ਮੁੰਬਈ: ਹੈਂਡਸਮ ਬਾਲੀਵੁੱਡ ਅਦਾਕਾਰ ਰਣਵੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਤੂੰ ਝੂਠੀ ਮੈਂ ਮਕਾਰ' ਨੂੰ ਲੈ ਕੇ ਚਰਚਾ ਵਿੱਚ ਹੈ। ਲਵ ਰੰਜਨ ਦੇ ਨਿਰਦੇਸ਼ਨ ਵਿੱਚ ਬਣੀ ਇਸ ਫਿਲਮ ਦਾ ਟ੍ਰੇਲਰ ਰਿਲੀਜ ਹੁੰਦੇ ਹੀ ਛਾ ਗਿਆ ਸੀ। ਫਿਲਮ ਵਿੱਚ ਰਣਵੀਰ ਕਪੂਰ ਤੇ ਸ਼ਰਧਾ ਕਪੂਰ ਦੀ ਜੋੜੀ ਦੇਖੀ ਜਾਵੇਗੀ। ਜੋ ਪਹਿਲੀ ਵਾਰ ਪਰਦੇ 'ਤੇ ਇਕੱਠੇ ਆ ਰਹੇ ਹਨ। ਹਾਲ ਹੀ ਵਿੱਚ ਫਿਲਮ ਦਾ ਗਾਣਾ ਪਿਆਰ ਹੋਤਾ ਕਈ ਵਾਰ ਹੈ ਰਿਲੀਜ ਹੋਇਆ ਹੈ।
ਇਸ ਗਾਣੇ ਨੂੰ ਯੂਟਿਊਬ 'ਤੇ ਕਰੋੜੋ ਵਿਉਸ ਮਿਲੇ ਹਨ। ਇਸ ਗਾਣੇ ਵਿੱਚ ਰਣਵੀਰ ਕਪੂਰ ਕਾਫੀ ਟ੍ਰੋਲ ਹੋ ਰਹੇ ਹਨ ਅਤੇ ਯੂਜ਼ਰਸ ਇਸ ਗਾਣੇ ਨੂੰ ਰਣਵੀਰ ਕਪੂਰ ਦੇ ਕੈਰੇਕਟਰ ਨਾਲ ਜੋੜ ਰਹੇ ਹਨ। ਰਣਵੀਰ ਕਪੂਰ ਇਨ੍ਹੀਂ ਦਿਨੀਂ ਫਿਲਮ ਦੀ ਪ੍ਰਮੋਸ਼ਨ ਵਿੱਚ ਵਿਅਸਤ ਹਨ ਅਤੇ ਉਨ੍ਹਾਂ ਨੇ ਹੁਣ ਇਸ 'ਤੇ ਆਪਣੀ ਚੁੱਪੀ ਤੋੜੀ ਹੈ।
ਰਣਵੀਰ ਕਪੂਰ ਨੇ ਕਿਹਾ ਕਿ ਇਹ ਗਾਣਾ ਮੇਰੀ ਬਾਇਓਪਿਕ ਨਹੀਂ ਹੈ ਤਾਂ ਇਸ ਨਾਲ ਮੈਨੂੰ ਨਾ ਜੋੜੋ।
ਇਹ ਵੀ ਪੜ੍ਹੋ :- Lamborghini will release in April: ਰਣਜੀਤ ਬਾਵਾ ਤੇ ਮਾਹਿਰਾ ਸ਼ਰਮਾ ਦੀ ਖ਼ੂਬਸੂਰਤ ਜੋੜੀ ਨਾਲ ਸਜੀ ਲਹਿੰਬਰਗਿਨੀ ਅਪ੍ਰੈਲ ’ਚ ਹੋਵੇਗੀ ਰਿਲੀਜ਼