ETV Bharat / entertainment

Punjabi Movies on August: 25 ਅਗਸਤ ਨੂੰ ਪਰਦੇ ਉਤੇ ਭਿੜ ਦੀਆਂ ਨਜ਼ਰ ਆਉਣਗੀਆਂ ਇਹ ਦੋ ਫਿਲਮਾਂ, ਕਿਹੜੀ ਹੋਵੇਗੀ ਹਿੱਟ...? - ਦੇਵ ਖਰੌੜ ਦੀ ਬਲੈਕੀਆ 2

Punjabi movies on August: ਪੰਜਾਬੀ ਦੀਆਂ ਦੋ ਫਿਲਮਾਂ ਇਸ ਸਾਲ ਦੀ 25 ਅਗਸਤ ਨੂੰ ਬਾਕਸ ਆਫਿਸ ਉਤੇ ਭਿੜਣ ਜਾ ਰਹੀਆਂ ਹਨ, ਆਓ ਇਹਨਾਂ ਫਿਲਮਾਂ ਬਾਰੇ ਜਾਣੀਏ।

Punjabi Movies on August
Punjabi Movies on August
author img

By

Published : Mar 25, 2023, 4:51 PM IST

ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਨੂੰ ਸ਼ਾਨਦਾਰ ਫਿਲਮਾਂ ਦੇ ਕੇ ਲੋਕਾਂ ਦਾ ਮੰਨੋਰੰਜਨ ਕਰਨ ਵਿੱਚ ਆਪਣਾ ਬਣਦਾ ਯੋਗਦਾਨ ਪਾ ਰਹੀਆਂ ਹਨ। ਪੰਜਾਬੀ ਸਿਨੇਮਾ ਨੂੰ ਇੱਕ ਵੱਡੇ ਮੁਕਾਬਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਹਾਲ ਹੀ ਵਿੱਚ ਇਹ ਐਲਾਨ ਕੀਤਾ ਗਿਆ ਹੈ ਕਿ ਪਾਲੀਵੁੱਡ ਦੀਆਂ ਦੋ ਵੱਡੀਆਂ ਫਿਲਮਾਂ ਆਪਣੇ ਆਉਣ ਵਾਲੇ ਸੀਕਵਲ ਨਾਲ ਬਾਕਸ-ਆਫਿਸ 'ਤੇ ਟੱਕਰ ਦੇਣ ਜਾ ਰਹੀਆਂ ਹਨ।

ਦੇਵ ਖਰੌੜ ਦੀ ਬਲੈਕੀਆ 2: ਬਲੈਕੀਆ 2 ਜਿਸ ਦਾ ਪ੍ਰਸ਼ੰਸਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ, ਨੇ ਸ਼ੁੱਕਰਵਾਰ ਨੂੰ ਆਪਣੀ ਰਿਲੀਜ਼ ਦੀ ਤਰੀਕ ਮੁਲਤਵੀ ਕਰ ਦਿੱਤੀ ਅਤੇ ਇਹ ਫਿਲਮ ਹੁਣ 25 ਅਗਸਤ 2023 ਨੂੰ ਸਿਨੇਮਾਘਰਾਂ 'ਤੇ ਆਉਣ ਜਾ ਰਹੀ ਹੈ। ਹੁਣ ਹਾਲ ਹੀ ਦੇ ਐਲਾਨਾਂ ਅਨੁਸਾਰ ਬਲਾਕਬਸਟਰ ਪੰਜਾਬੀ ਫਿਲਮ 'ਨੀ ਮੈਂ ਸੱਸ ਕੁੱਟਣੀ' ਦਾ ਸੀਕਵਲ ਨੇ ਇਸਦੀ ਰਿਲੀਜ਼ ਵਿੱਚ ਵੀ ਦੇਰੀ ਕੀਤੀ ਹੈ ਅਤੇ ਬਲੈਕੀਆ 2 ਦੇ ਨਾਲ 25 ਅਗਸਤ 2023 ਨੂੰ ਇਸਦੀ ਰਿਲੀਜ਼ ਮਿਤੀ ਨੂੰ ਲਾਕ ਕਰ ਦਿੱਤਾ ਹੈ।

ਬਲੈਕੀਆ 2 ਅਤੇ ਨੀ ਮੈਂ ਸੱਸ ਕੁੱਟਣੀ ਦੀ ਸਿਲਵਰ ਸਕ੍ਰੀਨ 'ਤੇ ਵੱਡੀ ਟੱਕਰ ਹੋਣ ਜਾ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲਾਂ ਬਲੈਕੀਆ 2, 5 ਮਈ 2023 ਨੂੰ ਰਿਲੀਜ਼ ਹੋਣੀ ਸੀ ਜਦੋਂ ਕਿ ਨੀ ਮੈਂ ਸੱਸ ਕੁੱਟਣੀ 2, 28 ਅਪ੍ਰੈਲ 2023 ਨੂੰ ਰਿਲੀਜ਼ ਹੋਣੀ ਸੀ। ਪਰ ਹੁਣ ਦੋਵੇਂ ਫਿਲਮਾਂ ਦੇਰੀ ਦਾ ਸਾਹਮਣਾ ਕਰ ਰਹੀਆਂ ਹਨ ਅਤੇ ਇੱਕੋ ਤਾਰੀਖ ਨੂੰ ਸਿਨੇਮਾਘਰਾਂ ਵਿੱਚ ਆਉਣ ਜਾ ਰਹੀਆਂ ਹਨ।

ਬਲੈਕੀਆ 2 ਦੇ ਪਹਿਲੇ ਭਾਗ ਦੀ ਗੱਲ ਕਰੀਏ ਤਾਂ ਬਲੈਕੀਆ ਨਵਨੀਤ ਸਿੰਘ ਦੁਆਰਾ ਨਿਰਦੇਸ਼ਤ ਅਤੇ ਇੰਦਰਪਾਲ ਸਿੰਘ ਦੁਆਰਾ ਲਿਖੀ ਗਈ ਇਹ ਫਿਲਮ ਇੱਕ ਆਦਮੀ ਦੇ ਗਰੀਬ ਤੋਂ ਅਮੀਰ ਤੱਕ ਦੇ ਸਫ਼ਰ 'ਤੇ ਅਧਾਰਤ ਮੰਨੀ ਜਾਂਦੀ ਹੈ। ਜੋ ਕਿ ਫਿਲਮ ਦੇ ਪੋਸਟਰ ਵਿੱਚ ਦਿਖਾਇਆ ਗਿਆ ਹੈ।

ਨੀ ਮੈਂ ਸੱਸ ਕੁੱਟਣੀ 2 ਪਰਵੀਨ ਕੁਮਾਰ ਦੁਆਰਾ ਨਿਰਦੇਸ਼ਤ ਹੈ ਅਤੇ ਬਨਵੈਤ ਫਿਲਮਜ਼ ਅਤੇ ਸਚਿਨ ਅੰਕੁਸ਼ ਪ੍ਰੋਡਕਸ਼ਨ ਦੁਆਰਾ ਪੇਸ਼ ਕੀਤੀ ਜਾ ਰਹੀ ਹੈ ਅਤੇ ਇਸ ਵਿੱਚ ਮਹਿਤਾਬ ਵਿਰਕ, ਤਨਵੀ ਨਾਗੀ ਅਤੇ ਅਨੀਤਾ ਦੇਵਗਨ ਮੁੱਖ ਭੂਮਿਕਾਵਾਂ ਵਿੱਚ ਹਨ। ਨਿਰਮਾਤਾਵਾਂ ਨੇ ਫਿਲਮ ਦੇ ਪਲਾਂਟ ਬਾਰੇ ਜ਼ਿਆਦਾ ਖੁਲਾਸਾ ਨਹੀਂ ਕੀਤਾ ਹੈ ਪਰ ਇਸ ਦੀ ਟੈਗਲਾਈਨ ਵਿੱਚ ਜੋ ਲਿਖਿਆ ਹੈ, ਉਸ ਤੋਂ ਪਤਾ ਲੱਗ ਰਿਹਾ ਹੈ ਕਿ ਫਿਲਮ ਵਿੱਚ ਇਸ ਵਾਰ ਪਤੀ ਦੀ ਸੱਸ ਵੀ ਆਪਣੇ ਜਵਾਈ ਨੂੰ ਤੰਗ ਕਰਦੀ ਨਜ਼ਰ ਆਵੇਗੀ। ਤੁਹਾਨੂੰ ਦੱਸ ਦਈਏ ਕਿ ਫਿਲਮ ਦਾ ਪਹਿਲਾ ਭਾਗ ਬਲਾਕਬਸਟਰ ਸਾਬਤ ਹੋਇਆ ਹੈ ਅਤੇ ਲੋਕਾਂ ਦਾ ਖੂਬ ਮੰਨੋਰੰਜਨ ਕੀਤਾ ਸੀ।

ਦੋਵਾਂ ਫਿਲਮਾਂ ਨੇ ਲੋਕਾਂ ਲਈ ਰੌਣਕ ਅਤੇ ਬਰਾਬਰ ਦਾ ਉਤਸ਼ਾਹ ਪੈਦਾ ਕੀਤਾ ਹੈ ਕਿਉਂਕਿ ਪ੍ਰਸ਼ੰਸਕ ਉਨ੍ਹਾਂ ਨੂੰ ਵੱਡੇ ਪਰਦੇ 'ਤੇ ਦੇਖਣ ਲਈ ਬੇਸਬਰੀ ਨਾਲ ਉਡੀਕ ਕਰ ਰਹੇ ਹਨ। ਪਰ ਹੁਣ ਸਵਾਲ ਇਹ ਹੈ ਕਿ ਕਿਹੜੀ ਫਿਲਮ ਲੋਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਉਣ ਅਤੇ ਬਾਕਸ-ਆਫਿਸ 'ਤੇ ਜਿੱਤ ਹਾਸਲ ਕਰ ਸਕੇਗੀ। ਹੁਣ ਸਾਰਿਆਂ ਦੀਆਂ ਨਜ਼ਰਾਂ 25 ਅਗਸਤ 2023 ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਤੇ ਹਨ।

ਜ਼ਿਕਰਯੋਗ ਹੈ ਕਿ ਇੰਨੀਂ ਦਿਨੀਂ ਪੰਜਾਬੀ ਦੀਆਂ ਕਈਆਂ ਫਿਲਮਾਂ ਦੀ ਰਿਲੀਜ਼ ਮਿਤੀ ਬਦਲੀ ਗਈ ਹੈ, ਜਿਸ ਵਿੱਚ ਐਮੀ ਵਿਰਕ ਦੀ ਫਿਲਮ ਅਤੇ ਨੀਰੂ ਬਾਜਵਾ ਦੀ ਫਿਲਮ ਵੀ ਸ਼ਾਮਿਲ ਹੈ। ਹੁਣ ਇਹਨਾਂ ਦੋਨਾਂ ਦੀ ਫਿਲਮ ਇਸ ਸਾਲ ਅਪ੍ਰੈਲ ਵਿੱਚ ਰਿਲੀਜ਼ ਹੋਣਗੀਆਂ।

ਇਹ ਵੀ ਪੜ੍ਹੋ:Ni Main Sass Kuttni 2 Release Date: ਇਸ ਅਗਸਤ ਹੋਵੇਗਾ ਧਮਾਕਾ, 'ਨੀ ਮੈਂ ਸੱਸ ਕੁੱਟਣੀ 2' ਦੀ ਰਿਲੀਜ਼ ਮਿਤੀ ਦਾ ਐਲਾਨ

ETV Bharat Logo

Copyright © 2025 Ushodaya Enterprises Pvt. Ltd., All Rights Reserved.