ETV Bharat / entertainment

Salaar Box Office Collection: ਭਾਰਤ 'ਚ 'ਸਾਲਾਰ' ਨੇ ਪਾਰ ਕੀਤਾ 250 ਕਰੋੜ ਦਾ ਅੰਕੜਾ, ਇਥੇ ਚੌਥੇ ਦਿਨ ਦਾ ਕਲੈਕਸ਼ਨ ਜਾਣੋ - ਸਾਲਾਰ ਦੀ ਕਮਾਈ

Salaar Box Office Collection Day 4: ਪ੍ਰਭਾਸ ਦੀ ਨਵੀਂ ਫਿਲਮ 'ਸਾਲਾਰ' ਬਾਕਸ ਆਫਿਸ 'ਤੇ ਜ਼ਬਰਦਸਤ ਕਮਾਈ ਕਰ ਰਹੀ ਹੈ। ਫਿਲਮ ਨੇ 3 ਦਿਨਾਂ 'ਚ ਦੁਨੀਆ ਭਰ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦੀ ਕਮਾਈ ਕਰ ਲਈ ਹੈ। ਆਓ ਜਾਣਦੇ ਹਾਂ ਫਿਲਮ ਨੇ ਚੌਥੇ ਦਿਨ ਕਿੰਨੀ ਕਮਾਈ ਕੀਤੀ ਹੈ।

Salaar Box Office Collection
Salaar Box Office Collection
author img

By ETV Bharat Entertainment Team

Published : Dec 26, 2023, 9:59 AM IST

ਹੈਦਰਾਬਾਦ: ਦੱਖਣ ਦੇ ਸਟਾਰ ਪ੍ਰਭਾਸ 'ਸਾਲਾਰ' ਵਿੱਚ ਆਪਣੇ ਐਕਸ਼ਨ ਸੀਨਜ਼ ਨਾਲ ਭਾਰਤ ਹੀ ਨਹੀਂ ਬਲਕਿ ਪੂਰੀ ਦੁਨੀਆ ਦੇ ਲੋਕਾਂ ਦਾ ਦਿਲ ਜਿੱਤ ਰਹੇ ਹਨ। ਫਿਲਮ ਨੂੰ ਰਿਲੀਜ਼ ਹੋਏ 4 ਦਿਨ ਹੋ ਚੁੱਕੇ ਹਨ। ਇਨ੍ਹਾਂ ਚਾਰ ਦਿਨਾਂ 'ਚ ਫਿਲਮ ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। 5 ਭਾਸ਼ਾਵਾਂ 'ਚ ਰਿਲੀਜ਼ ਹੋਈ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਦੀ ਫਿਲਮ ਨੇ ਭਾਰਤੀ ਬਾਕਸ ਆਫਿਸ 'ਤੇ 200 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਸ ਦੇ ਨਾਲ ਹੀ ਫਿਲਮ ਨੇ ਤਿੰਨ ਦਿਨਾਂ 'ਚ ਦੁਨੀਆ ਭਰ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦਾ ਕਾਰੋਬਾਰ ਕਰ ਲਿਆ ਹੈ।

ਟ੍ਰੇਂਡ ਰਿਪੋਰਟਾਂ ਦੇ ਮੁਤਾਬਕ 'ਸਾਲਾਰ' ਸੋਮਵਾਰ ਨੂੰ ਭਾਰਤ 'ਚ 250 ਕਰੋੜ ਰੁਪਏ ਦੇ ਕਲੱਬ 'ਚ ਸ਼ਾਮਲ ਹੋ ਗਈ ਹੈ। ਫਿਲਮ ਨੇ ਪਹਿਲੇ ਦਿਨ 90.7 ਕਰੋੜ ਦੀ ਕਮਾਈ ਕੀਤੀ ਸੀ। ਦੂਜੇ ਦਿਨ ਇਸ ਨੇ 56.35 ਕਰੋੜ ਰੁਪਏ ਦਾ ਕਾਰੋਬਾਰ ਕੀਤਾ। ਸਲਾਰ ਨੇ ਤੀਜੇ ਦਿਨ 62.05 ਕਰੋੜ ਰੁਪਏ ਕਮਾਏ। ਉਥੇ ਹੀ ਚੌਥੇ ਦਿਨ ਫਿਲਮ ਨੇ ਭਾਰਤ ਦੀਆਂ ਸਾਰੀਆਂ ਭਾਸ਼ਾਵਾਂ 'ਚ ਲਗਭਗ 41.24 ਕਰੋੜ ਰੁਪਏ ਦਾ ਕਾਰੋਬਾਰ ਕੀਤਾ, ਜਿਸ ਤੋਂ ਬਾਅਦ ਪ੍ਰਭਾਸ ਸਟਾਰਰ ਫਿਲਮ ਦੀ ਕੁੱਲ ਕਮਾਈ 250.34 ਕਰੋੜ ਰੁਪਏ ਹੋ ਗਈ ਹੈ।

ਸਲਾਰ ਦੇ ਵਿਸ਼ਵਵਿਆਪੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਫਿਲਮ ਪਹਿਲੇ ਦਿਨ 178.7 ਕਰੋੜ ਰੁਪਏ ਦੀ ਕਮਾਈ ਨਾਲ 2023 ਦੀ ਸਭ ਤੋਂ ਵੱਡੀ ਭਾਰਤੀ ਓਪਨਰ ਬਣ ਕੇ ਉਭਰੀ। ਇਸ ਦੇ ਨਾਲ ਹੀ ਦੂਜੇ ਦਿਨ 295.7 ਕਰੋੜ ਦਾ ਕਲੈਕਸ਼ਨ ਕਰਕੇ ਫਿਲਮ 300 ਕਰੋੜ ਦੇ ਕਲੱਬ ਦੇ ਕਰੀਬ ਪਹੁੰਚ ਗਈ ਹੈ। ਤੀਜੇ ਦਿਨ ਵੀ ਆਪਣੀ ਗਤੀ ਨੂੰ ਬਰਕਰਾਰ ਰੱਖਦੇ ਹੋਏ ਫਿਲਮ 400 ਕਰੋੜ ਰੁਪਏ ਦਾ ਅੰਕੜਾ ਛੂਹਣ 'ਚ ਕਾਮਯਾਬ ਰਹੀ। ਫਿਲਮ ਨੇ ਪਿਛਲੇ 3 ਦਿਨਾਂ 'ਚ ਵਿਦੇਸ਼ਾਂ 'ਚ 402 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਫਿਲਮ ਵਿੱਚ ਪ੍ਰਭਾਸ ਅਤੇ ਪ੍ਰਿਥਵੀਰਾਜ ਸੁਕੁਮਾਰਨ ਮੁੱਖ ਭੂਮਿਕਾਵਾਂ ਵਿੱਚ ਹਨ। ਇਹ ਫਿਲਮ ਹਿੰਦੀ, ਤਾਮਿਲ ਅਤੇ ਤੇਲਗੂ ਤੋਂ ਇਲਾਵਾ ਮਲਿਆਲਮ ਅਤੇ ਕੰਨੜ 'ਚ ਵੀ ਰਿਲੀਜ਼ ਹੋਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.