ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਹਾਸਿਲ ਕਰ ਚੁੱਕੀ ਅਦਾਕਾਰਾ ਦਿਲਜੋਤ (Diljott latest news) ਹੁਣ ਕੈਨੇਡੀਅਨ ਕਲਾ ਖੇਤਰ ਵਿੱਚ ਵੀ ਚਰਚਿਤ ਨਾਂਅ ਬਣਦੀ ਜਾ ਰਹੀ ਹੈ, ਜਿਸ ਵੱਲੋਂ ਉੱਘੇ ਪੰਜਾਬੀ ਅਤੇ ਹਿੰਦੀ ਸਿਨੇਮਾ ਸਟਾਰ ਦਿਲਜੀਤ ਦੁਸਾਂਝ ਨਾਲ ਕੀਤੀ ਪੰਜਾਬੀ ਐਡ ਫਿਲਮ ਨੂੰ ਖਾਸੀ ਚਰਚਾ ਅਤੇ ਮਕਬੂਲੀਅਤ ਮਿਲ ਰਹੀ ਹੈ।
ਮੂਲ ਰੂਪ ਵਿੱਚ ਬਿਊਟੀਫੁੱਲ ਸਿਟੀ ਚੰਡੀਗੜ੍ਹ ਨਾਲ ਤਾਲੁਕ ਰੱਖਦੀ ਇਹ ਪ੍ਰਤਿਭਾਸ਼ਾਲੀ ਅਤੇ ਖੂਬਸੂਰਤ ਅਦਾਕਾਰਾ ਕਈ ਬਿੱਗ ਸੈਟਅੱਪ ਅਤੇ ਸਫ਼ਲ ਪੰਜਾਬੀ ਫਿਲਮਾਂ ਵਿੱਚ ਲੀਡ ਭੂਮਿਕਾਵਾਂ ਅਦਾ ਕਰ ਚੁੱਕੀ ਹੈ, ਜਿੰਨ੍ਹਾਂ ਵਿੱਚ ‘ਟਸ਼ਨ’, ‘ਇਡੀਅਟ ਬੁਆਏ’, ‘ਯਾਰ ਅਣਮੁੱਲੇ 2’, ‘ਰੰਗ ਰੱਤਾ ’, ‘ਖਤਰੇ ਦਾ ਘੁੱਗੂ’ ਆਦਿ ਸ਼ਾਮਿਲ ਰਹੀਆਂ ਹਨ।
![ਅਦਾਕਾਰਾ ਦਿਲਜੋਤ](https://etvbharatimages.akamaized.net/etvbharat/prod-images/30-09-2023/pb-fdk-10034-01-punjab-based-actress-diljott-became-a-sansestional-name-in-the-canadian-entertainment-industry_30092023134002_3009f_1696061402_918.jpg)
ਇਸ ਤੋਂ ਇਲਾਵਾ ਕਈ ਮਸ਼ਹੂਰ ਗਾਇਕਾਂ ਦੇ ਗਾਣਿਆਂ ਸੰਬੰਧਤ ਮਿਊਜ਼ਿਕ ਵੀਡੀਓਜ਼ ਵਿੱਚ ਵੀ ਉਸ ਵੱਲੋਂ ਲੀਡ ਮਾਡਲ ਦੇ ਤੌਰ 'ਤੇ ਫ਼ੀਚਰਿੰਗ ਕੀਤੀ ਜਾ ਚੁੱਕੀ ਹੈ, ਜਿੰਨ੍ਹਾਂ ਵਿੱਚ ਗੁਰਨਾਮ ਭੁੱਲਰ ਨਾਲ ਡਾਇਮੰਡ 'ਕੋਕਾ', ਦਿਲਜੀਤ ਦੁਸਾਂਝ ਨਾਲ 'ਪਟਿਆਲਾ ਪੈੱਗ'। ਉਸ ਦੀ ਅਦਾਕਾਰੀ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ (Diljott latest news) ਹੈ।
![ਅਦਾਕਾਰਾ ਦਿਲਜੋਤ](https://etvbharatimages.akamaized.net/etvbharat/prod-images/30-09-2023/pb-fdk-10034-01-punjab-based-actress-diljott-became-a-sansestional-name-in-the-canadian-entertainment-industry_30092023134002_3009f_1696061402_53.jpg)
ਨਿਰਦੇਸ਼ਿਕਾ ਨਮਰਤਾ ਸਿੰਘ ਗੁਜਰਾਲ ਵੱਲੋਂ ਨਿਰਦੇਸ਼ਿਤ ਕੀਤੀ ਗਈ ਅਤੇ ਕਈ ਅੰਤਰਰਾਸ਼ਟਰੀ ਫਿਲਮ ਸਮਾਰੋਹਾਂ ਦਾ ਹਿੱਸਾ ਰਹੀ ਅਤੇ ਰਾਜਕੁਮਾਰ ਰਾਓ ਅਤੇ ਨਰਗਿਸ ਫਾਖਰੀ ਸਟਾਰਰ ਹਾਲੀਵੁੱਡ ਫਿਲਮ ‘5 ਵੈਡਿੰਗ’ ਵੀ ਉਸ ਦੀਆਂ ਅਹਿਮ ਅਦਾਕਾਰੀ ਪ੍ਰਾਪਤੀਆਂ ਵਿੱਚ ਸ਼ੁਮਾਰ ਰਹੀ ਹੈ, ਜਿਸ ਵਿੱਚ ਬਾਲੀਵੁੱਡ ਦੇ ਸ਼ਵਿੰਦਰਪਾਲ ਵਿੱਕੀ ਤੋਂ ਇਲਾਵਾ ਹਾਲੀਵੁੱਡ ਦੇ ਵੀ 'ਬੋ ਡੇਰਕ', 'ਕੈਂਡੀ ਕਲਾਰਕ', 'ਰੋਬੇਰਟ ਪਲਮੇਰ' ਆਦਿ ਜਿਹੇ ਮੰਨੇ ਪ੍ਰਮੰਨੇ ਐਕਟਰਜ਼ ਵੱਲੋਂ ਮਹੱਤਵਪੂਰਨ ਕਿਰਦਾਰ ਪਲੇ ਕੀਤੇ ਗਏ ਹਨ।
- Punjabi Movies In October 2023: 'ਵਾਈਟ ਪੰਜਾਬ' ਤੋਂ ਲੈ ਕੇ 'ਐਨੀ ਹਾਓ ਮਿੱਟੀ ਪਾਓ' ਤੱਕ, ਇਸ ਅਕਤੂਬਰ ਰਿਲੀਜ਼ ਹੋਣਗੀਆਂ ਇਹ ਵੱਡੀਆਂ ਪੰਜਾਬੀ ਫਿਲਮਾਂ
- Warning 2 New Release Date: ਫਿਰ ਬਦਲੀ ਗਿੱਪੀ ਗਰੇਵਾਲ-ਧੀਰਜ ਕੁਮਾਰ ਦੀ ਫਿਲਮ 'ਵਾਰਨਿੰਗ 2' ਦੀ ਰਿਲੀਜ਼ ਮਿਤੀ, ਹੁਣ ਅਗਲੇ ਸਾਲ ਹੋਵੇਗੀ ਰਿਲੀਜ਼
- Vivek Agnihotri Prases Alia Bhatt: ਵਿਵੇਕ ਅਗਨੀਹੋਤਰੀ ਨੇ ਕੀਤੀ ਆਲੀਆ ਭੱਟ ਦੀ ਰੱਜ ਕੇ ਤਾਰੀਫ਼, ਬੋਲੇ-ਮੈਂ ਉਸਦਾ ਫੈਨ ਹਾਂ
ਫਿਲਮਾਂ ਦੇ ਨਾਲ-ਨਾਲ ਸਮਾਜਿਕ ਫਰਜ਼ ਦੀ ਪੂਰਤੀ ਵਿੱਚ ਵੀ ਮੋਹਰੀ ਭੂਮਿਕਾ ਨਿਭਾ ਰਹੀ ਇਸ ਪ੍ਰਤਿਭਾਸ਼ਾਲੀ ਅਦਾਕਾਰਾ ਵੱਲੋਂ ਇਸੇ ਸੋਚ ਅਧੀਨ ਆਪਣੀ ਲਿਖੀ ਅਤੇ ਖੁਦ ਸਿਰਜਿਤ ਕੀਤੀ ਅਰਥ-ਭਰਪੂਰ ਡਾਕਊਮੈਂਟਰੀ ਫਿਲਮ ‘ਡਰੀਮਜ਼’ ਵੀ ਬੀਤੇ ਦਿਨ੍ਹੀਂ ਦਰਸ਼ਕਾਂ ਦੇ ਸਨਮੁੱਖ ਕੀਤੀ ਗਈ ਹੈ, ਜਿਸ ਨੂੰ ਕੈਨੇਡਾ ਬੀ.ਸੀ ਵਿਖੇ ਸੰਪੰਨ ਹੋਈ ਇਸ ਦੀ ਵਿਸ਼ੇਸ਼ ਸਕ੍ਰੀਨਿੰਗ ਦੌਰਾਨ ਭਰਪੂਰ ਸਲਾਹੁਤਾ ਹਾਸਿਲ ਹੋਈ ਹੈ।
![ਅਦਾਕਾਰਾ ਦਿਲਜੋਤ](https://etvbharatimages.akamaized.net/etvbharat/prod-images/30-09-2023/pb-fdk-10034-01-punjab-based-actress-diljott-became-a-sansestional-name-in-the-canadian-entertainment-industry_30092023134002_3009f_1696061402_298.jpg)
ਇਸੇ ਸੰਬੰਧੀ ਆਪਣੇ ਮਨ ਦੇ ਵਲਵਲ੍ਹੇ ਸਾਂਝੇ ਕਰਦਿਆਂ ਇਸ ਹੋਣਹਾਰ ਪੰਜਾਬੀ ਮੂਲ ਅਦਾਕਾਰਾ ਨੇ ਦੱਸਿਆ ਕਿ ਇਹ ਇੱਕ ਪ੍ਰੇਰਣਾਦਾਇਕ ਫਿਲਮ ਹੈ ਅਤੇ ਅਸਲ ਹਾਲਾਤਾਂ ਅਤੇ ਜਗ੍ਹਾਵਾਂ ਦੁਆਲੇ ਬੁਣੀ ਗਈ ਹੈ, ਜਿਸ ਦਾ ਨਿਰਮਾਣ ਨਿਰਮਾਤਾ ਅਮਲੋਕ ਸਿੰਘ ਦੁਆਰਾ ਕੀਤਾ ਗਿਆ ਹੈ, ਜੋ ਪੰਜਾਬ ਦੀ ਮਿੱਟੀ ਨਾਲ ਜੁੜੀਆਂ ਅਤੇ ਆਮ ਜਨਜੀਵਨ ਦੀ ਤਰਜ਼ਮਾਨੀ ਕਰਦੀਆਂ ਅਲਹਦਾ ਅਤੇ ਮਿਆਰੀ ਫਿਲਮਾਂ ਦੀ ਸਿਰਜਨਾ ਕਰਨ ਵਿੱਚ ਲਗਾਤਾਰ ਅਹਿਮ ਭੂਮਿਕਾ ਨਿਭਾ ਰਹੇ ਹਨ।
![ਅਦਾਕਾਰਾ ਦਿਲਜੋਤ](https://etvbharatimages.akamaized.net/etvbharat/prod-images/30-09-2023/pb-fdk-10034-01-punjab-based-actress-diljott-became-a-sansestional-name-in-the-canadian-entertainment-industry_30092023134002_3009f_1696061402_877.jpg)
ਆਉਣ ਵਾਲੀਆਂ ਕਈ ਪੰਜਾਬੀ ਫਿਲਮਾਂ ਵਿੱਚ ਲੀਡ ਭੂਮਿਕਾਵਾਂ ਅਦਾ ਕਰ ਰਹੀ ਇਸ ਦਿਲਕਸ਼ ਅਦਾਕਾਰਾ ਨੇ ਦੱਸਿਆ ਕਿ ਉੱਚ ਪੜ੍ਹਾਈ ਦੇ ਸਿਲਸਿਲੇ ਅਧੀਨ ਚਾਹੇ ਉਸ ਨੂੰ ਪਿਛਲੇ ਕੁਝ ਸਮੇਂ ਤੋਂ ਕੈਨੇਡਾ ਦੇ ਬੀ.ਸੀ ਵਿਖੇ ਰਹਿਣਾ ਪੈ ਰਿਹਾ ਹੈ, ਪਰ ਇਸ ਦੇ ਬਾਵਜੂਦ ਆਪਣੀਆਂ ਅਸਲ ਜੜ੍ਹਾਂ ਅਤੇ ਸਿਨੇਮਾਂ ਨਾਲ ਉਸ ਦਾ ਨਾਤਾ ਬਰਕਰਾਰ ਰਿਹਾ ਹੈ ਅਤੇ ਅੱਗੇ ਵੀ ਰਹੇਗਾ।
ਉਸ ਨੇ ਅੱਗੇ ਦੱਸਿਆ ਕਿ ਕੈਨੇਡਾ ਵਿਖੇ ਦਿਲਜੀਤ ਦੁਸਾਂਝ ਨਾਲ ਸ਼ੂਟ ਹੋਈ ਇੱਕ ਵੱਡੀ ਪੰਜਾਬੀ ਐਡ ਫਿਲਮ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਕੁਝ ਫਿਲਮਾਂ ਅਤੇ ਮਿਊਜ਼ਿਕ ਵੀਡੀਓਜ਼ ਦੁਆਰਾ ਵੀ ਉਹ ਦਰਸ਼ਕਾਂ ਸਨਮੁੱਖ ਹੋਵੇਗੀ, ਜਿੰਨ੍ਹਾਂ ਵਿੱਚ ਵੰਨ-ਸਵੰਨਤਾ ਭਰੇ ਉਸ ਦੇ ਕਈ ਮਨਮੋਹਕ ਅੰਦਾਜ਼ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੇ।