ਚੰਡੀਗੜ੍ਹ: ਟੀਵੀ ਸੀਰੀਅਲ ‘ਵੰਗਾਂ’ ਆਪਣੇ ਵਿਲੱਖਣ ਅਤੇ ਅਰਥ ਭਰਪੂਰ ਕਹਾਣੀਸਾਰ ਅਤੇ ਪਵਨ ਪਾਰਖੀ ਦੇ ਚੰਗੇ ਨਿਰਦੇਸ਼ਨ ਦੇ ਚੱਲਦਿਆਂ ਅੱਜਕੱਲ੍ਹ ਲੋਕਪ੍ਰਿਯਤਾ ਖੱਟ ਰਿਹਾ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿਚ ਇਸ ਵਿਚਲੇ ਤਮਾਮ ਕਲਾਕਾਰ ਅਹਿਮ ਭੂਮਿਕਾ ਨਿਭਾ ਰਹੇ ਹਨ, ਜਿੰਨ੍ਹਾਂ ਵਿਚੋਂ ਹੀ ਇਕ ਹੈ ਅਦਾਕਾਰਾ ਪ੍ਰੀਤ ਕਿਰਨ।
ਜੋ ਇਸੇ ਸੀਰੀਅਲ ਵਿਚ ਨਿਭਾਏ ਪ੍ਰਭਾਵੀ ਕਿਰਦਾਰ ਨਾਲ ਬਤੌਰ ਐਕਟ੍ਰੈਸ ਆਪਣੀ ਅਲੱਗ ਪਹਿਚਾਣ ਬਣਾਉਣ ਵੱਲ ਹੋਰ ਤੇਜ਼ੀ ਨਾਲ ਅੱਗੇ ਰਹੀ ਹੈ ਅਤੇ ਇਸੇ ਮੱਦੇਨਜ਼ਰ ਉਸ ਦੀ ਝੋਲੀ ਇਕ ਵੱਡੀ ਲਘੂ ਫ਼ਿਲਮ ਪਈ ਹੈ, ਜਿਸ ਦਾ ਨਾਂਅ ਹੈ ‘ ਆ ਸਾਈਲਟ ਅਸਕੇਪ’।
ਅੰਤਰਰਾਸ਼ਾਟਰੀ ਫ਼ਿਲਮਜ਼ ਫੈਸਟੀਵਲਜ਼ ਲਈ ਬਣਾਈ ਗਈ ਇਸ ਲਘੂ ਫ਼ਿਲਮ ਜਿਸ ਦਾ ਨਿਰਦੇਸ਼ਨ ਯੋਗੀ ਦੇਵਗਨ ਕਰਨਗੇ, ਜੋ ਇੰਟਰਨੈਸ਼ਨਲ ਪੱਧਰ 'ਤੇ ਆਪਣੀਆਂ ਬਹੁਆਯਾਮੀ ਨਿਰਦੇਸ਼ਨ ਸਮਰੱਥਾਵਾਂ ਦਾ ਪ੍ਰਗਟਾਵਾ ਆਪਣੇ ਚੰਗੇ ਪ੍ਰੋਜੈਕਟ ਦੁਆਰਾ ਕਰ ਚੁੱਕੇ ਹਨ।
ਪੰਜਾਬ ਦੇ ਮਾਲਵਾ ਅਧੀਨ ਆਉਂਦੇ ਜ਼ਿਲ੍ਹੇ ਫ਼ਰੀਦਕੋਟ ਨਾਲ ਸੰਬੰਧਤ ਇਹ ਅਦਾਕਾਰਾ ਬਹੁਤ ਥੋੜ੍ਹੇ ਜਿਹੇ ਸਮੇਂ ਵਿਚ ਹੀ ਪੰਜਾਬੀ ਹੀ ਨਹੀਂ, ਹਿੰਦੀ ਸਿਨੇਮਾਂ ਖੇਤਰ ਵਿਚ ਵੀ ਨਵੇਂ ਦਿਸਹਿੱਦੇ ਸਿਰਜਣ ਦਾ ਮਾਣ ਲਗਾਤਾਰ ਹਾਸਿਲ ਕਰ ਰਹੀ ਹੈ, ਜਿੰਨ੍ਹਾਂ ਅਨੁਸਾਰ ਉਨ੍ਹਾਂ ਦੀ ਇਹ ਨਵੀਂ ਲਘੂ ਫ਼ਿਲਮ ਪ੍ਰਵਾਸੀ ਭਾਰਤੀਆਂ ਵੱਲੋਂ ਆਪਣੇ ਵਤਨ ਵਿਚ ਹੰਢਾਈਆਂ ਜਾ ਰਹੀਆਂ ਮੁਸ਼ਕਿਲਾਂ ਅਤੇ ਦਰਪੇਸ਼ ਆਉਣ ਵਾਲੇ ਮਾਨਸਿਕ, ਆਰਥਿਕ ਘਟਨਾਕ੍ਰਮਾਂ ਦੁਆਲੇ ਕੇਂਦਰਿਤ ਹੈ। ਉਨ੍ਹਾਂ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਬਲਾਚੋਰ ਗੜ੍ਹਸ਼ੰਕਰ ਆਦਿ ਇਲਾਕਿਆਂ ਵਿਚ ਕੀਤੀ ਗਈ ਹੈ ਅਤੇ ਇਸ ਨੂੰ ਜਲਦ ਹੀ ਅੰਤਰਰਾਸ਼ਟਰੀ ਫ਼ਿਲਮਜ਼ ਸਮਾਰੋਹਾਂ ਦਾ ਹਿੱਸਾ ਬਣਾਇਆ ਜਾਵੇਗਾ।
ਹੁਣ ਜੇਕਰ ਗੱਲ ਇਸ ਹੋਣਹਾਰ ਅਦਾਕਾਰਾ ਦੇ ਅਭਿਨੈ ਕਰੀਅਰ ਦੇ ਕੀਤੀ ਜਾਵੇ ਤਾਂ ਉਨ੍ਹਾਂ ਵੱਲੋਂ ‘ਭੱਜੋਂ ਵੇ ਵੀਰੋ’ , ‘ਸ਼ੌਕਣ ਸੌਂਕਣੇ’, ‘ਲੌਂਗ ਲਾਚੀ 2’ ਆਦਿ ਜਿਹੀਆਂ ਕਈ ਚਰਚਿਤ ਅਤੇ ਸਫ਼ਲ ਪੰਜਾਬੀ ਫ਼ਿਲਮਾਂ ਵਿਚ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਜਾ ਚੁੱਕੇ ਹਨ, ਇਸ ਤੋਂ ਇਲਾਵਾ ਸਲਮਾਨ ਖ਼ਾਨ ਸਟਾਰਰ ‘ਭਾਰਤ’ ਅਤੇ ਸ਼ਾਹਰੁਖ਼ ਖ਼ਾਨ ਦੀ ‘ਜਬ ਹੈਰੀ ਮੀਟ ਸੇਜ਼ਲ’, ਪੰਜਾਬੀ ਸੀਰੀਅਲਜ਼ ‘ਹੀਰ ਰਾਝਾਂ’, ਪੀਟੀਸੀ ਪੰਜਾਬੀ ਬਾਕਸ ਆਫ਼ਿਸ ਲਈ ਬਣੀ ‘ਫਗਵਾੜ੍ਹਾ ਬਾਈਪਾਸ’ ਆਦਿ।
ਇੰਨ੍ਹੀਂ ਦਿਨ੍ਹੀਂ ਜੀ ਪੰਜਾਬੀ 'ਤੇ ਚੱਲ ਰਹੇ ‘ਨਯਨ’ ਨੇ ਉਨ੍ਹਾਂ ਦੇ ਕਰੀਅਰ ਗ੍ਰਾਫ਼ ਵਿਚ ਅਥਾਹ ਵਾਧਾ ਕੀਤਾ ਹੈ, ਜੋ 300 ਐਪੀਸੋਡ ਸਫ਼ਲਤਾਪੂਰਵਕ ਪੂਰੇ ਕਰਨ ਦਾ ਮਾਣ ਵੀ ਹਾਸਿਲ ਕਰ ਚੁੱਕਾ ਹੈ। ਚੁਣਿੰਦਾ ਅਤੇ ਮਿਆਰੀ ਭੂਮਿਕਾਵਾਂ ਕਰਨ ਨੂੰ ਤਰਜੀਹ ਦੇ ਰਹੀ ਇਸ ਅਦਾਕਾਰਾ ਅਨੁਸਾਰ ਉਨ੍ਹਾਂ ਦੀ ਸੋਚ ਗਿਣਤੀ ਦੀ ਬਜਾਏ ਗੁਣਵੱਤਾ ਦਰਸਾਉਂਦੇ ਪ੍ਰੋਜੈਕਟ ਕਰਨ ਦੀ ਹੀ ਲਗਾਤਾਰ ਰਹਿੰਦੀ ਹੈ।
ਜਿਸ ਸੰਬੰਧੀ ਅਪਣਾਏ ਜਾ ਰਹੇ ਮਾਪਦੰਡ ਆਉਂਦੇ ਸਮੇਂ ਵੀ ਉਨ੍ਹਾਂ ਦੇ ਕਰੀਅਰ ਦਾ ਅਟੁੱਟ ਹਿੱਸਾ ਬਣੇ ਰਹਿਣਗੇ। ਪ੍ਰੀਤ ਕਿਰਨ ਅਨੁਸਾਰ ਉਨ੍ਹਾਂ ਦਾ ਨਵਾਂ ਪ੍ਰੋਜੈਕਟ ‘ਆ ਸਾਈਲਟ ਅਸਕੇਪ’ ਇਕ ਬਹੁਤ ਹੀ ਮਨ ਵਲੂੰਧਰ ਦੇਣ ਵਾਲੀ ਕਹਾਣੀ ਉਤੇ ਅਧਾਰਿਤ ਹੈ, ਜਿਸ ਵਿਚ ਉਨ੍ਹਾਂ ਨੂੰ ਕਾਫ਼ੀ ਚੁਣੌਤੀਪੂਰਨ ਕਿਰਦਾਰ ਅਦਾ ਕਰਨ ਦਾ ਅਵਸਰ ਮਿਲਿਆ ਹੈ, ਜੋ ਕਿ ਉਨ੍ਹਾਂ ਦੇ ਕਰੀਅਰ ਲਈ ਇਕ ਹੋਰ ਮੀਲ ਪੱਥਰ ਵਾਂਗ ਸਾਬਿਤ ਹੋਵੇਗਾ।
ਹਾਲੀਆ ਕਰੀਅਰ ਦੌਰਾਨ ਹੀ ਮਸ਼ਹੂਰ ਬਾਲੀਵੁੱਡ ਸ਼ਿੰਗਰ ਸ਼ਾਨ ਦਾ ਮਿਊਜ਼ਿਕ ਵੀਡੀਓਜ਼ ‘ਯਕੀਨ’ ਕਰਨ ਦੇ ਨਾਲ ਨਾਲ ਕਈ ਵੱਡੀਆਂ ਫ਼ਿਲਮਜ਼ ਵੀ ਕਰ ਚੁੱਕੀ ਇਹ ਅਦਾਕਾਰ ਆਉਣ ਵਾਲੇ ਦਿਨ੍ਹਾਂ ਵਿਚ ਕਈ ਹੋਰ ਅਹਿਮ ਪ੍ਰੋਜੈਕਟ ਦਾ ਵੀ ਹਿੱਸਾ ਬਣਨ ਜਾ ਰਹੀ ਹੈ।
ਇਹ ਵੀ ਪੜ੍ਹੋ:Balvir Boparai: ਫਿਲਮ 'ਬੇਬੇ ਤੇਰਾ ਪੁੱਤ ਲਾਡਲਾ’ ਨਾਲ ਅਦਾਕਾਰੀ ਦੇ ਜੌਹਰ ਦਿਖਾਉਣਗੇ ਬਲਵੀਰ ਬੋਪਾਰਾਏ