ETV Bharat / entertainment

'ਪੁਸ਼ਪਾ 2' ਦੇ ਕਲਾਕਾਰਾਂ ਨਾਲ ਭਰੀ ਬੱਸ ਹੋਈ ਸੜਕ ਹਾਦਸੇ ਦੀ ਸ਼ਿਕਾਰ - ਫਿਲਮ ਪੁਸ਼ਪਾ 2 ਦੀ ਟੀਮ

ਅੱਲੂ ਅਰਜੁਨ ਸਟਾਰਰ ਫਿਲਮ ਪੁਸ਼ਪਾ 2 ਦੀ ਟੀਮ ਬੱਸ ਰਾਹੀਂ ਸ਼ੂਟਿੰਗ ਲਈ ਜਾ ਰਹੀ ਸੀ ਕਿ ਰਸਤੇ ਵਿੱਚ ਇੱਕ ਵਾਹਨ ਨਾਲ ਟਕਰਾ ਕੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ ਦੋ ਕਲਾਕਾਰ ਜ਼ਖਮੀ ਹੋ ਗਏ ਹਨ ਅਤੇ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।

Pushpa 2
Pushpa 2
author img

By

Published : Jun 1, 2023, 11:32 AM IST

ਹੈਦਰਾਬਾਦ: ਸਾਊਥ ਫਿਲਮ ਇੰਡਸਟਰੀ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਆਉਣ ਵਾਲੀ ਫਿਲਮ 'ਪੁਸ਼ਪਾ-2' ਦੀ ਟੀਮ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਬੁੱਧਵਾਰ ਨੂੰ ਪੁਸ਼ਪਾ-2 ਯੂਨਿਟ ਦੀ ਬੱਸ ਨੇ ਤੇਲੰਗਾਨਾ ਤੋਂ ਆਂਧਰਾ ਪ੍ਰਦੇਸ਼ ਵਾਪਸ ਆ ਰਹੀ ਪੀਟੀਸੀ ਦੀ ਬੱਸ ਨੂੰ ਟੱਕਰ ਮਾਰ ਦਿੱਤੀ। ਇਹ ਹਾਦਸਾ ਹੈਦਰਾਬਾਦ-ਵਿਜੇਵਾੜਾ ਹਾਈਵੇਅ 'ਤੇ ਨਰਕੇਤਪੱਲੀ ਨੇੜੇ ਵਾਪਰਿਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਹਾਦਸੇ 'ਚ ਯੂਨਿਟ ਦੇ ਦੋ ਕਲਾਕਾਰ ਜ਼ਖਮੀ ਹੋ ਗਏ ਅਤੇ ਉਨ੍ਹਾਂ ਨੂੰ ਤੁਰੰਤ ਇਲਾਜ ਲਈ ਹਸਪਤਾਲ ਲਿਜਾਇਆ ਗਿਆ।

ਤੁਹਾਨੂੰ ਦੱਸ ਦੇਈਏ ਕਿ ਸੁਕੁਮਾਰ ਦੁਆਰਾ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਫਿਲਮ ਦੀ ਸ਼ੂਟਿੰਗ ਆਂਧਰਾ ਪ੍ਰਦੇਸ਼ ਦੇ ਸ਼੍ਰੀਕਾਕੁਲਮ ਜ਼ਿਲੇ 'ਚ ਕੀਤੀ ਗਈ ਸੀ, ਜਿੱਥੇ ਫਿਲਮ ਦਾ ਇਕ ਸ਼ੈਡਿਊਲ ਪੂਰਾ ਹੋ ਚੁੱਕਾ ਹੈ। ਸ਼੍ਰੀਕਾਕੁਲਮ ਵਿੱਚ ਜੰਗਲ ਅਤੇ ਖੇਤੀਬਾੜੀ ਵਾਲੀ ਜ਼ਮੀਨ ਦੇ ਨਾਲ-ਨਾਲ ਪੱਥਰੀਲਾ ਇਲਾਕਾ ਵੀ ਹੈ।

ਸੁਕੁਮਾਰ ਨੇ ਫਿਲਮ 'ਪੁਸ਼ਪਾ-ਦਿ ਰਾਈਜ਼' ਤੋਂ ਬਾਅਦ 'ਪੁਸ਼ਪਾ-ਦ ਰੂਲ' ਦੀ ਕਹਾਣੀ ਲਿਖੀ ਹੈ। ਅੱਲੂ ਅਰਜੁਨ ਅਤੇ ਰਸ਼ਮਿਕਾ ਮੰਡਾਨਾ ਦੀ ਜੋੜੀ ਇੱਕ ਵਾਰ ਫਿਰ ਫਿਲਮ ਵਿੱਚ ਨਜ਼ਰ ਆਵੇਗੀ। ਇਸ ਦੇ ਨਾਲ ਹੀ ਫਹਾਦ ਫਾਸਿਲ ਇਕ ਵਾਰ ਫਿਰ ਵਿਲੇਨ ਦੀ ਭੂਮਿਕਾ 'ਚ ਨਜ਼ਰ ਆਉਣਗੇ। ਇਹ ਫਿਲਮ ਅਗਲੇ ਸਾਲ ਤੱਕ ਸਿਨੇਮਾਘਰਾਂ 'ਚ ਦਸਤਕ ਦੇਵੇਗੀ। ਫਿਲਮ ਦੇ ਦੂਜੇ ਭਾਗ 'ਚ ਦੇਵੀ ਸ਼੍ਰੀ ਪ੍ਰਸਾਦ ਫਿਰ ਤੋਂ ਆਪਣੇ ਸੰਗੀਤ ਅਤੇ ਗੀਤਾਂ ਨਾਲ ਹੰਗਾਮਾ ਕਰਦੇ ਨਜ਼ਰ ਆਉਣਗੇ। ਮੀਡੀਆ ਮੁਤਾਬਕ ਇਸ ਫਿਲਮ 'ਚ ਰਣਵੀਰ ਸਿੰਘ ਵੀ ਪੁਲਿਸ ਅਫਸਰ ਦੀ ਭੂਮਿਕਾ 'ਚ ਨਜ਼ਰ ਆ ਸਕਦੇ ਹਨ ਪਰ ਮੇਕਰਸ ਵਲੋਂ ਇਸ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।

ਫਿਲਮ ਦੇ ਪਹਿਲੇ ਭਾਗ ਵਿੱਚ ਓਮ ਅੰਟਾਵਾ, ਸਾਮੀ-ਸਾਮੀ ਅਤੇ ਸ਼੍ਰੀਵੱਲੀ ਦੇ ਗੀਤਾਂ ਨੇ ਪਹਿਲਾਂ ਹੀ ਧਮਾਕਾ ਮਚਾ ਦਿੱਤਾ ਹੈ ਅਤੇ ਹੁਣ ਦੇਵੀ ਸ਼੍ਰੀ ਪ੍ਰਸਾਦ ਫਿਲਮ ਦੇ ਦੂਜੇ ਭਾਗ ਵਿੱਚ ਹੋਰ ਵੀ ਧਮਾਕੇਦਾਰ ਗੀਤ ਪੇਸ਼ ਕਰਨਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.