ETV Bharat / entertainment

Amrit Kaur Dhillon: ਜਲਦ ਹੀ ਪਾਲੀਵੁੱਡ 'ਚ ਡੈਬਿਊ ਕਰੇਗੀ ਪੰਜਾਬ ਦੀ ਖੂਬਸੂਰਤ ਹਸੀਨਾ ਅੰਮ੍ਰਿਤ ਕੌਰ ਢਿੱਲੋਂ - ਮਿਸ ਵਰਲਡ ਵਾਈਡ ਮਲੇਸ਼ੀਆ

Amrit Kaur Dhillon: ਮਿਸ ਵਰਲਡ ਵਾਈਡ ਮਲੇਸ਼ੀਆ 2018 ਅੰਮ੍ਰਿਤ ਕੌਰ ਢਿੱਲੋਂ ਹੁਣ ਜਲਦ ਹੀ ਪੰਜਾਬੀ ਸਿਨੇਮਾ ਵਿੱਚ ਡੈਬਿਊ ਕਰੇਗੀ। ਢਿੱਲੋਂ ਨੇ ਆਪਣੀਆਂ ਨਵੀਆਂ ਯੋਜਨਾਵਾਂ ਬਾਰੇ ਜਾਣਕਾਰੀ ਦਿੱਤੀ ਹੈ।

Amrit Kaur Dhillon
Amrit Kaur Dhillon
author img

By

Published : Apr 8, 2023, 11:16 AM IST

Updated : Apr 8, 2023, 2:19 PM IST

ਚੰਡੀਗੜ੍ਹ: ਪੰਜਾਬ ਤੋਂ ਲੈ ਕੇ ਸੱਤ ਸੁਮੰਦਰ ਪਾਰ ਤੱਕ ਆਪਣੀਆਂ ਕਲਾਵਾਂ ਦਾ ਲੋਹਾ ਮੰਨਵਾ ਚੁੱਕੀ ਮਿਸ ਵਰਲਡ ਵਾਈਡ ਮਲੇਸ਼ੀਆ 2018 ਅੰਮ੍ਰਿਤ ਕੌਰ ਢਿੱਲੋਂ ਹੁਣ ਬਤੌਰ ਅਦਾਕਾਰਾ ਪੰਜਾਬੀ ਸਿਨੇਮਾ ਦਾ ਰੁਖ਼ ਕਰਨ ਜਾ ਰਹੀ ਹੈ, ਜੋ ਬਹੁਤ ਜਲਦ ਆਪਣੀਆਂ ਅਗਲੀਆਂ ਯੋਜਨਾਵਾਂ ਦਾ ਰਸਮੀ ਐਲਾਨ ਕਰੇਗੀ। ਬਾਲੀਵੁੱਡ ਵਿੱਚ ਵੀ ਪੜ੍ਹਾਅ ਦਰ ਪੜ੍ਹਾਅ ਸ਼ਾਨਦਾਰ ਮੁਕਾਮ ਵੱਲ ਵੱਧ ਰਹੀ ਇਸ ਖ਼ੂਬਸੂਰਤ ਅਤੇ ਹੋਣਹਾਰ ਪੰਜਾਬਣ ਮੁਟਿਆਰ ਨੇ ਦੱਸਿਆ ਕਿ ਇੰਟਰਨੈਸ਼ਨਲ ਪੱਧਰ 'ਤੇ ਆਪਣੇ ਹੁਨਰ ਦਾ ਇਜ਼ਹਾਰ ਕਰਵਾਉਣਾ ਉਨ੍ਹਾਂ ਲਈ ਬੇਹੱਦ ਮਾਣ ਅਤੇ ਖੁਸ਼ਕਿਸਮਤੀ ਵਾਲੇ ਪਲ ਰਹੇ ਹਨ।

ਇੰਨ੍ਹਾਂ ਮਾਣਮੱਤੀਆਂ ਉਪਲੱਬਧੀਆਂ ਦੇ ਬਾਅਦ ਵੀ ਉਨ੍ਹਾਂ ਦੇ ਮਨ ਦੇ ਹਰ ਕੋਨੇ ਵਿੱਚ ਆਪਣੀਆਂ ਅਸਲ ਜੜ੍ਹਾਂ ਖਾਸ ਕਰ ਪੰਜਾਬੀ ਸਿਨੇਮਾ ਨਾਲ ਜੁੜਨ ਦੀ ਤਾਂਘ ਲਗਾਤਾਰ ਵਲਵਲ੍ਹੇ ਲੈ ਰਹੀ ਹੈ, ਜਿਸ ਸੰਬੰਧੀ ਆਪਣੀਆਂ ਭਾਵਨਾਵਾਂ ਨੂੰ ਅਮਲੀ ਜਾਮਾ ਪਾਉਣ ਲਈ ਹੀ ਉਹ ਹੁਣ ਪੂਰੀ ਤਰ੍ਹਾਂ ਆਪਣੀ ਮਿੱਟੀ ਅਤੇ ਸਿਨੇਮਾ ਵੱਲ ਪਰਤ ਰਹੀ ਹੈ।

Amrit Kaur Dhillon
ਜਲਦ ਹੀ ਪਾਲੀਵੁੱਡ 'ਚ ਡੈਬਿਊ ਕਰੇਗੀ ਪੰਜਾਬ ਦੀ ਖੂਬਸੂਰਤ ਹਸੀਨਾ ਅੰਮ੍ਰਿਤ ਕੌਰ ਢਿੱਲੋਂ

ਉਨ੍ਹਾਂ ਆਪਣੇ ਹਾਲੀਆ ਸਫ਼ਰ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ‘ਮਿਸ ਇੰਡੀਆ ਵਰਲਡਵਾਈਡ ਮਲੇਸ਼ੀਆ 2018’ ਤੋਂ ਇਲਾਵਾ ‘ਮਿਸ ਮਲੇਸ਼ੀਆ ਗਲੋਬਲ 2015’ ਦਾ ਖ਼ਿਤਾਬ ਵੀ ਉਹ ਆਪਣੀ ਝੋਲੀ ਪਾ ਚੁੱਕੀ ਹੈ। ਇਸ ਦੇ ਨਾਲ ਹੀ ‘ਮਿਸ ਫੋਟੋਜਨਿਕ ਫ਼ਾਰ ਮਿਸ ਇੰਡੀਆ ਵਰਲਡਵਾਈਡ 2018-19’, ‘ਮਿਸ ਮਲੇਸ਼ੀਆ ਕਬਾਇਆ 2017’ ਆਦਿ ਇੰਟਰਨੈਸ਼ਨਲ ਮੁਕਾਬਲਿਆਂ ਦਾ ਸ਼ਾਨ ਭਰਿਆ ਹਿੱਸਾ ਬਣਨਾ ਵੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।

ਉਨ੍ਹਾਂ ਦੱਸਿਆ ਕਿ ਉਕਤ ਪ੍ਰਤੀਯੋਗਤਾਵਾਂ ਵਿੱਚ ਮੋਹਰੀ ਰਹਿਣ ਦੇ ਚਲਦਿਆਂ ਉਨ੍ਹਾਂ ਨੂੰ ਹਿੰਦੀ ਸਿਨੇਮਾ ਖੇਤਰ ਵਿਚ ਕਾਫ਼ੀ ਸਰਾਹਣਾ ਅਤੇ ਸਫ਼ਲਤਾ ਮਿਲ ਚੁੱਕੀ ਹੈ, ਜਿਸ ਸੰਬੰਧੀ ਤੈਅ ਕੀਤੇ ਸਫ਼ਰ ਵਿਚ ਅਜੈ ਦੇਵਗਨ ਸਟਾਰਰ 'ਦੇ ਦੇ ਪਿਆਰ ਦੇ', ਡਿਜ਼ਨੀ+ਹੌਟ ਸਟਾਰ 'ਤੇ ਸਟ੍ਰੀਮ ਹੋਈ ਵੈੱਬ ਸੀਰੀਜ਼ ‘ਲਵ ਡਾਊਨ’, ਸਦੂਕੁ ਲਘੂ ਫ਼ਿਲਮ ‘ਫ਼ਤਾਲ ਅਰੋਰ’ ਅਤੇ 'ਅਨਾਹਿਤਾ' ਆਦਿ ਪ੍ਰਮੁੱਖ ਰਹੀਆਂ ਹਨ, ਜਿੰਨ੍ਹਾਂ ਵਿਚ ਉਨ੍ਹਾਂ ਨੂੰ ਲੀਡ ਕਿਰਦਾਰ ਅਦਾ ਕਰਨ ਦਾ ਸੁਨਿਹਰੀ ਅਵਸਰ ਮਿਲ ਚੁੱਕਿਆ ਹੈ।

ਪੰਜਾਬੀ ਇੰਟਰਟੇਨਮੈਂਟ ਦੀ ਦੁਨੀਆ ਵਿਚ ਇਸ ਪ੍ਰਤਿਭਾਵਾਨ ਅਦਾਕਾਰਾ ਦਾ ਆਗਮਨ ਕਈ ਸੁਪਰਹਿੱਟ ਮਿਊਜ਼ਿਕ ਵੀਡੀਓਜ਼ ਦੇ ਰੂਪ ਵਿਚ ਹੋ ਚੁੱਕਾ ਹੈ, ਜਿੰਨ੍ਹਾਂ ਵੱਲ ਝਾਤ ਮਾਰੀ ਜਾਵੇ ਤਾਂ ਇੰਨ੍ਹਾਂ ਵਿਚ ਗਾਇਕ ਭਿੰਦਾ ਔਜਲਾ ਦੇ ‘ਸੁਲਤਾਨ’, ‘ਭੁੱਲਦੀ ਨਾ ਤੂੰ’, ਅਰਵਿੰਦਰ ਸਿੰਘ ਦਾ ‘ਦੇਖੋ ਨਾ ਟੂਟ ਜਾਏ’ ਆਦਿ ਸ਼ਾਮਿਲ ਰਹੇ ਹਨ, ਜਿੰਨ੍ਹਾਂ ਵਿਚ ਉਨ੍ਹਾਂ ਵੱਲੋਂ ਬਤੌਰ ਮਾਡਲ ਕੀਤੀ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Mahabir Bhullar: ਡਿੰਪਲ ਕਪਾਡੀਆ ਨਾਲ ਇਸ ਵੈੱਬ ਸੀਰੀਜ਼ 'ਚ ਨਜ਼ਰ ਆਉਣਗੇ ਪੰਜਾਬੀ ਅਦਾਕਾਰ ਮਹਾਵੀਰ ਭੁੱਲਰ, ਜਲਦ ਹੋਵੇਗੀ ਰਿਲੀਜ਼

Last Updated : Apr 8, 2023, 2:19 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.