ETV Bharat / entertainment

Maujaan Hi Maujaan Box Office Collection: ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਫਿਲਮ 'ਮੌਜਾਂ ਹੀ ਮੌਜਾਂ', ਜਾਣੋ ਪਹਿਲੇ ਦਿਨ ਦੀ ਕਮਾਈ - pollywood news

Maujaan Hi Maujaan Box Office Collection Day 1: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਅੱਜ 20 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ, ਸੈਕਨਿਲਕ ਦੇ ਸ਼ੁਰੂਆਤੀ ਅੰਕੜੇ ਦੱਸਦੇ ਹਨ ਕਿ ਫਿਲਮ ਪਹਿਲੇ ਦਿਨ ਕਰੋੜਾਂ ਵਿੱਚ ਕਮਾਈ ਕਰੇਗੀ।

Maujaan Hi Maujaan Box Office Collection

author img

By ETV Bharat Punjabi Team

Published : Oct 20, 2023, 12:56 PM IST

ਚੰਡੀਗੜ੍ਹ: ਗਿੱਪੀ ਗਰੇਵਾਲ, ਬਿਨੂੰ ਢਿੱਲੋਂ ਅਤੇ ਕਰਮਜੀਤ ਅਨਮੋਲ ਸਟਾਰਰ ਪੰਜਾਬੀ ਫਿਲਮ 'ਮੌਜਾਂ ਹੀ ਮੌਜਾਂ' ਆਖਿਰਕਾਰ ਅੱਜ 20 ਅਕਤੂਬਰ ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋ ਗਈ ਹੈ। 'ਕੈਰੀ ਆਨ ਜੱਟਾ 3' ਦੇ ਨਿਰਦੇਸ਼ਕ ਅਤੇ ਲੇਖਕ ਕ੍ਰਮਵਾਰ ਸਮੀਪ ਕੰਗ ਅਤੇ ਨਰੇਸ਼ ਕਥੂਰੀਆ ਦੁਆਰਾ ਨਿਰਦੇਸ਼ਿਤ ਕੀਤੀ ਅਤੇ ਲਿਖੀ ਇਹ ਫਿਲਮ ਕਾਫੀ ਸਮੇਂ ਚਰਚਾ ਵਿੱਚ ਸੀ। ਇਸ ਫਿਲਮ ਤੋਂ ਵੀ 'ਕੈਰੀ ਆਨ ਜੱਟਾ 3' ਜਿੰਨੀਆਂ ਹੀ ਉਮੀਦਾਂ ਹਨ। ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਇਹ ਫਿਲਮ ਵੀ 'ਕੈਰੀ ਆਨ ਜੱਟਾ 3' ਜਿੰਨੇ ਬਜਟ ਉਤੇ ਹੀ ਬਣਾਈ ਗਈ ਹੈ।

ਹੁਣ ਉਦਯੋਗ ਟਰੈਕਰ ਸੈਕਨਿਲਕ ਦੇ ਸ਼ੁਰੂਆਤੀ ਅੰਕੜੇ (Maujaan Hi Maujaan Box Office Collection) ਆ ਗਏ ਹਨ, ਜੋ ਇਹ ਦੱਸਦੇ ਹਨ ਕਿ ਫਿਲਮ 'ਮੌਜਾਂ ਹੀ ਮੌਜਾਂ' ਪਹਿਲੇ ਦਿਨ ਯਾਨੀ ਕਿ ਸ਼ੁੱਕਰਵਾਰ 20 ਅਕਤੂਬਰ ਨੂੰ ਕਰੋੜਾਂ ਵਿੱਚ ਕਮਾਈ ਕਰ ਸਕਦੀ ਹੈ ਭਾਵ ਕਿ ਫਿਲਮ ਦੇ ਪਹਿਲੇ ਦਿਨ ਦੀ ਕਮਾਈ 1.50 ਕਰੋੜ ਰੁਪਏ ਹੋ ਸਕਦੀ ਹੈ। ਜੇਕਰ ਪਹਿਲੇ ਦਿਨ ਦੀ ਕਮਾਈ ਨੂੰ 'ਕੈਰੀ ਆਨ ਜੱਟਾ 3 ਨਾਲ ਮਿਲਾ ਕੇ ਦੇਖੀਏ ਤਾਂ ਇਹ ਕਮਾਈ ਉਸ ਮੁਤਾਬਕ ਕਾਫੀ ਘੱਟ ਹੈ, ਕਿਉਂਕਿ 'ਕੈਰੀ ਆਨ ਜੱਟਾ 3' ਨੇ ਪਹਿਲੇ ਦਿਨ ਪੂਰੇ ਭਾਰਤ ਵਿੱਚੋਂ ਲਗਭਗ 4.55 ਕਰੋੜ ਦੀ ਕਮਾਈ ਕੀਤੀ ਸੀ, ਜੋ ਕਿ ਪੰਜਾਬੀ ਸਿਨੇਮਾ ਦੀ ਸਭ ਤੋਂ ਜਿਆਦਾ ਪਹਿਲੇ ਦਿਨ ਕਮਾਈ ਕਰਨ ਵਾਲੀ ਪਹਿਲੀ ਫਿਲਮ ਬਣ ਗਈ ਹੈ।

ਫਿਲਮ (Maujaan Hi Maujaan Box Office Collection) ਬਾਰੇ ਹੋਰ ਗੱਲ ਕਰੀਏ ਤਾਂ ਇਸ ਫਿਲਮ ਨੂੰ ਪੰਜਾਬ ਅਤੇ ਕੈਨੇਡਾ ਦੀਆਂ ਵੱਖ-ਵੱਖ ਲੋਕੇਸ਼ਨਾਂ ਉਤੇ ਸ਼ੂਟ ਕੀਤਾ ਗਿਆ ਹੈ, ਸਟਾਰ ਕਾਸਟ ਤੋਂ ਇਲਾਵਾ ਇਹ ਫਿਲਮ ਯੋਗਰਾਜ ਸਿੰਘ, ਬੀਐਨ ਸ਼ਰਮਾ ਅਤੇ ਹਸ਼ਨੀਨ ਚੌਹਾਨ ਵਰਗੇ ਕਈ ਮੰਝੇ ਹੋਏ ਕਲਾਕਾਰਾਂ ਨਾਲ ਸ਼ਿੰਗਾਰੀ ਹੋਈ ਹੈ।

ਉਲੇਖਯੋਗ ਹੈ ਕਿ ਇਸ ਫਿਲਮ ਦੇ ਟ੍ਰੇਲਰ ਲਾਂਚ 'ਤੇ ਸਲਮਾਨ ਖਾਨ ਪਹੁੰਚੇ ਸਨ। ਇਸ ਤੋਂ ਬਾਅਦ ਆਪਣੇ ਸੋਸ਼ਲ ਮੀਡੀਆ 'ਤੇ ਫਿਲਮ ਦਾ ਟ੍ਰੇਲਰ ਸ਼ੇਅਰ ਕਰਦੇ ਹੋਏ ਭਾਈਜਾਨ ਨੇ ਕੈਪਸ਼ਨ 'ਚ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਫਿਲਮ ਦੇ ਟ੍ਰੇਲਰ ਨੂੰ ਸ਼ਾਨਦਾਰ ਦੱਸਿਆ ਸੀ, ਹੁਣ ਇਸ ਗੱਲ ਦਾ ਆਉਣ ਵਾਲੇ ਦਿਨਾਂ ਵਿੱਚ ਫਿਲਮ ਦੇ ਕਲੈਕਸ਼ਨ ਨੂੰ ਕਾਫੀ ਫਾਇਦਾ ਹੋਣ ਵਾਲਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.