ਚੰਡੀਗੜ੍ਹ: ਹਿੰਦੀ ਫ਼ਿਲਮ 'ਹਿਸਾਬ ਬਰਾਬਰ' ਦਾ ਇਕ ਵਿਸ਼ੇਸ਼ ਸ਼ਡਿਊਲ ਇੰਨ੍ਹੀਂ ਦਿਨ੍ਹੀਂ ਦਿੱਲੀ ਵਿਖੇ ਤੇਜ਼ੀ ਨਾਲ ਸੰਪੂਰਨਤਾ ਵੱਲ ਵੱਧ ਰਿਹਾ ਹੈ, ਜਿਸ ਵਿਚ ਬਾਲੀਵੁੱਡ ਸਿਤਾਰੇ ਆਰ.ਮਾਧਵਨ ਅਤੇ ਕੀਰਤੀ ਕੁਲਹਾਰੀ ਅਤੇ ਲੀਡ ਭੂਮਿਕਾਵਾਂ ਨਿਭਾ ਰਹੇ ਹਨ।
ਇਸ ਫ਼ਿਲਮ ਦੀ ਸ਼ੂਟਿੰਗ ਦਾ ਕਾਫ਼ੀ ਹਿੱਸਾ ਦਿੱਲੀ ਦੇ ਭੀੜ੍ਹ ਭੜਾਕੇ ਵਾਲੇ ਹਿੱਸਿਆ ਵਿਚ ਫ਼ਿਲਮਾਇਆ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਇੰਡੀਆ ਗੇਟ, ਚਾਂਦਨੀ ਚੌਂਕ, ਪੁਰਾਣੀ ਦਿੱਲੀ, ਐਨ.ਸੀ.ਆਰ , ਗਾਜ਼ਿਆਬਾਦ, ਰੇਲਵੇ ਸਟੇਸ਼ਨ ਆਦਿ ਥਾਵਾਂ 'ਤੇ ਵੀ ਬਹੁਤ ਸਾਰੇ ਅਹਿਮ ਦ੍ਰਿਸ਼ਾਂ ਦਾ ਫ਼ਿਲਮਾਂਕਣ ਕੀਤਾ ਗਿਆ ਹੈ।
ਦਿੱਲੀ ਵਿਖੇ ਉਕਤ ਫ਼ਿਲਮ ਦੇ ਲਾਈਨ ਨਿਰਮਾਤਾ ਦੀ ਜਿੰਮੇਵਾਰੀ ਅਜ਼ੀਜ਼ ਖ਼ਾਨ ਫ਼ਿਲਮ ਪ੍ਰੋਡੋਕਸ਼ਨ ਤੋਂ ਇਲਾਵਾ ਜਾਵੇਦ ਖ਼ਾਨ ਅਤੇ ਬੱਬਰ ਦੇਵ ਸੰਭਾਲ ਰਹੇ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਸਖ਼ਤ ਸੁਰੱਖਿਆ ਅਧੀਨ ਕੀਤੀ ਜਾ ਰਹੀ ਇਸ ਸ਼ੂਟਿੰਗ ਵਿਚ ਵੱਡੀ ਗਿਣਤੀ ਜੂਨੀਅਰ ਆਰਟਿਸ਼ਟ ਦੀਆਂ ਵੀ ਸੇਵਾਵਾਂ ਲਈਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਫ਼ਿਲਮ ਦੇ ਕਾਸਟਿੰਗ ਕੋਆਰਡੀਨੇਟਰ ਅਨਿਲ ਕੁਮਾਰ ਹਨ, ਜਿੰਨ੍ਹਾਂ ਵੱਲੋਂ ਵੀ ਬਹੁਤ ਹੀ ਪ੍ਰਭਾਵੀ ਤਰੀਕੇ ਨਾਲ ਇਸ ਸ਼ਡਿਊਲ ਨੂੰ ਨੇਪਰ੍ਹੇ ਚਾੜ੍ਹਨ ਵਿਚ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਮਾਇਆਨਗਰੀ ਦੇ ਉਚਕੋਟੀ ਅਤੇ ਉਮਦਾ ਫ਼ਿਲਮਕਾਰ ਵਜੋਂ ਜਾਂਣੇ ਜਾਂਦੇ ਨਿਰਦੇਸ਼ਕ ਅਸ਼ਵਨੀ ਧੀਰ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫ਼ਿਲਮ ਦਾ ਇੱਥੇ ਸ਼ੂਟ ਕੀਤਾ ਜਾ ਰਿਹਾ ਹੈ ਇਹ ਸ਼ਡਿਊਲ ਕਾਫ਼ੀ ਲੰਮਾ ਹੈ, ਜਿਸ ਵਿਚ ਫ਼ਿਲਮ ਦੇ ਕਈ ਖਾਸ ਦ੍ਰਿਸ਼ਾਂ ਦਾ ਸ਼ੂਟ ਮੁਕੰਮਲ ਕੀਤਾ ਜਾਵੇਗਾ।
ਐਕਸ਼ਨ-ਥ੍ਰਿਲਰ ਅਤੇ ਡਰਾਮੈਟਿਕ ਕਹਾਣੀ ਆਧਾਰਿਤ ਇਸ ਫ਼ਿਲਮ ਦੀ ਦਿੱਲੀ ਤੋਂ ਬਾਅਦ ਕੁਝ ਸ਼ੂਟਿੰਗ ਨਾਰਥ ਇੰਡੀਆ ਦੇ ਹੋਰਨਾਂ ਵੱਖ ਵੱਖ ਹਿੱਸਿਆ ਵਿਚ ਵੀ ਕੀਤੀ ਜਾਵੇਗੀ, ਜਿਸ ਵਿਚ ਫ਼ਿਲਮ ਦੇ ਲੀਡ ਕਲਾਕਾਰਾਂ ਦੇ ਨਾਲ ਨਾਲ ਹਿੰਦੀ ਫ਼ਿਲਮ ਇੰਡਸਟਰੀ ਨਾਲ ਜੁੜੇ ਹੋਰ ਕਈ ਨਾਮਵਰ ਆਰਟਿਸਟ ਵੀ ਭਾਗ ਲੈਣਗੇ।
ਉਕਤ ਫ਼ਿਲਮ ਦੀ ਸ਼ੂਟਿੰਗ ਅਧੀਨ ਦਿੱਲੀ ਪੁੱਜੇ ਆਰ.ਮਾਧਵਨ ਅਤੇ ਕੀਰਤੀ ਕੁਲਹਾਰੀ ਨੇ ਕਿਹਾ ਕਿ ਲੰਮੇਂ ਸਮੇਂ ਬਾਅਦ ਇੱਥੋਂ ਦੀਆਂ ਖਾਸ ਜਗ੍ਹਾਵਾਂ 'ਤੇ ਸ਼ੂਟਿੰਗ ਕਰਨਾ ਅਤੇ ਇੱਥੋਂ ਦੇ ਅਲੱਗ ਮੰਜ਼ਰ ਅਤੇ ਖਾਣਿਆ ਦਾ ਆਨੰਦ ਮਾਣਨਾਂ ਉਨ੍ਹਾਂ ਨੂੰ ਕਾਫ਼ੀ ਚੰਗਾ ਲੱਗ ਰਿਹਾ ਹੈ ਅਤੇ ਜੇਕਰ ਮੌਕਾ ਮਿਲਿਆ ਤਾਂ ਉਹ ਇੱਥੋਂ ਦੀਆਂ ਦੇ ਮਸ਼ਹੂਰ ਅਸਥਾਨਾਂ ਦੇ ਦਰਸ਼ਨ ਏ ਦੀਦਾਰ ਵੀ ਜ਼ਰੂਰ ਕਰਨਾ ਚਾਹੁੰਣਗੇ।
ਜੇਕਰ ਇਸ ਫ਼ਿਲਮ ਦੇ ਨਿਰਦੇਸ਼ਕ ਅਸ਼ਵਨੀ ਧੀਰ ਦੇ ਸਿਨੇਮਾ ਸਫ਼ਰ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੀ ਚਰਚਿਤ ਫ਼ਿਲਮਜ਼ ਵਿਚ 'ਵਨ ਟੂ ਥਰੀ', 'ਸਨ ਆਫ਼ ਸਰਦਾਰ', 'ਗੈਸਟ ਆਫ ਲੰਦਨ' ਆਦਿ ਸ਼ਾਮਿਲ ਰਹੀਆਂ ਹਨ।
ਇਹ ਵੀ ਪੜ੍ਹੋ:Jagtar Singh Benipal: 'ਬਲੈਕੀਆ 2’ ਦੀ ਕਾਸਟ ਵਿਚ ਸ਼ਾਮਿਲ ਹੋਏ ਅਦਾਕਾਰ ਜਗਤਾਰ ਸਿੰਘ ਬੈਨੀਪਾਲ