ETV Bharat / entertainment

Salman Khan Sister: ਸਲਮਾਨ ਖਾਨ ਨੇ ਇਸ ਅੰਦਾਜ਼ 'ਚ ਭੈਣ ਅਰਪਿਤਾ ਨੂੰ ਦਿੱਤੀ ਜਨਮਦਿਨ ਦੀ ਵਧਾਈ - bollywood news

ਬਾਲੀਵੁੱਡ ਅਦਾਕਾਰ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਦਾ ਅੱਜ ਜਨਮਦਿਨ ਹੈ। ਇਸ ਖਾਸ ਮੌਕੇ 'ਤੇ ਸਲਮਾਨ ਖਾਨ ਨੇ ਇੱਕ ਪੁਰਾਣੀ ਤਸਵੀਰ ਸ਼ੇਅਰ ਕਰ ਆਪਣੀ ਭੈਣ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Salman Khan Sister
Salman Khan Sister
author img

By

Published : Aug 3, 2023, 11:06 AM IST

ਹੈਦਰਾਬਾਦ: ਸਲਮਾਨ ਖਾਨ ਆਪਣੀ ਭੈਣ ਅਰਪਿਤਾ ਖਾਨ ਨਾਲ ਬਹੁਤ ਪਿਆਰ ਕਰਦੇ ਹਨ। ਉਨ੍ਹਾਂ ਨੂੰ ਕਈ ਵਾਰ ਆਪਣੀ ਭੈਣ ਦੀ ਸੁਰੱਖਿਆ ਨੂੰ ਲੈ ਕੇ ਚਿੰਤਿਤ ਹੁੰਦੇ ਦੇਖਿਆ ਗਿਆ ਹੈ। ਅੱਜ ਉਨ੍ਹਾਂ ਦੀ ਭੈਣ ਦਾ ਜਨਮਦਿਨ ਹੈ। ਇਸ ਖਾਸ ਦਿਨ 'ਤੇ ਸਲਮਾਨ ਖਾਨ ਨੇ ਸੋਸ਼ਲ ਮੀਡੀਆ 'ਤੇ ਆਪਣੀ ਭੈਣ ਅਰਪਿਤਾ ਖਾਨ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

ਸਲਮਾਨ ਖਾਨ ਨੇ ਭੈਣ ਅਰਪਿਤਾ ਨੂੰ ਦਿੱਤੀ ਜਨਮਦਿਨ ਦੀ ਵਧਾਈ: ਸਲਮਾਨ ਖਾਨ ਨੇ ਇੰਸਟਾਗ੍ਰਾਮ 'ਤੇ ਆਪਣੀ ਅਤੇ ਆਪਣੀ ਛੋਟੀ ਭੈਣ ਅਰਪਿਤਾ ਦੀ ਇੱਕ ਪੁਰਾਣੀ ਤਸਵੀਰ ਪੋਸਟ ਕੀਤੀ ਹੈ ਅਤੇ ਕੈਪਸ਼ਨ 'ਚ ਸਮਾਈਲ ਅਤੇ ਲਾਲ ਦਿਲ ਵਾਲੇ ਇਮੋਜੀ ਦੇ ਨਾਲ ਜਨਮਦਿਨ ਦੀ ਵਧਾਈ ਦਿੱਤੀ ਹੈ। ਤਸਵੀਰ 'ਚ ਸਲਮਾਨ ਨੂੰ ਅਰਪਿਤਾ ਨਾਲ ਬਲੈਕ ਕਲਰ ਦੀ ਜੈਕੇਟ 'ਚ ਦੇਖਿਆ ਜਾ ਸਕਦਾ ਹੈ। ਦੂਜੇ ਪਾਸੇ ਅਰਪਿਤਾ ਨੂੰ ਆਪਣੇ ਭਰਾ ਦੀ ਉਗਲੀ ਮੂੰਹ ਵਿੱਚ ਪਾ ਕੇ ਚਬਾਉਣ ਦੀ ਕੋਸ਼ਿਸ਼ ਕਰਦੇ ਦੇਖਿਆ ਜਾ ਸਕਦਾ ਹੈ। ਇਸ ਤਸਵੀਰ 'ਚ ਅਰਪਿਤਾ ਕਾਫ਼ੀ ਪਿਆਰੀ ਲੱਗ ਰਹੀ ਹੈ।

ਪ੍ਰਸ਼ੰਸਕਾਂ ਨੇ ਦਿੱਤੀਆਂ ਅਰਪਿਤਾ ਖਾਨ ਨੂੰ ਜਨਮਦਿਨ ਦੀਆਂ ਵਧਾਈਆ: ਸਲਮਾਨ ਖਾਨ ਦੇ ਪੋਸਟ ਕਰਨ ਤੋਂ ਬਾਅਦ ਕਈ ਪ੍ਰਸ਼ੰਸਕਾਂ ਨੇ ਆਪਣੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸਲਮਾਨ ਖਾਨ ਦੀ ਪੋਸਟ 'ਤੇ ਇੱਕ ਅਦਾਕਾਰ ਨੇ ਕੰਮੇਟ ਕਰਕੇ ਉਨ੍ਹਾਂ ਦੀ ਭੈਣ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਉਨ੍ਹਾਂ ਨੇ ਲਿਖਿਆ ਹੈ," ਉਹ ਬਹੁਤ ਪਿਆਰੀ ਹੈ। ਜਨਮਦਿਨ ਦੀ ਵਧਾਈ ਅਰਪਿਤਾ।" ਇੱਕ ਹੋਰ ਪ੍ਰਸ਼ੰਸਕ ਨੇ ਸਲਮਾਨ ਖਾਨ ਦੀ ਭੈਣ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

ਸਲਮਾਨ ਖਾਨ ਦਾ ਵਰਕ ਫਰੰਟ: ਸਲਮਾਨ ਖਾਨ ਟਾਈਗਰ 3 ਵਿੱਚ ਨਜ਼ਰ ਆਉਣਗੇ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰ ਰਹੇ ਹਨ। ਇਹ ਫਿਲਮ ਇਸ ਦਿਵਾਲੀ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ 'ਚ ਇਮਰਾਨ ਹਾਸ਼ਮੀ ਵੀ ਅਹਿਮ ਭੂਮਿਕਾ ਨਿਭਾਉਦੇ ਨਜ਼ਰ ਆਉਣਗੇ। ਕੈਟਰੀਨਾ ਵੀ ਇਸ ਫਿਲਮ ਦਾ ਹਿੱਸਾ ਹੈ। ਦੱਸਿਆ ਜਾ ਰਿਹਾ ਹੈ ਕਿ ਫਿਲਮ 'ਚ ਸ਼ਾਹਰੁਖ ਖਾਨ ਦਾ ਵੀ ਕੈਮਿਓ ਹੈ। ਹਾਲਾਂਕਿ ਇਸ ਬਾਰੇ ਮੇਕਰਸ ਵੱਲੋ ਅਜੇ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ। ਇਸ ਤੋਂ ਇਲਾਵਾ ਸਲਮਾਨ ਖਾਨ Bigg Boss OTT 2 ਸ਼ੋਅ ਨੂੰ ਵੀ ਹੋਸਟ ਕਰ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.