ਚੰਡੀਗੜ੍ਹ: 20 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ, ਬਿਨੂੰ ਢਿੱਲੋਂ, ਕਰਮਜੀਤ ਅਨਮੋਲ ਅਤੇ ਤਨੂੰ ਗਰੇਵਾਲ ਦੀ ਫਿਲਮ ਜਿਆਦਾ ਚੰਗਾ ਪ੍ਰਦਰਸ਼ਨ ਨਹੀਂ ਕਰ ਰਹੀ ਹੈ। ਫਿਲਮ ਪ੍ਰਸ਼ੰਸਕਾਂ ਨੂੰ ਸਿਨੇਮਾਘਰਾਂ ਵਿੱਚ ਖਿੱਚਣ ਲਈ ਸਫ਼ਲ ਨਹੀਂ ਹੋ ਸਕੀ ਹੈ। ਹੁਣ ਇਥੇ ਜੇਕਰ ਫਿਲਮ ਦੇ ਪੂਰੇ ਹਫ਼ਤੇ ਦੀ ਕਮਾਈ ਉਤੇ ਨਜ਼ਰ ਮਾਰੀਏ ਤਾਂ ਫਿਲਮ ਨੇ ਭਾਰਤੀ ਬਾਕਸ ਆਫਿਸ ਉਤੇ 45 ਲੱਖ ਨਾਲ ਸਿਨੇਮਾਘਰਾਂ (Maujaan Hi Maujaan Box Office Collection) ਵਿੱਚ ਸ਼ੁਰੂਆਤ ਕੀਤੀ ਸੀ।
ਫਿਲਮ ਨੇ ਪਹਿਲੇ ਦਿਨ 45 ਲੱਖ, ਦੂਜੇ ਦਿਨ 50 ਲੱਖ, ਤੀਜੇ ਦਿਨ 70 ਲੱਖ, ਚੌਥੇ ਦਿਨ 38 ਲੱਖ, ਪੰਜਵੇਂ ਦਿਨ 63 ਲੱਖ, ਛੇਵੇਂ ਦਿਨ 30 ਲੱਖ ਅਤੇ ਸੱਤਵੇਂ ਦਿਨ 26 ਲੱਖ ਦੀ ਕਮਾਈ ਕੀਤੀ ਹੈ, ਇਸ ਨਾਲ ਫਿਲਮ ਦਾ ਕੁੱਲ ਕਲੈਕਸ਼ਨ 3 ਕਰੋੜ 22 ਲੱਖ ਹੋ ਗਿਆ ਹੈ। 8 ਕਰੋੜ ਦੇ ਬਜਟ ਉਤੇ ਬਣੀ ਇਹ ਫਿਲਮ ਅਜੇ ਆਪਣੇ ਖਰਚ ਕੀਤੇ ਪੈਸੇ ਕਮਾਉਣ ਤੋਂ ਵੀ ਕਾਫੀ ਦੂਰ ਹੈ। ਜੇਕਰ ਫਿਲਮ ਲੱਗੇ ਹੋਏ ਪੈਸਿਆਂ ਨੂੰ ਕਮਾਉਣ ਵਿੱਚ ਸਫ਼ਲ ਨਾ ਹੋਈ ਤਾਂ ਗਿੱਪੀ ਗਰੇਵਾਲ ਦੀ ਇਹ ਫਿਲਮ ਫਲਾਪ ਹੀ ਮੰਨੀ ਜਾਵੇਗੀ।
- Maujaan Hi Maujaan: ਗਿੱਪੀ ਗਰੇਵਾਲ ਸਮੇਤ ਫਿਲਮ 'ਮੌਜਾਂ ਹੀ ਮੌਜਾਂ' ਦੀ ਟੀਮ ਪਹੁੰਚੀ ਪਾਕਿਸਤਾਨ, ਸ੍ਰੀ ਕਰਤਾਰਪੁਰ ਸਾਹਿਬ ਵਿਖੇ ਟੇਕਿਆ ਮੱਥਾ
- Gippy Grewal-Binnu Dhillon And Karamjit Anmol: 'ਮੌਜਾਂ ਹੀ ਮੌਜਾਂ' ਤੋਂ ਇਲਾਵਾ ਇਨ੍ਹਾਂ ਫਿਲਮਾਂ 'ਚ ਅਦਾਕਾਰੀ ਦਾ ਕਮਾਲ ਦਿਖਾ ਚੁੱਕੀ ਹੈ ਇਹ ਤਿੱਕੜੀ, ਜਾਣੋ ਕਿਹੜੀ ਫਿਲਮ ਹੋਈ ਹੈ ਪੂਰੀ ਦੁਨੀਆਂ 'ਚ ਹਿੱਟ
- Maujaan Hi Maujaan Mumbai Premiere: 'ਮੌਜਾਂ ਹੀ ਮੌਜਾਂ' ਦੇ ਪ੍ਰੀਮੀਅਰ ਵਿੱਚ ਪਹੁੰਚੇ ਸੰਜੇ ਦੱਤ, ਗੁਰਦਾਸ ਮਾਨ ਨੇ ਲਾਏ 'ਸੰਜੂ ਬਾਬਾ' ਦੇ ਪੈਰੀ ਹੱਥ
- Maujaan Hi Maujaan Box Office Collection: ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ', ਜਾਣੋ ਪਹਿਲੇ ਦਿਨ ਦੀ ਕਮਾਈ
ਫਿਲਮ ਦੀ ਕਹਾਣੀ: ਮੌਜਾਂ ਹੀ ਮੌਜਾਂ ਛੋਟੀ ਉਮਰ ਵਿੱਚ ਹੀ ਅਨਾਥ ਹੋਏ ਤਿੰਨ ਭਰਾਵਾਂ ਦੀ ਕਹਾਣੀ ਬਿਆਨ ਕਰਦੀ ਹੈ, ਉਹਨਾਂ ਵਿੱਚੋ ਇੱਕ ਬੋਲ ਨਹੀਂ ਸਕਦਾ, ਇੱਕ ਦੇਖ ਨਹੀਂ ਸਕਦਾ ਅਤੇ ਇੱਕ ਸੁਣ ਨਹੀਂ ਸਕਦਾ। ਉਹਨਾਂ ਦੀ ਭੈਣ ਅਮਨ (ਹਸ਼ਨੀਨ ਚੌਹਾਨ) ਜਿੰਮੀ ਨਾਲ ਪਿਆਰ ਕਰਦੀ ਹੈ ਪਰ ਜਿੰਮੀ ਦੇ ਪਿਤਾ ਸ਼ਮਸ਼ੇਰ ਸਿੰਘ ਬਰਾੜ (ਯੋਗਰਾਜ ਸਿੰਘ) ਇਹਨਾਂ ਨਾਲ ਪੱਖਪਾਤ ਕਰਦੇ ਹਨ ਅਤੇ ਆਪਣੇ ਪੁੱਤਰ ਦਾ ਇਸ ਪਰਿਵਾਰ ਵਿੱਚ ਵਿਆਹ ਨਹੀਂ ਹੋਣ ਦਿੰਦੇ। ਕਹਾਣੀ ਦਾ ਅੰਤ ਕਿਸ ਤਰ੍ਹਾਂ ਹੁੰਦਾ ਹੈ, ਇਹ ਤੁਹਾਨੂੰ ਫਿਲਮ ਦੇਖਣ ਤੋਂ ਬਾਅਦ ਹੀ ਪਤਾ ਲੱਗੇਗਾ।
ਫਿਲਮ ਦੀ ਸਟਾਰ ਕਾਸਟ ਬਾਰੇ ਗੱਲ ਕਰੀਏ ਤਾਂ ਇਸ ਫਿਲਮ ਵਿੱਚ ਗਾਇਕ-ਅਦਾਕਾਰ ਗਿੱਪੀ ਗਰੇਵਾਲ, ਅਦਾਕਾਰ ਬਿਨੂੰ ਢਿੱਲੋਂ, ਕਰਮਜੀਤ ਅਨਮੋਲ, ਬੀਐਨ ਸ਼ਰਮਾ, ਯੋਗਰਾਜ ਸਿੰਘ, ਨਾਸਿਰ ਚਿਨਯੋਤੀ, ਤਨੂੰ ਗਰੇਵਾਲ, ਜ਼ਿੰਮੀ ਸ਼ਰਮਾ, ਹਸ਼ਨੀਨ ਚੌਹਾਨ ਵਰਗੇ ਕਈ ਸ਼ਾਨਦਾਰ ਕਲਾਕਾਰ ਹਨ। ਫਿਲਮ ਦਾ ਨਿਰਦੇਸ਼ਨ ਸਮੀਪ ਕੰਗ ਦੁਆਰਾ ਗਿਆ ਹੈ।