ਮੁੰਬਈ (ਬਿਊਰੋ): ਮਸ਼ਹੂਰ ਟੀਵੀ ਐਕਟਰ ਨਿਤਿਨ ਚੌਹਾਨ ਦਾ 35 ਸਾਲ ਦੀ ਉਮਰ 'ਚ ਦੇਹਾਂਤ ਹੋ ਗਿਆ ਹੈ। ਅਦਾਕਾਰ ਨੇ ਮੁੰਬਈ ਵਿੱਚ ਆਖਰੀ ਸਾਹ ਲਿਆ। ਨਿਤਿਨ ਚੌਹਾਨ 'ਸਪਲਿਟਸਵਿਲਾ 5' ਅਤੇ 'ਕ੍ਰਾਈਮ ਪੈਟਰੋਲ' ਵਰਗੇ ਸ਼ੋਅਜ਼ ਵਿੱਚ ਨਜ਼ਰ ਆਏ ਸਨ। ਇਸ ਦੇ ਨਾਲ ਹੀ ਇੰਨੀ ਛੋਟੀ ਉਮਰ 'ਚ ਨਿਤਿਨ ਦੇ ਦੇਹਾਂਤ ਕਾਰਨ ਟੀਵੀ ਇੰਡਸਟਰੀ 'ਚ ਸੋਗ ਦੀ ਲਹਿਰ ਦੌੜ ਗਈ ਹੈ।
ਨਿਤਿਨ ਨੂੰ ਆਖਰੀ ਵਾਰ ਟੀਵੀ ਸੀਰੀਅਲ 'ਤੇਰਾ ਯਾਰ ਹੂੰ ਮੈਂ' ਵਿੱਚ ਦੇਖਿਆ ਗਿਆ ਸੀ। ਸ਼ੁਰੂਆਤੀ ਰਿਪੋਰਟਾਂ 'ਚ ਇਸ ਨੂੰ ਅਦਾਕਾਰ ਦੀ ਖੁਦਕੁਸ਼ੀ ਦਾ ਮਾਮਲਾ ਦੱਸਿਆ ਜਾ ਰਿਹਾ ਹੈ। ਨਿਤਿਨ ਦੀ ਸਾਬਕਾ ਕੋ-ਸਟਾਰ ਵਿਭੂਤੀ ਠਾਕੁਰ ਨੇ ਸੋਸ਼ਲ ਮੀਡੀਆ 'ਤੇ ਅਦਾਕਾਰ ਦੇ ਦੇਹਾਂਤ ਦੀ ਜਾਣਕਾਰੀ ਦਿੱਤੀ ਹੈ।
ਕੋ-ਸਟਾਰ ਨੇ ਦਿੱਤੀ ਦੁਖਦ ਖ਼ਬਰ
ਵਿਭੂਤੀ ਠਾਕੁਰ ਨੇ ਦੁਖੀ ਹਿਰਦੇ ਨਾਲ ਆਪਣੀ ਪੋਸਟ 'ਚ ਲਿਖਿਆ ਹੈ, 'ਭਗਵਾਨ ਤੁਹਾਡੀ ਆਤਮਾ ਨੂੰ ਸ਼ਾਂਤੀ ਦੇਵੇ, ਇਹ ਬਹੁਤ ਦੁਖਦ ਅਤੇ ਹੈਰਾਨ ਕਰਨ ਵਾਲਾ ਹੈ, ਕਾਸ਼ ਤੁਸੀਂ ਸਾਰੀਆਂ ਮੁਸ਼ਕਿਲਾਂ ਦਾ ਸਾਹਮਣਾ ਕਰ ਸਕਦੇ, ਕਾਸ਼ ਤੁਸੀਂ ਅੰਦਰੋਂ ਵੀ ਮਜ਼ਬੂਤ ਹੁੰਦੇ।'
ਇਸ ਪੋਸਟ ਦੇ ਆਧਾਰ 'ਤੇ ਕਿਹਾ ਜਾ ਰਿਹਾ ਹੈ ਕਿ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਹੈ। ਦੱਸ ਦੇਈਏ ਕਿ ਨਿਤਿਨ ਉੱਤਰ ਪ੍ਰਦੇਸ਼ ਦੇ ਅਲੀਗੜ੍ਹ ਦਾ ਰਹਿਣ ਵਾਲਾ ਸੀ। ਨਿਤਿਨ ਨੂੰ ਸਭ ਤੋਂ ਪਹਿਲਾਂ ਸ਼ੋਅ 'ਦਾਦਾਗਿਰੀ 2' ਜਿੱਤਣ ਤੋਂ ਬਾਅਦ ਪਛਾਣ ਮਿਲੀ। ਇਸ ਤੋਂ ਇਲਾਵਾ ਨਿਤਿਨ ਨੇ 'ਜ਼ਿੰਦਗੀ ਡਾਟ ਕਾਮ' ਸਮੇਤ ਕਈ ਟੀਵੀ ਸ਼ੋਅਜ਼ 'ਚ ਕੰਮ ਕੀਤਾ ਹੈ।
ਮੁੰਬਈ ਪਹੁੰਚੇ ਮਾਪੇ
ਖਬਰਾਂ ਮੁਤਾਬਕ ਅਦਾਕਾਰ ਨਿਤਿਨ ਚੌਹਾਨ ਦੇ ਮਾਤਾ-ਪਿਤਾ ਅਦਾਕਾਰ ਦੀ ਮ੍ਰਿਤਕ ਦੇਹ ਨੂੰ ਲੈਣ ਲਈ ਮੁੰਬਈ ਪਹੁੰਚ ਚੁੱਕੇ ਹਨ। ਅਦਾਕਾਰ ਦੇ ਪਰਿਵਾਰ ਨੇ ਨਿਤਿਨ ਦੀ ਮੌਤ 'ਤੇ ਕੋਈ ਬਿਆਨ ਨਹੀਂ ਦਿੱਤਾ ਹੈ। ਇਸ ਦੇ ਨਾਲ ਹੀ ਨਿਤਿਨ ਅਤੇ ਟੀਵੀ ਇੰਡਸਟਰੀ ਵਿੱਚ ਉਨ੍ਹਾਂ ਨਾਲ ਕੰਮ ਕਰਨ ਵਾਲੇ ਕਲਾਕਾਰ ਉਨ੍ਹਾਂ ਦੇ ਦੇਹਾਂਤ ਨਾਲ ਸਦਮੇ ਵਿੱਚ ਹਨ।
ਇਹ ਵੀ ਪੜ੍ਹੋ: