ETV Bharat / entertainment

Cannes 2023: ਕਾਨਸ ਦੇ ਰੈੱਡ ਕਾਰਪੇਟ 'ਤੇ ਬ੍ਰਾਈਡਲ ਅੰਦਾਜ਼ 'ਚ ਨਜ਼ਰ ਆਈ ਸਾਰਾ ਅਲੀ ਖਾਨ, ਯੂਜ਼ਰਸ ਬੋਲੇ- 'ਸਾਨੂੰ ਤੁਹਾਡੇ 'ਤੇ ਮਾਣ ਹੈ' - everything you need to know about Cannes

Cannes Film Festival 2023: ਅਦਾਕਾਰਾ ਸਾਰਾ ਅਲੀ ਖਾਨ ਦੀ ਕਾਨਸ ਡੈਬਿਊ ਲੁੱਕ ਨੇ ਸਭ ਨੂੰ ਮੋਹ ਲਿਆ ਹੈ। ਕਾਨਸ ਦੇ ਰੈੱਡ ਕਾਰਪੇਟ 'ਤੇ ਅਦਾਕਾਰਾ ਕਾਫੀ ਖੁਸ਼ ਨਜ਼ਰ ਆਈ।

Cannes 2023
Cannes 2023
author img

By

Published : May 17, 2023, 10:07 AM IST

ਫਰਾਂਸ: ਮੰਗਲਵਾਰ ਨੂੰ 76ਵਾਂ ਕਾਨਸ ਫਿਲਮ ਫੈਸਟੀਵਲ ਸ਼ੁਰੂ ਹੋ ਗਿਆ ਹੈ। ਦੁਨੀਆ ਦੇ ਇਸ ਸਭ ਤੋਂ ਵੱਡੇ ਫਿਲਮ ਫੈਸਟੀਵਲ 'ਚ ਬਾਲੀਵੁੱਡ ਦੀਆਂ ਕਈ ਅਦਾਕਾਰਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ 'ਚੋਂ ਕਈ ਪਹਿਲੀ ਵਾਰ ਇੱਥੇ ਪਹੁੰਚ ਰਹੀਆਂ ਹਨ। ਕਾਨਸ ਡੈਬਿਊ ਕਰਨ ਵਾਲਿਆਂ ਵਿੱਚ ਅਨੁਸ਼ਕਾ ਸ਼ਰਮਾ ਤੋਂ ਲੈ ਕੇ ਮਾਨੁਸ਼ੀ ਛਿੱਲਰ ਅਤੇ ਸਾਰਾ ਅਲੀ ਖਾਨ ਸ਼ਾਮਲ ਹਨ। ਸਾਰਾ ਅਲੀ ਖਾਨ ਕਾਨਸ 2023 ਦੇ ਰੈੱਡ ਕਾਰਪੇਟ 'ਤੇ ਪਹਿਲੇ ਹੀ ਦਿਨ ਪਹੁੰਚੀ ਅਤੇ ਉਸ ਦੇ ਲੁੱਕ ਨੇ ਸਭ ਨੂੰ ਹੈਰਾਨ ਕਰ ਦਿੱਤਾ।

ਸਾਰਾ ਅਲੀ ਖਾਨ ਦਾ ਕਾਨਸ ਫਿਲਮ ਫੈਸਟੀਵਲ ਵਿੱਚ ਪਹਿਲੇ ਦਿਨ ਦੀ ਲੁੱਕ
ਸਾਰਾ ਅਲੀ ਖਾਨ ਦਾ ਕਾਨਸ ਫਿਲਮ ਫੈਸਟੀਵਲ ਵਿੱਚ ਪਹਿਲੇ ਦਿਨ ਦਾ ਲੁੱਕ

ਅਦਾਕਾਰਾ ਸਾਰਾ ਅਲੀ ਖਾਨ ਨੇ ਮੰਗਲਵਾਰ ਨੂੰ ਕਾਨਸ ਇੰਟਰਨੈਸ਼ਨਲ ਫਿਲਮ ਫੈਸਟੀਵਲ 2023 ਵਿੱਚ ਆਪਣੀ ਪਹਿਲੀ ਅੰਤਰਰਾਸ਼ਟਰੀ ਰੈੱਡ ਕਾਰਪੇਟ ਪੇਸ਼ਕਾਰੀ ਕੀਤੀ। ਇਸ ਮੌਕੇ 'ਤੇ ਸਾਰਾ ਊਰਜਾ ਨਾਲ ਭਰਪੂਰ ਕਾਫੀ ਸ਼ਾਨਦਾਰ ਦਿਖਾਈ ਦਿੱਤੀ ਅਤੇ ਉਸ ਨੇ ਆਪਣੀ ਮੌਜੂਦਗੀ ਦਾ ਆਨੰਦ ਮਾਣਿਆ। ਇੱਕ ਅੰਤਰਰਾਸ਼ਟਰੀ ਪਲੇਟਫਾਰਮ 'ਤੇ ਭਾਰਤੀ ਸੱਭਿਆਚਾਰ ਦੀ ਨੁਮਾਇੰਦਗੀ ਕਰਦੇ ਹੋਏ ਅਦਾਕਾਰਾ ਕਾਨਸ 2023 ਦੇ ਉਦਘਾਟਨ ਸਮਾਰੋਹ ਵਿੱਚ ਆਪਣੇ ਸ਼ਾਨਦਾਰ ਵਾਈਟ 'ਲਹਿੰਗਾ' ਵਿੱਚ ਦੇਸੀ ਲੱਗ ਰਹੀ ਸੀ।

  1. ਸ਼ਹਿਨਾਜ਼ ਗਿੱਲ ਨੇ ਗਰਮੀ 'ਚ ਵਧਾਇਆ ਤਾਪਮਾਨ, ਬੀਚ ਤੋਂ ਸਾਂਝੀਆਂ ਕੀਤੀਆਂ ਬੇਹੱਦ ਖੂਬਸੂਰਤ ਫੋਟੋਆਂ
  2. 'ਜਿੰਦੇ ਕੁੰਡੇ ਲਾ ਲਓ' ਫਿਲਮ ਨਾਲ ਪਹਿਲੀ ਵਾਰ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰੀ ਪੈਣਗੇ ਹਰਦੀਪ ਗਰੇਵਾਲ-ਇਹਾਨਾ ਢਿੱਲੋਂ
  3. ਦਿਸ਼ਾ ਪਟਾਨੀ ਨੇ ਪੂਲ ਦੇ ਕਿਨਾਰੇ ਬਲੈਕ ਬਿਕਨੀ 'ਚ ਪਾਰ ਕੀਤੀਆਂ ਬੋਲਡਨੈੱਸ ਦੀਆਂ ਹੱਦਾਂ, ਪ੍ਰਸ਼ੰਸਕ ਬੋਲੇ-'HOT'

ਰੈੱਡ ਕਾਰਪੇਟ 'ਤੇ ਗੱਲ ਕਰਦੇ ਹੋਏ ਅਦਾਕਾਰਾ ਨੇ ਕਿਹਾ 'ਘਬਰਾਈ ਹੋਈ...ਮੈਂ ਹਮੇਸ਼ਾ ਕਿਸੇ ਨਾ ਕਿਸੇ ਦਿਨ ਇੱਥੇ ਆਉਣਾ ਚਾਹੁੰਦੀ ਸੀ ਅਤੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਇੱਥੇ ਹਾਂ।' ਆਪਣੇ ਲੁੱਕ ਬਾਰੇ ਗੱਲ ਕਰਦੇ ਹੋਏ ਸਾਰਾ ਨੇ ਕਿਹਾ 'ਇਹ ਸੰਦੀਪ (ਖੋਸਲਾ) ਦੁਆਰਾ ਬਣਾਇਆ ਗਿਆ ਇੱਕ ਪਰੰਪਰਾਗਤ ਪਰ ਆਧੁਨਿਕ ਭਾਰਤੀ ਹੈਂਡਮੇਡ ਡਿਜ਼ਾਈਨ ਹੈ। ਮੈਨੂੰ ਹਮੇਸ਼ਾ ਆਪਣੇ ਭਾਰਤੀ ਹੋਣ 'ਤੇ ਮਾਣ ਰਿਹਾ ਹੈ। ਸਾਰਾ ਦੇ ਕਾਨਸ ਡੈਬਿਊ ਲਈ ਸੁੰਦਰ ਪਹਿਰਾਵਾ ਭਾਰਤੀ ਫੈਸ਼ਨ ਡਿਜ਼ਾਈਨਰ ਅਬੂ ਜਾਨੀ ਸੰਦੀਪ ਖੋਸਲਾ ਦੁਆਰਾ ਡਿਜ਼ਾਈਨ ਕੀਤਾ ਗਿਆ ਸੀ।

ਸਾਰਾ ਤੋਂ ਇਲਾਵਾ 'ਜੰਨਤ' ਅਦਾਕਾਰਾ ਈਸ਼ਾ ਗੁਪਤਾ ਨੇ ਵੀ ਕਾਨਸ ਫਿਲਮ ਫੈਸਟੀਵਲ 2023 'ਚ ਆਪਣਾ ਰੈੱਡ ਕਾਰਪੇਟ ਡੈਬਿਊ ਕੀਤਾ ਹੈ। ਉਹ ਸਫੇਦ ਹਾਈ ਸਲਿਟ ਗਾਊਨ 'ਚ ਕਾਫੀ ਖੂਬਸੂਰਤ ਲੱਗ ਰਹੀ ਸੀ। ਇਨ੍ਹਾਂ ਤੋਂ ਇਲਾਵਾ ਅਨੁਸ਼ਕਾ ਸ਼ਰਮਾ ਵੀ ਕਾਨਸ ਦਾ ਹਿੱਸਾ ਬਣਦੀ ਨਜ਼ਰ ਆਵੇਗੀ।

ਵਰਕ ਫਰੰਟ ਦੀ ਗੱਲ ਕਰੀਏ ਤਾਂ ਸਾਰਾ ਅਲੀ ਖਾਨ ਵਿੱਕੀ ਕੌਸ਼ਲ ਨਾਲ ਆਪਣੀ ਆਉਣ ਵਾਲੀ ਰੋਮਾਂਟਿਕ ਕਾਮੇਡੀ 'ਜ਼ਰਾ ਹਟਕੇ ਜ਼ਰਾ ਬਚ ਕੇ' ਦੇ ਪ੍ਰਚਾਰ 'ਚ ਰੁੱਝੀ ਹੋਈ ਹੈ। ਇਸ ਤੋਂ ਇਲਾਵਾ ਉਹ ਜਗਨ ਸ਼ਕਤੀ ਦੁਆਰਾ ਨਿਰਦੇਸ਼ਤ ਫਿਲਮ 'ਏ ਵਤਨ ਮੇਰੇ ਵਤਨ' ਅਤੇ ਹੋਮੀ ਅਦਜਾਨੀਆ ਦੀ 'ਮਰਡਰ ਮੁਬਾਰਕ' ਫਿਲਮਾਂ ਵਿੱਚ ਵੀ ਸ਼ਾਮਲ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.