ਚੰਡੀਗੜ੍ਹ: ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੇ ਵਰਲਡ ਸ਼ੋਅ ‘ਦਿ ਇੰਟਰਟੇਨਰਜ਼’ ਦੀਆਂ ਤਮਾਮ ਤਿਆਰੀਆਂ ਆਖ਼ਰੀ ਪੜ੍ਹਾਅ ’ਚ ਹਨ, ਜਿਸ ਦੇ ਮੱਦੇਨਜ਼ਰ ਇਹ ਸਾਰੀ ਟੀਮ ਮਾਰਚ ਸ਼ੁਰੂਆਤ ’ਚ ਯੂ.ਐਸ.ਏ ਲਈ ਰਵਾਨਾਂ ਹੋਣ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਹੈ, ਜਿਸ ਵਿਚ ਮੰਨੀ ਪ੍ਰਮੰਨੀ ਪੰਜਾਬੀ ਫ਼ਿਲਮ ਅਦਾਕਾਰਾ ਸੋਨਮ ਬਾਜਵਾ ਨੂੰ ਖਾਸ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ।
ਹਿੰਦੀ ਸਿਨੇਮਾਂ ਦੇ ਪਿਛਲੇ ਕਈ ਸਾਲਾਂ ਦੇ ਰੁਝੇਵਿਆਂ ਭਰੇ ਰਹੇ ਸ਼ਡਿਊਲ ਅਤੇ ਲੰਮੇ ਵਕਫ਼ੇ ਬਾਅਦ ਅਕਸ਼ੈ ਕੁਮਾਰ ਇਸ ਇੰਟਰਨੈਸ਼ਨਲ ਸੋਅਜ਼ ਟੂਰ ਲੜ੍ਹੀ ਨੂੰ ਲੀਡ ਕਰਨ ਜਾ ਰਹੇ ਹਨ, ਜਿਸ ਸੰਬੰਧੀ ਉਨ੍ਹਾਂ ਵੱਲੋਂ ਪੂਰੀ ਟੀਮ ਸਮੇਤ ਇੰਨ੍ਹੀਂ ਦਿਨ੍ਹੀਂ ਵੱਡੇ ਪੱਧਰ 'ਤੇ ਪ੍ਰੋਮੋਸ਼ਨ ਈਵੈਂਟ ਵੀ ਵੱਖ ਵੱਖ ਟੀ.ਵੀ ਸੋਅਜ਼ ਆਦਿ ’ਤੇ ਅੰਜਾਮ ਦਿੱਤੇ ਜਾ ਰਹੇ।
ਦੇਸ਼, ਵਿਦੇਸ਼ ਵਿੱਚ ਪੰਜਾਬੀਅਤ ਅਤੇ ਪੰਜਾਬੀ ਸਿਨੇਮਾ ਦੇ ਵੱਧ ਰਹੇ ਗਲੋਬਲ ਆਧਾਰ ਨੂੰ ਮੁੱਖ ਰੱਖਦਿਆਂ ਪੰਜਾਬੀ ਫ਼ਿਲਮ ਇੰਡਸਟਰੀ ਦੀ ਨਾਮਵਰ ਅਤੇ ਉਚਕੋਟੀ ਅਦਾਕਾਰ ਸੋਨਮ ਬਾਜਵਾ ਨੂੰ ਵੀ ਇਸ ਵਰਲਡ ਟੂਰ ਵਿਚ ਉਚੇਚੇ ਤੌਰ 'ਤੇ ਸ਼ਾਮਿਲ ਕੀਤਾ ਗਿਆ ਹੈ।
ਜੋ ਦਿਸ਼ਾ ਪਟਾਨੀ, ਨੂਰਾ ਫ਼ਤੇਹੀ, ਮੋਨੀ ਰਾਏ, ਅਪਰਸ਼ਕਤੀ ਖੁਰਾਣਾ, ਜ਼ਹੀਰ ਖ਼ਾਨ, ਸਿਟੇਬਨ ਬੇਨ ਸਮੇਤ ਇਸ ਸੋਅਜ਼ ਲੜ੍ਹੀ ਦੁਆਰਾ ਦਰਸ਼ਕਾਂ ਦਾ ਮੰਨੋਰੰਜਨ ਕਰਨਗੇ। ਉਕਤ ਇੰਟਰਨੈਸ਼ਨਲ ਸੋਅਜ਼ ਲੜ੍ਹੀ ਦੇ ਮੁੱਖ ਪ੍ਰਬੰਧਕਾਂ ’ਚ ਇੰਟਰਟੇਨਮੈਂਟ ਖੇਤਰ ਦੀਆਂ ਵੱਡੀਆਂ ਸਖ਼ਸ਼ੀਅਤਾਂ ਵਜੋਂ ਜਾਂਣੇ ਜਾਂਦੇ ਰਾਜ ਪਾਬਲਾ, ਸਿਫ਼ਾਲੀ ਭਵਾਨੀ, ਅਮਿਤ ਜੇਟਲੀ, ਅਜੇ ਮਿੱਤਲ ਅਤੇ ਮੀਤ ਸ਼ਾਹ ਆਦਿ ਯੂ.ਐਸ.ਏ ਆਦਿ ਸ਼ਾਮਿਲ ਹਨ, ਜਿੰਨ੍ਹਾਂ ਦੀ ਪ੍ਰਬੰਧਕੀ ਟੀਮ ਅਨੁਸਾਰ 3 ਮਾਰਚ ਤੋਂ ਸ਼ੁਰੂ ਹੋਣ ਜਾ ਰਹੇ, ਇਸ ‘ਦਾ ਇੰਟਰਟੇਨਰਜ਼’ ਟੂਰ ਦਾ ਆਗਾਜ਼ 3 ਮਾਰਚ ਨੂੰ ਐਟਲਾਟਾਂ ਤੋਂ ਹੋਵੇਗਾ।
ਜਿਸ ਤੋਂ ਬਾਅਦ 4 ਮਾਰਚ ਨੂੰ ਨਿਊ ਜਰਸੀ, 8 ਮਾਰਚ ਨੂੰ ਡਲਾਸ ਅਤੇ 11 ਮਾਰਚ ਨੂੰ ਓਰਲਾਡੋਂ ਅਤੇ 12 ਮਾਰਚ ਨੂੰ ਅੋਂਕਲੈਂਡ ਵਿਖੇ ਸ਼ੋਅਜ਼ ਕੀਤੇ ਜਾਣਗੇ, ਜਿੰਨ੍ਹਾਂ ਨੂੰ ਲੈ ਕੇ ਉਥੋਂ ਦੇ ਦੇਸ਼ੀ, ਵਿਦੇਸ਼ੀ ਦਰਸ਼ਕਾਂ ਵੱਲੋਂ ਕਾਫ਼ੀ ਉਤਸੁਕਤਾਂ ਅਤੇ ਦਿਲਚਸਪੀ ਵਿਖਾਈ ਜਾ ਰਹੀ ਹੈ।
ਜੇਕਰ ਇਸ ਬਾਰੇ ਗੱਲ ਕਰੀਏ ਤਾਂ ਇਸ ਟੂਰ ਬਾਰੇ ਖੁਦ ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੇ ਇੰਸਟਾਗ੍ਰਾਮ 'ਤੇ ਐਲਾਨ ਕੀਤਾ ਸੀ ਕਿ ਉਹ ਉੱਤਰੀ ਅਮਰੀਕਾ ਦਾ ਦੌਰਾ 'ਦਿ ਐਂਟਰਟੇਨਰਜ਼' ਅਟਲਾਂਟਾ ਤੋਂ ਸ਼ੁਰੂ ਹੋਵੇਗਾ। ਅਦਾਕਾਰ ਨੇ ਇਸ ਦੇ ਨਾਲ ਹੀ ਇੱਕ ਵੀਡੀਓ ਵੀ ਪੋਸਟ ਕੀਤਾ ਸੀ। ਜਿਸ ਵਿੱਚ ਟੂਰ ਬਾਰੇ ਹੋਰ ਜਾਣਕਾਰੀ ਦਿੱਤੀ ਸੀ।
ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਪੂਰੀ ਟੀਮ 'ਦਿ ਕਪਿਲ ਸ਼ਰਮਾ ਸ਼ੋਅ' ਵਿੱਚ ਵੀ ਪਹੁੰਚੀ ਸੀ। ਜਿਥੇ ਪੰਜਾਬੀ ਦੀ ਬੋਲਡ ਬਿਊਟੀ ਸੋਨਮ ਬਾਜਵਾ ਨੇ ਕਪਿਲ ਸ਼ਰਮਾ ਨੂੰ ਕਈ ਤਰ੍ਹਾਂ ਦੇ ਮਜ਼ਾਕ ਕੀਤੇ ਸੀ। ਇਸ ਦਾ ਪੂਰਾ ਸ਼ੋਅ 26 ਫਰਵਰੀ ਨੂੰ ਪ੍ਰਸਾਰਿਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ: New Punjabi Film ‘Vekhi Ja Chhedi Na’: 'ਵੇਖੀ ਜਾ ਛੇੜੀ ਨਾ’ ਦੀ ਸ਼ੂਟਿੰਗ ਹੋਈ ਪੂਰੀ, 7 ਅਪ੍ਰੈਲ ਨੂੰ ਦੁਨੀਆ ਭਰ ’ਚ ਹੋਵੇਗੀ ਰਿਲੀਜ਼