ਚੰਡੀਗੜ੍ਹ: ਪੰਜਾਬੀ ਮੰਨੋਰੰਜਨ ਜਗਤ ਦੀ ਦਮਦਾਰ ਔਨ ਸ੍ਰਕੀਨ ਜੋੜੀ ਸਰਗੁਣ ਮਹਿਤਾ ਅਤੇ ਗੁਰਨਾਮ ਭੁੱਲਰ ਦੀ ਫਿਲਮ 'ਨਿਗਾਹ ਮਾਰਦਾ ਆਈ ਵੇ' ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਜੀ ਹਾਂ...ਇਸ ਦਿਨ ਦਾ ਪ੍ਰਸ਼ੰਸਕ ਕਾਫੀ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਅਤੇ ਆਖੀਰਕਾਰ ਉਹ ਸਮਾਂ ਆ ਗਿਆ ਹੈ। ਟੀਮ ਨੇ ਫਿਲਮ ਦਾ ਪਿਆਰ ਭਰਿਆ ਟ੍ਰੇਲਰ ਰਿਲੀਜ਼ ਕਰ ਦਿੱਤਾ ਹੈ।
ਕਿਹੋ ਜਿਹਾ ਹੈ ਟ੍ਰੇਲਰ: ਫਿਲਮ ਪਿਆਰ ਦੇ ਛੋਟੇ ਛੋਟੇ ਪਲਾਂ ਨੂੰ ਬਿਆਨ ਕਰਦੀ ਨਜ਼ਰ ਆਵੇਗੀ। ਟ੍ਰੇਲਰ ਤੋਂ ਪਤਾ ਲੱਗਦਾ ਹੈ ਕਿ ਇਹ ਫਿਲਮ ਦਾ ਵਾਪਰਨ ਸਥਾਨ ਵਿਦੇਸ਼ ਹੈ, ਫਿਲਮ ਤੁਹਾਨੂੰ ਵਿਦੇਸ਼ ਦੀ ਧਰਤੀ ਉਤੇ ਘਟਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਫਿਲਮ ਵਿੱਚ ਕਈ ਅਜਿਹੇ ਡਾਇਲਾਗ ਵੀ ਹਨ ਜੋ ਤੁਹਾਨੂੰ ਹੱਸਣ ਲਈ ਮਜ਼ਬੂਰ ਕਰ ਦੇਣਗੇ। ਕੁੱਲ਼ ਮਿਲਾ ਕੇ ਅਸੀਂ ਕਹਿ ਸਕਦੇ ਹਾਂ ਕਿ ਫਿਲਮ ਪਿਆਰ ਦੇ ਅਣਜਾਨ ਦੋ ਪਰਿੰਦਿਆਂ ਦੀ ਕਹਾਣੀ ਨੂੰ ਬਿਆਨ ਕਰੇਗੀ। ਫਿਲਮ ਮੰਨੋਰੰਜਨ ਨਾਲ ਭਰਪੂਰ ਹੋਣ ਜਾ ਰਹੀ ਹੈ ਅਤੇ ਟ੍ਰੇਲਰ ਨੇ ਪ੍ਰਸ਼ੰਸਕਾਂ ਦੇ ਉਤਸ਼ਾਹ ਦਾ ਪੱਧਰ ਉੱਚਾ ਕੀਤਾ ਹੈ। ਇਸ ਜੋੜੀ ਦੀ ਕੈਮਿਸਟਰੀ ਇਸ ਫਿਲਮ ਵਿੱਚ ਹੋਰ ਵੀ ਮਨਮੋਹਕ ਹੈ।
- " class="align-text-top noRightClick twitterSection" data="">
ਫਿਲਮ ਦੇ ਪਹਿਲਾਂ ਰਿਲੀਜ਼ ਹੋਏ ਗੀਤ: ਹੁਣ ਤੱਕ ਫਿਲਮ ਦੇ ਤਿੰਨ ਗੀਤ ਰਿਲੀਜ਼ ਹੋ ਗਏ ਹਨ, ਪਹਿਲਾਂ 'ਮੱਲੋ ਮੱਲ਼ੀ', ਫਿਰ 'ਰੋਗ ਮੇਰਾ ਦਿਲ' ਅਤੇ 'ਕੋਕੇ ਵਿੱਚ ਦਿਲ' ਰਿਲੀਜ਼ ਹੋ ਚੁੱਕੇ ਹਨ। ਪ੍ਰਸ਼ੰਸਕਾਂ ਵੱਲੋਂ ਤਿੰਨਾਂ ਗੀਤਾਂ ਨੂੰ ਕਾਫੀ ਪਿਆਰ ਦਿੱਤਾ ਹੈ। ਤੁਹਾਨੂੰ ਦੱਸ ਦਈਏ ਕਿ 'ਸੁਰਖੀ ਬਿੰਦੀ' ਅਤੇ 'ਸੁਹਰਿਆਂ ਦਾ ਪਿੰਡ ਆ ਗਿਆ' ਤੋਂ ਬਾਅਦ ਸਰਗੁਣ ਅਤੇ ਗੁਰਨਾਮ ਦੀ ਇਹ ਤੀਜੀ ਫ਼ਿਲਮ ਹੈ, ਜੋ ਇਹਨਾਂ ਨੇ ਇੱਕਠੇ ਕੀਤੀ ਹੈ। ਫਿਲਮ ਇਸ ਮਹੀਨੇ ਦੀ 17 ਮਾਰਚ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਜਾਵੇਗੀ।
ਫਿਲਮ ਬਾਰੇ ਹੋਰ: 'ਨਿਗਾਹ ਮਾਰਦਾ ਆਈ ਵੇ' ਨੂੰ ਓਮਜੀ ਸਟੂਡੀਓਜ਼ ਦੇ ਸਹਿਯੋਗ ਨਾਲ ਟਾਪ ਨੌਚ ਸਟੂਡੀਓ ਯੂਕੇ ਦੁਆਰਾ ਪੇਸ਼ ਕੀਤਾ ਗਿਆ ਹੈ। ਇਸ ਦਾ ਨਿਰਦੇਸ਼ਨ ਰੁਪਿੰਦਰ ਇੰਦਰਜੀਤ ਨੇ ਕੀਤਾ ਹੈ, ਜਦਕਿ ਇਸ ਨੂੰ ਰਮਨ ਅਗਰਵਾਲ, ਗੁਰਨਾਮ ਭੁੱਲਰ, ਬੱਲੀ ਸਿੰਘ ਕੱਕੜ ਅਤੇ ਵਿਸ਼ਾਲ ਜੌਹਲ ਨੇ ਪ੍ਰੋਡਿਊਸ ਕੀਤਾ ਹੈ। ਗੁਰਨਾਮ ਭੁੱਲਰ ਅਤੇ ਸਰਗੁਣ ਮਹਿਤਾ ਆਪਣੀ ਪਹਿਲੀ ਫਿਲਮ 'ਸੁਰਖੀ ਬਿੰਦੀ' ਦੇ ਰਿਲੀਜ਼ ਹੋਣ ਤੋਂ ਬਾਅਦ ਪਾਲੀਵੁੱਡ ਦੇ ਸਭ ਤੋਂ ਪਿਆਰੇ ਔਨ-ਸਕ੍ਰੀਨ ਜੋੜਿਆਂ ਵਿੱਚੋਂ ਇੱਕ ਬਣ ਗਏ ਸਨ। ਇਸ ਤੋਂ ਬਾਅਦ ਉਨ੍ਹਾਂ ਦੀ ਦੂਜੀ ਫਿਲਮ 2022 ਵਿੱਚ 'ਸੁਹਰਿਆਂ ਦਾ ਪਿੰਡ ਆ ਗਿਆ' ਰਿਲੀਜ਼ ਹੋਈ ਸੀ। ਹੁਣ ਇਹ ਜੋੜੀ 'ਨਿਗਾਹ ਮਾਰਦਾ ਆਈ ਵੇ' ਨਾਲ ਵਾਪਸ ਆਈ ਹੈ।
ਇਹ ਵੀ ਪੜ੍ਹੋ: Inderjit Nikku: ਇੰਦਰਜੀਤ ਨਿੱਕੂ ਨੇ ਪੂਰੀ ਕੀਤੀ ਨਵੇਂ ਗੀਤ ਦੀ ਵੀਡੀਓ ਸ਼ੂਟਿੰਗ, ਜਲਦ ਹੋਵੇਗਾ ਜਾਰੀ