ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉਮਦਾ ਅਦਾਕਾਰ-ਲੇਖਕ ਅਤੇ ਨਿਰਦੇਸ਼ਕ ਵਜੋਂ ਕਈ ਮਾਣਮੱਤੀਆਂ ਪ੍ਰਾਪਤੀਆਂ ਆਪਣੀ ਝੋਲੀ ਪਾ ਚੁੱਕੇ ਰਾਣਾ ਰਣਬੀਰ ਹੁਣ ਆਪਣੇ ਸਫ਼ਲ ਨਾਟਕ ‘ਮਾਸਟਰ ਜੀ’ ਦੀ ਪੇਸ਼ਕਾਰੀ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿਚ ਕਰਨ ਜਾ ਰਹੇ ਹਨ, ਜਿਸ ਸੰਬੰਧੀ ਲੜ੍ਹੀ ਦਾ ਆਗਾਜ਼ ਅਕਤੂਬਰ ਮਹੀਨੇ ਤੋਂ ਕੀਤਾ ਜਾ ਰਿਹਾ ਹੈ।
‘ਸਾਰੰਗ ਸਟੂਡਿਓਜ਼’ ਅਧੀਨ ਪੇਸ਼ ਕੀਤੇ ਜਾ ਰਹੇ ਇਸ ਨਾਟਕ ਦੇ ਮੰਚਨ ਦਾ ਆਗਾਜ਼ ਕੈਨੇਡਾ ਦੇ ਬ੍ਰਿਟਿਸ਼ ਕੰਲੋਬੀਆਂ ਤੋਂ ਕੀਤਾ ਗਿਆ ਸੀ, ਜਿਸ ਨੂੰ ਇਸ ਖਿੱਤੇ ਵਿਚ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਇਸੇ ਨਾਟਕ ਦੇ ਕਈ ਸੋਅਜ਼ ਇੰਗਲੈਂਡ ਦੇ ਵੀ ਵੱਖੋਂ ਵੱਖਰੇ ਸ਼ਹਿਰਾਂ ਵਿਚ ਕੀਤੇ ਜਾ ਚੁੱਕੇ ਹਨ, ਜਿੱਥੇ ਪ੍ਰਵਾਸੀ ਭਾਰਤੀਆਂ ਤੋਂ ਇਲਾਵਾ ਹੋਰਨਾਂ ਮੁਲਕਾਂ ਨਾਲ ਸੰਬੰਧ ਰੱਖਦੇ ਦਰਸ਼ਕਾਂ ਵੱਲੋਂ ਵੀ ਇੰਨ੍ਹਾਂ ਨੂੰ ਭਰਵਾਂ ਹੁੰਗਾਰਾਂ ਦਿੱਤਾ ਗਿਆ।
ਬਹੁਤ ਹੀ ਦਿਲ-ਟੁੰਬਵੀਂ ਸਕ੍ਰਿਪਟ ਆਧਾਰਿਤ ਇਸ ਨਾਟਕ ਦੀ ਆਪਣੀ ਅਸਲ ਧਰਤੀ 'ਤੇ ਪੇਸ਼ਕਾਰੀ ਨੂੰ ਲੈ ਕੇ ਅਦਾਕਾਰ, ਲੇਖਕ ਅਤੇ ਨਿਰਦੇਸ਼ਕ ਰਾਣਾ ਰਣਬੀਰ ਕਾਫ਼ੀ ਖੁਸ਼ ਅਤੇ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਪਿਛਲੇ ਕਈ ਸਾਲਾਂ ਤੋਂ ਪਰਿਵਾਰਿਕ ਕਾਰਨਾਂ ਦੇ ਚੱਲਦਿਆਂ ਚਾਹੇ ਕੈਨੇਡਾ ਵਿਚ ਰਹਿਣਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਆਪਣੀਆਂ ਜੜ੍ਹਾਂ ਅਤੇ ਮਿੱਟੀ ਨਾਲ ਨਾਤਾ ਕਦੇ ਵੀ ਨਹੀਂ ਟੁੱਟਿਆ ਅਤੇ ਨਾ ਹੀ ਅਜਿਹਾ ਕਦੇ ਹੋਵੇਗਾ, ਕਿਉਂਕਿ ਅੱਜ ਜੋ ਵੀ ਕੁਝ ਕਰੀਅਰ ਅਤੇ ਜ਼ਿੰਦਗੀ ਵਿਚ ਹਾਸਿਲ ਕੀਤਾ ਹੈ, ਉਹ ਮੇਰੇ ਆਪਣੇ ਸੂਬੇ ਦੀ ਮਿੱਟੀ 'ਤੇ ਕੀਤੀ ਮਿਹਨਤ ਸਦਕਾ ਹੀ ਸੰਭਵ ਹੋ ਸਕਿਆ ਹੈ।
- Punjabi Film Sangrand Shooting: ਮਾਲਵਾ ’ਚ ਸੰਪੂਰਨ ਹੋਈ ਪੰਜਾਬੀ ਫਿਲਮ ‘ਸੰਗਰਾਂਦ’, ਇੰਦਰਪਾਲ ਸਿੰਘ ਵੱਲੋਂ ਕੀਤਾ ਗਿਆ ਹੈ ਲੇਖਨ ਅਤੇ ਨਿਰਦੇਸ਼ਨ
- Mastaney Box Office Collection Day 10: ਤਰਸੇਮ ਜੱਸੜ ਦੀ ਫਿਲਮ 'ਮਸਤਾਨੇ' ਨੇ 10 ਦਿਨਾਂ 'ਚ ਕੀਤੀ ਇੰਨੀ ਕਮਾਈ, ਅਦਾਕਾਰ ਨੇ ਕੀਤਾ ਸਭ ਦਾ ਧੰਨਵਾਦ
- Sonakshi Sinha: ਐਤਵਾਰ ਦੀ ਰਾਤ ਨੂੰ ਸੋਨਾਕਸ਼ੀ ਸਿਨਹਾ ਨੇ ਬੁਆਏਫ੍ਰੈਂਡ ਜ਼ਹੀਰ ਇਕਬਾਲ ਨਾਲ ਲਿਆ ਡਿਨਰ ਡੇਟ ਦਾ ਆਨੰਦ, ਦੇਖੋ ਵੀਡੀਓ
ਉਨ੍ਹਾਂ ਕਿਹਾ ਕਿ ਸਿੱਖਿਆਰਥੀ ਜੀਵਨ ਦੌਰਾਨ ਜਿੰਨ੍ਹਾਂ ਉਸਤਾਦਾਂ ਅਤੇ ਅਧਿਆਪਕਾਂ ਨੇ ਪੜ੍ਹਾਈ ਦੇ ਨਾਲ-ਨਾਲ ਲਿਆਕਤ ਅਤੇ ਹੁਨਰਮੰਦੀ ਬਖਸ਼ੀ, ਉਨਾਂ ਨੂੰ ਹੀ ਸਮਰਪਿਤ ਹੈ ਮੇਰਾ ਇਹ ਲਿਖਿਆ ਅਤੇ ਨਿਰਦੇਸ਼ਕ ਕੀਤਾ ਨਾਟਕ, ਜਿਸ ਵਿਚ ਮੁੱਖ ਕਿਰਦਾਰ ਵੀ ਮੈਂ ਖੁਦ ਹੀ ਪਲੇ ਕਰ ਰਿਹਾ ਹਾਂ, ਜਿਸ ਨੂੰ ਹਰ ਜਗ੍ਹਾਂ ਜਿਸ ਤਰ੍ਹਾਂ ਦਰਸ਼ਕਾਂ ਦਾ ਸਮਰਥਨ ਮਿਲਿਆ ਹੈ, ਉਸ ਨਾਲ ਅੱਗੇ ਹੋਰ ਚੰਗੇਰ੍ਹਾਂ ਕਰਨ ਦਾ ਬਲ ਵੀ ਮਿਲ ਰਿਹਾ ਹੈ।
ਉਕਤ ਨਾਟਕ ਦੇ ਪੰਜਾਬ ਵਿਚ ਹੋ ਰਹੀ ਸੋਅਜ਼ ਸੰਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਅੱਗੇ ਦੱਸਿਆ ਕਿ ਇਸ ਨਾਟਕ ਲੜ੍ਹੀ ਦੀ ਸ਼ੁਰੂਆਤ 7 ਅਕਤੂਬਰ ਨੂੰ ਪੰਜਾਬ ਦੇ ਮਾਲਵਾ ਖਿੱਤੇ ਵਿਚ ਆਉਂਦੇ ਜ਼ਿਲ੍ਹੇ ਬਠਿੰਡਾ ਤੋਂ ਕੀਤੀ ਜਾਵੇਗੀ, ਜਿਸ ਉਪਰੰਤ 8 ਅਕਤੂਬਰ ਨੂੰ ਲੁਧਿਆਣਾ, 10 ਅਕਤੂਬਰ ਨੂੰ ਪੀ.ਯੂ ਪਟਿਆਲਾ, 12 ਅਕਤੂਬਰ ਨੂੰ ਸੁਲਤਾਨਪੁਰ ਲੋਧੀ, 14 ਅਕਤੂਬਰ ਨੂੰ ਸੰਗਰੂਰ, 15 ਅਕਤੂਬਰ ਨੂੰ ਬਰਨਾਲਾ, 16 ਅਕਤੂਬਰ ਨੂੰ ਮੋਗਾ, 20 ਅਕਤੂਬਰ ਨੂੰ ਸਮਾਰਾਲਾ, 21 ਅਕਤੂਬਰ ਨੂੰ ਚੰਡੀਗੜ੍ਹ ਅਤੇ 26 ਅਕਤੂਬਰ ਨੂੰ ਦਿੱਲੀ ਵਿਖੇ ਸ਼ੋਅ ਆਯੋਜਿਤ ਕੀਤੇ ਜਾਣਗੇ।
ਓਧਰ ਜੇਕਰ ਵਰਕਫਰੰਟ ਦੀ ਗੱਲ ਕਰੀਏ ਤਾਂ ਅਦਾਕਾਰ ਰਾਣਾ ਰਣਬੀਰ ਆਉਣ ਵਾਲੇ ਦਿਨ੍ਹਾਂ ਵਿਚ ਕਈ ਵੱਡੀਆਂ ਅਤੇ ਮਲਟੀਸਟਾਰਰ ਫਿਲਮਾਂ ਦਾ ਵੀ ਬਤੌਰ ਅਦਾਕਾਰ ਹਿੱਸਾ ਬਣਨ ਜਾ ਰਹੇ ਹਨ। ਇਸ ਤੋਂ ਇਲਾਵਾ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦੀਆਂ ਕੁਝ ਫਿਲਮਾਂ ਅੰਤਿਮ ਪ੍ਰੀ-ਪ੍ਰੋਡੋਕਸ਼ਨ ਵੱਲ ਵੱਧ ਰਹੀਆਂ ਹਨ, ਜਿਸ ਸੰਬੰਧੀ ਰਸਮੀ ਐਲਾਨ ਉਨਾਂ ਵੱਲੋਂ ਜਲਦ ਕੀਤਾ ਜਾਵੇਗਾ।