ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ’ਚ ਬਤੌਰ ਐਸੋਸੀਏਟ ਨਿਰਦੇਸ਼ਕ ਕਈ ਵੱਡੀਆਂ ਅਤੇ ਚਰਚਿਤ ਫਿਲਮਾਂ ਦਾ ਹਿੱਸਾ ਰਹੇ ਨੌਜਵਾਨ ਫਿਲਮਕਾਰ ਜੱਸੀ ਮਾਨ ਹੁਣ ਬਤੌਰ ਨਿਰਦੇਸ਼ਕ ਆਪਣੀ ਪਹਿਲੀ ਫ਼ੀਚਰ ਫਿਲਮ ‘ਏ ਮਿਸ਼ਨ ਰੂਟ 11’ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਦਾ ਟ੍ਰੇਲਰ ਅੱਜ ਜਾਰੀ ਕੀਤਾ ਜਾ ਰਿਹਾ ਹੈ।
ਹਾਈ ਬੀਟ ਸਟੂਡਿਓ ਅਤੇ ਸਟਾਰ ਸਕਰੀਨ ਪ੍ਰੋਡੋਕਸ਼ਨ ਦੇ ਬੈਨਰ ਹੇਠ ਬਣੀ ਇਸ ਫਿਲਮ ਦੀ ਸਟਾਰ ਕਾਸਟ ’ਚ ਪ੍ਰੀਤ ਬਾਠ, ਆਸੀਸ਼ ਦੁੱਗਲ, ਆਰੂਸ਼ੀ ਮੁਲਤਾਨੀ, ਲਖਵਿੰਦਰ ਸਿੰਘ, ਰਵਿਦਰ ਸ਼ਰਮਾ, ਪ੍ਰਿੰਸ ਸੰਧੂ, ਗੈਵੀ ਲੂਥਰਾ, ਤੇਜਿੰਦਰ ਲਾਸਾਨੀ ਆਦਿ ਸ਼ਾਮਿਲ ਹਨ। ਇਸੇ ਮਹੀਨੇ 24 ਜੂਨ ਨੂੰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਲੇਖਕ ਫ਼ਾਦਰ ਸਾਹਿਬ, ਕੈਮਰਾਮੈਨ ਵਿਸ਼ਵਾਨਾਥ ਪ੍ਰਜਾਪਤੀ, ਐਡੀਟਰ ਅਮਨਜੋਤ ਸਿੰਘ, ਐਕਸ਼ਨ ਨਿਰਦੇਸ਼ਕ ਵਿਜੇ ਲਾਮਾ, ਸਹਾਇਕ ਨਿਰਦੇਸ਼ਕ ਗੁਰਪ੍ਰੀਤ ਗੁਰੀ, ਸਿੰਮੀ ਧੀਮਾਨ, ਲਾਈਨ ਨਿਰਮਾਤਾ ਮਨਜਿੰਦਰ ਸਿੰਘ, ਕਾਸਟਿਊਮ ਡਿਜਾਈਨਰ ਅਗਰੋਈਆ ਹਨ।
ਐਕਸ਼ਨ ਅਤੇ ਥ੍ਰਿਲਰ-ਡ੍ਰਾਮੈਟਿਕ ਕਹਾਣੀ ਦੁਆਲੇ ਕੇਂਦਰਿਤ ਇਸ ਫਿਲਮ ਦੇ ਨਿਰਦੇਸ਼ਕ ਜੱਸੀ ਮਾਨ ਅਨੁਸਾਰ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਦੀ ਕੋਸ਼ਿਸ਼ ਅਜਿਹੀ ਨਿਵੇਕਲੀਆਂ ਫਿਲਮਾਂ ਦੀ ਸਿਰਜਨਾ ਕਰਨ ਦੀ ਹੈ, ਜੋ ਆਮ ਲੀਕ ਤੋਂ ਹੱਟ ਕੇ ਹੋਣ ਅਤੇ ਜਿੰਨ੍ਹਾਂ ਨੂੰ ਵੇਖਦਿਆਂ ਦਰਸ਼ਕਾਂ ਨੂੰ ਤਰੋ-ਤਾਜ਼ਗੀ ਦਾ ਅਹਿਸਾਸ ਹੋਵੇ।
- Aamir Khan: ਆਮਿਰ ਖਾਨ ਨੇ ਮਨਾਇਆ ਆਪਣੀ ਮਾਂ ਦਾ 89ਵਾਂ ਜਨਮਦਿਨ, ਕਿਰਨ ਰਾਓ ਨੇ ਵੀ ਕੀਤੀ ਸ਼ਿਰਕਤ, ਵੇਖੋ ਤਸਵੀਰਾਂ
- Alia Bhatt: ਬੇਟੀ ਰਾਹਾ ਅਤੇ ਪਤੀ ਰਣਬੀਰ ਕਪੂਰ ਤੋਂ ਬਿਨਾਂ ਬ੍ਰਾਜ਼ੀਲ ਪਹੁੰਚੀ ਆਲੀਆ ਭੱਟ, ਤਸਵੀਰ ਸ਼ੇਅਰ ਕਰਕੇ ਦੱਸਿਆ ਜਾਣ ਦਾ ਕਾਰਨ
- The Great Indian Rescue: 'OMG 2' ਤੋਂ ਬਾਅਦ ਅਕਸ਼ੈ ਕੁਮਾਰ ਦਾ ਇੱਕ ਹੋਰ ਵੱਡਾ ਧਮਾਕਾ, ਇਸ ਦਿਨ ਆਵੇਗੀ ਫਿਲਮ 'ਦਿ ਗ੍ਰੇਟ ਇੰਡੀਅਨ ਰੈਸਕਿਊ'
ਉਨ੍ਹਾਂ ਦੱਸਿਆ ਕਿ ਪੰਜਾਬੀ ਸਿਨੇਮਾ ਦੇ ਨਾਮਵਰ ਅਤੇ ਪ੍ਰਤਿਭਾਵਾਨ ਚਿਹਰਿਆਂ ਨੂੰ ਲੈ ਕੇ ਬਣਾਈ ਗਈ ਉਕਤ ਫਿਲਮ ਨੌਜਵਾਨਾਂ ਨੂੰ ਲੈ ਕੇ ਹਰ ਵਰਗ ਦੇ ਦਰਸ਼ਕਾਂ ਨੂੰ ਪਸੰਦ ਆਵੇਗੀ, ਜੋ ਬਹੁਤ ਹੀ ਦਿਲਚਸਪੀ ਭਰੀ ਪਰਸਥਿਤੀਆਂ ਨਾਲ ਅੋਤ ਪੋਤ ਰੱਖੀ ਗਈ ਹੈ, ਜਿਸ ਦਾ ਐਕਸ਼ਨ ਵੀ ਇਸ ਦਾ ਖਾਸ ਆਕਰਸ਼ਨ ਹੋਵੇਗਾ।
ਫ਼ੀਚਰ ਫ਼ਿਲਮਜ਼, ਟੈਲੀਵਿਜ਼ਨ ਇੰਡਸਟਰੀ ਅਤੇ ਲਘੂ ਅਤੇ ਓਟੀਟੀ ਫਿਲਮਾਂ ਦੇ ਖੇਤਰ ਵਿਚ ਲੰਮੇਰ੍ਹਾ ਤਜ਼ਰਬਾ ਅਤੇ ਡੂੰਘੀ ਤਕਨੀਕੀ, ਸਿਨੇਮਾ ਸੂਝਬੂਝ ਰੱਖਦੇ ਇਸ ਹੋਣਹਾਰ ਨਿਰਦੇਸ਼ਕ ਦੇ ਜੇਕਰ ਹਾਲੀਆ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਦੀਆਂ ਐਸੋਸੀਏਟ ਨਿਰਦੇਸ਼ਕ ਦੇ ਤੌਰ 'ਤੇ ਪਿਛਲੇ ਦਿਨੀਂ ਕੀਤੀਆਂ ਫਿਲਮਾਂ ਵਿਚ ‘ਘੋੜਾ ਢਾਈ ਕਦਮ’, ਕੁਲਵਿੰਦਰ ਬਿੱਲਾ ਸਟਾਰਰ ‘ਨਿਸ਼ਾਨਾ’, ਦੇਵ ਖਰੌੜ ਸਟਾਰਰ ‘ਬਲੈਕੀਆ’, ‘ਫਿਰ ਮਾਮਲਾ ਗੜ੍ਹਗੜ੍ਹ ਹੈ’ ਆਦਿ ਸ਼ਾਮਿਲ ਰਹੀਆਂ ਹਨ।
ਇਸ ਤੋਂ ਇਲਾਵਾ ਨਿਰਦੇਸ਼ਕ ਦੇ ਤੌਰ 'ਤੇ ਉਨਾਂ ਕੁਝ ਅਹਿਮ ਓਟੀਟੀ, ਸੋਸ਼ਲ ਪਲੇਟਫ਼ਾਰਮਜ਼ ਅਤੇ ਲਘੂ ਫਿਲਮਾਂ ਬਣਾਉਣ ਦਾ ਵੀ ਸਿਹਰਾ ਹਾਸਿਲ ਕੀਤਾ ਹੈ, ਜਿੰਨ੍ਹਾਂ ਵਿਚ ‘ਵਜੂਦ’, ‘ਲਿਵਿੰਗ ਵਿਦ ਏ ਸਟਰੇਂਜ਼ਰ’, ‘ਡੇਟ ਵਿਦ ਅਸਲੀ ਪੰਜਾਬੀ ਗਰਲਜ਼’, ‘ਸੈਲਫ਼ੀ ਖਿੱਚ ਮੇਰੀ’, ‘ਲਪਟਾ’, ਟੀ.ਵੀ ਫ਼ਿਲਮਾਂ ‘ਆਵਾਂ ਊਤ’, ‘ਬੀਬੀ’, ‘ਹੂਕ’, ‘ਮਾਹੀ’, ‘ਤੀਜਾ ਪੁੱਤ’, ‘ਦਾ ਇੰਜ਼ਰਡ ਸਪਾਰਓ’ ਆਦਿ ਹਨ। ਰਿਲੀਜ਼ ਹੋਣ ਜਾ ਰਹੀ ਆਪਣੀ ਪਹਿਲੀ ਫ਼ੀਚਰ ਫਿਲਮ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਨਿਰਦੇਸ਼ਕ ਜੱਸੀ ਮਾਨ ਦੱਸਦੇ ਹਨ ਕਿ ਫਿਲਮਕਾਰ ਦੇ ਤੌਰ 'ਤੇ ਵੱਖੋ ਵੱਖਰੇ ਵਿਸ਼ੇ ਆਧਾਰਿਤ ਫਿਲਮਾਂ ਬਣਾਉਣਾ ਵੀ ਅਗਲੇ ਦਿਨ੍ਹੀਂ ਉਨਾਂ ਦੀ ਵਿਸ਼ੇਸ਼ ਪਹਿਲਕਦਮੀ ਰਹੇਗੀ।