ETV Bharat / entertainment

40-50 ਕਰੋੜ ਨਹੀਂ ਸਗੋਂ ਇੰਨੇ ਕਰੋੜ ਨਾਲ ਸ਼ੁਰੂਆਤ ਕਰੇਗੀ 'ਐਨੀਮਲ', ਤੋੜੇਗੀ 'ਜਵਾਨ', 'ਪਠਾਨ' ਅਤੇ 'ਗਦਰ 2' ਦਾ ਰਿਕਾਰਡ - ਐਨੀਮਲ

Animal Opening Day 1: ਰਣਬੀਰ ਕਪੂਰ ਸਟਾਰਰ ਫਿਲਮ 'ਐਨੀਮਲ' ਪਹਿਲੇ ਦਿਨ 40-50 ਕਰੋੜ ਰੁਪਏ ਦੀ ਨਹੀਂ ਸਗੋਂ ਇਸ ਤੋਂ ਵੀ ਜ਼ਿਆਦਾ ਕਮਾਈ ਕਰਨ ਜਾ ਰਹੀ ਹੈ। ਕੀ 'ਐਨੀਮਲ' ਆਪਣੇ ਪਹਿਲੇ ਹੀ ਦਿਨ ਤੋੜ ਸਕੇਗੀ ਜਵਾਨ, ਪਠਾਨ ਅਤੇ ਗਦਰ 2 ਦਾ ਰਿਕਾਰਡ? ਇੱਥੇ ਜਾਣੋ...।

Animal Opening Day 1
Animal Opening Day 1
author img

By ETV Bharat Entertainment Team

Published : Nov 29, 2023, 11:08 AM IST

ਹੈਦਰਾਬਾਦ: ਰਣਬੀਰ ਕਪੂਰ ਅਤੇ ਰਸ਼ਮਿਕਾ ਮੰਡਾਨਾ ਸਟਾਰਰ ਐਕਸ਼ਨ ਥ੍ਰਿਲਰ ਫਿਲਮ 'ਐਨੀਮਲ' ਦੀ ਰਿਲੀਜ਼ ਡੇਟ ਜਿਵੇਂ-ਜਿਵੇਂ ਨੇੜੇ ਆ ਰਹੀ ਹੈ, ਫਿਲਮ ਮੇਕਰਸ, ਸਟਾਰਕਾਸਟ ਅਤੇ ਪ੍ਰਸ਼ੰਸਕਾਂ ਦੇ ਦਿਲਾਂ ਦੀ ਧੜਕਣ ਵੱਧਦੀ ਜਾ ਰਹੀ ਹੈ। ਫਿਲਮ 'ਐਨੀਮਲ' ਦੇ ਟ੍ਰੇਲਰ ਨੇ ਦਰਸ਼ਕਾਂ ਨੂੰ ਵੱਡੀ ਟ੍ਰੀਟ ਦਿੱਤੀ ਹੈ ਅਤੇ ਹੁਣ ਉਹ ਇਸ ਫਿਲਮ ਤੋਂ ਹੋਰ ਵੀ ਉਮੀਦਾਂ ਕਰ ਰਹੇ ਹਨ। ਇੱਥੇ ਹੀ ਐਨੀਮਲ ਦੇ ਟ੍ਰੇਲਰ ਨੂੰ ਮਿਲ ਰਹੇ ਹੁੰਗਾਰੇ ਨਾਲ ਮੇਕਰਸ ਦੀਆਂ ਉਮੀਦਾਂ ਵੀ ਵੱਧ ਗਈਆਂ ਹਨ। ਇੱਥੇ ਐਨੀਮਲ ਦੀ ਐਡਵਾਂਸ ਬੁਕਿੰਗ ਦੀ ਗਿਣਤੀ ਵੱਧ ਰਹੀ ਹੈ, ਜੋ ਹੁਣ ਤੱਕ 10 ਕਰੋੜ ਨੂੰ ਪਾਰ ਕਰ ਚੁੱਕੀ ਹੈ।

ਕਿੰਨੇ ਕਰੋੜ ਨਾਲ ਐਨੀਮਲ ਕਰੇਗੀ ਸ਼ੁਰੂਆਤ?: ਫਿਲਮ ਦੀ ਐਡਵਾਂਸ ਬੁਕਿੰਗ ਦਾ ਅੰਕੜਾ 3 ਲੱਖ ਟਿਕਟਾਂ ਨੂੰ ਪਾਰ ਕਰ ਗਿਆ ਹੈ। ਇੱਥੇ ਦੱਸ ਦੇਈਏ ਕਿ ਫਿਲਮ ਦੇ ਰਿਲੀਜ਼ ਹੋਣ 'ਚ ਅਜੇ ਦੋ ਦਿਨ ਹੋਰ ਬਾਕੀ ਹਨ, ਜਿਸ ਤੋਂ ਪਤਾ ਚੱਲ ਰਿਹਾ ਹੈ ਕਿ ਅਜੇ ਵੀ ਐਨੀਮਲ ਐਡਵਾਂਸ ਬੁਕਿੰਗ 'ਚ ਜ਼ਿਆਦਾ ਕਲੈਕਸ਼ਨ ਕਰੇਗੀ। ਇਸ ਅੰਦਾਜ਼ੇ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਫਿਲਮ ਬਾਕਸ ਆਫਿਸ 'ਤੇ 40-50 ਕਰੋੜ ਰੁਪਏ ਨਾਲ ਨਹੀਂ ਸਗੋਂ ਇਸ ਤੋਂ ਜਿਆਦਾ ਕਰੋੜ ਰੁਪਏ ਨਾਲ ਆਪਣਾ ਖਾਤਾ ਖੋਲ੍ਹਣ ਜਾ ਰਹੀ ਹੈ।

  • " class="align-text-top noRightClick twitterSection" data="">

ਵਪਾਰ ਮਾਹਿਰ ਰਮੇਸ਼ ਬਾਲਾ ਅਨੁਸਾਰ 'ਐਨੀਮਲ' 75 ਕਰੋੜ ਰੁਪਏ ਨਾਲ ਸ਼ੁਰੂਆਤ ਕਰਨ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਐਨੀਮਲ ਦੀ ਪ੍ਰੀ-ਸੇਲ ਬਹੁਤ ਜ਼ਿਆਦਾ ਹੋ ਰਹੀ ਹੈ, ਜੋ ਬਾਲੀਵੁੱਡ 'ਚ ਹੁਣ ਤੱਕ ਦਾ ਸਭ ਤੋਂ ਜ਼ਿਆਦਾ ਰਿਕਾਰਡ ਹੈ।

ਮਾਹਿਰਾਂ ਦੀ ਰਾਏ?: ਇੱਕ ਇੰਟਰਵਿਊ ਵਿੱਚ ਫਿਲਮ ਦੀ ਐਡਵਾਂਸ ਬੁਕਿੰਗ ਬਾਰੇ ਗੱਲ ਕਰਦਿਆਂ ਰਮੇਸ਼ ਬਾਲਾ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਐਨੀਮਲ ਦੀ ਬੁਕਿੰਗ ਬੇਮਿਸਾਲ ਹੈ, ਜੋ ਕਿ ਵੱਡੇ ਪੱਧਰ 'ਤੇ ਹੈ, ਜਦੋਂ ਕਿ ਵਿੱਕੀ ਕੌਸ਼ਲ ਦੀ ਸੈਮ ਬਹਾਦਰ ਦਾ ਪੱਧਰ ਵੱਖਰਾ ਹੈ। ਐਨੀਮਲ ਦੀ ਅਮਰੀਕਾ ਵਿੱਚ ਚੰਗੀ ਸ਼ੁਰੂਆਤ ਹੋਣੀ ਚਾਹੀਦੀ ਹੈ ਅਤੇ ਉੱਤਰ-ਦੱਖਣੀ ਬਾਜ਼ਾਰ ਵਿੱਚ ਐਨੀਮਲ ਨੂੰ ਲੈ ਕੇ ਚਰਚਾ ਹੈ, ਇਸ ਲਈ ਮੈਨੂੰ ਲੱਗਦਾ ਹੈ ਕਿ ਇਹ ਬਾਕਸ ਆਫਿਸ 'ਤੇ ਯਕੀਨੀ ਤੌਰ 'ਤੇ ਹਿੱਟ ਹੋਵੇਗੀ, ਐਨੀਮਲ ਦੀ ਐਡਵਾਂਸ ਬੁਕਿੰਗ ਨੇ ਪਹਿਲਾਂ ਹੀ 10 ਕਰੋੜ ਰੁਪਏ ਇਕੱਠੇ ਕੀਤੇ ਹਨ, ਮੈਨੂੰ ਲੱਗਦਾ ਹੈ ਕਿ ਫਿਲਮ ਦਾ ਪਹਿਲੇ ਦਿਨ ਹਿੰਦੀ 'ਚ 30 ਕਰੋੜ ਦਾ ਨੈੱਟ ਕਲੈਕਸ਼ਨ ਹੋਵੇਗਾ, ਜੇਕਰ ਤੇਲਗੂ ਅਤੇ ਤਾਮਿਲ ਨੂੰ ਜੋੜਿਆ ਜਾਵੇ ਤਾਂ ਇਹ 40 ਕਰੋੜ ਹੋ ਸਕਦਾ ਹੈ, ਜਦਕਿ ਐਨੀਮਲ ਦੁਨੀਆ ਭਰ 'ਚ ਪਹਿਲੇ ਦਿਨ 75 ਕਰੋੜ ਇਕੱਠੇ ਕਰ ਸਕਦੀ ਹੈ।

ਕੀ ਪਠਾਨ ਤੋੜੇਗੀ ਗਦਰ 2 ਅਤੇ ਜਵਾਨ ਦਾ ਰਿਕਾਰਡ?: ਰਮੇਸ਼ ਬਾਲਾ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਇਹ ਫਿਲਮ ਸ਼ਾਹਰੁਖ ਖਾਨ ਦੀ ਪਠਾਨ ਅਤੇ ਜਵਾਨ ਅਤੇ ਸੰਨੀ ਦਿਓਲ ਦੀ ਗਦਰ 2 ਦਾ ਰਿਕਾਰਡ ਤੋੜੇਗੀ ਤਾਂ ਉਸ ਨੇ ਕਿਹਾ, 'ਮੈਨੂੰ ਲੱਗਦਾ ਹੈ ਕਿ ਰਣਬੀਰ ਆਪਣੀਆਂ ਫਿਲਮਾਂ ਦੇ ਰਿਕਾਰਡ ਤੋੜ ਸਕਦਾ ਹੈ, ਹੋ ਸਕਦਾ ਹੈ ਕਿ ਇਹ ਉਸ ਦੀ ਹੁਣ ਤੱਕ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਸਾਬਤ ਹੋਵੇ, ਐਨੀਮਲ ਦਾ ਕਲੈਕਸ਼ਨ ਬ੍ਰਹਮਾਸਤਰ ਤੋਂ ਬਿਹਤਰ ਹੋ ਸਕਦਾ ਹੈ, ਪਰ ਜਵਾਨ ਦੇ ਕਲੈਕਸ਼ਨ ਦੇ ਨੇੜੇ ਆਉਣਾ ਥੋੜ੍ਹਾ ਮੁਸ਼ਕਲ ਹੈ।'

ETV Bharat Logo

Copyright © 2024 Ushodaya Enterprises Pvt. Ltd., All Rights Reserved.