ETV Bharat / entertainment

Anant Radhika Engagement Video: ਬੇਟੇ ਅਨੰਤ ਦੀ ਮੰਗਣੀ ਉਤੇ ਜ਼ਬਰਦਸਤ ਡਾਂਸ ਕਰਦੇ ਨਜ਼ਰ ਆਏ ਮੁਕੇਸ਼ ਅੰਬਾਨੀ, ਦੇਖੋ ਵੀਡੀਓ - ਅਨੰਤ ਅੰਬਾਨੀ

19 ਜਨਵਰੀ ਨੂੰ ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੀ ਮੰਗਣੀ ਹੋਈ। ਇਸ ਦਾ ਇੱਕ ਵੀਡੀਓ ਸ਼ੋਸਲ ਮੀਡੀਆ ਉਤੇ ਕਾਫੀ ਵਾਇਰਲ ਹੋ ਰਿਹਾ ਹੈ, ਇਸ ਵੀਡੀਓ ਵਿੱਚ ਮੁਕੇਸ਼ ਅੰਬਾਨੀ, ਉਸਦੀ ਪਤਨੀ ਨੀਤਾ ਅੰਬਾਨੀ, ਵੱਡਾ ਪੁੱਤਰ ਆਕਾਸ਼ ਅਤੇ ਉਸਦੀ ਪਤਨੀ ਸ਼ਲੋਕਾ ਮਹਿਤਾ, ਧੀ ਈਸ਼ਾ ਅੰਬਾਨੀ ਅਤੇ ਉਸਦੇ ਪਤੀ ਆਨੰਦ ਪੀਰਾਮਲ ਨੂੰ ਸਟੇਜ 'ਤੇ ਇੱਕ ਹਿੰਦੀ ਗੀਤ 'ਤੇ ਨੱਚਦੇ ਹੋਏ ਦਿਖਾਇਆ ਗਿਆ ਹੈ। ਦੇਖੋ ਵੀਡੀਓ...।

Anant Radhika Engagement Video
Anant Radhika Engagement Video
author img

By

Published : Jan 20, 2023, 12:46 PM IST

Anant Radhika Engagement Video

ਮੁੰਬਈ: ਮੁਕੇਸ਼ ਅੰਬਾਨੀ ਦੇ ਛੋਟੇ ਬੇਟੇ ਅਨੰਤ ਅੰਬਾਨੀ ਦੀ ਵੀਰਵਾਰ 19 ਜਨਵਰੀ ਨੂੰ ਰਾਧਿਕਾ ਮਰਚੈਂਟ ਨਾਲ ਮੰਗਣੀ ਹੋ ਗਈ ਹੈ। ਮੰਗਣੀ ਦੀ ਰਸਮ ਅੰਬਾਨੀ ਦੀ ਮੁੰਬਈ ਸਥਿਤ ਰਿਹਾਇਸ਼ ਐਂਟੀਲੀਆ 'ਚ ਰੱਖੀ ਗਈ ਸੀ, ਜਿਸ 'ਚ ਕਈ ਵੱਡੀਆਂ ਹਸਤੀਆਂ ਨੇ ਸ਼ਿਰਕਤ ਕੀਤੀ ਸੀ।

ਮੰਗਣੀ ਦੌਰਾਨ ਅੰਬਾਨੀ ਪਰਿਵਾਰ ਨੇ ਖੂਬ ਡਾਂਸ ਵੀ ਕੀਤਾ। ਜਿਸ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਮੁਕੇਸ਼ ਅੰਬਾਨੀ, ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ, ਵੱਡਾ ਬੇਟਾ ਆਕਾਸ਼ ਅਤੇ ਉਨ੍ਹਾਂ ਦੀ ਪਤਨੀ ਸ਼ਲੋਕਾ ਮਹਿਤਾ, ਬੇਟੀ ਈਸ਼ਾ ਅੰਬਾਨੀ ਅਤੇ ਉਨ੍ਹਾਂ ਦੇ ਪਤੀ ਆਨੰਦ ਪੀਰਾਮਲ ਸਟੇਜ 'ਤੇ ਇਕ ਹਿੰਦੀ ਗੀਤ 'ਤੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਅੰਬਾਨੀ ਪਰਿਵਾਰ ਦੇ ਡਾਂਸ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਦੇਖਿਆ ਜਾ ਰਿਹਾ ਹੈ ਅਤੇ ਲੋਕ ਕਾਫੀ ਪਸੰਦ ਕਰ ਰਹੇ ਹਨ।

ਮੰਗਣੀ ਸਮਾਰੋਹ 'ਚ ਸ਼ਾਹਰੁਖ ਖਾਨ, ਸਲਮਾਨ ਖਾਨ, ਸਾਰਾ ਅਲੀ ਖਾਨ, ਐਸ਼ਵਰਿਆ ਰਾਏ ਬੱਚਨ, ਅਕਸ਼ੈ ਕੁਮਾਰ, ਕਰਨ ਜੌਹਰ ਅਤੇ ਵਰੁਣ ਧਵਨ ਸਮੇਤ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ।

ਦੱਸ ਦੇਈਏ ਕਿ ਅਨੰਤ ਅਤੇ ਰਾਧਿਕਾ ਇੱਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਰਾਧਿਕਾ ਅੰਬਾਨੀ ਪਰਿਵਾਰ ਦੇ ਲਗਭਗ ਹਰ ਈਵੈਂਟ 'ਚ ਨਜ਼ਰ ਆਉਂਦੀ ਹੈ। ਦੱਸ ਦੇਈਏ ਕਿ ਰਾਧਿਕਾ ਮਰਚੈਂਟ ਦੇ ਪਿਤਾ ਵੀਰੇਨ ਮਰਚੈਂਟ ਐਨਕੋਰ ਹੈਲਥਕੇਅਰ ਦੇ ਸੀਈਓ ਹਨ। ਰਾਧਿਕਾ ਨੇ ਆਪਣੀ ਸਕੂਲੀ ਪੜ੍ਹਾਈ ਮੁੰਬਈ ਤੋਂ ਕੀਤੀ ਹੈ। ਇਸ ਤੋਂ ਬਾਅਦ ਰਾਧਿਕਾ ਨੇ ਨਿਊਯਾਰਕ ਤੋਂ ਰਾਜਨੀਤੀ ਅਤੇ ਅਰਥ ਸ਼ਾਸਤਰ ਦੀ ਪੜ੍ਹਾਈ ਕੀਤੀ।

ਇਸ ਤੋਂ ਪਹਿਲਾਂ 29 ਦਸੰਬਰ ਨੂੰ ਰਾਧਿਕਾ ਮਰਚੈਂਟ ਅਤੇ ਅਨੰਤ ਅੰਬਾਨੀ ਦੀ ਰੋਕਾ ਰਸਮ ਹੋਈ ਸੀ। ਇਹ ਪ੍ਰੋਗਰਾਮ ਰਾਜਸਥਾਨ ਦੇ ਰਾਜਸਮੰਦ ਜ਼ਿਲੇ ਦੇ ਨਾਥਦੁਆਰੇ ਸਥਿਤ ਸ਼੍ਰੀਨਾਥਜੀ ਮੰਦਰ 'ਚ ਹੋਇਆ ਸੀ। ਰਾਧਿਕਾ ਮਰਚੈਂਟ ਇੱਕ ਸਿਖਲਾਈ ਪ੍ਰਾਪਤ ਕਲਾਸੀਕਲ ਡਾਂਸਰ ਹੈ।

ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਛੋਟੇ ਬੇਟੇ ਅਨੰਤ ਬਾਰੇ ਗੱਲ ਕਰਦੇ ਹੋਏ, ਉਸਨੇ ਅਮਰੀਕਾ ਦੀ ਬ੍ਰਾਊਨ ਯੂਨੀਵਰਸਿਟੀ ਤੋਂ ਆਪਣੀ ਪੜ੍ਹਾਈ ਪੂਰੀ ਕੀਤੀ ਹੈ ਅਤੇ ਰਿਲਾਇੰਸ ਦੇ ਜੀਓ ਪਲੇਟਫਾਰਮ ਅਤੇ ਰਿਲਾਇੰਸ ਰਿਟੇਲ ਵੈਂਚਰਸ ਨਾਲ ਜੁੜੇ ਹੋਏ ਹਨ। ਅਨੰਤ ਇਸ ਸਮੇਂ ਰਿਲਾਇੰਸ ਦੇ ਊਰਜਾ ਕਾਰੋਬਾਰ ਦੀ ਅਗਵਾਈ ਕਰ ਰਹੇ ਹਨ।

ਇਹ ਵੀ ਪੜ੍ਹੋ:ਸਲਮਾਨ ਤੋਂ ਲੈ ਕੇ ਸ਼ਾਹਰੁਖ ਅਤੇ ਐਸ਼ਵਰਿਆ ਤੋਂ ਲੈ ਕੇ ਕੈਟਰੀਨਾ ਸਮੇਤ ਸਿਤਾਰਿਆਂ ਦਾ ਲੱਗਿਆ ਅਨੰਤ-ਰਾਧਿਕਾ ਦੀ ਮੰਗਣੀ ਉਤੇ ਮੇਲਾ

ETV Bharat Logo

Copyright © 2024 Ushodaya Enterprises Pvt. Ltd., All Rights Reserved.