ਚੰਡੀਗੜ੍ਹ: ਮਿਸ ਯੂਨੀਵਰਸ 2021 ਹਰਨਾਜ਼ ਸੰਧੂ ਆਪਣੇ ਨਵੇਂ ਸਫ਼ਰ ਲਈ ਤਿਆਰ ਹੈ, ਜੀ ਹਾਂ...ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਤੀਜੀ ਭਾਰਤੀ ਔਰਤ ਬਣ ਕੇ ਇਤਿਹਾਸ ਰਚਣ ਵਾਲੀ ਹਰਨਾਜ਼ ਸੰਧੂ ਮਿਸ ਯੂਨੀਵਰਸ 2022 ਦੇ ਗ੍ਰੈਂਡ ਫਿਨਾਲੇ ਵਿੱਚ ਆਪਣੇ ਉੱਤਰਾਧਿਕਾਰੀ ਦਾ ਤਾਜ ਪਹਿਨਾਉਣ ਤੋਂ ਬਾਅਦ ਇੰਸਟਾਗ੍ਰਾਮ 'ਤੇ ਇੱਕ ਦਿਲੋਂ ਨੋਟ ਸਾਂਝਾ ਕੀਤਾ।
ਹਰਨਾਜ਼ ਨੇ ਤਾਜ ਨੂੰ ਅਲਵਿਦਾ ਕਿਹਾ ਅਤੇ ਉਸਨੇ ਆਪਣੇ ਪ੍ਰਸ਼ੰਸਕਾਂ ਦਾ ਧੰਨਵਾਦ ਉਸ 'ਤੇ ਪਿਆਰ ਦੀ ਵਰਖਾ ਕਰਨ ਲਈ ਪ੍ਰਗਟ ਕੀਤਾ। ਹਰਨਾਜ਼ ਨੇ ਕਿਹਾ "ਮੈਂ ਤੁਹਾਡੇ ਸਾਰਿਆਂ ਦੇ ਪਿਆਰ ਲਈ ਧੰਨਵਾਦੀ ਅਤੇ ਸ਼ੁਕਰਗੁਜ਼ਾਰ ਹਾਂ ਜੋ ਤੁਸੀਂ ਇਸ ਸਾਲ ਮੇਰੇ 'ਤੇ ਵਰ੍ਹਾਇਆ ਹੈ, ਤੁਸੀਂ ਮੇਰੇ ਸਾਲ ਨੂੰ ਹੋਰ ਖਾਸ ਅਤੇ ਸੁੰਦਰ ਬਣਾ ਦਿੱਤਾ ਹੈ। ਮੇਰੀ ਜ਼ਿੰਦਗੀ ਦੇ ਨਵੇਂ ਸਫ਼ਰ ਵੱਲ ਵਧਦੇ ਹੋਏ, ਜੁੜੇ ਰਹੋ।"
![harnaaz sandhu](https://etvbharatimages.akamaized.net/etvbharat/prod-images/17513545_thum.jpg)
ਇਸ ਦੇ ਨਾਲ ਹੀ ਸੰਧੂ ਨੇ ਅਦਾਕਾਰਾ ਸੁਸ਼ਮਿਤਾ ਸੇਨ ਅਤੇ ਲਾਰਾ ਦੱਤਾ ਲਈ ਪਿਆਰ ਵੀ ਵਿਅਕਤ ਕੀਤਾ ਅਤੇ ਕੁੱਝ ਤਸਵੀਰਾਂ ਵੀ ਪੋਸਟ ਕੀਤੀਆਂ।
- " class="align-text-top noRightClick twitterSection" data="
">
ਤੁਹਾਨੂੰ ਦੱਸ ਦਈਏ ਕਿ 5 ਜਨਵਰੀ ਨੂੰ ਹਰਨਾਜ਼ ਸੰਧੂ ਨੇ ਮਿਸ ਯੂਨੀਵਰਸ 2022 ਫਾਈਨਲ ਈਵੈਂਟ ਵਿੱਚ ਯੂਐਸਏ ਦੀ ਆਰ'ਬੋਨੀ ਗੈਬਰੀਅਲ ਨੂੰ ਤਾਜ ਪਹਿਨਾਇਆ। ਤਾਜ ਦੀ ਰਸਮ ਤੋਂ ਪਹਿਲਾਂ ਹਰਨਾਜ਼ ਭਾਵੁਕ ਹੋ ਗਈ ਅਤੇ ਆਪਣੇ ਹੰਝੂਆਂ ਨੂੰ ਰੋਕ ਨਾ ਸਕੀ।
ਹਰਨਾਜ਼ ਸੰਧੂ ਬਾਰੇ: ਮਿਸ ਯੂਨੀਵਰਸ ਹਰਨਾਜ਼ ਸੰਧੂ ਚੰਡੀਗੜ੍ਹ, ਪੰਜਾਬ ਦੀ ਰਹਿਣ ਵਾਲੀ ਹੈ। ਉਹ ਪੇਸ਼ੇ ਤੋਂ ਮਾਡਲ ਹੈ। ਹਰਨਾਜ਼ ਨੇ ਆਪਣੀ ਮੁਢਲੀ ਸਿੱਖਿਆ ਚੰਡੀਗੜ੍ਹ ਦੇ ਸ਼ਿਵਾਲਿਕ ਪਬਲਿਕ ਸਕੂਲ ਤੋਂ ਕੀਤੀ। ਹਰਨਾਜ਼ ਨੇ ਆਪਣੀ ਗ੍ਰੈਜੂਏਸ਼ਨ ਚੰਡੀਗੜ੍ਹ ਤੋਂ ਹੀ ਪੂਰੀ ਕੀਤੀ। ਆਪਣੀ ਪੜ੍ਹਾਈ ਦੌਰਾਨ ਹਰਨਾਜ਼ ਨੇ ਕਈ ਮਾਡਲਿੰਗ ਸ਼ੋਅਜ਼ ਵਿੱਚ ਹਿੱਸਾ ਲਿਆ।
ਦੱਸ ਦਈਏ ਕਿ ਇਹ ਤੀਜੀ ਵਾਰ ਸੀ, ਜਦੋਂ ਦੇਸ਼ ਦੀ ਧੀ ਨੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਿਆ ਸੀ। ਸਭ ਤੋਂ ਪਹਿਲਾਂ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸੁਸ਼ਮਿਤਾ ਸੇਨ ਨੇ ਮਿਸ ਯੂਨੀਵਰਸ ਮੁਕਾਬਲਾ (1994) ਜਿੱਤਿਆ। ਛੇ ਸਾਲ ਬਾਅਦ ਅਦਾਕਾਰਾ ਲਾਰਾ ਦੱਤਾ ਨੇ ਮਿਸ ਯੂਨੀਵਰਸ (2000) ਦਾ ਖਿਤਾਬ ਜਿੱਤ ਕੇ ਦੇਸ਼ ਦਾ ਨਾਂ ਰੋਸ਼ਨ ਕੀਤਾ ਸੀ। ਇਸ ਦੇ ਨਾਲ ਹੀ ਹਰਨਾਜ਼ ਦੇਸ਼ ਦੀ ਤੀਜੀ ਬੇਟੀ ਹੈ, ਜਿਸ ਨੇ ਮਿਸ ਯੂਨੀਵਰਸ ਦਾ ਤੀਜਾ ਖਿਤਾਬ ਭਾਰਤ ਦੀ ਝੋਲੀ 'ਚ ਪਾਇਆ।
ਵਰਕ ਫਰੰਟ ਦੀ ਗੱਲ ਕਰੀਏ ਤਾਂ 2022 ਵਿੱਚ ਹਰਨਾਜ਼ ਸੰਧੂ ਨੇ ਪਹਿਲੀ ਪੰਜਾਬੀ ਫਿਲਮ 'ਬਾਈ ਜੀ ਕੁੱਟਣਗੇ' ਨਾਲ ਪਰਦੇ 'ਤੇ ਜਗ੍ਹਾ ਬਣਾਈ। ਪਾਲੀਵੁੱਡ ਵਿੱਚ ਉਹ ਅੱਗੇ ਕੀ ਕਰਨਾ ਚਾਹੇਗੀ, ਇਸ ਬਾਰੇ ਫਿਲਹਾਲ ਕੋਈ ਅਪਡੇਟ ਨਹੀਂ ਹੈ। ਅਦਾਕਾਰਾ ਨੂੰ ਇੰਸਟਾਗ੍ਰਾਮ ਉਤੇ 4.6 ਮਿਲੀਅਨ ਲੋਕ ਪਸੰਦ ਕਰਦੇ ਹਨ।
ਇਹ ਵੀ ਪੜ੍ਹੋ:ਸਤਿੰਦਰ ਸਰਤਾਜ ਨੇ ਆਪਣੀ ਗਾਇਕੀ ਨਾਲ ਮੁੰਬਈ ਵਿੱਚ ਬੰਨ੍ਹਿਆ ਰੰਗ, ਸੰਜੇ ਦੱਤ ਸਮੇਤ ਪਹੁੰਚੀਆਂ ਇਹ ਸ਼ਖਸੀਅਤਾਂ