ਚੰਡੀਗੜ੍ਹ: ਸਿਨੇਮਾ ਨੂੰ ਸਾਹਿਤ ਨਾਲੋਂ ਅਲੱਗ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਪੰਜਾਬੀ ਸਿਨੇਮਾ ਅਤੇ ਬਾਲੀਵੁੱਡ ਵਿੱਚ ਕਈ ਅਜਿਹੀਆਂ ਫਿਲਮਾਂ ਅਤੇ ਲਘੂ ਫਿਲਮਾਂ ਹਨ, ਜਿਹੜੀਆਂ ਕਿ ਪੰਜਾਬੀ ਸਾਹਿਤ ਉਤੇ ਆਧਾਰਿਤ ਹਨ, ਦੂਜੇ ਸ਼ਬਦਾਂ ਵਿੱਚ ਕਹਿ ਸਕਦੇ ਹਾਂ ਕਿ ਇਹ ਪੰਜਾਬੀ ਦੀਆਂ ਕਹਾਣੀਆਂ ਜਾਂ ਨਾਵਲਾਂ ਉਤੇ ਆਧਾਰਿਤ ਹਨ।
ਮੜੀ ਦਾ ਦੀਵਾ: ਨਿਰਦੇਸ਼ਕ ਸੁਰਿੰਦਰ ਸਿੰਘ ਨੇ ਰਾਜ ਬੱਬਰ ਅਤੇ ਦੀਪਤੀ ਨਵਲ ਨਾਲ ਫਿਲਮ 'ਮੜੀ ਦਾ ਦੀਵਾ' ਬਣਾਈ। ਇਹ ਗਿਆਨਪੀਠ ਐਵਾਰਡੀ ਨਾਵਲਕਾਰ ਗੁਰਦਿਆਲ ਸਿੰਘ ਦੇ ਇਸੇ ਨਾਮ ਦੇ ਨਾਵਲ 'ਤੇ ਆਧਾਰਿਤ ਹੈ।
ਲਾਲੀ (1997): ਬੂਟਾ ਸਿੰਘ ਸ਼ਾਦ ਨੇ ਇੱਕ ਫਿਲਮ ਬਣਾਈ, ਜੋ ਕਿ ਉਸਦੇ ਆਪਣੇ ਨਾਵਲ ਲਾਲੀ 'ਤੇ ਆਧਾਰਿਤ ਸੀ। ਇਸ ਵਿੱਚ ਦਾਰਾ ਸਿੰਘ, ਰਵਿੰਦਰ ਮਾਨ ਅਤੇ ਵਿਸ਼ਾਲ ਸਿੰਘ ਮੁੱਖ ਭੂਮਿਕਾਵਾਂ ਵਿੱਚ ਸਨ।
ਅੰਨੇ ਘੋੜੇ ਦਾ ਦਾਨ: ਨਿਰਦੇਸ਼ਕ ਗੁਰਵਿੰਦਰ ਸਿੰਘ ਦੀ ਇਹ ਫਿਲਮ ਗੁਰਦਿਆਲ ਸਿੰਘ ਦੇ ਨਾਵਲ “ਅੰਨੇ ਘੋੜੇ ਦਾ ਦਾਨ” ਉੱਤੇ ਆਧਾਰਿਤ ਹੈ। ਫਿਲਮ ਵਿੱਚ ਸੈਮੂਅਲ ਜੌਹਨ ਤੋਂ ਇਲਾਵਾ ਹੋਰ ਵੀ ਕਈ ਮੰਝੇ ਹੋਏ ਕਲਾਕਾਰ ਹਨ।
ਗੇਲੋ: ਨਿਰਦੇਸ਼ਕ ਮਨਭਵਨ ਸਿੰਘ ਦੀ ਫਿਲਮ 'ਗੇਲੋ' ਰਾਮ ਸਰੂਪ ਅਣਖੀ ਦੇ ਨਾਵਲ ਤੋਂ ਲਈ ਗਈ ਸੀ। ਇਸ ਵਿੱਚ ਜਸਪਿੰਦਰ ਚੀਮਾ, ਗੁਰਜੀਤ ਸਿੰਘ, ਪਵਨ ਮਲਹੋਤਰਾ ਮੁੱਖ ਭੂਮਿਕਾਵਾਂ ਵਿੱਚ ਹਨ।
- Punjabi Actresses: ਨੀਰੂ ਬਾਜਵਾ ਤੋਂ ਲੈ ਕੇ ਹਿਮਾਂਸ਼ੀ ਖੁਰਾਣਾ ਤੱਕ, ਜਾਣੋ ਕਿੰਨੀਆਂ ਅਮੀਰ ਹਨ ਪੰਜਾਬੀ ਇੰਡਸਟਰੀ ਦੀਆਂ ਇਹ ਅਦਾਕਾਰਾਂ
- 'ਡਾਇਰੈਕਟਰ ਮੈਨੂੰ ਅੰਡਰਵੀਅਰ 'ਚ ਦੇਖਣਾ ਚਾਹੁੰਦਾ ਸੀ', 20 ਸਾਲ ਬਾਅਦ 'ਦੇਸੀ ਗਰਲ' ਨੇ ਕੀਤਾ ਹੈਰਾਨ ਕਰਨ ਵਾਲਾ ਖੁਲਾਸਾ
- Punjabi Movies in June 2023: ਸਿਨੇਮਾ ਪ੍ਰੇਮੀਆਂ ਲਈ ਜੂਨ ਮਹੀਨਾ ਹੋਵੇਗਾ ਖਾਸ, ਇਹਨਾਂ ਐਕਟਰਾਂ ਦੀਆਂ ਰਿਲੀਜ਼ ਹੋਣਗੀਆਂ ਫਿਲਮਾਂ
ਚੌਥੀ ਕੂਟ (2016): ਗੁਰਵਿੰਦਰ ਸਿੰਘ ਦੀ ਚੌਥੀ ਕੂਟ ਵਰਿਆਮ ਸਿੰਘ ਸੰਧੂ ਦੀਆਂ ਦੋ ਛੋਟੀਆਂ ਕਹਾਣੀਆਂ "ਚੌਥੀ ਕੂਟ" ਅਤੇ "ਹੁਣ ਮੈਂ ਠੀਕ-ਠਾਕ ਹਾਂ" 'ਤੇ ਆਧਾਰਿਤ ਹੈ। ਇਸ ਵਿੱਚ ਸੁਵਿੰਦਰ ਵਿੱਕੀ, ਰਾਜਬੀਰ ਕੌਰ ਅਤੇ ਗੁਰਪ੍ਰੀਤ ਕੌਰ ਭੰਗੂ ਮੁੱਖ ਭੂਮਿਕਾਵਾਂ ਵਿੱਚ ਸਨ।
ਦਾਰਾ (2016): ਗੁਰਪ੍ਰੀਤ ਘੁੱਗੀ, ਕਰਤਾਰ ਚੀਮਾ, ਪੰਮੀ ਬਾਈ, ਹੈਪੀ ਰਾਏਕੋਟੀ, ਰਾਜ ਧਾਲੀਵਾਲ, ਨਿਰਮਲ ਰਿਸ਼ੀ, ਪ੍ਰਭਸ਼ਰਨ ਕੌਰ, ਸਰਦਾਰ ਸੋਹੀ ਅਤੇ ਸ਼ਵਿੰਦਰ ਮਾਹਲ ਸਟਾਰਰ ਦਾਰਾ ਪ੍ਰਸਿੱਧ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ ਦੁਆਰਾ ਲਿਖਿਆ ਗਿਆ।
ਡਾਕੂਆਂ ਦਾ ਮੁੰਡਾ: ਮਿੰਟੂ ਗੁਰੂਸਰੀਆ ਦੇ ਜੀਵਨ ਉਤੇ ਆਧਾਰਿਤ ਡਾਕੂਆਂ ਦਾ ਮੁੰਡਾ ਫਿਲਮ ਨੇ ਕਾਫੀ ਸਹਾਰਣਾ ਹਾਸਿਲ ਕੀਤੀ ਹੈ, ਇਸ ਫਿਲਮ ਵਿੱਚ ਦੇਵ ਖਰੌੜ ਤੋਂ ਇਲਾਵਾ ਹੋਰ ਕਈ ਮੰਝੇ ਹੋਏ ਕਲਾਕਾਰ ਹਨ।
ਸੁੱਤਾ ਨਾਗ: ਲਘੂ ਫਿਲਮ 'ਸੁੱਤਾ ਨਾਗ' ਰਾਮ ਸਰੂਪ ਅਣਖੀ ਦੀ ਕਹਾਣੀ 'ਸੁੱਤਾ ਨਾਗ' ਉਤੇ ਆਧਾਰਿਤ ਹੈ, ਇਸ ਫਿਲਮ ਵਿੱਚ ਕੁਲ ਸਿੱਧੂ, ਰਾਜ ਜੋਸ਼ੀ, ਗੁਰਨਾਮ ਸਿੱਧੂ, ਸੋਹਜ ਬਰਾੜ, ਜਗਤਾਰ ਔਲਖ, ਧਰਮਿੰਦਰ ਕੌਰ, ਸ਼ਗਨ ਸਿੰਘ ਰਾਠੀ ਵਰਗੇ ਕਈ ਕਲਾਕਾਰਾਂ ਨੇ ਕਿਰਦਾਰ ਨਿਭਾਏ ਸਨ। ਕਹਾਣੀ ਬਿਲਕੁਲ ਸੱਚ ਦੇ ਨੇੜੇ ਅਤੇ ਅਣਗੌਲਿਆਂ ਮਸਲਿਆਂ 'ਤੇ ਇੱਕ ਡੂੰਘੀ ਝਾਤ ਪਾਉਂਦੀ ਪ੍ਰਤੀਤ ਹੁੰਦੀ ਹੈ।
ਹੁਣ ਜੇਕਰ ਇਥੇ ਬਾਲੀਵੁੱਡ ਦੀ ਗੱਲ ਕਰੀਏ ਤਾਂ ਬਾਲੀਵੁੱਡ ਵਿੱਚ 'ਪਿੰਜਰ' ਫਿਲਮ ਪੰਜਾਬੀ ਦੀ ਦਿੱਗਜ ਲੇਖਕਾ ਅੰਮ੍ਰਿਤਾ ਪ੍ਰੀਤਮ ਦੇ ਨਾਵਲ 'ਪਿੰਜਰ' ਉਤੇ ਆਧਾਰਿਤ ਹੈ।