ETV Bharat / entertainment

Main Atal Hoon Release Date: ਪੰਕਜ ਤ੍ਰਿਪਾਠੀ ਦੀ ਫਿਲਮ 'ਮੈਂ ਅਟਲ ਹੂੰ' ਦੀ ਰਿਲੀਜ਼ ਡੇਟ ਦਾ ਐਲਾਨ, ਜਾਣੋ ਕਿਸ ਦਿਨ ਸਿਨੇਮਾਘਰਾਂ 'ਚ ਦੇਵੇਗੀ ਦਸਤਕ

Pankaj Tripathi Upcoming Film: ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਜੀਵਨ 'ਤੇ ਆਧਾਰਿਤ ਫਿਲਮ 'ਮੈਂ ਅਟਲ ਹੂੰ' ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ। ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ। ਫਿਲਮ 'ਚ ਪੰਕਜ ਤ੍ਰਿਪਾਠੀ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ।

Pankaj Tripathi
Pankaj Tripathi
author img

By ETV Bharat Entertainment Team

Published : Nov 28, 2023, 2:15 PM IST

ਮੁੰਬਈ: ਪੰਕਜ ਤ੍ਰਿਪਾਠੀ ਦੀ ਅਦਾਕਾਰੀ ਨੂੰ ਲੈ ਕੇ ਪੂਰੀ ਦੁਨੀਆ ਦੀਵਾਨੀ ਹੈ, ਅਦਾਕਾਰ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੋਕਾਂ ਦੇ ਦਿਲਾਂ 'ਤੇ ਰਾਜ ਕਰਦਾ ਹੈ। ਇਹ ਸ਼ਾਨਦਾਰ ਅਦਾਕਾਰ ਇੱਕ ਵਾਰ ਫਿਰ ਆਪਣੀ ਨਵੀਂ ਫਿਲਮ 'ਮੈਂ ਅਟਲ ਹੂੰ' ਨਾਲ ਧਮਾਲਾਂ ਪਾਉਣ ਲਈ ਤਿਆਰ ਹੈ। ਹੁਣ ਮਰਹੂਮ ਅਟਲ ਬਿਹਾਰੀ ਵਾਜਪਾਈ ਦੇ ਜੀਵਨ 'ਤੇ ਆਧਾਰਿਤ ਪੰਕਜ ਤ੍ਰਿਪਾਠੀ ਦੀ ਆਉਣ ਵਾਲੀ ਫਿਲਮ 'ਮੈਂ ਅਟਲ ਹੂੰ' ਦੀ ਰਿਲੀਜ਼ ਡੇਟ ਦਾ ਖੁਲਾਸਾ ਹੋ ਗਿਆ ਹੈ।

ਇਸ ਫਿਲਮ ਵਿੱਚ ਪੰਕਜ ਤ੍ਰਿਪਾਠੀ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਦਾ ਕਿਰਦਾਰ ਨਿਭਾਉਂਦੇ ਨਜ਼ਰ ਆਉਣਗੇ, ਜਦੋਂ ਕਿ ਇਸਦਾ ਨਿਰਦੇਸ਼ਨ ਰਵੀ ਜਾਧਵ ਦੁਆਰਾ ਕੀਤਾ ਗਿਆ ਹੈ, ਰਿਸ਼ੀ ਵਿਰਮਾਨੀ ਨੇ ਇਸ ਨੂੰ ਸਹਿ-ਲਿਖਿਆ ਹੈ।

ਮੀਡੀਆ ਰਿਪੋਰਟਾਂ ਮੁਤਾਬਕ ਪੰਕਜ ਤ੍ਰਿਪਾਠੀ ਸਟਾਰਰ ਫਿਲਮ 'ਮੈਂ ਅਟਲ ਹੂੰ' ਅਗਲੇ ਸਾਲ ਰਿਲੀਜ਼ ਹੋਵੇਗੀ। ਇਹ ਫਿਲਮ 19 ਜਨਵਰੀ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਹਾਲਾਂਕਿ ਫਿਲਮ ਦੀ ਰਿਲੀਜ਼ ਡੇਟ ਨੂੰ ਲੈ ਕੇ ਨਿਰਮਾਤਾਵਾਂ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਹ ਫਿਲਮ ਪਹਿਲਾਂ ਇਸ ਸਾਲ ਦਸੰਬਰ 'ਚ ਰਿਲੀਜ਼ ਹੋਣੀ ਸੀ।

ਉਲੇਖਯੋਗ ਹੈ ਕਿ ਭਾਨੁਸ਼ਾਲੀ ਸਟੂਡੀਓ ਦੀ ਆਉਣ ਵਾਲੀ ਫਿਲਮ 'ਮੈਂ ਅਟਲ ਹੂੰ' ਦੀ ਸ਼ੂਟਿੰਗ ਮੁੰਬਈ, ਦਿੱਲੀ, ਕਾਨਪੁਰ ਅਤੇ ਲਖਨਊ 'ਚ ਕੀਤੀ ਗਈ ਹੈ। 45 ਦਿਨਾਂ ਵਿੱਚ ਸ਼ੂਟ ਕੀਤੀ ਗਈ ਇਹ ਫਿਲਮ ਦਰਸ਼ਕਾਂ ਨੂੰ ਅਟਲ ਬਿਹਾਰੀ ਵਾਜਪਾਈ ਦੇ ਬਚਪਨ ਅਤੇ ਅਸਾਧਾਰਨ ਸਿਆਸੀ ਸਫ਼ਰ ਤੋਂ ਜਾਣੂੰ ਕਰਵਾਏਗੀ। ਤੁਹਾਨੂੰ ਦੱਸ ਦੇਈਏ ਕਿ ਲਖਨਊ ਦੀ ਸ਼ੂਟਿੰਗ ਸ਼ੈਡਿਊਲ ਦੌਰਾਨ ਫਿਲਮ ਮੇਕਰਸ ਨੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨਾਲ ਵੀ ਮੁਲਾਕਾਤ ਕੀਤੀ ਸੀ ਅਤੇ ਫਿਲਮ ਬਾਰੇ ਵਿਸਥਾਰ ਨਾਲ ਚਰਚਾ ਵੀ ਕੀਤੀ ਸੀ।

'ਮੈਂ ਅਟਲ ਹੂੰ' 'ਭਾਨੁਸ਼ਾਲੀ ਸਟੂਡੀਓਜ਼ ਲਿਮਟਿਡ ਅਤੇ ਲੀਜੈਂਡ ਸਟੂਡੀਓਜ਼ ਪ੍ਰੋਡਕਸ਼ਨ' ਦੇ ਬੈਨਰ ਹੇਠ ਵਿਨੋਦ ਭਾਨੁਸ਼ਾਲੀ, ਸੰਦੀਪ ਸਿੰਘ, ਸੈਮ ਖਾਨ ਅਤੇ ਕਮਲੇਸ਼ ਭਾਨੁਸ਼ਾਲੀ ਦੁਆਰਾ ਨਿਰਮਿਤ ਹੈ। ਮੀਡੀਆ ਰਿਪੋਰਟਾਂ ਮੁਤਾਬਕ ਭਾਨੁਸ਼ਾਲੀ ਸਟੂਡੀਓਜ਼ ਕੋਲ ਬਾਇਓਪਿਕ ਫਿਲਮਾਂ ਦੀ ਲੰਮੀ ਲਿਸਟ ਹੈ, ਜਿਸ ਵਿੱਚੋਂ ਸ਼ੇਰ ਸਿੰਘ ਰਾਣਾ ਦੀ ਬਾਇਓਪਿਕ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਭਾਨੁਸ਼ਾਲੀ ਸਟੂਡੀਓਜ਼ ਦੀ ਕ੍ਰਿਏਟਿਵ ਟੀਮ ਘੱਟੋ-ਘੱਟ ਚਾਰ ਹੋਰ ਬਾਇਓਪਿਕਸ 'ਤੇ ਕੰਮ ਕਰ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.