ਹੈਦਰਾਬਾਦ: ਅਵਾਜ਼ ਦੇ ਜਾਦੂਗਰ ਅਤੇ ਅਦਾਕਾਰ ਰਹੇ ਹਿੰਦੀ ਸਿਨੇਮਾ ਦੇ ਦਿੱਗਜ਼ ਸਿਤਾਰੇ ਕਿਸ਼ੋਰ ਕੁਮਾਰ ਦਾ ਅੱਜ ਜਨਮਦਿਨ ਹੈ। 4 ਅਗਸਤ 1929 ਨੂੰ ਮੱਧ ਪ੍ਰਦੇਸ਼ ਦੇ ਖੰਡਵਾ ਵਿੱਚ ਜਨਮ ਲੈਣ ਵਾਲੇ ਕਿਸ਼ੋਰ ਦਾ ਜੀਵਨ ਸੰਗੀਤ ਗਾਉਣ ਅਤੇ ਲੋਕਾਂ ਦਾ ਮਨੋਰੰਜਨ ਕਰਨ 'ਚ ਬੀਤਿਆ। ਇਸ ਮੌਕੇ 'ਤੇ ਕਿਸ਼ੋਰ ਕੁਮਾਰ ਦੇ ਪ੍ਰਸ਼ੰਸਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਦੂਜੇ ਪਾਸੇ ਹਿੰਦੀ ਸਿਨੇਮਾ ਦੇ ਇੱਕ ਹੋਰ ਦਿੱਗਜ਼ ਅਦਾਕਾਰ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਨੇ ਕਿਸ਼ੋਰ ਕੁਮਾਰ ਦੇ ਜਨਮਦਿਨ 'ਤੇ ਉਨ੍ਹਾਂ ਨੂੰ ਯਾਦ ਕੀਤਾ ਹੈ। ਸਾਇਰਾ ਬਾਨੋ ਨੇ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ 'ਚ ਕਿਸ਼ੋਰ ਕੁਮਾਰ ਦੇ ਨਾਲ ਦਿੱਗਜ਼ ਅਦਾਕਾਰ ਦਲੀਪ ਕੁਮਾਰ ਵੀ ਨਜ਼ਰ ਆ ਰਹੇ ਹਨ।
ਕਿਸ਼ੋਰ ਕੁਮਾਰ ਨੂੰ ਸਾਇਰਾ ਬਾਨੋ ਨੇ ਇਸ ਤਰ੍ਹਾਂ ਕੀਤਾ ਯਾਦ: ਕਿਸ਼ੋਰ ਕੁਮਾਰ ਅਤੇ ਦਲੀਪ ਕੁਮਾਰ ਦੀ ਤਸਵੀਰ ਸ਼ੇਅਰ ਕਰ ਸਾਇਰਾ ਬਾਨੋ ਨੇ ਕੈਪਸ਼ਨ 'ਚ ਲਿਖਿਆ," ਕਿਸ਼ੋਰ ਕੁਮਾਰ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਯਾਦ ਕਰਦੇ ਹੋਏ, ਜਿਨ੍ਹਾਂ ਨੇ ਮੇਰੀ ਅਤੇ ਸਾਹਿਬ ਦੀ ਜੋੜੀ ਲਈ ਫਿਲਮਾਂ 'ਚ ਸ਼ਾਨਦਾਰ ਗੀਤ ਗਾਏ ਅਤੇ ਉਹ ਗੀਤ ਅੱਜ ਵੀ ਸਾਡੇ ਦਿਲਾਂ 'ਚ ਹਨ। Sagina ਅਤੇ Padosan 'ਚ ਮੈਂ ਉਨ੍ਹਾਂ ਨਾਲ ਕੰਮ ਵੀ ਕੀਤਾ, ਜੋ ਮੇਰੇ ਕਰੀਅਰ ਅਤੇ ਜਿੰਦਗੀ ਦੇ ਵਧੀਆਂ ਪਲਾਂ 'ਚੋ ਇੱਕ ਹਨ।
ਪ੍ਰਸ਼ੰਸਕ ਵੀ ਦੇ ਰਹੇ ਆਪਣੀਆ ਪ੍ਰਤੀਕਿਰੀਆਵਾਂ: ਸਾਇਰਾ ਬਾਨੋ ਦੀ ਇਸ ਪੋਸਟ 'ਤੇ ਪ੍ਰਸ਼ੰਸਕਾਂ ਦੇ ਵੀ ਕੰਮੇਟ ਆਉਣੇ ਸ਼ੁਰੂ ਹੋ ਗਏ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ," ਦਲੀਪ ਸਾਹਿਬ ਅਤੇ ਕਿਸ਼ੋਰ ਕੁਮਾਰ ਜੀ ਇਕੱਠੋ ਬੇਹਦ ਖੁਸ਼ ਨਜ਼ਰ ਆ ਰਹੇ ਹਨ ਅਤੇ ਸੰਗੀਤ ਦਾ ਆਨੰਦ ਲੈ ਰਹੇ ਹਨ।" ਇੱਕ ਹੋਰ ਪ੍ਰਸ਼ੰਸ਼ਕ ਨੇ ਲਿਖਿਆ," ਤੁਸੀਂ ਹਿੰਦੀ ਸਿਨੇਮਾ ਦੇ ਸ਼ਾਨਦਾਰ ਲੀਜੈਂਡਸ ਵਿੱਚੋ ਇੱਕ ਹੋ, ਤੁਹਾਨੂੰ ਦੇਖਣ ਦਾ ਮੌਕਾ ਮਿਲਿਆ।" ਇੱਕ ਪ੍ਰਸ਼ੰਸਕ ਨੇ ਲਿਖਿਆ," ਹੈਪੀ ਬਰਥਡੇ ਜੀਨੀਅਸ।"
- Koi Mil Gaya Re-Released: 20 ਸਾਲ ਬਾਅਦ ਦੁਬਾਰਾ ਰਿਲੀਜ਼ ਹੋਈ ਫਿਲਮ 'ਕੋਈ ਮਿਲ ਗਿਆ', ਰਿਤਿਕ ਰੋਸ਼ਨ ਨੇ ਵੀਡੀਓ ਸ਼ੇਅਰ ਕਰ ਕਹੀ ਇਹ ਗੱਲ
- RRKPK Collection Week 1: ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ ਦਾ ਜਾਦੂ ਬਰਕਰਾਰ, ਪਹਿਲੇ ਹਫ਼ਤੇ ਰਣਵੀਰ-ਆਲੀਆ ਦੀ ਫਿਲਮ ਨੇ ਕੀਤੀ ਇੰਨੀ ਕਮਾਈ
- Rose Rosy Te Gulab: ਗੀਤਕਾਰੀ ਤੋਂ ਬਤੌਰ ਲੇਖ਼ਕ ਸ਼ੁਰੂਆਤ ਕਰਨ ਜਾ ਰਹੇ ਪ੍ਰੀਤ ਸੰਘਰੇੜੀ, ਲੇਖਕ ਦੇ ਤੌਰ ਤੇ ਸ਼ੁਰੂ ਹੋਈ ਪਹਿਲੀ ਪੰਜਾਬੀ ਫ਼ਿਲਮ 'ਚ ਗੁਰਨਾਮ ਭੁੱਲਰ ਨਿਭਾਉਣਗੇ ਅਹਿਮ ਭੂਮਿਕਾ
ਕਿਸ਼ੋਰ ਕੁਮਾਰ ਦੇ ਬਾਰੇ: ਕਿਸ਼ੋਰ ਕੁਮਾਰ ਨਾ ਸਿਰਫ਼ ਆਪਣੇ ਗੀਤ ਨਾਲ ਦਿਲ ਨੂੰ ਸ਼ਾਂਤੀ ਦੇਣ ਵਾਲੇ ਗਾਇਕ ਸੀ, ਸਗੋ ਉਹ ਅਦਾਕਾਰ, ਨਿਰਮਾਤਾ, ਸੰਗੀਤਕਾਰ, ਗੀਤਕਾਰ, ਨਿਰਦੇਸ਼ਕ ਅਤੇ ਸਕ੍ਰੀਨਰਾਈਟਰ ਵੀ ਸੀ। ਹਿੰਦੀ ਸਿਨੇਮਾ ਦੇ ਇਤਿਹਾਸ 'ਚ ਉਨ੍ਹਾਂ ਦਾ ਨਾਮ ਸੁਨਹਿਰੇ ਅੱਖਰਾਂ 'ਚ ਲਿਖਿਆ ਹੈ। ਹਿੰਦੀ ਤੋਂ ਇਲਾਵਾ ਕਿਸ਼ੋਰ ਕੁਮਾਰ ਨੇ ਮਰਾਠੀ, ਬੰਗਾਲੀ ਅਤੇ ਉਰਦੂ ਸਮੇਤ ਕਈ ਭਾਸ਼ਾਵਾ 'ਚ ਆਪਣੇ ਗੀਤਾਂ ਨਾਲ ਲੋਕਾਂ ਦੇ ਦਿਲਾਂ 'ਚ ਜਗ੍ਹਾਂ ਬਣਾਈ ਹੈ।