ETV Bharat / entertainment

Sonam Bajwa: ਮਿੰਨੀ ਡਰੈੱਸ ਵਿੱਚ ਸੋਨਮ ਬਾਜਵਾ ਨੇ ਸਾਂਝੀਆਂ ਕੀਤੀਆਂ ਹੌਟ ਤਸਵੀਰਾਂ, ਪਲ਼ਾਂ-ਛਨਾਂ 'ਚ ਵਧਿਆ ਇੰਟਰਨੈੱਟ ਦਾ ਤਾਪਮਾਨ - ਕੈਰੀ ਆਨ ਜੱਟਾ 3

Sonam Bajwa: ਪੰਜਾਬ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਇੱਕ ਵਾਰ ਹੌਟ ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਇਲਾਜ ਕਰ ਦਿੱਤਾ ਹੈ, ਇਹ ਤਸਵੀਰਾਂ ਉਸ ਨੇ ਮਿੰਨੀ ਡਰੈੱਸ ਵਿੱਚ ਸਾਂਝੀਆਂ ਕੀਤੀਆਂ ਹਨ।

Sonam Bajwa
Sonam Bajwa
author img

By

Published : Apr 26, 2023, 10:01 AM IST

ਚੰਡੀਗੜ੍ਹ: ਪੰਜਾਬ ਦੀ ਬੋਲਡ ਬਿਊਟੀ ਸੋਨਮ ਬਾਜਵਾ ਜਾਣਦੀ ਹੈ ਕਿ ਆਪਣੇ ਪ੍ਰਸ਼ੰਸਕਾਂ ਨੂੰ ਕਿਵੇਂ ਖੁਸ਼ ਕਰਨਾ ਹੈ ਅਤੇ ਕਿਵੇਂ ਇੰਟਰਨੈੱਟ ਦਾ ਤਾਪਮਾਨ ਵਧਾਉਣਾ ਹੈ। ਇਸੇ ਤਰ੍ਹਾਂ ਹੀ ਸੋਨਮ ਬਾਜਵਾ ਨੇ ਮੰਗਲਵਾਰ ਸ਼ਾਮ ਨੂੰ ਬੀਚ 'ਤੇ ਇੱਕ ਫੋਟੋਸ਼ੂਟ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਤਾਪਮਾਨ ਵਧਾਉਣ ਦਾ ਫੈਸਲਾ ਕੀਤਾ।

ਸੋਨਮ, ਜੋ ਜਲਦੀ ਹੀ 'ਕੈਰੀ ਆਨ ਜੱਟਾ 3' ਵਿੱਚ ਨਜ਼ਰ ਆਉਣ ਵਾਲੀ ਹੈ, ਨੇ ਇੰਸਟਾਗ੍ਰਾਮ 'ਤੇ ਇੱਕ ਤਸਵੀਰਾਂ ਦੀ ਲੜੀ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਇੱਕ ਸੈਕਸੀ ਸ਼ਾਰਟ ਗੁਲਾਬੀ ਪਹਿਰਾਵੇ ਵਿੱਚ ਆਪਣੀ ਫਿਗਰ ਨੂੰ ਫਲਾਂਟ ਕਰ ਰਹੀ ਹੈ। ਹੌਟ ਫੋਟੋਆਂ ਨੇ ਪ੍ਰਸ਼ੰਸਕਾਂ ਨੂੰ ਖੁਸ਼ ਦੇ ਨਾਲ ਨਾਲ ਬੈਚੇਨ ਕਰਨ ਦਾ ਕੰਮ ਵੀ ਕੀਤਾ।

ਫੋਟੋਆਂ ਵਿੱਚ ਸੋਨਮ ਇੱਕ ਬੈਕਲੇਸ ਸ਼ਾਰਟ ਗੁਲਾਬੀ ਪਹਿਰਾਵੇ ਵਿੱਚ ਆਪਣੇ ਵਾਲਾਂ ਦੇ ਨਾਲ ਅਤੇ ਸਮੁੰਦਰ ਦੇ ਕਿਨਾਰੇ ਪੋਜ਼ ਦਿੰਦੀ ਦਿਖਾਈ ਦੇ ਰਹੀ ਸੀ। ਉਸ ਨੇ ਆਪਣੇ ਪਹਿਰਾਵੇ ਨੂੰ ਵਧੀਆ ਦਿੱਖ ਦੇਣ ਲਈ ਕਈ ਸ਼ਾਨਦਾਰ ਪੋਜ਼ ਦਿੱਤੇ। ਸੋਨਮ ਨੇ ਫੋਟੋਆਂ ਨੂੰ ਕੈਪਸ਼ਨ ਦੇ ਨਾਲ ਸਾਂਝਾ ਕੀਤਾ ਅਤੇ ਲਿਖਿਆ "ਫਰਿਸ਼ਤੇ, COJ3 ਤੋਂ ਮੇਰਾ ਸਭ ਤੋਂ ਪਸੰਦੀਦਾ ਗੀਤ...ਦੋ ਦਿਨ ਬਾਕੀ…ਕੈਰੀ ਆਨ ਜੱਟਾ 3 ਦੁਨੀਆ ਭਰ ਵਿੱਚ 29 ਜੂਨ ਨੂੰ ਰਿਲੀਜ਼ ਹੋ ਰਹੀ ਹੈ।"

ਪ੍ਰਸ਼ੰਸਕਾਂ ਨੇ ਟਿੱਪਣੀ ਭਾਗ ਵਿੱਚ ਜਾ ਕੇ ਉਸ ਦੀ ਤਾਰੀਫ਼ ਕੀਤੀ। “ਬਾਜਵਾ ਜੀ ਕੀ ਮਤਲਬ ਤੁਸੀਂ ਜਿੰਮੇਵਾਰੀ ਲਈ ਐ ਰੋਜ਼ ਤਾਪਮਾਨ ਵਧਾਉਣ ਦੀ?" ਇੱਕ ਹੋਰ ਨੇ ਲਿਖਿਆ “ਹੇ ਮੇਰੀ ਬਾਰਬੀ”। ਇੱਕ ਹੋਰ ਨੇ ਲਿਖਿਆ “ਹੁਣ ਸਮਝ ਆ ਗਈ ਹੈ ਕਿ ਅਪ੍ਰੈਲ ਵਿੱਚ ਐਨੀ ਗਰਮੀ ਕਿਉਂ ਪੈ ਰਹੀ ਹੈ”।

'ਕੈਰੀ ਆਨ ਜੱਟਾ 3' ਵਿੱਚ ਪੰਜਾਬੀ ਅਦਾਕਾਰ ਗਿੱਪੀ ਗਰੇਵਾਲ ਮੁੱਖ ਭੂਮਿਕਾ ਵਿੱਚ ਨਜ਼ਰ ਆਉਣ ਵਾਲੇ ਹਨ। ਗਿੱਪੀ ਅਤੇ ਸੋਨਮ ਤੋਂ ਇਲਾਵਾ ਇਸ ਪੰਜਾਬੀ ਫਿਲਮ ਵਿੱਚ ਗੁਰਪ੍ਰੀਤ ਘੁੱਗੀ, ਬੀਨੂੰ ਢਿੱਲੋਂ, ਨਾਸਿਰ ਚਿਨਯੋਤੀ, ਜਸਵਿੰਦਰ ਭੱਲਾ, ਬੀ.ਐਨ. ਸ਼ਰਮਾ, ਕਰਮਜੀਤ ਅਨਮੋਲ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਨੇ ਕੀਤਾ ਹੈ, ਜਿਸ ਨੇ 2012 ਵਿੱਚ ਕੈਰੀ ਆਨ ਜੱਟਾ ਦਾ ਨਿਰਦੇਸ਼ਨ ਕੀਤਾ ਸੀ।

ਸੋਨਮ ਬਾਜਵਾ ਦੇ ਵਰਕਫੰਟ ਦੀ ਗੱਲ ਕਰੀਏ ਤਾਂ ਸੋਨਮ ਐਂਟਰਟੇਨਰਜ਼ ਦਾ ਹਿੱਸਾ ਸੀ, ਜੋ ਕਿ ਅਮਰੀਕਾ ਵਿੱਚ ਅਕਸ਼ੈ ਕੁਮਾਰ ਦੁਆਰਾ ਆਯੋਜਿਤ ਇੱਕ ਟੂਰ ਸੀ। ਇਸ ਟੂਰ ਲਈ ਬੋਲਡ ਬਿਊਟੀ, ਦਿਸ਼ਾ ਪਟਾਨੀ, ਮੌਨੀ ਰਾਏ ਅਤੇ ਨੋਰਾ ਫਤੇਹੀ ਨਾਲ ਸ਼ਾਮਲ ਹੋਈ। ਟੂਰ ਤੋਂ ਉਸ ਦੇ ਪ੍ਰਦਰਸ਼ਨ ਦੇ ਵੀਡੀਓ ਵਾਇਰਲ ਹੋ ਗਏ ਸਨ। ਇਸ ਤੋਂ ਇਲਾਵਾ ਸੋਨਮ ਇੰਨੀਂ ਦਿਨੀਂ 'ਗੋਡੇ ਗੋਡੇ ਚਾਅ' ਫਿਲਮ ਨੂੰ ਲੈ ਕੇ ਵੀ ਚਰਚਾ ਵਿੱਚ ਹੈ, ਇਸ ਫਿਲਮ ਵਿੱਚ ਅਦਾਕਾਰਾ ਨੇ ਨਾਲ ਤਾਨੀਆ, ਗੀਤਾਜ਼ ਬਿੰਦਰਖੀਆ ਅਤੇ ਗੁਰਜੱਜ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣ ਵਾਲੇ ਹਨ, ਇਹ ਫਿਲਮ ਇਸ ਸਾਲ 26 ਮਈ ਨੂੰ ਰਿਲੀਜ਼ ਹੋ ਜਾਵੇਗੀ।

ਇਹ ਵੀ ਪੜ੍ਹੋ:Godday Godday Chaa: ਇਸ ਮਈ ਤੁਹਾਨੂੰ ਵਿਆਹ 'ਤੇ ਲੈ ਕੇ ਜਾਏਗੀ ਸੋਨਮ-ਤਾਨੀਆ ਦੀ ਜੋੜੀ, ਫਿਲਮ ਦਾ ਪਹਿਲਾਂ ਪੋਸਟਰ ਰਿਲੀਜ਼

ETV Bharat Logo

Copyright © 2024 Ushodaya Enterprises Pvt. Ltd., All Rights Reserved.