ETV Bharat / entertainment

Chidiyan Da Chamba Release Date: ਨੇਹਾ ਪਵਾਰ ਸਟਾਰਰ ਪੰਜਾਬੀ ਫਿਲਮ 'ਚਿੜੀਆਂ ਦਾ ਚੰਬਾ' ਦੀ ਰਿਲੀਜ਼ ਮਿਤੀ ਦਾ ਐਲਾਨ, ਇਸ ਅਗਸਤ ਹੋਵੇਗੀ ਰਿਲੀਜ਼ - pollywood news

ਬਹੁਤ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ "ਚਿੜੀਆਂ ਦਾ ਚੰਬਾ" ਦੀ ਰਿਲੀਜ਼ ਮਿਤੀ ਦਾ ਐਲਾਨ ਹੋ ਗਿਆ ਹੈ, ਫਿਲਮ ਇਸ ਅਗਸਤ ਰਿਲੀਜ਼ ਹੋਵੇਗੀ।

Chidiyan Da Chamba Release Date
Chidiyan Da Chamba Release Date
author img

By

Published : Jul 4, 2023, 11:32 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਸ਼ੌਕੀਨਾਂ ਦਾ ਇੰਤਜ਼ਾਰ ਆਖਰਕਾਰ ਖਤਮ ਹੋ ਗਿਆ ਹੈ ਕਿਉਂਕਿ ਬਹੁਤ ਹੀ ਉਡੀਕੀ ਜਾ ਰਹੀ ਔਰਤ-ਕੇਂਦ੍ਰਿਤ ਪੰਜਾਬੀ ਫਿਲਮ "ਚਿੜੀਆਂ ਦਾ ਚੰਬਾ" ਨੇ ਆਪਣੀ ਅਧਿਕਾਰਤ ਰਿਲੀਜ਼ ਮਿਤੀ ਦਾ ਐਲਾਨ ਕਰ ਦਿੱਤਾ ਹੈ। ਪ੍ਰੇਮ ਸਿੰਘ ਸਿੱਧੂ ਦੁਆਰਾ ਨਿਰਦੇਸ਼ਤ, ਇਹ ਵਿਲੱਖਣ ਸਕ੍ਰਿਪਟ ਵਾਲੀ ਫਿਲਮ 18 ਅਗਸਤ 2023 ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਡਿੰਪਲ ਖਰੌਰ ਅਤੇ ਅਭੈਦੀਪ ਸਿੰਘ ਮੱਤੀ ਦੁਆਰਾ ਨਿਰਮਿਤ, ਇਹ ਫਿਲਮ ਖਰੌਰ ਫਿਲਮਜ਼ ਐਲਐਲਪੀ ਅਤੇ ਫਰੂਚੈਟ ਐਂਟਰਟੇਨਮੈਂਟ ਪ੍ਰਾਈਵੇਟ ਲਿਮਟਿਡ ਦੇ ਬੈਨਰ ਹੇਠ ਰਿਲੀਜ਼ ਕੀਤੀ ਜਾਵੇਗੀ।

"ਚਿੜੀਆਂ ਦਾ ਚੰਬਾ" ਮਜ਼ਬੂਤ ਅਤੇ ਸੁਤੰਤਰ ਔਰਤਾਂ ਦੇ ਸ਼ਕਤੀਸ਼ਾਲੀ ਬਿਰਤਾਂਤ ਦੁਆਲੇ ਘੁੰਮਦੀ ਹੈ, ਉਹਨਾਂ ਦੀ ਲਚਕਤਾ, ਦ੍ਰਿੜਤਾ ਅਤੇ ਜਿੱਤ ਨੂੰ ਦਰਸਾਉਂਦੀ ਹੈ। ਸ਼ਰਨ ਕੌਰ, ਨੇਹਾ ਪਵਾਰ, ਅਮਾਇਰਾ ਦਸਤੂਰ ਅਤੇ ਮਹਿਨਾਜ਼ ਮਾਨ ਸਮੇਤ ਪ੍ਰਤਿਭਾਸ਼ਾਲੀ ਸੁੰਦਰੀਆਂ ਦੀ ਅਗਵਾਈ ਵਾਲੀ ਇਹ ਫਿਲਮ ਆਕਰਸ਼ਕ ਕਿਰਦਾਰਾਂ ਨੂੰ ਪੇਸ਼ ਕਰਨ ਅਤੇ ਦਰਸ਼ਕਾਂ ਨੂੰ ਪ੍ਰੇਰਿਤ ਕਰਨ ਦਾ ਵਾਅਦਾ ਕਰਦੀ ਹੈ।

ਫਿਲਮ ਦੇ ਟਾਈਟਲ ਬਾਰੇ: ਚਿੜੀਆਂ ਦਾ ਚੰਬਾ ਇੱਕ ਪੰਜਾਬੀ ਲੋਕ ਗੀਤ ਹੈ ਜਾਂ ਕਹਿ ਸਕਦੇ ਹਾਂ ਕਿ ਕੁੜੀਆਂ ਦੇ ਵਿਆਹਾਂ ਵਿੱਚ ਗਾਇਆ ਜਾਣ ਵਾਲਾ ਸੁਹਾਗ ਹੈ, ਇਸ ਗੀਤ ਦਾ ਸਾਫ਼ ਅਤੇ ਸਿੱਧਾ ਮਤਲਬ ਦੱਸਣਾ ਹੋਵੇ ਤਾਂ ਇਸ ਗੀਤ ਵਿੱਚ ਕੁੜੀਆਂ ਆਪਣੇ ਪਿਤਾ ਨੂੰ ਕਹਿੰਦੀਆਂ ਹਨ ਕਿ ਸਾਡਾ ਚਿੜੀਆਂ ਦਾ ਚੰਬਾ ਆ ਪਿਤਾ ਜੀ ਅਤੇ ਅਸੀਂ ਜਲਦੀ ਹੀ ਉੱਡ ਜਾਣਾ ਹੈ। ਇਥੇ ਉੱਡ ਜਾਣ ਦਾ ਭਾਵ ਵਿਆਹ ਹੋ ਜਾਣ ਤੋਂ ਹੈ। ਇਸ ਤੋਂ ਇਲਾਵਾ ਇਸ ਗੀਤ ਵਿੱਚ ਹੋਰ ਵੀ ਕਈ ਤਰ੍ਹਾਂ ਦੀਆਂ ਇੱਛਾਵਾਂ ਨੂੰ ਵਿਅਕਤ ਕੀਤਾ ਜਾਂਦਾ ਹੈ, ਜੋ ਇੱਕ ਕੁੜੀ ਆਪਣੇ ਪਿਤਾ ਤੋਂ ਰੱਖਦੀ ਹੈ।

ਹੁਣ ਜਿਵੇਂ-ਜਿਵੇਂ ਚਿੜੀਆਂ ਦਾ ਚੰਬਾ ਦੀ ਰਿਲੀਜ਼ ਮਿਤੀ ਨੇੜੇ ਆ ਰਹੀ ਹੈ, ਪ੍ਰਸ਼ੰਸਕਾਂ ਅਤੇ ਫਿਲਮ ਦੇਖਣ ਵਾਲਿਆਂ ਵਿੱਚ ਉਮੀਦਾਂ ਵਧਦੀਆਂ ਜਾ ਰਹੀਆਂ ਹਨ। ਇਸ ਤੋਂ ਪਹਿਲਾਂ ਇਸ ਫਿਲਮ ਦਾ ਐਲਾਨ ਅਤੇ ਸ਼ੂਟਿੰਗ ਦੀ ਜਾਣਕਾਰੀ ਮਾਰਚ 2023 ਵਿੱਚ ਦਿੱਤੀ ਗਈ ਸੀ, ਉਦੋਂ ਤੋਂ ਪ੍ਰਸ਼ੰਸਕ ਫਿਲਮ ਨਾਲ ਜੁੜੇ ਹੋਰ ਅਪਡੇਟਾਂ ਦੀ ਉਡੀਕ ਕਰ ਰਹੇ ਸਨ, ਹੁਣ ਇਸ ਦੇ ਨਵੇਂ ਪੋਸਟਰ ਅਤੇ ਰਿਲੀਜ਼ ਡੇਟ ਨੂੰ ਪ੍ਰਸ਼ੰਸਕਾਂ ਨੂੰ ਖੁਸ਼ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.