ETV Bharat / entertainment

Parineeti-Raghav Wedding: ਪਰਿਣੀਤੀ-ਰਾਘਵ ਦੇ ਵਿਆਹ 'ਚ ਕਿਉਂ ਨਹੀਂ ਆਈ ਪ੍ਰਿਅੰਕਾ ਚੋਪੜਾ? ਮਾਂ ਮਧੂ ਚੋਪੜਾ ਨੇ ਕੀਤਾ ਖੁਲਾਸਾ, ਜਾਣੋ ਕਾਰਨ

Parineeti-Raghav Wedding: ਪ੍ਰਿਅੰਕਾ ਚੋਪੜਾ ਮਈ ਵਿੱਚ ਆਪਣੀ ਚਚੇਰੀ ਭੈਣ ਪਰਿਣੀਤੀ ਚੋਪੜਾ ਦੀ ਮੰਗਣੀ ਵਿੱਚ ਸ਼ਾਮਲ ਹੋਈ ਸੀ ਪਰ ਉਸਨੇ ਐਤਵਾਰ ਨੂੰ ਉਹਨਾਂ ਦਾ ਵਿਆਹ ਛੱਡ ਦਿੱਤਾ। ਹੁਣ ਉਸਦੀ ਮਾਂ ਮਧੂ ਚੋਪੜਾ ਨੇ ਗਲੋਬਲ ਆਈਕਨ ਦੀ ਗੈਰਹਾਜ਼ਰੀ ਦਾ ਕਾਰਨ ਦੱਸਿਆ ਹੈ।

Parineeti-Raghav Wedding
Parineeti-Raghav Wedding
author img

By ETV Bharat Punjabi Team

Published : Sep 25, 2023, 3:42 PM IST

ਹੈਦਰਾਬਾਦ: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਆਗੂ ਰਾਘਵ ਚੱਢਾ ਨੇ ਰਿਸ਼ਤੇਦਾਰਾਂ ਅਤੇ ਪਰਿਵਾਰਕ ਮੈਂਬਰਾਂ ਦੀ ਮੌਜੂਦਗੀ ਵਿੱਚ ਐਤਵਾਰ ਨੂੰ ਵਿਆਹ ਕਰਵਾ ਲਿਆ ਹੈ। ਸਾਰੇ ਖੇਤਰਾਂ ਦੀਆਂ ਕਈ ਮਸ਼ਹੂਰ ਹਸਤੀਆਂ ਜਿਵੇਂ ਕਿ ਖੇਡਾਂ, ਫੈਸ਼ਨ, ਬਾਲੀਵੁੱਡ ਇਸ ਸ਼ਾਨਦਾਰ ਵਿਆਹ ਵਿੱਚ ਸ਼ਾਮਲ ਹੁੰਦੀਆਂ ਵੇਖੀਆਂ ਗਈਆਂ, ਹਾਲਾਂਕਿ ਪਰਿਣੀਤੀ ਦੀ ਚਚੇਰੀ ਭੈਣ ਗਲੋਬਲ ਆਈਕਨ ਪ੍ਰਿਅੰਕਾ ਚੋਪੜਾ ਨੇ ਇਸ ਨੂੰ ਮਿਸ ਕਰ ਦਿੱਤਾ। ਹੁਣ, ਪ੍ਰਿਅੰਕਾ ਦੀ ਮਾਂ ਮਧੂ ਚੋਪੜਾ ਨੇ ਇੱਕ ਪਾਪਰਾਜ਼ੀ ਨਾਲ ਗੱਲਬਾਤ ਵਿੱਚ ਗਲੋਬਲ ਸਟਾਰ ਦੀ ਗੈਰਹਾਜ਼ਰੀ ਦਾ ਕਾਰਨ (Madhu Chopra reveals why priyanka skipped wedding) ਦੱਸਿਆ।

ਉਦੈਪੁਰ 'ਚ ਵਿਆਹ 'ਚ ਸ਼ਾਮਲ ਹੋਣ ਤੋਂ ਬਾਅਦ ਏਅਰਪੋਰਟ 'ਤੇ ਪਹੁੰਚੀ ਲਾੜੀ ਦੀ ਮਾਸੀ ਮਧੂ ਚੋਪੜਾ (Madhu Chopra) ਦਾ ਇਕ ਵੀਡੀਓ ਆਨਲਾਈਨ ਸਾਹਮਣੇ ਆਇਆ ਹੈ। ਵੀਡੀਓ, ਜੋ ਸੋਮਵਾਰ ਨੂੰ ਪਾਪਰਾਜ਼ੀ ਅਤੇ ਫੈਨ ਪੇਜਾਂ ਦੁਆਰਾ ਪੋਸਟ ਕੀਤੀ ਗਈ ਸੀ, ਉਸ ਵਿੱਚ ਮਧੂ ਨੇ ਇਹ ਚਰਚਾ ਕੀਤੀ ਕਿ ਪ੍ਰਿਅੰਕਾ ਚੋਪੜਾ ਵਿਆਹ ਵਿੱਚ ਕਿਉਂ ਸ਼ਾਮਲ ਨਹੀਂ ਹੋਈ।

ਤੁਹਾਨੂੰ ਦੱਸ ਦਈਏ ਕਿ ਪਹਿਲਾਂ ਇਹ ਅੰਦਾਜ਼ਾ ਲਗਾਇਆ ਜਾ ਰਿਹਾ ਸੀ ਕਿ ਪ੍ਰਿਅੰਕਾ ਐਤਵਾਰ ਨੂੰ ਉਦੈਪੁਰ ਵਿੱਚ ਪਰਿਣੀਤੀ ਅਤੇ ਰਾਘਵ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕਦੀ। ਹੁਣ ਉਸ ਦੀ ਮਾਂ ਮਧੂ ਚੋਪੜਾ ਨੇ ਇਸ ਬਾਰੇ ਗੱਲ ਕੀਤੀ ਹੈ। ਜਦੋਂ ਉਸ ਦੀ ਮਾਂ ਤੋਂ ਇਹ ਪੁੱਛਿਆ ਗਿਆ ਕਿ ਪ੍ਰਿਅੰਕਾ ਵਿਆਹ ਵਿੱਚ ਕਿਉਂ ਨਹੀਂ ਆਈ ਸੀ ਤਾਂ ਮਧੂ ਨੇ ਜਵਾਬ ਦਿੱਤਾ, "ਉਹ ਕੰਮ ਕਰ ਰਹੀ ਹੈ।"

ਪ੍ਰਿਅੰਕਾ, ਜੋ ਹੁਣ ਯੂਐੱਸਏ ਵਿੱਚ ਹੈ, ਉਸ ਨੇ ਸੋਮਵਾਰ ਨੂੰ ਆਪਣੇ ਅਤੇ ਨਿਕ ਜੋਨਸ ਦੀ ਧੀ ਮਾਲਤੀ ਮੈਰੀ ਚੋਪੜਾ ਜੋਨਸ (Priyanka Chopra and nick jonas) ਨਾਲ ਇੱਕ ਪੂਲ ਸੈਲਫੀ ਇੰਸਟਾਗ੍ਰਾਮ ਸਟੋਰੀਜ਼ 'ਤੇ ਸਾਂਝੀ ਕੀਤੀ। ਨਿਕ ਨੇ ਵੀ ਯੂਐੱਸਏ ਵਿੱਚ ਆਪਣੇ ਨਾਨ-ਸਟਾਪ ਜੋਨਸ ਬ੍ਰਦਰਜ਼ ਦੇ ਦੌਰੇ ਕਾਰਨ ਵਿਆਹ ਨੂੰ ਛੱਡ ਦਿੱਤਾ। ਪ੍ਰਿਅੰਕਾ ਅਤੇ ਉਸ ਦਾ ਪਰਿਵਾਰ ਵਿਆਹ ਵਿੱਚ ਮੌਜੂਦ ਨਹੀਂ ਸੀ, ਪਰ ਉਸ ਦੀ ਮਾਂ ਮਧੂ ਚੋਪੜਾ ਸ਼ੁੱਕਰਵਾਰ ਨੂੰ ਉਦੈਪੁਰ ਪਹੁੰਚੀ ਅਤੇ ਉੱਥੇ ਹੀ ਮੌਜੂਦ ਸੀ।

ਇਹ ਪੁੱਛੇ ਜਾਣ 'ਤੇ ਕਿ ਪਰਿਣੀਤੀ ਇੱਕ ਦੁਲਹਨ ਦੇ ਰੂਪ 'ਚ ਕਿਵੇਂ ਦਿਖਾਈ ਦਿੰਦੀ ਹੈ ਤਾਂ ਮਧੂ ਨੇ ਜਵਾਬ ਦਿੱਤਾ, "ਪਰਿਣੀਤੀ ਵੈਸੇ ਹੀ ਖੂਬਸੂਰਤ ਹੈ, ਵਿਆਹ ਵਿੱਚ ਹੋਰ ਖੂਬਸੂਰਤ ਲੱਗ ਰਹੀ ਸੀ।"

ਉਲੇਖਯੋਗ ਹੈ ਕਿ ਅਦਾਕਾਰਾ ਪਰਿਣੀਤੀ ਚੋਪੜਾ ਅਤੇ 'ਆਪ' ਸਾਂਸਦ ਰਾਘਵ ਚੱਢਾ ਦਾ ਰਾਜਸਥਾਨ ਦੇ ਉਦੈਪੁਰ 'ਚ ਸ਼ਾਨਦਾਰ ਵਿਆਹ ਹੋਇਆ। ਇਸ ਜੋੜੀ ਨੇ ਇੱਕ ਦਿਨ ਬਾਅਦ ਸੋਮਵਾਰ ਨੂੰ ਇੰਸਟਾਗ੍ਰਾਮ 'ਤੇ ਵਿਆਹ ਦੀ ਐਲਬਮ ਸਾਂਝੀ ਕੀਤੀ। ਪਰਿਣੀਤੀ ਨੇ ਕ੍ਰੀਮ ਅਤੇ ਗੋਲਡ ਬ੍ਰਾਈਡਲ ਲਹਿੰਗਾ ਪਾਇਆ ਸੀ, ਜਦੋਂਕਿ ਰਾਘਵ ਨੇ ਚਿੱਟੇ ਰੰਗ ਦੀ ਸ਼ੇਰਵਾਨੀ ਪਹਿਨੀ ਸੀ। ਵਿਆਹ ਨੂੰ ਛੱਡ ਕਰ ਦੇਣ ਤੋਂ ਬਾਅਦ ਪ੍ਰਿਅੰਕਾ ਚੋਪੜਾ ਨੇ ਪਰਿਣੀਤੀ ਦੀ ਪੋਸਟ 'ਤੇ ਇਮੋਸ਼ਨ ਟਿੱਪਣੀ ਦੇ ਨਾਲ ਜਵਾਬ ਦਿੱਤਾ "ਮੇਰਾ ਆਸ਼ੀਰਵਾਦ ਹਮੇਸ਼ਾ।"

ETV Bharat Logo

Copyright © 2024 Ushodaya Enterprises Pvt. Ltd., All Rights Reserved.