ETV Bharat / entertainment

Sansar Sandhu: ਪੰਜਾਬੀ ਸਿਨੇਮਾ ਦਾ ਸ਼ਾਨਦਾਰ ਹਿੱਸਾ ਬਣਿਆ ਮਾਡਲ-ਅਦਾਕਾਰ ਸੰਸਾਰ ਸੰਧੂ, ਰਿਲੀਜ਼ ਹੋਈ ਪਹਿਲੀ ਫਿਲਮ ‘ਹਰਫ਼’ - ਪੰਜਾਬੀ ਸਿਨੇਮਾ

Sansar Sandhu Debut Film: ਮਾਡਲ-ਅਦਾਕਾਰ ਸੰਸਾਰ ਸੰਧੂ ਨੇ ਫਿਲਮ 'ਹਰਫ਼' ਨਾਲ ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰ ਲਿਆ ਹੈ, ਅਦਾਕਾਰ ਦੀ ਫਿਲਮ ਬੀਤੇ ਦਿਨੀਂ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ।

Sansar Sandhu
Sansar Sandhu
author img

By ETV Bharat Punjabi Team

Published : Sep 2, 2023, 9:52 AM IST

ਚੰਡੀਗੜ੍ਹ: ਪੰਜਾਬੀ ਮਿਊਜ਼ਿਕ ਵੀਡੀਓਜ਼ ਅਤੇ ਮਾਡਲਿੰਗ ਦੇ ਖੇਤਰ ਵਿਚ ਚੋਖ਼ਾ ਨਾਮਣਾ ਖੱਟ ਚੁੱਕਾ ਮਾਡਲ-ਅਦਾਕਾਰ ਹੁਣ ਪੰਜਾਬੀ ਸਿਨੇਮਾ ਖੇਤਰ ਵਿਚ ਆਪਣੀ ਨਵੀਂ ਪਾਰੀ ਦੀ ਸ਼ੁਰੂਆਤ ਕਰਨ ਜਾ ਰਿਹਾ ਹੈ, ਜਿਸ ਦੀ ਪਲੇਠੀ ਫਿਲਮ ‘ਹਰਫ਼’ ਬੀਤੇ ਦਿਨੀਂ 1 ਸਤੰਬਰ ਨੂੰ ਰਿਲੀਜ਼ ਹੋ ਗਈ ਹੈ।

ਮੂਲ ਰੂਪ ਵਿਚ ਪੰਜਾਬ ਨਾਲ ਸੰਬੰਧਤ ਇਸ ਹੋਣਹਾਰ ਨੌਜਵਾਨ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਸ ਵੱਲੋਂ ਸਿੱਪੀ ਗਿੱਲ ਸਮੇਤ ਕਈ ਨਾਮਵਰ ਪੰਜਾਬੀ ਗਾਇਕਾਂ ਦੇ ਮਿਊਜ਼ਿਕ ਵੀਡੀਓਜ਼ ਵਿਚ ਫ਼ੀਚਰਿੰਗ ਕੀਤੀ ਜਾ ਚੁੱਕੀ ਹੈ, ਜਿੰਨ੍ਹਾਂ ਵਿਚ ਕਈ ਚਰਚਿਤ ਪ੍ਰੋਜੈਕਟ ਸ਼ਾਮਿਲ ਰਹੇ ਹਨ।

ਸੰਸਾਰ ਸੰਧੂ
ਸੰਸਾਰ ਸੰਧੂ

ਬਾਡੀ ਬਿਲਡਿੰਗ ਤੋਂ ਲੈ ਕੇ ਮਾਡਲਿੰਗ ਅਤੇ ਫਿਰ ਮਿਊਜ਼ਿਕ ਵੀਡੀਓਜ਼ ਦੇ ਖਿੱਤੇ ’ਚ ਵਿਲੱਖਣ ਪਹਿਚਾਣ ਕਾਇਮ ਕਰਨ ਵਿਚ ਸਫ਼ਲ ਰਹੇ ਇਸ ਪ੍ਰਤਿਭਾਸ਼ਾਲੀ ਅਦਾਕਾਰ ਨੇ ਆਪਣੀ ਉਕਤ ਪਹਿਲੀ ਫਿਲਮ ਸੰਬੰਧੀ ਜਾਣਕਾਰੀ ਦਿੰਦਿਆ ਦੱਸਿਆ ਕਿ ਕਸ਼ਮੀਰ ਦੇ ਬੈਕਡਰਾਪ ਨਾਲ ਜੁੜੀ ਭਾਵਨਾਤਮਕ ਪ੍ਰੇਮ ਕਹਾਣੀ ਆਧਾਰਿਤ ਇਸ ਫਿਲਮ ਦੀ ਕਹਾਣੀ ਬਹੁਤ ਹੀ ਦਿਲ ਨੂੰ ਛੂਹ ਲੈਣ ਵਾਲੀ ਹੈ, ਜਿਸ ਵਿਚ ਵੱਖ-ਵੱਖ ਮਜ਼ਹਬਾਂ ਅਤੇ ਪਰਸਥਿਤੀਆਂ ਵਿਚ ਪਿਸ ਰਹੇ ਇਕ ਪ੍ਰੇਮੀ ਜੋੜੇ ਦੁਆਲੇ ਘਟਿਤ ਹੋਣ ਵਾਲੀ ਘਟਨਾਵਾਂ ਨੂੰ ਸ਼ਾਨਦਾਰ ਢੰਗ ਨਾਲ ਫਿਲਮਬੱਧ ਕੀਤਾ ਗਿਆ ਹੈ।

ਸੰਸਾਰ ਸੰਧੂ
ਸੰਸਾਰ ਸੰਧੂ

ਉਨ੍ਹਾਂ ਦੱਸਿਆ ਕਿ ਸੁਜ਼ਾਦ ਇਕਬਾਲ ਖ਼ਾਨ ਦੁਆਰਾ ਨਿਰਦੇਸ਼ਿਤ ਕੀਤੀ ਗਈ ਇਸ ਫਿਲਮ ਵਿਚ ਹਿੰਦੀ ਸਿਨੇਮਾਂ ਦੇ ਵੀ ਕਈ ਨਾਮਵਰ ਚਿਹਰੇ ਮਹੱਤਵਪੂਰਨ ਕਿਰਦਾਰਾਂ ਵਿਚ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਕੰਮ ਕਰਨਾ ਉਸ ਲਈ ਵੀ ਬੇਹੱਦ ਯਾਦਗਾਰੀ ਅਨੁਭਵ ਰਿਹਾ ਹੈ। ਅਦਾਕਾਰ-ਮਾਡਲ ਸੰਸਾਰ ਸੰਧੂ ਅਨੁਸਾਰ ਸਿਲਵਰ ਸਕਰੀਨ 'ਤੇ ਆਮਦ ਕਰਨਾ ਅਤੇ ਇਸ ਦਾ ਪ੍ਰਭਾਵੀ ਹਿੱਸਾ ਬਣਨ ਦੀ ਖ਼ਵਾਹਿਸ਼ ਉਸ ਨੂੰ ਅੱਲੜ੍ਹ ਉਮਰ ਤੋਂ ਹੀ ਰਹੀ ਹੈ, ਜਿਸ ਸੰਬੰਧੀ ਵੇਖੇ ਸੁਫ਼ਨਿਆਂ ਦੀ ਤਾਬੀਰ ਹੁਣ ਹੋਣ ਜਾ ਰਹੀ ਹੈ, ਜਿਸ ਸੰਬੰਧੀ ਜੋ ਖੁਸ਼ੀ ਦਾ ਅਹਿਸਾਸ ਹੋ ਰਿਹਾ ਹੈ, ਉਸ ਨੂੰ ਲਫ਼ਜ਼ਾਂ ਵਿਚ ਬਿਆਨ ਨਹੀਂ ਕੀਤਾ ਜਾ ਸਕਦਾ।

ਉਤਰਾਅ-ਚੜ੍ਹਾਅ ਭਰੇ ਰਹੇ ਆਪਣੇ ਹੁਣ ਤੱਕ ਦੇ ਕਰੀਅਰ ਨੂੰ ਇਕ ਸਫ਼ਲ ਮੁਕਾਮ ਵੱਲ ਵਧਦੇ ਵੇਖ ਸਕੂਨ ਮਹਿਸੂਸ ਕਰ ਰਹੇ ਇਸ ਅਦਾਕਾਰ ਨੇ ਆਪਣੀ ਇਸ ਫਿਲਮ ਦੇ ਹੋਰਨਾਂ ਖਾਸ ਪਹਿਲੂਆਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਮੇਨ ਸਟਰੀਮ ਪੰਜਾਬੀ ਫਿਲਮਾਂ ਤੋਂ ਅਲਹਦਾ ਹੱਟ ਕੇ ਬਣਾਈ ਗਈ ਇਹ ਫਿਲਮ ਤਕਨੀਕੀ ਪੱਖੋਂ ਉੱਚ-ਮਿਆਰੀ ਬਾਲੀਵੁੱਡ ਵਾਂਗ ਬਣਾਈ ਗਈ ਹੈ, ਜਿਸ ਦੀ ਕਹਾਣੀ-ਸਕਰੀਨ ਪਲੇ ਦੇ ਨਾਲ ਨਾਲ ਇਸ ਦਾ ਗੀਤ-ਸੰਗੀਤ ਪੱਖ ਵੀ ਬੇਹੱਦ ਉਮਦਾ ਰੱਖਿਆ ਗਿਆ ਹੈ ਅਤੇ ਇਸ ਦੇ ਗਾਣਿਆਂ ਨੂੰ ਹਿੰਦੀ ਅਤੇ ਪੰਜਾਬੀ ਸਿਨੇਮਾਂ ਦੇ ਮੰਨੇ-ਪ੍ਰਮੰਨੇ ਗਾਇਕਾਂ ਵੱਲੋਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਗਈਆਂ ਹਨ।

ਸੰਸਾਰ ਸੰਧੂ
ਸੰਸਾਰ ਸੰਧੂ

ਉਨ੍ਹਾਂ ਦੱਸਿਆ ਕਿ ‘ਦਿ ਮਾਈਂਡ ਪਿਕਚਰਜ਼’ ਅਤੇ ’ਖੈਰਾ ਪ੍ਰੋਡੋਕਸ਼ਨਜ਼’ ਦੇ ਬੈਨਰ ਹੇਠ ਬਣੀ ਅਤੇ ਬੋਬ ਖਹਿਰਾ ਦੁਆਰਾ ਨਿਰਮਿਤ ਕੀਤੀ ਗਈ ਇਸ ਫਿਲਮ ਨੂੰ 1 ਸਤੰਬਰ ਨੂੰ ਦੇਸ਼, ਵਿਦੇਸ਼ ਵਿਚ ਰਿਲੀਜ਼ ਕੀਤਾ ਜਾ ਰਿਹਾ ਹੈ, ਜਿਸ ਦੇ ਵਰਲਡਵਾਈਡ ਸਾਹਮਣੇ ਆਉਣ ਦਾ ਉਹ ਅਤੇ ਉਸ ਦੇ ਚਾਹੁੰਣ ਵਾਲੇ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਆਪਣੀਆਂ ਆਗਾਮੀ ਯੋਜਨਾਵਾਂ ਸੰਬੰਧੀ ਗੱਲ ਕਰਦਿਆਂ ਇਸ ਪ੍ਰਭਾਵਸ਼ਾਲੀ ਅਦਾਕਾਰ ਨੇ ਕਿਹਾ ਕਿ ਕੁਝ ਬਿੱਗ ਸੈੱਟਅਪ ਫਿਲਮਾਂ ਦੇ ਆਫ਼ਰਜ਼ ਆ ਰਹੇ ਹਨ, ਜਿੰਨ੍ਹਾਂ ਦੀ ਸਕ੍ਰਿਪਟ ਅਤੇ ਆਪਣੇ ਕਿਰਦਾਰ ਆਦਿ ਬਾਰੇ ਜਾਣ ਅਤੇ ਸਮਝ ਰਿਹਾ ਹੈ, ਪਰ ਇਸ ਦੌਰਾਨ ਕੋਸ਼ਿਸ਼ ਕਰ ਰਿਹਾ ਹਾਂ ਕਿ ਫਿਲਮਾਂ ਦੀ ਚੋਣ ਅਜਿਹੀ ਕਰਾਂ, ਜਿਸ ਵਿਚਲੇ ਕਿਰਦਾਰਾਂ ਵਿਚ ਅਦਾਕਾਰ ਦੇ ਤੌਰ 'ਤੇ ਕੁਝ ਖਾਸ ਕਰ ਗੁਜ਼ਰਣ ਦਾ ਮੌਕਾ ਮਿਲ ਸਕੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.