ETV Bharat / entertainment

Satinder Sartaj Upcoming Film: ਸੰਪੂਰਨਤਾ ਪੜਾਅ ਵੱਲ ਵਧੀ ਸਤਿੰਦਰ ਸਰਤਾਜ ਦੀ ਇਹ ਨਵੀਂ ਫਿਲਮ, ਕਈ ਨਾਮੀ ਐਕਟਰਜ਼ ਵੀ ਆਉਣਗੇ ਨਜ਼ਰ - Satinder Sartaj Upcoming Film

Satinder Sartaj And Neeru Bajwa Film: ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਸਟਾਰਰ ਪੰਜਾਬੀ ਫਿਲਮ ਸ਼ਾਇਰ ਦੀ ਸ਼ੂਟਿੰਗ ਆਪਣੇ ਅੰਤਿਮ ਪੜਾਅ ਵਿੱਚ ਵੱਧ ਰਹੀ ਹੈ, ਇਹ ਫਿਲਮ ਅਗਲੇ ਸਾਲ ਰਿਲੀਜ਼ ਹੋਵੇਗੀ।

Satinder Sartaj Upcoming Film
Satinder Sartaj Upcoming Film
author img

By ETV Bharat Entertainment Team

Published : Dec 16, 2023, 12:55 PM IST

ਚੰਡੀਗੜ੍ਹ: ਇਸ ਸਾਲ ਦੀ ਸਭ ਤੋਂ ਪਹਿਲੀ ਵੱਡੀ ਹਿੱਟ ਫਿਲਮ 'ਕਲੀ ਜੋਟਾ' ਦੇਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਬੇਹਤਰੀਨ ਗਾਇਕ ਸਤਿੰਦਰ ਸਰਤਾਜ, ਜਿੰਨਾਂ ਦੀ ਨਵੀਂ ਫਿਲਮ 'ਸ਼ਾਇਰ' ਸੰਪੂਰਨਤਾ ਪੜਾਅ ਵੱਲ ਵੱਧ ਚੁੱਕੀ ਹੈ, ਜਿਸਦੇ ਦੂਸਰੇ ਅਤੇ ਅਹਿਮ ਸ਼ੈਡਿਊਲ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ, ਜੋ ਚੰਡੀਗੜ੍ਹ-ਮੋਹਾਲੀ ਦੇ ਆਸ-ਪਾਸ ਫਿਲਮਬੱਧ ਕੀਤੀ ਜਾ ਰਹੀ ਹੈ।

"ਨੀਰੂ ਬਾਜਵਾ ਇੰਟਰਟੇਨਮੈਂਟ" ਦੇ ਬੈਨਰ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਬੂਹੇ ਬਾਰੀਆਂ', 'ਇਸ ਜਹਾਨੋਂ ਦੂਰ ਕਿਤੇ ਚੱਲ ਜਿੰਦੀਏ', 'ਦਿਲ ਦੀਆਂ ਗੱਲਾਂ', 'ਮੈਂ ਤੇ ਬਾਪੂ' ਆਦਿ ਕਈ ਵੱਡੀਆਂ ਅਤੇ ਬਿੱਗ ਸੈਟ ਅੱਪ ਪੰਜਾਬੀ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨਾਂ ਦੀ ਇਸ ਇੱਕ ਹੋਰ ਮਹੱਤਵਪੂਰਨ ਫਿਲਮ ਦਾ ਲੇਖਨ ਜਗਦੀਪ ਵੜਿੰਗ ਕਰ ਰਹੇ ਹਨ, ਜਦਕਿ ਸਿਨੇਮਾਟੋਗ੍ਰਾਫਰੀ ਪੱਖ ਸੰਦੀਪ ਪਾਟਿਲ ਸੰਭਾਲ ਰਹੇ ਹਨ, ਜੋ ਹਿੰਦੀ ਅਤੇ ਪੰਜਾਬੀ ਸਿਨੇਮਾ ਖੇਤਰ ਵਿੱਚ ਬੇਹਤਰੀਨ ਕੈਮਰਾਮੈਨ ਦੇ ਤੌਰ 'ਤੇ ਚੌਖੀ ਅਤੇ ਸ਼ਾਨਦਾਰ ਭੱਲ ਸਥਾਪਿਤ ਕਰ ਚੁੱਕੇ ਹਨ।

ਤੇਜੀ ਨਾਲ ਮੁਕੰਮਲ ਕੀਤੀ ਜਾ ਰਹੀ ਇਸ ਫਿਲਮ ਦੀ ਨਿਰਮਾਣ ਟੀਮ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਦੀ ਖੂਬਸੂਰਤ ਤਰਜ਼ਮਾਨੀ ਕਰਦੀ ਇਸ ਫਿਲਮ ਦਾ ਸੰਗੀਤ ਅਤੇ ਫਿਲਮਾਂਕਣ ਪੱਖ ਵੀ ਬੜਾ ਕਮਾਲ ਦਾ ਸਿਰਜਿਆ ਜਾ ਰਿਹਾ ਹੈ, ਜਿਸ ਵਿੱਚ ਸਤਿੰਦਰ ਸਰਤਾਜ ਦੀ ਨਾਯਾਬ ਅਦਾਕਾਰੀ ਦੇ ਨਾਲ-ਨਾਲ ਸੂਫੀਇਜ਼ਮ ਪ੍ਰਗਟਾਵਾ ਕਰਦੀ ਉਨਾਂ ਦੀ ਨਾਯਾਬ ਗਾਇਕੀ ਦੇ ਰੰਗ ਵੀ ਸੁਣਨ ਅਤੇ ਵੇਖਣ ਨੂੰ ਮਿਲਣਗੇ, ਜੋ ਉਨਾਂ ਦੇ ਹਾਲੀਆਂ ਗਾਣਿਆਂ ਦੀ ਤਰ੍ਹਾਂ ਸੁਣਨ ਵਾਲਿਆਂ ਨੂੰ ਇਕ ਵੱਖਰੀ ਸੰਗੀਤਕ ਤਰੋ-ਤਾਜ਼ਗੀ ਦਾ ਵੀ ਬਾਖ਼ੂਬੀ ਅਹਿਸਾਸ ਕਰਾਉਣਗੇ।

ਪੰਜਾਬੀ ਸਿਨੇਮਾ ਦੀਆਂ ਸਾਹਮਣੇ ਵਾਲੀਆਂ ਵੱਡੀਆਂ, ਬਹੁ-ਚਰਚਿਤ ਅਤੇ ਬਿੱਗ ਸੈਟਅੱਪ ਆਉਣ ਵਾਲੀਆਂ ਫਿਲਮਾਂ ਵਿੱਚ ਸ਼ੁਮਾਰ ਕਰਵਾਉਣ ਜਾ ਰਹੀ ਇਸ ਫਿਲਮ ਦੇ ਖਾਸ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ ਸਤਿੰਦਰ ਸਰਤਾਜ ਅਤੇ ਨੀਰੂ ਬਾਜਵਾ ਦੀ ਜੋੜੀ ਇੱਕ ਵਾਰ ਫਿਰ ਸਿਲਵਰ ਸਕਰੀਨ 'ਤੇ ਆਪਣਾ ਪ੍ਰਭਾਵੀ ਅਸਰ ਵਿਖਾਉਂਦੀ ਨਜ਼ਰੀ ਪਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.