ETV Bharat / entertainment

ਹਰਦੀਪ ਗਰੇਵਾਲ ਨੇ ਫ਼ਿਲਮ ਬੈਚ 2013 ਬਾਰੇ ਸਾਝੀਆਂ ਕੀਤੀਆ ਰੌਚਕ ਗੱਲਾਂ

9 ਸਤੰਬਰ ਨੂੰ ਫਿਲਮ ਬੈਚ 2013 ਰਿਲੀਜ਼ ਹੋਵੇਗੀ। ਜਿਸ ਦੀ ਪਰਮੋਸ਼ਨ ਲਈ ਟੀਮ ਮੋਗਾ ਪੁਜੀ ਅਤੇ ਉਨ੍ਹਾਂ ਨੇ ਫਿਲਮ ਦੌਰਾਨ ਆਪਣੇ ਸੰਘਰਸ਼ ਬਾਰੇ ਦੱਸਿਆ।

film Batch 2013
film Batch 2013
author img

By

Published : Aug 31, 2022, 7:22 PM IST

Updated : Sep 2, 2022, 10:49 AM IST

ਮੋਗਾ:ਪੰਜਾਬੀ ਫ਼ਿਲਮ “ਬੈਚ 2013” 9 ਸਤੰਬਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਫ਼ਿਲਮ ਦਾ ਪਰਮੋਸ਼ਨ ਕਰਨ ਲਈ ਦੀ ਟੀਮ ਬੁੱਧਵਾਰ ਨੂੰ ਮੋਗਾ ਪੁੱਜੀ। ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਫ਼ਿਲਮ ਦੇ ਨਾਇਕ ਹਰਦੀਪ ਗਰੇਵਾਲ ਅਤੇ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਫਿਲਮ ਦੇ ਗੀਤਾਂ ਵਾਂਗ ਹੀ ਇਹ ਫ਼ਿਲਮ ਵੀ ਨੌਜਵਾਨਾਂ ਨੂੰ ਨਿਰਾਸ਼ਾਂ ਵਿੱਚੋਂ ਕੱਢੇਗੀ ਅਤੇ ਹਾਂ ਪੱਖੀ ਵਤੀਰਾ ਅਪਣਾਉਣ ਲਈ ਪ੍ਰੇਰਿਤ ਕਰੇਗੀ।

ਹਰਦੀਪ ਗਰੇਵਾਲ

ਉਨ੍ਹਾਂ ਕਿਹਾ ਕਿ ਬਤੌਰ ਹੀਰੋ ਇਹ ਉਨ੍ਹਾਂ ਦੀ ਦੂਜੀ ਫ਼ਿਲਮ ਹੈ। ਉਨ੍ਹਾਂ ਦੀ ਪਹਿਲੀ ਫ਼ਿਲਮ “ਤੁਣਕਾ ਤੁਣਕਾ” ਨੂੰ ਦਰਸ਼ਕਾਂ ਨੇ ਭਰਪੂਰ ਹੁੰਗਾਰਾ ਦਿੱਤਾ ਸੀ। ਉਸ ਫ਼ਿਲਮ ਵਾਂਗ ਹੀ ਇਹ ਫ਼ਿਲਮ ਵੀ ਮਨੋਰੰਜਨ ਦੇ ਨਾਲ ਨਾਲ ਨੌਜਵਾਨਾਂ ਨੂੰ ਵੱਡਾ ਸੁਨੇਹਾ ਦੇਵੇਗੀ। ਇਸ ਗੱਲ ਦੀ ਹਾਮੀ ਫ਼ਿਲਮ ਦਾ ਟ੍ਰੇਲਰ ਵੀ ਭਰਦਾ ਹੈ। ਉਹ ਇਸ ਫ਼ਿਲਮ ਦੇ ਨਾਇਕ ਹੋਣ ਦੇ ਨਾਲ ਨਾਲ ਲੇਖਕ ਅਤੇ ਨਿਰਮਾਤਾ ਵੀ ਹਨ। ਇਸ ਫ਼ਿਲਮ ਦੀ ਸ਼ੂਟਿੰਗ ਇਕ ਸਾਲ ਵਿੱਚ ਮੁਕੰਮਲ ਹੋਈ ਹੈ। ਜਿਸ ਤਰ੍ਹਾਂ ਫ਼ਿਲਮ ਦੇ ਟ੍ਰੇਲਰ ਵਿੱਚ ਵੀ ਨਜ਼ਰ ਆ ਰਿਹਾ ਹੈ, ਇਸ ਫ਼ਿਲਮ ਵਿੱਚ ਉਸਦੇ ਦੋ ਵੱਖ ਵੱਖ ਕਿਰਦਾਰ ਹਨ।

ਇਸ ਫਿਲਮ ਵਿੱਚ ਖਾਸ ਗੱਲ ਇਹ ਹੈ ਕਿ ਉਨਾਂ ਨੂੰ ਫਿਲਮ 'ਚ ਆਪਣਾ ਭਾਰ ਵਧਾਉਣਾ ਅਤੇ ਫਿਰ ਘਟਾਉਣਾ ਪਿਆ। ਉਨ੍ਹਾ ਦੱਸਿਆ ਕਿ ਇਸ ਫਿਲਮ ਵਿਚ ਉਨ੍ਹਾਂ ਦੇ ਸਹਿ ਕਲਾਕਾਰਾਂ ਨੇ ਵੀ ਕਮਾਂਡੋ ਟ੍ਰੇਨਿੰਗ ਲਈ ਸੀ। ਹਰਦੀਪ ਗਰੇਵਾਲ ਨੇ ਦੱਸਿਆ ਕਿ ਇਹ ਫ਼ਿਲਮ ਉਸਦੇ ਲਈ ਇੱਕ ਵੱਡੀ ਚੁਣੌਤੀ ਸੀ। ਫ਼ਿਲਮ ਬਾਰੇ ਉਨ੍ਹਾਂ ਦੱਸਿਆ ਕਿ ਇਹ ਫ਼ਿਲਮ ਇਕ ਨੌਜਵਾਨ ਦੀ ਜ਼ਿੰਦਗੀ ਦੀ ਕਹਾਣੀ ਹੈ ਜੋ ਬੇਹੱਦ ਵਿਹਲਾ ਅਤੇ ਸਰੀਰਕ ਪੱਖ ਤੋਂ ਅਣਫਿੱਟ ਹੈ।

ਉਸ ਨੌਜਵਾਨ ਦੇ ਸੰਘਰਸ਼ ਅਤੇ ਫਿਰ ਪੰਜਾਬ ਪੁਲਿਸ ਵਿੱਚ ਭਰਤੀ ਹੋਣ ਦੀ ਕਹਾਣੀ ਹੈ। ਉਹ ਨੌਜਵਾਨ ਕਿਵੇਂ ਚੁਣੌਤੀਆਂ ਸਵਿਕਾਰ ਕਰਦਾ ਹੈ ਅਤੇ ਹਾਲਾਤਾਂ ਨਾਲ ਲੜਕੇ ਨਾ ਸਿਰਫ ਪੁਲਿਸ ਵਿੱਚ ਭਰਤੀ ਹੁੰਦਾ ਹੈ ਬਲਕਿ ਪੁਲਿਸ ਦੇ ਇਕ ਵਿਸ਼ੇਸ਼ ਬੈਚ ਦਾ ਵੀ ਹਿੱਸਾ ਬਣਦਾ ਹੈ ਜੋ ਗੈਂਗਸਟਰਾਂ ਦਾ ਖ਼ਾਤਮਾ ਕਰਦਾ ਹੈ।

ਇਸ ਮੌਕੇ ਹਾਜ਼ਰ ਫ਼ਿਲਮ ਦੀ ਨਾਇਕਾ ਹਸ਼ਨੀਨ ਚੌਹਾਨ ਨੇ ਦੱਸਿਆ ਕਿ ਹਰਦੀਪ ਗਰੇਵਾਲ ਨਾਲ ਬਤੌਰ ਹੀਰੋਇਨ ਇਹ ਉਸਦੀ ਦੂਜੀ ਫ਼ਿਲਮ ਹੈ। ਇਸ ਫ਼ਿਲਮ ਵਿੱਚ ਦਰਸ਼ਕ ਉਸਨੂੰ ਇਕ ਵੱਖਰੇ ਅਤੇ ਸ਼ਾਨਦਾਰ ਕਿਰਦਾਰ ਵਿੱਚ ਦੇਖਣਗੇ। ਇਸ ਫ਼ਿਲਮ ਦੇ ਟ੍ਰੇਲਰ ਨੂੰ ਸੋਸ਼ਲ ਮੀਡੀਆ ‘ਤੇ ਸ਼ਾਨਦਾਰ ਹੁੰਗਾਰਾ ਮਿਲ ਰਿਹਾ ਹੈ।

ਇਹ ਵੀ ਪੜ੍ਹੋ:- ਸ਼ਾਹਰੁਖ ਖਾਨ ਦੇ ਨਾਮ ਉਤੇ ਲਾ ਟਰੋਬ ਯੂਨੀਵਰਸਿਟੀ ਵਿੱਚ ਵਜ਼ੀਫ਼ਾ ਮੁੜ ਤੋ ਸ਼ੁਰੂ

Last Updated : Sep 2, 2022, 10:49 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.