ETV Bharat / entertainment

ਸ਼ੂਟਿੰਗ ਦੌਰਾਨ ਪ੍ਰਸ਼ੰਸਕ ਨੂੰ ਥੱਪੜ ਮਾਰਨ 'ਤੇ ਨਾਨਾ ਪਾਟੇਕਰ ਨੇ ਮੰਗੀ ਮਾਫੀ, ਕਿਹਾ- ਮਾਫ ਕਰ ਦਿਓ, ਗਲਤੀ ਨਾਲ ਹੋਇਆ ਇਹ

Nana Patekar Breaks Silence On Viral Video: ਸ਼ੂਟਿੰਗ ਸੈੱਟ 'ਤੇ ਸੈਲਫੀ ਲੈ ਰਹੇ ਇੱਕ ਪ੍ਰਸ਼ੰਸਕ ਨੂੰ ਥੱਪੜ ਮਾਰਨ ਕਾਰਨ ਟ੍ਰੋਲ ਹੋਏ ਨਾਨਾ ਪਾਟੇਕਰ ਨੇ ਹੁਣ ਇਸ ਘਟਨਾ ਦੀ ਪੂਰੀ ਸੱਚਾਈ ਦੱਸ ਦਿੱਤੀ ਹੈ ਅਤੇ ਮੁਆਫੀ ਵੀ ਮੰਗ ਲਈ ਹੈ।

Nana Patekar
Nana Patekar
author img

By ETV Bharat Punjabi Team

Published : Nov 16, 2023, 12:33 PM IST

ਹੈਦਰਾਬਾਦ: ਨਾਨਾ ਪਾਟੇਕਰ ਬੀਤੇ ਦਿਨੀਂ ਸ਼ੂਟਿੰਗ ਸੈੱਟ 'ਤੇ ਭੀੜ-ਭੜੱਕੇ ਵਾਲੇ ਬਾਜ਼ਾਰ ਵਿੱਚ ਸੈਲਫੀ ਲੈਣ ਲਈ ਇੱਕ ਪ੍ਰਸ਼ੰਸਕ ਦੇ ਸਿਰ 'ਤੇ ਥੱਪੜ ਮਾਰਨ ਕਾਰਨ ਸੁਰਖੀਆਂ ਵਿੱਚ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਅਤੇ ਅਦਾਕਾਰ ਦੀ ਆਪਣੇ ਪ੍ਰਸ਼ੰਸਕਾਂ ਪ੍ਰਤੀ ਵਿਵਹਾਰ ਲਈ ਭਾਰੀ ਆਲੋਚਨਾ ਹੋਈ ਹੈ।

ਨਾਨਾ ਪਾਟਕਰ ਸੋਸ਼ਲ ਮੀਡੀਆ 'ਤੇ ਟ੍ਰੋਲਸ ਦਾ ਨਿਸ਼ਾਨਾ ਬਣ ਗਏ ਹਨ ਅਤੇ ਉਨ੍ਹਾਂ ਨੂੰ ਕਾਫੀ ਗਾਲ੍ਹਾਂ ਵੀ ਦਿੱਤੀਆਂ ਗਈਆਂ ਹਨ। ਇਸ ਦੇ ਨਾਲ ਹੀ 'ਗਦਰ' ਅਤੇ 'ਗਦਰ 2' ਵਰਗੀਆਂ ਬਲਾਕਬਸਟਰ ਫਿਲਮਾਂ ਦੇ ਨਿਰਦੇਸ਼ਕ ਅਨਿਲ ਸ਼ਰਮਾ ਨੇ ਇਸ 'ਤੇ ਆਪਣੀ ਚੁੱਪੀ ਤੋੜਦੇ ਹੋਏ ਪੂਰੇ ਮਾਮਲੇ ਦੀ ਸੱਚਾਈ ਦੱਸੀ ਹੈ। ਹੁਣ ਨਾਨਾ ਨੇ ਇਸ ਪੂਰੀ ਘਟਨਾ ਦੀ ਸੱਚਾਈ ਦੱਸ ਕੇ ਵੱਡੇ ਪੱਧਰ 'ਤੇ ਪ੍ਰਸ਼ੰਸਕਾਂ ਤੋਂ ਮੁਆਫੀ ਵੀ ਮੰਗ ਲਈ ਹੈ।

ਇਥੇ ਜਾਣੋ ਪੂਰੀ ਘਟਨਾ ਦੀ ਸੱਚਾਈ: ਇਸ ਵਿਵਾਦ ਦੇ ਫੈਲਣ ਤੋਂ ਬਾਅਦ ਨਾਨਾ ਪਾਟੇਕਰ ਨੇ 15 ਨਵੰਬਰ ਦੀ ਰਾਤ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਘਟਨਾ ਦੀ ਪੂਰੀ ਸੱਚਾਈ ਦੱਸੀ ਹੈ। ਨਾਨਾ ਨੇ ਕਿਹਾ, 'ਦੇਖੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮੈਂ ਇੱਕ ਬੱਚੇ ਨੂੰ ਮਾਰਿਆ ਹੈ, ਹਾਲਾਂਕਿ ਇਹ ਸਾਡੀ ਫਿਲਮ ਦਾ ਇੱਕ ਸੀਨ ਹੈ, ਜਿੱਥੇ ਇੱਕ ਵਿਅਕਤੀ ਪਿੱਛੇ ਤੋਂ ਆਉਂਦਾ ਹੈ ਅਤੇ ਮੈਂ ਉਸਨੂੰ ਮਾਰਦਾ ਹਾਂ ਅਤੇ ਕਹਿੰਦਾ ਹਾਂ, 'ਇਹ ਕੋਈ ਤਰੀਕਾ ਹੈ।'

  • Before this video I used to respect Nana Patekar but not anymore, may be he is sad about the flop movie like VACCINE WAR.

    Nana Patekar slapped a fan during the shooting of a film in Varanasi. He wanted to take a selfie with his favorite actor.

    This is a shameful act of Nana. pic.twitter.com/IHutqzBw7S

    — Harshvardhan tiwari (@poetvardhan) November 15, 2023 " class="align-text-top noRightClick twitterSection" data=" ">

ਨਾਨਾ ਨੇ ਅੱਗੇ ਕਿਹਾ, 'ਅਸੀਂ ਇੱਕ ਰਿਹਰਸਲ ਪਹਿਲਾਂ ਹੀ ਕਰ ਲਈ ਸੀ ਅਤੇ ਡਾਇਰੈਕਟਰ ਨੇ ਸਾਨੂੰ ਇੱਕ ਹੋਰ ਰਿਹਰਸਲ ਕਰਨ ਲਈ ਕਿਹਾ, ਤਾਂ ਅਸੀਂ ਸ਼ੁਰੂ ਕਰਨ ਹੀ ਵਾਲੇ ਸੀ, ਜਦੋਂ ਇੱਕ ਬੱਚਾ ਆਇਆ ਅਤੇ ਹੁਣ ਸਾਨੂੰ ਨਹੀਂ ਪਤਾ ਸੀ ਕਿ ਇਹ ਮੁੰਡਾ ਕੌਣ ਹੈ, ਅਸੀਂ ਸੋਚਿਆ ਉਹ ਸਾਡੇ ਮੁੰਡਿਆਂ ਵਿੱਚੋਂ ਹੀ ਇੱਕ ਸੀ, ਇਸ ਲਈ ਸੀਨ ਦੇ ਅਨੁਸਾਰ ਅਸੀਂ ਉਸਨੂੰ ਥੱਪੜ ਮਾਰਿਆ ਅਤੇ ਉਸਨੂੰ ਕਿਹਾ ਕਿ ਦੁਰਵਿਹਾਰ ਨਾ ਕਰੋ, ਇੱਥੋਂ ਚਲੇ ਜਾਓ…। ਬਾਅਦ ਵਿੱਚ ਸਾਨੂੰ ਪਤਾ ਲੱਗਿਆ ਕਿ ਉਹ ਸਾਡਾ ਮੁੰਡਾ ਨਹੀਂ ਹੈ, ਉਹ ਕੋਈ ਹੋਰ ਹੈ। ਇਸ ਲਈ ਜਦੋਂ ਅਸੀਂ ਉਸਨੂੰ ਬੁਲਾਉਣ ਜਾ ਰਹੇ ਸੀ ਤਾਂ ਉਹ ਭੱਜ ਗਿਆ ਸੀ, ਹਾਲਾਂਕਿ ਅਸੀਂ ਕਦੇ ਕਿਸੇ ਨੂੰ ਫੋਟੋ ਖਿੱਚਣ ਤੋਂ ਨਹੀਂ ਰੋਕਿਆ, ਅਸੀਂ ਅਜਿਹਾ ਨਹੀਂ ਕਰਦੇ, ਬਹੁਤ ਭੀੜ ਹੈ, ਹੁਣ ਇਹ ਗਲਤੀ ਨਾਲ ਹੋ ਸਕਦਾ ਹੈ, ਮਾਫ ਕਰਨਾ, ਕੋਈ ਭੁਲੇਖਾ ਸੀ, ਲੋਕੀ ਸਾਨੂੰ ਬਹੁਤ ਪਿਆਰ ਕਰਦੇ ਨੇ।'

ਦੱਸ ਦੇਈਏ ਕਿ ਨਾਨਾ ਪਾਟੇਕਰ ਵਾਰਾਣਸੀ ਵਿੱਚ ਆਪਣੀ ਅਗਲੀ ਫਿਲਮ ਜਰਨੀ ਦੀ ਸ਼ੂਟਿੰਗ ਕਰ ਰਹੇ ਸਨ। ਇਸ ਫਿਲਮ ਦੇ ਨਿਰਦੇਸ਼ਕ ਅਨਿਲ ਸ਼ਰਮਾ ਹਨ ਅਤੇ ਉਨ੍ਹਾਂ ਦੇ ਬੇਟੇ ਉਤਕਰਸ਼ ਸ਼ਰਮਾ ਇਸ ਫਿਲਮ 'ਚ ਮੁੱਖ ਭੂਮਿਕਾ 'ਚ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.