ETV Bharat / entertainment

ਪੰਜਾਬੀ ਗਾਇਕਾ ਮਿਸ ਰਮਨ ਦਾ ਗੀਤ 'ਓ ਅ ੲ' ਹੋਇਆ ਰਿਲੀਜ਼, ਬੱਚਿਆਂ ਨੂੰ ਪੰਜਾਬੀ ਵਰਣਮਾਲਾ ਸਿੱਖਣ 'ਚ ਮਿਲੇਗੀ ਮਦਦ

author img

By

Published : Jun 25, 2023, 2:19 PM IST

Updated : Jun 25, 2023, 2:26 PM IST

ਪੰਜਾਬੀ ਗਾਇਕਾ ਮਿਸ ਰਮਨ ਦੀ ਆਵਾਜ਼ ਵਿਚ ਰਿਕਾਰਡ ਕੀਤਾ ਗਿਆ ਨਵਾਂ ਗਾਣਾ 'ਓ ਅ ੲ' ਰਿਲੀਜ਼ ਹੋ ਗਿਆ ਹੈ। ਇਸ ਗੀਤ ਦੀ ਟੀਮ ਦਾ ਕਹਿਣਾ ਹੈ ਕਿ ਇਸ ਗੀਤ ਰਾਹੀ ਬੱਚਿਆਂ ਨੂੰ ਵਰਣਮਾਲਾ ਸਿੱਖਣ 'ਚ ਮਦਦ ਮਿਲ ਸਕਦੀ ਹੈ।

Punjabi singer Miss Raman song
Punjabi singer Miss Raman song

ਫਰੀਦਕੋਟ: ਪੰਜਾਬੀ ਗਾਇਕਾ ਮਿਸ ਰਮਨ ਦੀ ਆਵਾਜ਼ ਵਿਚ ਰਿਕਾਰਡ ਕੀਤਾ ਗਿਆ ਨਵਾਂ ਗਾਣਾ 'ਓ ਅ ੲ' ਕੈਨੇਡਾ ਵਿਚ ਕਰਵਾਈ ਜਾ ਰਹੀ ਵਿਸ਼ਵ ਪੰਜਾਬੀ ਕਾਨਫ਼ਰੰਸ ਦੌਰਾਨ ਰਿਲੀਜ਼ ਕੀਤਾ ਗਿਆ। ਜਿਸ ਨੂੰ ਜਾਰੀ ਕਰਨ ਦੀ ਰਸਮ ਸੰਸਥਾ ਚੇਅਰਮੈਨ ਅਜੈਬ ਸਿੰਘ ਚੱਠਾ ਅਤੇ ਉੱਥੇ ਹਾਜ਼ਰ ਕਈ ਹੋਰ ਅਹਿਮ ਪੰਜਾਬੀ ਸ਼ਖ਼ਸ਼ੀਅਤਾਂ ਨੇ ਅਦਾ ਕੀਤੀ।

ਇਸ ਗੱਲ ਨੂੰ ਧਿਆਨ ਵਿੱਚ ਰੱਖਦੇ ਇਹ ਗੀਤ ਕੀਤਾ ਗਿਆ ਰਿਲੀਜ਼: ਇਸ ਸਮੇਂ ਗਾਣੇ ਦੇ ਪਹਿਲੂਆਂ ਸਬੰਧੀ ਜਾਣਕਾਰੀ ਦਿੰਦਿਆਂ ਸੰਸਥਾ ਦੇ ਪ੍ਰਮੁੱਖ ਨੇ ਕਿਹਾ ਕਿ ਪੰਜਾਬੀ ਗਾਇਕੀ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਪੰਜਾਬੀ ਵਰਣਮਾਲਾ ਦੇ ਆਧਾਰ ਦੇ ਅਰਥਭਰਪੂਰ ਗੀਤ ਪੇਸ਼ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਅਜੌਕੇ ਸਮੇਂ ਚਾਹੇ ਸਿੱਖਿਆ ਦਾ ਪੱਧਰ ਪਹਿਲਾ ਨਾਲੋ ਕਾਫ਼ੀ ਉੱਚ ਅਤੇ ਆਧੁਨਿਕ ਹੋ ਗਿਆ ਹੈ, ਪਰ ਇਸ ਦੇ ਨਾਲ-ਨਾਲ ਇਕ ਕੋੜਾ ਸੱਚ ਇਹ ਵੀ ਹੈ ਕਿ ਨੌਜਵਾਨ ਪੀੜ੍ਹੀ ਅਤੇ ਜਿਆਦਾਤਰ ਸਿੱਖਿਆਰਥੀ ਮੁੱਢਲੀ ਸਿੱਖਿਆ ਪੜ੍ਹਾਅ ਦਾ ਅਹਿਮ ਹਿੱਸਾ ਮੰਨੀ ਜਾਂਦੀ ਪੰਜਾਬੀ ਵਰਣਮਾਲਾ ਅਤੇ ਇਸ ਦੇ ਅੱਖਰਾਂ ਤੋਂ ਪੂਰੀ ਤਰ੍ਹਾਂ ਅਣਜਾਣ ਹਨ। ਉਨ੍ਹਾਂ ਕਿਹਾ ਕਿ ਸਾਡੇ ਅਸਲ ਵਿਰਸੇ ਅਤੇ ਸਿੱਖਿਆ ਵੰਨਗੀਆਂ ਦਾ ਅਟੁੱਟ ਹਿੱਸਾ ਰਹੀ ਅਤੇ ਅੱਜ ਵੀ ਮੰਨੀ ਜਾਂਦੀ ਪੰਜਾਬੀ ਵਰਣਮਾਲਾ ਨੂੰ ਮੁੜ ਸੁਰਜੀਤੀ ਦੇਣਾ ਅਜੋਕੇ ਸਮੇਂ ਦੀ ਮੁੱਖ ਲੋੜ੍ਹ ਹੈ ਤਾਂ ਕਿ ਸਾਡੇ ਬੱਚੇ ਸਾਡੀਆਂ ਅਸਲ ਜੜ੍ਹਾ ਨਾਲ ਹਮੇਸ਼ਾ ਜੁੜੇ ਰਹਿ ਸਕਣ ਅਤੇ ਉਨ੍ਹਾਂ ਦਾ ਪੁਰਾਤਨ ਪੰਜਾਬ ਨਾਲ ਜੁੜਾਵ ਬਣਿਆ ਰਹੇ। ਉਨ੍ਹਾਂ ਕਿਹਾ ਕਿ ਅਜਿਹੀ ਹੀ ਪਹਿਲਕਦਮੀ ਨੂੰ ਹੁਲਾਰਾਂ ਦੇਣ ਲਈ ਸੰਸਥਾ ਨੇ ‘ਕਾਇਦਾ ਏ ਨੂਰ ਕਿਤਾਬ’ ਛਾਪ ਕੇ ਅਤੇ ਇਸ ਨੂੰ ਹਰ ਸਕੂਲ ਵਿਚ ਪਹੁੰਚਾ ਕੇ ਇਸ ਦਿਸ਼ਾ ਵਿਚ ਕੀਤੇ ਜਾ ਰਹੇ ਸਾਰਥਿਕ ਯਤਨਾਂ ਦੀ ਸ਼ੁਰੂਆਤ ਕੀਤੀ ਅਤੇ ਇਸੇ ਲੜ੍ਹੀ ਵਜੋਂ ਹੀ ਹੁਣ ਉਕਤ ਗਾਣਾ ਰਿਲੀਜ਼ ਕੀਤਾ ਗਿਆ ਹੈ। ਜਿਸ ਦੇ ਕਾਫ਼ੀ ਚੰਗੇ ਨਤੀਜ਼ੇ ਸਾਹਮਣੇ ਆਉਣ ਦੀ ਸੰਭਾਵਨਾਂ ਹੈ।

ਇਸ ਗੀਤ ਰਾਹੀ ਬੱਚੇ ਸਿੱਖ ਸਕਦੇ ਵਰਣਮਾਲਾ: ਉਨ੍ਹਾਂ ਨੇ ਦੱਸਿਆ ਕਿ ਜੇ ਵਿਦਿਆਰਥੀ ਪੰਜਾਬੀ ਵਰਣਮਾਲਾ ਨਹੀਂ ਸਿੱਖ ਸਕਦੇ, ਉਹ ਇਸ ਗਾਣੇ ਵਿਚਲੇ ਸ਼ਬਦਾਂ ਅਤੇ ਰਿਦਮ ਦੁਆਰਾ ਪੰਜਾਬੀ ਵਰਣਮਾਲਾ ਦੇ 35 ਅੱਖਰ ਆਸਾਨੀ ਨਾਲ ਸਿੱਖ ਅਤੇ ਯਾਦ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਸੰਸਥਾਂ ਦੇ ਇੰਨ੍ਹਾਂ ਉਪਰਾਲਿਆਂ ਨੂੰ ਪ੍ਰਭਾਵੀ ਮੁਹਾਂਦਰਾ ਦੇਣ ਵਿਚ ਬਹੁਤ ਹੀ ਸੁਰੀਲੀ ਅਤੇ ਚਰਚਿਤ ਨਾਂਅ ਬਣਦੀ ਜਾ ਰਹੀ ਗਾਇਕਾ ਮਿਸ ਰਮਨ ਨੇ ਅਹਿਮ ਯੋਗਦਾਨ ਪਾਇਆ ਹੈ, ਜਿਸ ਦੀ ਆਵਾਜ਼ ਵਿਚ ਰਿਕਾਰਡ ਹੋਇਆ ਇਹ ਗੀਤ ਬੱਚਿਆਂ ਅਤੇ ਨੌਜਵਾਨਾਂ ਨੂੰ ਪੰਜਾਬੀ ਵਰਣਮਾਲਾ ਨਾਲ ਜੋੜਨ ਵਿਚ ਕਾਫ਼ੀ ਸਹਾਈ ਸਾਬਿਤ ਹੋਵੇਗਾ। ਉਨ੍ਹਾਂ ਦੱਸਿਆ ਕਿ ਗੀਤ ਦਾ ਸੰਗੀਤ ਦਵਿੰਦਰ ਸੰਧੂ ਨੇ ਤਿਆਰ ਕੀਤਾ ਹੈ, ਜਦਕਿ ਇਸ ਦੇ ਪੇਸ਼ਕਰਤਾ ਅਤੇ ਨਿਰਮਾਤਾ ਨਿਰਮਲ ਸਾਧਾਂਵਾਲੀਆਂ ਹਨ, ਜੋ ਪੰਜਾਬੀ ਸੰਗੀਤ ਜਗਤ ਵਿਚ ਸੱਭਿਆਚਾਰਕ ਪ੍ਰੋਗਰਾਮ ਨਿਰਮਾਤਾ- ਨਿਰਦੇਸ਼ਕ ਵਜੋਂ ਮੁਕਾਮ ਕਾਇਮ ਕਰ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਸਬੰਧਤ ਗੀਤ ਦਾ ਵੀਡੀਓ ਵੀ ਸੰਪੂਰਨ ਕਰ ਲਿਆ ਗਿਆ ਹੈ, ਜਿਸ ਨੂੰ ਬਰੈਂਪਟਨ ਵਿਚ ਹੋ ਰਹੇ ਵਿਸ਼ਵ ਪੰਜਾਬੀ ਕਾਨਫ਼ਰੰਸ ਦੇ ਅਗਲੇ ਪੜ੍ਹਾਅ ਦੌਰਾਨ ਲੋਕਾਂ ਸਾਹਮਣੇ ਪੇਸ਼ ਕੀਤਾ ਜਾਵੇਗਾ।

Last Updated : Jun 25, 2023, 2:26 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.