ETV Bharat / entertainment

Sarh Na Rees Kar: 'ਪਲਾਜ਼ੋ' ਫੇਮ ਸ਼ਿਵਜੋਤ ਨੇ ਕੀਤਾ ਆਪਣੀ ਨਵੀਂ ਫਿਲਮ 'ਸੜ ਨਾ ਰੀਸ ਕਰ' ਦਾ ਐਲਾਨ, ਫਿਲਮ 2024 'ਚ ਹੋਵੇਗੀ ਰਿਲੀਜ਼ - pollywood news

'ਪਲਾਜ਼ੋ' ਫੇਮ ਗਾਇਕ ਸ਼ਿਵਜੋਤ ਨੇ ਆਪਣੀ ਨਵੀਂ ਪੰਜਾਬੀ ਫਿਲਮ 'ਸੜ ਨਾ ਰੀਸ ਕਰ' ਦਾ ਐਲਾਨ ਕੀਤਾ ਹੈ, ਫਿਲਮ ਅਗਲੇ ਸਾਲ 2 ਫਰਵਰੀ ਨੂੰ ਰਿਲੀਜ਼ ਹੋਵੇਗੀ।

Sarh Na Rees Kar
Sarh Na Rees Kar
author img

By

Published : Jul 21, 2023, 9:53 AM IST

ਚੰਡੀਗੜ੍ਹ: ਪੰਜਾਬੀ ਫਿਲਮ ਉਦਯੋਗ ਵਿੱਚ ਬਹੁਤ ਸਾਰੀਆਂ ਵੱਡੀਆਂ ਫਿਲਮਾਂ ਰਿਲੀਜ਼ਾਂ ਹੋ ਰਹੀਆਂ ਹਨ ਅਤੇ ਰਿਕਾਰਡ ਤੋੜ ਕਮਾਈ ਕਰਕੇ ਬਾਕਸ ਆਫਿਸ ਉਤੇ ਤੂਫਾਨ ਲਿਆ ਰਹੀਆਂ ਹਨ। ਫਿਲਮ ਰਿਲੀਜ਼ ਦੇ ਨਾਲ ਇਸ ਸਾਲ ਕਈ ਫਿਲਮਾਂ ਦੀਆਂ ਘੋਸ਼ਣਾਵਾਂ ਵੀ ਦੇਖਣ ਨੂੰ ਮਿਲੀਆਂ ਹਨ। ਹਾਲ ਹੀ ਵਿੱਚ ਇੱਕ ਹੋਰ ਫਿਲਮ ਦਾ ਐਲਾਨ ਕੀਤਾ ਗਿਆ ਹੈ ਅਤੇ ਇਸ ਨਵੇਂ ਐਲਾਨ ਨੇ ਸੱਚਮੁੱਚ ਪੰਜਾਬੀ ਦਰਸ਼ਕਾਂ ਨੂੰ ਉਤਸ਼ਾਹਿਤ ਕੀਤਾ ਹੈ।

2024 ਵਿੱਚ ਰਿਲੀਜ਼ ਹੋਣ ਲਈ ਇੱਕ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ। ਫਿਲਮ ਦਾ ਸਿਰਲੇਖ ਹੈ ‘ਸੜ ਨਾ ਰੀਸ ਕਰ’। ਇਹ ਇੱਕ ਪੰਜਾਬੀ ਕਹਾਵਤ ਹੈ, ਇਹ ਐਲਾਨ ਕਿਸੇ ਹੋਰ ਨੇ ਨਹੀਂ ਬਲਕਿ ਨੌਜਵਾਨ ਗਾਇਕ 'ਪਲਾਜ਼ੋ' ਫੇਮ ਸ਼ਿਵਜੋਤ ਨੇ ਕੀਤਾ ਹੈ।

ਪੰਜਾਬੀ ਗਾਇਕ ਸ਼ਿਵਜੋਤ ਆਪਣੀ ਆਉਣ ਵਾਲੀ ਫਿਲਮ 'ਚਿੜੀਆਂ ਦਾ ਚੰਬਾ' ਨਾਲ ਅਦਾਕਾਰੀ ਦੇ ਖੇਤਰ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ। ਉਹ 'ਚਿੜੀਆਂ ਦਾ ਚੰਬਾ' ਵਿੱਚ ਮੁੱਖ ਭੂਮਿਕਾ ਨਿਭਾ ਕੇ ਪੰਜਾਬੀ ਇੰਡਸਟਰੀ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰੇਗਾ। 'ਚਿੜੀਆਂ ਦਾ ਚੰਬਾ' ਦਾ ਟੀਜ਼ਰ ਪਹਿਲਾਂ ਹੀ ਰਿਲੀਜ਼ ਹੋ ਚੁੱਕਾ ਹੈ ਅਤੇ ਫਿਲਮ ਇਸ ਸਾਲ ਅਗਸਤ 'ਚ ਰਿਲੀਜ਼ ਹੋਵੇਗੀ। ਸ਼ਿਵਜੋਤ ਨੇ ਹੁਣ ਆਪਣੇ ਦੂਜੇ ਪ੍ਰੋਜੈਕਟ ‘ਸੜ ਨਾ ਰੀਸ ਕਰ’ ਦਾ ਐਲਾਨ ਕੀਤਾ ਹੈ।

ਫਿਲਮ 'ਚ ਸ਼ਿਵਜੋਤ ਦੇ ਨਾਲ ਪਾਕਿਸਤਾਨੀ ਅਦਾਕਾਰਾ ਜ਼ੁਬਾਬ ਰਾਣਾ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਜ਼ੁਬਾਬ ਰਾਣਾ ਇੱਕ ਮਸ਼ਹੂਰ ਪਾਕਿਸਤਾਨੀ ਮਾਡਲ ਅਤੇ ਅਦਾਕਾਰਾ ਹੈ ਅਤੇ 'ਸੜ ਨਾ ਰੀਸ ਕਰ' ਨਾਲ ਪੰਜਾਬੀ ਇੰਡਸਟਰੀ ਵਿੱਚ ਆਪਣੀ ਸ਼ੁਰੂਆਤ ਕਰੇਗੀ। ਮੁੱਖ ਜੋੜੀ ਤੋਂ ਇਲਾਵਾ ਫਿਲਮ ਵਿੱਚ ਨਿਰਮਲ ਰਿਸ਼ੀ, ਵਲੀ ਹਾਮਿਦ ਅਲੀ, ਮਲਕੀਤ ਰੌਣੀ, ਰੂਬੀ ਅਨਮ, ਅਜ਼ਹਰ ਬੱਟ, ਬਲਵੀਰ ਬੋਪਾਰਾਏ, ਬੌਬ ਖੇੜਾ ਅਤੇ ਕਾਰਨੇਲ ਮਾਰਿਸ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਫਿਲਮ ਦੀ ਘੋਸ਼ਣਾ ਸੋਸ਼ਲ ਮੀਡੀਆ 'ਤੇ ਇਕ ਪੋਸਟਰ ਸ਼ੇਅਰ ਕਰਕੇ ਕੀਤੀ ਗਈ ਹੈ ਜੋ ਫਿਲਮ ਦੇ ਸੰਕਲਪ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਦਿੰਦਾ ਹੈ। ਪਰ ਪੋਸਟਰ ਅਤੇ ਟਾਈਟਲ ਤੋਂ ਸਾਫ਼ ਪਤਾ ਲੱਗਦਾ ਹੈ ਕਿ ਇਹ ਫਿਲਮ ਮੰਨੋਰੰਜਨ ਅਤੇ ਡਰਾਮੇ ਨਾਲ ਭਰਪੂਰ ਕਾਮੇਡੀ ਫਿਲਮ ਹੋਵੇਗੀ।

‘ਸੜ ਨਾ ਰੀਸ ਕਰ’ ਗਿੱਲ ਮੋਸ਼ਨ ਪਿਕਚਰਜ਼ ਅਤੇ ਜਸਕਰਨ ਸਿੰਘ ਦੇ ਬੈਨਰ ਹੇਠ ਬਣ ਰਹੀ ਹੈ। ਚੰਦਰ ਕੰਬੋਜ ਦੁਆਰਾ ਲਿਖੀ ਇਸ ਕਾਮੇਡੀ ਫਿਲਮ ਦਾ ਨਿਰਦੇਸ਼ਨ ਮਨਦੀਪ ਚਾਹਲ ਕਰ ਰਹੇ ਹਨ। ਇਸ ਪ੍ਰੋਜੈਕਟ ਨੂੰ ਜਸਕਰਨ ਸਿੰਘ, ਰਾਜਵਿੰਦਰ ਕੌਰ, ਸੰਜੀਵ ਕੁਮਾਰ ਅਤੇ ਵਿਕਾਸ ਧਵਨ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ। 'ਸੜ ਨਾ ਰੀਸ ਕਰ' 2 ਫਰਵਰੀ 2024 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਣ ਵਾਲੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.