ਫਰੀਦਕੋਟ: ਬਾਲੀਵੁੱਡ ਅਤੇ ਪਾਲੀਵੁੱਡ ’ਚ ਬਤੌਰ ਐਸੋਸੀਏਟ ਨਿਰਦੇਸ਼ਕ ‘ਮੋਟਰ ਮਿੱਤਰਾਂ’ ਦੀ ਜਿਹੀਆਂ ਕਈ ਵੱਡੀਆਂ ਅਤੇ ਚਰਚਿਤ ਫ਼ਿਲਮਾਂ ਕਰ ਚੁੱਕੇ ਅਤੇ ਹਾਲ ਹੀ ਵਿੱਚ ਪੰਜਾਬੀ ਫ਼ਿਲਮ ‘ਬਾਰਾਤਬੰਦੀ’ ਨਾਲ ਆਜ਼ਾਦ ਨਿਰਦੇਸ਼ਕ ਵੱਲੋਂ ਨਵਾਂ ਸਫ਼ਰ ਸ਼ੁਰੂ ਕਰਨ ਵਾਲੇ ਰਵੀ ਵਰਮਾਂ ਲਗਭਗ 4 ਵਰਿਅ੍ਹਾ ਦੇ ਲੰਮੇਂ ਸਮੇਂ ਤੋਂ ਬਾਅਦ ਇਕ ਵਾਰ ਫ਼ਿਰ ਆਪਣੀ ਕਰਮਭੂਮੀ ਵਿਚ ਸਰਗਰਮ ਨਜ਼ਰ ਆ ਰਹੇ ਹਨ। ਉਹ ਆਪਣੀ ਨਵੀਂ ਪੰਜਾਬੀ ਫ਼ਿਲਮ ਅਪ੍ਰੈਲ ਮਹੀਨੇ ਸ਼ੁਰੂ ਕਰਨ ਜਾ ਰਹੇ ਹਨ। ਜਿਸ ਵਿਚ ਪੰਜਾਬੀ ਸਿਨੇਮਾਂ ਦੀ ਮਸ਼ਹੂਰ ਅਤੇ ਪ੍ਰਤਿਭਾਵਾਨ ਅਦਾਕਾਰਾ ਸਾਵਨ ਰੂਪੋਵਾਲੀ ਲੀਡ ਕਿਰਦਾਰ ਅਦਾ ਕਰੇਗੀ।
ਨਿਰਦੇਸ਼ਕ ਰਵੀ ਦੀ ਫ਼ਲੌਰ ਤੇ ਜਾ ਰਹੀ ਇਸ ਫ਼ਿਲਮ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਇਹ ਫ਼ਿਲਮ ਪੁਰਾਤਨ ਪੰਜਾਬੀ ਪ੍ਰਤੀਬਿੰਬ ਮੰਨੇ ਜਾਂਦੇ ਗਿੱਧੇ ਸਬੰਧਤ ਕਹਾਣੀ ਤੇ ਬੇਸਡ ਹੋਵੇਗੀ। ਜਿਸ ਦਾ ਥੀਮ ਇਕ ਅਜਿਹੀ ਪੰਜਾਬਣ ਮੁਟਿਆਰ ਦੁਆਲੇ ਕੇਂਦਰਿਤ ਹੈ। ਜੋ ਆਪਣੇ ਅਤੇ ਅਪਣੀ ਗਿੱਧਾ ਟੀਮ ਦੇ ਇੰਟਰਨੈਸ਼ਨਲ ਵਜ਼ੂਦ ਲਈ ਜਨੂੰਨੀਅਤ ਦੀ ਹੱਦ ਤੱਕ ਗੁਜ਼ਰ ਜਾਂਦੀ ਹੈ। ਫ਼ਿਲਮ ਦੀ ਸ਼ੂਟਿੰਗ ਸ੍ਰੀ ਅੰਮ੍ਰਿਤਸਰ ਸਾਹਿਬ ਅਤੇ ਚੰਡੀਗੜ੍ਹ ਦੇ ਆਸਪਾਸ ਦੀਆਂ ਲੋਕੇਸ਼ਨਾ ਤੇ ਪੂਰੀ ਕੀਤੀ ਜਾਵੇਗੀ। ਜਿਸ ਵਿਚ ਪੰਜਾਬੀ ਸਿਨੇਮਾਂ ਦੇ ਕਈ ਨਾਮਵਰ ਅਦਾਕਾਰ ਮਹੱਤਵਪੂਰਨ ਕਿਰਦਾਰ ਨਿਭਾਉਦੇ ਨਜ਼ਰ ਆਉਣਗੇ।
ਫ਼ਿਲਮ ਦੀ ਕਹਾਣੀ , ਸਕਰੀਨਪਲੇ , ਸਿਨੇਮਾਟੋਗ੍ਰਾਫ਼ਰੀ, ਲੋਕੇਸ਼ਨਜ਼ ਤੋਂ ਇਲਾਵਾ ਗੀਤ , ਸੰਗੀਤ ਪੱਖਾਂ ਤੇ ਵੀ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ। ਜਿਸ ਮੱਦੇਨਜ਼ਰ ਹੀ ਪੰਜਾਬੀ ਅਤੇ ਹਿੰਦੀ ਸੰਗੀਤ ਜਗਤ ਨਾਲ ਜੁੜੇ ਨਾਮੀ ਪਲੇ ਬੈਕ ਸਿੰਗਰ ਇਸ ਫ਼ਿਲਮ ਵਿਚਲੇ ਗੀਤਾਂ ਨੁੂੰ ਆਪਣੀ ਆਵਾਜ਼ ਦੇ ਰਹੇ ਹਨ। ਜੇ ਗੁਰੂ ਕੀ ਨਗਰੀ ਮੰਨੇ ਜਾਂਦੇ ਸ੍ਰੀ ਅੰਮ੍ਰਿਤਸਰ ਸਾਹਿਬ ਨਾਲ ਤਾਲੁਕ ਰੱਖਦੇ ਇਸ ਹੋਣਹਾਰ ਨਿਰਦੇਸ਼ਕ ਦੇ ਬਤੌਰ ਫ਼ਿਲਮਕਾਰ ਸਿਨੇਮਾਂ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨ੍ਹਾਂ ਦੇ ਅਹਿਮ ਪ੍ਰੋਜੈਕਟਾ ਵਿਚ ਅਰਥਭਰਪੂਰ ਲਘੂ ਫ਼ਿਲਮ ‘ਚੂੜਾ’ ਵੀ ਸ਼ਾਮਿਲ ਰਹੀ ਹੈ। ਜਿਸ ਵਿਚ ਦਿਲਰਾਜ਼ ਉਦੈ, ਜਤਿੰਦਰ ਕੌਰ ਵੱਲੋਂ ਮੁੱਖ ਕਿਰਦਾਰ ਨਿਭਾਏ ਗਏ ਸਨ। ਇਸ ਤੋਂ ਇਲਾਵਾ ‘ਬਾਰਾਤਬੰਦੀ’ ਵੀ ਤਕਨੀਕੀ ਮੁਸ਼ਿਕਲਾਂ ਦੇ ਚਲਦਿਆਂ ਰਿਲੀਜ਼ ਹੋਣ ਵਿੱਚ ਕਾਫ਼ੀ ਦੇਰੀ ਹੋ ਗਈ ਸੀ ਜਿਸ ਤੋੰ ਬਾਅਦ ਹੁਣ ਇਹ ਫ਼ਿਲਮ ਰਿਲੀਜ਼ ਹੋਣ ਜਾ ਰਹੀ ਹੈ। ਡਰੀਮ ਵਰਕ ਪ੍ਰੋਡੋਕਸ਼ਨ ਅਤੇ ਸਟਾਰ ਇੰਟਰਟੇਨਮੈਂਟ ਵੱਲੋਂ ਬਣਾਈ ਗਈ ਇਸ ਭਰਪੂਰ ਮੰਨੋਰੰਜ਼ਕ ਫ਼ਿਲਮ ਵਿਚ ਸ਼ੈਰੀ ਮਾਨ, ਬੀ.ਐਨ.ਸਰਮਾ, ਕਰਮਜੀਤ ਅਨਮੋਲ, ਹੋਬੀ ਧਾਲੀਵਾਲ, ਗੁਰਪ੍ਰੀਤ ਘੁੱਗੀ, ਗਿੰਨੀ ਕਪੂਰ, ਅਮਨ ਹੁੰਦਲ, ਅਮਰ ਨੂਰੀ ਆਦਿ ਲੀਡ ਭੂਮਿਕਾਵਾਂ ਵਿਚ ਹਨ।
ਇਹ ਵੀ ਪੜ੍ਹੋ :- Oscar Nominated: ਕੀ ਤੁਸੀਂ ਜਾਣਦੇ ਹੋ, ਉਹ ਆਰਜੀਵੀ ਸੀ ਜਿਸ ਨੇ ਆਸਕਰ ਨਾਮਜ਼ਦ ਐਮਐਮ ਕੀਰਵਾਨੀ ਨੂੰ ਪ੍ਰਸਿੱਧੀ ਲਈ ਦਿੱਤੀ ਸੀ ਟਿਕਟ ?