ਨਵੀਂ ਦਿੱਲੀ: ਰਣਵੀਰ ਸਿੰਘ ਦੀ ਆਉਣ ਵਾਲੀ ਫਿਲਮ 'ਜੈਸ਼ਭਾਈ ਜੋਰਦਾਰ' ਦਾ ਟ੍ਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ। ਪਰ ਹੁਣ ਇਹ ਟ੍ਰੇਲਰ ਵਿਵਾਦਾਂ ਵਿੱਚ ਆ ਗਿਆ ਹੈ। ਕਾਰਨ ਹੈ ਟ੍ਰੇਲਰ 'ਚ ਇਕ ਸੀਨ, ਜਿਸ 'ਚ ਡਿਲੀਵਰੀ ਤੋਂ ਪਹਿਲਾਂ ਅਲਟਰਾਸਾਊਂਡ ਤਕਨੀਕ ਰਾਹੀਂ ਬੱਚੇ ਦੇ ਲਿੰਗ ਦਾ ਪਤਾ ਲਗਾਇਆ ਜਾਂਦਾ ਹੈ।
ਇਸ ਸੀਨ ਦੇ ਖਿਲਾਫ ਬੁੱਧਵਾਰ ਨੂੰ ਦਿੱਲੀ ਹਾਈ ਕੋਰਟ 'ਚ ਪਟੀਸ਼ਨ ਦਾਇਰ ਕੀਤੀ ਗਈ ਸੀ। ਜਨਹਿਤ ਪਟੀਸ਼ਨ ਨੂੰ ਕਾਰਜਕਾਰੀ ਚੀਫ਼ ਜਸਟਿਸ ਵਿਪਿਨ ਸਾਂਘੀ ਅਤੇ ਜਸਟਿਸ ਨਵੀਨ ਚਾਵਲਾ ਦੀ ਅਗਵਾਈ ਵਾਲੇ ਡਿਵੀਜ਼ਨ ਬੈਂਚ ਅੱਗੇ ਪੇਸ਼ ਕੀਤਾ ਗਿਆ।
ਹਾਲਾਂਕਿ ਫਿਲਮ ਸੇਵ ਗਰਲ ਚਾਈਲਡ ਦੇ ਨਾਅਰੇ ਨੂੰ ਪ੍ਰਮੋਟ ਕਰਨ ਲਈ ਹੈ ਅਤੇ ਇਹ ਕੰਨਿਆ ਭਰੂਣ ਹੱਤਿਆ ਦੇ ਖਿਲਾਫ ਹੈ। ਪਟੀਸ਼ਨਕਰਤਾ ਦੇ ਅਨੁਸਾਰ, ਫਿਲਮ ਦੇ ਟ੍ਰੇਲਰ ਵਿੱਚ ਅਲਟਰਾਸਾਊਂਡ ਤਕਨੀਕ ਦੀ ਗਲਤ ਵਰਤੋਂ ਦਾ ਇਸ਼ਤਿਹਾਰ ਦਿੱਤਾ ਗਿਆ ਹੈ।
ਐਨਜੀਓ 'ਯੂਥ ਅਗੇਂਸਟ ਕ੍ਰਾਈਮ' ਨੇ ਕਿਹਾ, ਇਹ ਫਿਲਮ ਸੀਨ ਲਿੰਗ ਚੋਣ ਲਈ ਅਲਟਰਾਸਾਊਂਡ ਤਕਨੀਕ ਦੀ ਵਰਤੋਂ ਦਾ ਖੁੱਲ੍ਹੇਆਮ ਇਸ਼ਤਿਹਾਰ ਦੇ ਰਿਹਾ ਹੈ।
ਧਾਰਾ 3, 3ਏ, 3ਬੀ, 4, 6 ਅਤੇ 22 ਅਤੇ ਪੀਸੀ ਅਤੇ ਪੀਐਨਡੀਟੀ ਐਕਟ ਦੇ ਤਹਿਤ ਇਸਦੀ ਇਜਾਜ਼ਤ ਨਹੀਂ ਹੈ। ਇਸ ਲਈ ਤੁਰੰਤ ਇਸ ਮਾਮਲੇ ਸਬੰਧੀ ਜਨਹਿੱਤ ਪਟੀਸ਼ਨ ਦਾਇਰ ਕੀਤੀ ਗਈ।
ਮਨੀਸ਼ ਸ਼ਰਮਾ ਦੁਆਰਾ ਨਿਰਮਿਤ, 'ਜਯੇਸ਼ਭਾਈ ਜੋਰਦਾਰ' ਵਿੱਚ 'ਅਰਜੁਨ ਰੈੱਡੀ' ਫੇਮ ਸ਼ਾਲਿਨੀ ਪਾਂਡੇ ਵੀ ਹਨ, ਜੋ ਰਣਵੀਰ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕਰ ਰਹੀ ਹੈ। ਫਿਲਮ ਦਾ ਨਿਰਦੇਸ਼ਨ ਦਿਵਯਾਂਗ ਠੱਕਰ ਨੇ ਕੀਤਾ ਹੈ। ਇਹ ਫਿਲਮ 13 ਮਈ ਨੂੰ ਰਿਲੀਜ਼ ਹੋ ਰਹੀ ਹੈ।
ਇਹ ਵੀ ਪੜ੍ਹੋ:WOW!...ਸਿਧਾਰਥ ਕਿਆਰਾ ਈਦ ਪਾਰਟੀ 'ਚ ਨਜ਼ਰ ਆਏ ਇਕੱਠੇ