ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਲਗਾਤਾਰ ਦਰਸ਼ਕਾਂ ਨੂੰ ਮੰਨੋਰੰਜਨ ਪ੍ਰਦਾਨ ਕਰ ਰਹੀ ਹੈ ਅਤੇ ਇਸੇ ਲਾਈਨ ਵਿੱਚ ਸਭ ਤੋਂ ਤਾਜ਼ਾ ਹੈ ਪੰਜਾਬੀ ਫਿਲਮ 'ਗੱਡੀ ਜਾਂਦੀ ਏ ਚਲਾਂਗਾਂ ਮਾਰਦੀ' ਹੈ। ਫਿਲਮ ਹਾਸੇ, ਡਰਾਮੇ ਅਤੇ ਇੱਕ ਪ੍ਰਭਾਵਸ਼ਾਲੀ ਸਮਾਜਿਕ ਸੰਦੇਸ਼ ਦੇ ਇੱਕ ਸ਼ਾਨਦਾਰ ਮਿਸ਼ਰਣ ਦਾ ਵਾਅਦਾ ਕਰਦੀ ਨਜ਼ਰ ਆਉਂਦੀ ਹੈ।
ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦੇ ਟ੍ਰੇਲਰ ਨੂੰ ਰਿਲੀਜ਼ ਕੀਤਾ ਹੈ ਅਤੇ ਟ੍ਰੇਲਰ ਇੰਨਾ ਕੁ ਮੰਨੋਰੰਜਨ ਵਾਲਾ ਹੈ ਕਿ ਬੰਦੇ ਨੂੰ ਪਤਾ ਹੀ ਨਹੀਂ ਲੱਗਦਾ ਕਦੋਂ 3 ਮਿੰਟ ਨਿਕਲ ਜਾਂਦੇ ਹਨ। ਫਿਲਮ ਵਿੱਚ ਐਮੀ ਵਿਰਕ, ਬਿੰਨੂ ਢਿੱਲੋਂ, ਜਸਵਿੰਦਰ ਭੱਲਾ, ਬੀਐਨ ਸ਼ਰਮਾ ਅਤੇ ਜੈਸਮੀਨ ਬਾਜਵਾ, ਮਾਹੀ ਸ਼ਰਮਾ ਅਤੇ ਹਰਦੀਪ ਗਿੱਲ ਵਰਗੇ ਤਜ਼ਰਬੇਕਾਰ ਕਲਾਕਾਰਾਂ ਦਾ ਇੱਕਠ ਹੈ।
- " class="align-text-top noRightClick twitterSection" data="">
- Dream Girl 2 Review: ਕਿਸੇ ਨੂੰ ਲੱਗੀ 'Mind-Blowing' ਅਤੇ ਕਿਸੇ ਨੂੰ ਲੱਗੀ 'Family Entertainer', ਜਾਣੋ ਪ੍ਰਸ਼ੰਸਕਾਂ ਨੂੰ ਕਿਵੇਂ ਲੱਗੀ 'ਡ੍ਰੀਮ ਗਰਲ 2'
- Film Teevian: ਪੰਜਾਬੀ ਲਘੂ ਫਿਲਮ ‘ਤੀਵੀਆਂ’ ਦਾ ਫਸਟ ਲੁੱਕ ਹੋਇਆ ਰਿਲੀਜ਼, ਵੱਖ-ਵੱਖ ਪਲੇਟਫ਼ਾਰਮਜ਼ 'ਤੇ ਰਿਲੀਜ਼ ਹੋਵੇਗਾ ਫਿਲਮ ਦਾ ਟ੍ਰੇਲਰ
- ਵਿੱਕੀ ਕੌਸ਼ਲ ਦੀ ਫਿਲਮ ‘ਸਰਦਾਰ ਊਧਮ’ ਦੀ ਝੋਲੀ ਪਏ ਪੰਜ ਰਾਸ਼ਟਰੀ ਪੁਰਸਕਾਰ, ਵੱਖ-ਵੱਖ ਸਿਨੇਮਾਂ ਸ਼੍ਰੇਣੀਆਂ ’ਚ ਕੀਤੇ ਹਾਸਿਲ
ਫਿਲਮ ਪ੍ਰਤਿਭਾਸ਼ਾਲੀ ਨਿਰਦੇਸ਼ਕ ਸਮੀਪ ਕੰਗ ਦੁਆਰਾ ਨਿਰਦੇਸ਼ਤ ਕੀਤੀ ਗਈ ਹੈ, ਜਿਸ ਦੀਆਂ ਪਿਛਲੀਆਂ ਰਚਨਾਵਾਂ ਨੂੰ ਦਰਸ਼ਕਾਂ ਦੁਆਰਾ ਕਾਫੀ ਪਸੰਦ ਕੀਤਾ ਗਿਆ ਹੈ, ਇਸ ਦੀ ਤਾਜ਼ਾ ਉਦਾਹਰਣ 'ਕੈਰੀ ਆਨ ਜੱਟਾ 3' ਹੈ। ਇਸ ਫਿਲਮ ਦਾ ਟ੍ਰੇਲਰ ਸਾਨੂੰ ਗੰਭੀਰ ਸਮਾਜਿਕ ਮੁੱਦਿਆਂ ਨਾਲ ਜੁੜੀ ਕਾਮੇਡੀ ਦੀ ਝਲਕ ਦਿੰਦਾ ਹੈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਫਿਲਮ ਸਿਰਫ ਹਾਸੇ ਬਾਰੇ ਨਹੀਂ ਹੈ। ਇਸ ਵਿੱਚ ਕਾਮੇਡੀ ਅਤੇ ਡਰਾਮਾ ਦੋਵੇਂ ਤੱਤ ਹਨ। ਇਸ ਨੂੰ ਦੇਖ ਕੇ ਦਰਸ਼ਕ ਨਾ ਸਿਰਫ਼ ਹੱਸਦੇ ਹਨ ਸਗੋਂ ਕੇਂਦਰੀ ਸੰਦੇਸ਼ 'ਤੇ ਵੀ ਵਿਚਾਰ ਕਰਦੇ ਹਨ। ਜੋ ਕਿ ਦਹੇਜ ਨਾਲ ਸੰਬੰਧਿਤ ਹੈ।
ਨਿਰਮਾਤਾ ਗੁਨਬੀਰ ਸਿੰਘ ਸਿੱਧੂ, ਮਨਮੋਰਦ ਸਿੰਘ ਸਿੱਧੂ ਅਤੇ ਸੰਦੀਪ ਬਾਂਸਲ ਅਜਿਹੇ ਪ੍ਰੋਜੈਕਟਾਂ ਨੂੰ ਸਮਰਥਨ ਦੇਣ ਲਈ ਇੱਕ ਹੁਨਰ ਰੱਖਦੇ ਹਨ। ਫਿਲਮ ਅਗਲੇ ਮਹੀਨੇ ਦੀ 28 ਸਤੰਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ। ਉਦੋਂ ਤੱਕ ਤੁਸੀਂ ਫਿਲਮ ਦੇ ਟ੍ਰੇਲਰ ਦਾ ਆਨੰਦ ਮਾਣੋ।