂਵਰ ਅਤੇ ਸਰੀ ਦੇ ਆਸਪਾਸ ਮੁਕੰਮਲ ਕੀਤੀ ਜਾ ਰਹੀ ਇਹ ਫਿਲਮ ਰਾਣਾ ਰਣਬੀਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ, ਉਨ੍ਹਾਂ ਦੀ ਇਹ ਚੌਥੀ ਫਿਲਮ ਹੈ, ਜੋ ਇਸ ਤੋਂ ਪਹਿਲਾਂ ‘ਆਸੀਸ’, ‘ਸਨੋਅ ਮੈਨ’ ਅਤੇ ’ਪੋਸਤੀ’ ਦਾ ਨਿਰਦੇਸ਼ਨ ਕਰ ਚੁੱਕੇ ਹਨ। ਪੰਜਾਬੀ ਫਿਲਮ ਇੰਡਸਟਰੀ ਵਿਚ ਬਤੌਰ ਅਦਾਕਾਰ ਮਾਣਮੱਤਾ ਮੁਕਾਮ ਕਾਇਮ ਕਰ ਚੁੱਕੇ ਰਾਣਾ ਰਣਬੀਰ ਲੇਖਕ ਦੇ ਤੌਰ 'ਤੇ ਵੀ ਕਈ ਅਰਥ ਭਰਪੂਰ ਅਤੇ ਸ਼ਾਨਦਾਰ ਫਿਲਮਾਂ ਲਿਖਣ ਦਾ ਮਾਣ ਹਾਸਿਲ ਕਰ ਚੁੱਕੇ ਹਨ, ਜਿੰਨ੍ਹਾਂ ਵਿਚ ‘ਮੁੰਡੇ ਯੂਕੇ ਦੇ' ਆਦਿ ਸ਼ਾਮਿਲ ਰਹੀਆਂ ਹਨ।
![ਸਰਦਾਰ ਸੋਹੀ ਅਤੇ ਰਾਣਾ ਰਣਬੀਰ](https://etvbharatimages.akamaized.net/etvbharat/prod-images/pb-fdk-10034-01-sardarsohi-malkeet-rauni-arrived-at-canada-for-new-shoot_18052023095823_1805f_1684384103_944.jpg)
ਪੰਜਾਬ ਦੇ ਮਾਲਵਾ ਖਿੱਤੇ ਅਧੀਨ ਆਉਂਦੇ ਕਸਬਾ ਧੂਰੀ ਨਾਲ ਸੰਬੰਧਤ ਅਤੇ ਇੱਥੋਂ ਦੇ ਹੀ ਦੇਸ਼ਭਗਤ ਕਾਲਜ ਤੋਂ ਗ੍ਰੈਜੂਏਸ਼ਨ ਕਰਨ ਵਾਲੇ ਰਾਣਾ ਰਣਬੀਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਥੀਏਟਰ ਅਤੇ ਟੈਲੀਵਿਜ਼ਨ ਡਿਪਾਰਟਮੈਂਟ ਦੇ ਵੀ ਪਾਸਆਊਟ ਰਹੇ ਹਨ, ਜਿੰਨ੍ਹਾਂ ਵੱਲੋਂ ਆਪਣੇ ਅਭਿਨੈ ਸਫ਼ਰ ਦਾ ਆਗਾਜ਼ ਰੰਗਮੰਚ ਤੋਂ ਕੀਤਾ ਗਿਆ। ਪੰਜਾਬੀ ਸਿਨੇਮਾ ਵਿਚ ਪਿਛਲੇ ਕਈ ਸਾਲਾਂ ਤੋਂ ਸ਼ਾਨਦਾਰ ਮੌਜੂਦਗੀ ਦਰਜ ਕਰਵਾ ਰਹੇ ਬਹੁਮੁੱਖੀ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਅੱਜਕੱਲ੍ਹ ਜਿਆਦਾਤਰ ਸਮਾਂ ਕੈਨੇਡਾ ਦੇ ਬੀਸੀ ਇਲਾਕੇ ਵਿਚ ਵੀ ਬਿਤਾ ਰਹੇ ਹਨ, ਜਿੱਥੇ ਉਹ ਪੰਜਾਬੀ ਸਿਨੇਮਾ ਅਤੇ ਸਾਹਿਤ ਨੂੰ ਪ੍ਰਫੁੱਲਤ ਕਰਨ ਵਿਚ ਵੀ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
- Actress Sheetal Rana: ਫਿਲਮ 'ਫਸਟ ਕਾਪੀ’ ਨਾਲ ਓਟੀਟੀ 'ਤੇ ਡੈਬਿਊ ਕਰੇਗੀ ਮਾਡਲ-ਅਦਾਕਾਰਾ ਸ਼ੀਤਲ ਰਾਣਾ
- Cannes 2023: 'ਕਾਨਸ ਫਿਲਮ ਫੈਸਟੀਵਲ' 'ਚ ਭਾਰਤੀ ਸਿਨੇਮਾ ਦਾ ਦਬਦਬਾ, ਦੀਪਿਕਾ ਪਾਦੂਕੋਣ ਸਮੇਤ ਇਹ 8 ਹਸਤੀਆਂ ਬਣ ਚੁੱਕੀਆਂ ਨੇ ਜਿਊਰੀ ਮੈਂਬਰ
- Popular Folk Singers of Pollywood: ਪਾਲੀਵੁੱਡ 'ਚ ਲੋਕ ਗਾਇਕੀ ਲਈ ਜਾਣੇ ਜਾਂਦੇ ਨੇ ਪੰਜਾਬੀ ਦੇ ਇਹ ਗਾਇਕ, ਦੇਖੋ ਲਿਸਟ
ਹਾਲ ਹੀ ਦੇ ਦਿਨ੍ਹਾਂ ਦੌਰਾਨ ਆਪਣੀ ਇੱਕ ਹੋਰ ਨਾਟਕ ਸ਼ੋਅ ਲੜ੍ਹੀ 'ਮਾਸਟਰ ਜੀ' ਕਾਰਣ ਵੀ ਚਰਚਾ ਅਤੇ ਸਰਾਹਣਾ ਦਾ ਕੇਂਦਰਬਿੰਦੂ ਬਣੇ ਰਾਣਾ ਰਣਬੀਰ ਆਪਣੀ ਨਵੀਂ ਫਿਲਮ ਮਨਸੂਬਾ ਨੂੰ ਲੈ ਕੇ ਅੱਜਕੱਲ ਕਾਫ਼ੀ ਉਤਸ਼ਾਹਿਤ ਹਨ, ਜਿੰਨ੍ਹਾਂ ਅਨੁਸਾਰ ਅੰਸ਼ ਪ੍ਰੋਡੋਕਸ਼ਨ ਇੰਕ ਅਤੇ ਫਰਸਾਈਟ ਸਟੂਡਿਓਜ਼ ਦੇ ਬੈਨਰ ਹੇਠ ਬਣ ਰਹੀ ਉਕਤ ਫਿਲਮ ਦੇ ਵਜ਼ੂਦ ਨੂੰ ਪ੍ਰਭਾਵੀ ਨਿਰਮਾਣ ਰੂਪ ਵਿਚ ਸਾਹਮਣੇ ਲਿਆਉਣ ਵਿਚ ਰਾਜਵੀਰ ਬੋਪਾਰਾਏ, ਮਨਜੀਤ ਮਾਹਲ, ਮਨੀਸ਼ ਸਾਹਨੀ, ਨਵਦੀਪ ਸਿੰਘ ਆਦਿ ਅਹਿਮ ਭੂਮਿਕਾ ਨਿਭਾ ਰਹੇ ਹਨ।
![ਫਿਲਮ ‘ਮਨਸੂਬਾ’ ਦੀ ਸ਼ੂਟਿੰਗ ਦੌਰਾਨ ਕਲਾਕਾਰ](https://etvbharatimages.akamaized.net/etvbharat/prod-images/pb-fdk-10034-01-sardarsohi-malkeet-rauni-arrived-at-canada-for-new-shoot_18052023095823_1805f_1684384103_525.jpg)
ਉਨ੍ਹਾਂ ਦੱਸਿਆ ਕਿ ਆਪਣੇ ਹੁਣ ਤੱਕ ਦੇ ਫਿਲਮ ਨਿਰਦੇਸ਼ਨ ਕਰੀਅਰ ਦੌਰਾਨ ਉਨ੍ਹਾਂ ਹਮੇਸ਼ਾ ਮਿਆਰੀ ਅਤੇ ਸੰਦੇਸ਼ਾਂ ਨਾਲ ਭਰਪੂਰ ਸਿਨੇਮਾ ਦੇ ਸਿਰਜਨ ਨੂੰ ਪਹਿਲ ਦਿੱਤੀ ਹੈ ਅਤੇ ਉਨ੍ਹਾਂ ਦੀ ਇਹ ਨਵੀਂ ਫਿਲਮ ਵੀ ਇਸੇ ਤਰ੍ਹਾਂ ਦੇ ਨਿਵੇਕਲੇ ਤਜ਼ਰਬਿਆਂ 'ਤੇ ਆਧਾਰਿਤ ਹੈ।
![ਸਰਦਾਰ ਸੋਹੀ ਨੂੰ ਪਿਆਰ ਦੀ ਜੱਫੀ ਪਾਉਂਦੇ ਹੋਏ ਰਾਣਾ ਰਣਬੀਰ](https://etvbharatimages.akamaized.net/etvbharat/prod-images/pb-fdk-10034-01-sardarsohi-malkeet-rauni-arrived-at-canada-for-new-shoot_18052023095823_1805f_1684384103_86.jpg)
ਉਨ੍ਹਾਂ ਦੱਸਿਆ ਕਿ ਫਿਲਮ ਵਿਚ ਕੈਨੇਡਾ ਅਤੇ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਨਾਮਵਰ ਕਲਾਕਾਰ ਮਹੱਤਵਪੂਰਨ ਭੂਮਿਕਾਵਾਂ ਨਿਭਾ ਰਹੇ ਹਨ, ਜਿੰਨ੍ਹਾਂ ਦੀ ਹੀ ਲੜ੍ਹੀ ਨੂੰ ਚਾਰ ਚੰਨ ਲਾ ਰਹੇ ਹਨ ਸਰਦਾਰ ਸੋਹੀ ਅਤੇ ਮਲਕੀਤ ਰੌਣੀ, ਜੋ ਬਹੁਤ ਹੀ ਪ੍ਰਭਾਵਸ਼ਾਲੀ ਕਿਰਦਾਰਾਂ ਵਿਚ ਨਜ਼ਰ ਆਉਣਗੇ। ਉਨ੍ਹਾਂ ਦੱਸਿਆ ਕਿ ਫਿਲਮ ਦਾ ਜਿਆਦਾਤਰ ਹਿੱਸਾ ਕੈਨੇਡਾ ਬੀ.ਸੀ ’ਚ ਮੁਕੰਮਲ ਕੀਤਾ ਜਾ ਰਿਹਾ ਹੈ, ਜਿਸ ਤੋਂ ਇਲਾਵਾ ਕੁਝ ਕੁ ਦ੍ਰਿਸ਼ ਪੰਜਾਬ ਵਿਚ ਵੀ ਫਿਲਮਾਏ ਜਾਣਗੇ।