ਮੁੰਬਈ: ਬਾਲੀਵੁੱਡ ਦੇ ਬਾਦਸ਼ਾਹ ਸ਼ਾਹਰੁਖ ਖਾਨ ਦੀ ਫਿਲਮ 'ਪਠਾਨ' ਆਪਣੇ ਪਹਿਲੇ ਦਿਨ ਤੋਂ ਹੀ ਬਾਕਸ ਆਫਿਸ 'ਤੇ ਰਿਕਾਰਡ ਤੋੜ ਰਹੀ ਹੈ। ਯਸ਼ਰਾਜ ਫਿਲਮਜ਼ ਪ੍ਰੋਡਕਸ਼ਨ ਦੀ ਫਿਲਮ 'ਪਠਾਨ' ਨੇ ਸਿਰਫ ਚਾਰ ਦਿਨਾਂ 'ਚ 400 ਕਰੋੜ ਦਾ ਅੰਕੜਾ ਪਾਰ ਕਰ ਲਿਆ ਹੈ। ਹਾਲਾਂਕਿ ਫਿਲਮ ਦਾ ਵਿਰੋਧ ਅਜੇ ਵੀ ਜਾਰੀ ਹੈ। ਇਸ ਦੇ ਰਿਲੀਜ਼ ਹੋਣ ਤੋਂ ਲੈ ਕੇ ਹੁਣ ਤੱਕ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਫਿਲਮ ਦੇ ਵਿਰੋਧ ਦੀਆਂ ਕਈ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਐਤਵਾਰ (29 ਜਨਵਰੀ) ਨੂੰ ਹੀ ਕੁਝ ਲੋਕਾਂ ਨੇ ਮੁੰਬਈ ਦੇ ਇੱਕ ਥੀਏਟਰ ਦੇ ਬਾਹਰ ਫਿਲਮ ਦਾ ਵਿਰੋਧ ਕੀਤਾ ਅਤੇ ਥੀਏਟਰ ਦੇ ਬਾਹਰ 'ਪਠਾਨ' ਦੇ ਪੋਸਟਰ ਪਾੜ ਦਿੱਤੇ। ਇਸ ਦੌਰਾਨ ਬਦਮਾਸ਼ ਭਗਵੇਂ ਝੰਡੇ ਲੈ ਕੇ ਥੀਏਟਰ 'ਚ ਪਹੁੰਚੇ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ।
ਦੱਸ ਦਈਏ ਕਿ ਐਤਵਾਰ ਨੂੰ ਮੁੰਬਈ ਦੇ ਮੀਰਾ ਰੋਡ 'ਤੇ ਇੱਕ ਥੀਏਟਰ ਦੇ ਬਾਹਰ ਕੁੱਝ ਲੋਕਾਂ ਨੇ ਹੰਗਾਮਾ ਕੀਤਾ। ਹਾਲਾਂਕਿ ਸੁਰੱਖਿਆ ਕਾਰਨ ਉਹ ਸਿਨੇਮਾ ਹਾਲ ਤੱਕ ਪਹੁੰਚਣ 'ਚ ਨਾਕਾਮ ਰਹੇ। ਇਸ ਦੇ ਨਾਲ ਹੀ ਥੀਏਟਰ ਦੇ ਬਾਹਰ ਬੇਕਾਬੂ ਲੋਕਾਂ ਨੇ ਭਗਵੇਂ ਝੰਡੇ ਲਹਿਰਾਏ ਅਤੇ ਕਥਿਤ ਤੌਰ 'ਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਾਏ। ਤੁਹਾਨੂੰ ਦੱਸ ਦੇਈਏ ਕਿ ਫਿਲਮ ਦੇ ਵਧਦੇ ਕ੍ਰੇਜ਼ ਅਤੇ ਹੰਗਾਮੇ ਦੇ ਵਿਚਕਾਰ ਫਿਲਮ ਬਾਕਸ ਆਫਿਸ 'ਤੇ ਰਾਜ ਕਰ ਰਹੀ ਹੈ। 'ਪਠਾਨ' ਸਿਨੇਮਾਘਰਾਂ 'ਚ 5 ਦਿਨ ਹੋ ਚੁੱਕੇ ਹਨ ਅਤੇ ਹੁਣ ਤੱਕ ਫਿਲਮ ਨੇ (ਦੁਨੀਆ ਭਰ 'ਚ) ਲਗਭਗ 429 ਕਰੋੜ ਰੁਪਏ ਦੀ ਕਮਾਈ ਕਰ ਲਈ ਹੈ।
ਫਿਲਮ ਟ੍ਰੇਡ ਐਨਾਲਿਸਟ ਤਰਨ ਆਦਰਸ਼ ਦੇ ਅਨੁਸਾਰ ਫਿਲਮ ਨੇ ਘਰੇਲੂ ਪੱਧਰ 'ਤੇ 265 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਜਦੋਂ ਕਿ ਵਿਦੇਸ਼ਾਂ ਤੋਂ 164 ਕਰੋੜ ਰੁਪਏ ਦਾ ਕਾਰੋਬਾਰ ਹੋਇਆ ਹੈ। 5ਵੇਂ ਦਿਨ ਫਿਲਮ ਨੇ ਬਾਕਸ ਆਫਿਸ 'ਤੇ ਲਗਭਗ 60-62 ਕਰੋੜ ਰੁਪਏ (ਸ਼ੁਰੂਆਤੀ ਰੁਝਾਨ) ਦੀ ਕਮਾਈ ਕੀਤੀ। ਦੱਸ ਦੇਈਏ ਕਿ ‘ਪਠਾਨ’ ਨੂੰ ਦਰਸ਼ਕਾਂ ਵੱਲੋਂ ਚੰਗਾ ਹੁੰਗਾਰਾ ਮਿਲ ਰਿਹਾ ਹੈ। ਫਿਲਮ ਦੇ ਗਲੋਬਲ ਪੱਧਰ ਦੀ ਗੱਲ ਕਰੀਏ ਤਾਂ ਫਿਲਮ ਨੇ ਪਹਿਲੇ ਦਿਨ ਹੀ 100 ਕਰੋੜ ਰੁਪਏ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਫਿਲਮ ਨੇ 3 ਦਿਨਾਂ 'ਚ 300 ਕਰੋੜ ਦਾ ਅੰਕੜਾ ਪਾਰ ਕਰਕੇ ਨਵਾਂ ਰਿਕਾਰਡ ਬਣਾਇਆ ਹੈ। 'ਪਠਾਨ' ਤਿੰਨ ਦਿਨਾਂ 'ਚ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕਰਨ ਵਾਲੀ ਪਹਿਲੀ ਹਿੰਦੀ ਫਿਲਮ ਬਣ ਗਈ ਹੈ। ਚੌਥੇ ਦਿਨ ਫਿਲਮ ਨੇ 400 ਕਰੋੜ ਦਾ ਜਾਦੂਈ ਅੰਕੜਾ ਪਾਰ ਕਰ ਲਿਆ ਹੈ।
ਇਹ ਵੀ ਪੜ੍ਹੋ:Kangana Ranaut Reacts to Pathaan: ਕੰਗਨਾ ਨੂੰ ਪਰੇਸ਼ਾਨ ਕਰ ਰਹੀ ਹੈ 'ਪਠਾਨ' ਦੀ ਸਫ਼ਲਤਾ? ਹੁਣ ਫਿਰ ਕੀਤਾ ਟਵੀਟ