ਚੰਡੀਗੜ੍ਹ: ਮਰਾਠੀ ਫਿਲਮ ਇੰਡਸਟਰੀ ਵਿਚ ਚੋਖਾ ਨਾਮਣਾ ਖੱਟ ਰਹੀ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਕੰਚਨ ਭੌਰ ਹੁਣ ਹਿੰਦੀ ਸਿਨੇਮਾ ’ਚ ਆਪਣੀ ਸ਼ਾਨਦਾਰ ਸ਼ੁਰੂਆਤ ਕਰਨ ਜਾ ਰਹੀ ਹੈ, ਜੋ ਰਿਲੀਜ਼ ਹੋਣ ਜਾ ਰਹੀ ਬਹੁਚਰਚਿਤ ਫਿਲਮ ‘ਫਾਇਰ ਆਫ਼ ਲਵ ਰੈੱਡ’ ਵਿਚ ਕਾਫ਼ੀ ਮਹੱਤਵਪੂਰਨ ਭੂਮਿਕਾ ਵਿਚ ਨਜ਼ਰ ਆਵੇਗੀ।
ਮਹਾਰਾਸ਼ਟਰ ਨਾਲ ਸੰਬੰਧਤ ਇਸ ਦਿਲਕਸ਼ ਅਦਾਕਾਰਾ ਨੇ ਆਪਣੇ ਅਦਾਕਾਰੀ ਸੰਬੰਧੀ ਵੱਲ ਨਜ਼ਰਸਾਨੀ ਕਰਵਾਉਂਦਿਆਂ ਦੱਸਿਆ ਕਿ ਉਸ ਦੀ ਸਿਲਵਰ ਸਕਰੀਨ 'ਤੇ ਸ਼ੁਰੂਆਤ ਮਰਾਠੀ ਫਿਲਮ 'ਗਾਂਵ ਥੋਰ ਪੂਡਾਰੀ ਚੋਰ' ਨਾਲ ਹੋਈ, ਜਿਸ ਵਿਚ ਉਸ ਵੱਲੋਂ ਲੀਡ ਭੂਮਿਕਾ ਨਿਭਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਮੇਰੀ ਖੁਸ਼ਕਿਸਮਤੀ ਰਹੀ ਹੈ ਕਿ ਪਹਿਲੀ ਹੀ ਫਿਲਮ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਗਿਆ ਹੈ ਅਤੇ ਇਸ ਨੂੰ ਬਾਕਸ ਆਫਿਸ 'ਤੇ ਕਾਫ਼ੀ ਸਫ਼ਲਤਾ ਮਿਲੀ, ਜਿਸ ਤੋਂ ਬਾਅਦ ਮਰਾਠੀ ਸਿਨੇਮਾ ਨਾਲ ਜੁੜੇ ਕਈ ਹੋਰ ਪ੍ਰੋਜੈਕਟ ਵੀ ਕਰ ਚੁੱਕੀ ਹਾਂ।
ਮਰਾਠੀ ਸਿਨੇਮਾ ਵਿਚ ਅਪਾਰ ਪ੍ਰਸਿੱਧੀ ਭਰੇ ਮੌਜੂਦਾ ਪੈਂਡੇ ਨੂੰ ਹੰਢਾਉਂਦਿਆਂ ਅਚਾਨਕ ਹਿੰਦੀ ਸਿਨੇਮਾ ਨਾਲ ਜੁੜਨ ਦਾ ਖ਼ਿਆਲ ਕਿਵੇਂ ਆਇਆ ਅਤੇ ਇਹ ਸਬੱਬ ਕਿੱਦਾਂ ਬਣਿਆ, ਸੰਬੰਧੀ ਪੁੱਛੇ ਇਸ ਸਵਾਲ ਦਾ ਜਵਾਬ ਦਿੰਦਿਆਂ ਉਨਾਂ ਦੱਸਿਆ ਕਿ ਦਰਅਸਲ ਇਸ ਫਿਲਮ ਦੇ ਨਿਰਮਾਤਾ ਰਾਜੀਵ ਚੌਧਰੀ ਦੀ ਹਾਲੀਆਂ ਨਿਰਦੇਸ਼ਿਤ ਫਿਲਮ ‘ਬੇਈਮਾਨ ਲਵ’ ਵਿਚ ਉਨਾਂ ਦੇ ਬਤੌਰ ਨਿਰਦੇਸ਼ਕ ਕਾਰਜ ਤੋਂ ਕਾਫ਼ੀ ਪ੍ਰਭਾਵਿਤ ਰਹੀ ਹੈ, ਜਿੰਨਾਂ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਲਈ ਨਵੇਂ ਚਿਹਰਿਆਂ ਦੀ ਕੀਤੀ ਜਾ ਰਹੀ ਤਾਲਾਸ਼ ਬਾਰੇ ਪਤਾ ਲੱਗਾ ਤਾਂ ਤੁਰੰਤ ਇਸ ਲਈ ਆਪਣਾ ਆਡੀਸ਼ਨ ਵਗੈਰ੍ਹਾਂ ਉਨ੍ਹਾਂ ਨੂੰ ਭੇਜਿਆ। ਇਸ ਤੋਂ ਬਾਅਦ ਕੁਝ ਹੋਰ ਲੁੱਕ ਟੈਸਟ ਅਤੇ ਆਡੀਸ਼ਨਜ਼ ਬਾਅਦ ਆਖ਼ਰ ਇਹ ਪ੍ਰੋਜੈਕਟ ਮੇਰੀ ਝੋਲੀ ਪੈ ਹੀ ਗਿਆ।
- Money Laundering Case: ਜੈਕਲੀਨ ਫਰਨਾਂਡੀਜ਼ ਨੂੰ ਅਦਾਲਤ ਤੋਂ ਮਿਲੀ ਵੱਡੀ ਰਾਹਤ, ਵਿਦੇਸ਼ ਜਾਣ ਲਈ ਨਹੀਂ ਲੈਣੀ ਪਵੇਗੀ ਇਜਾਜ਼ਤ
- Jee Ve Sohneya Jee: ਸਿੰਮੀ ਚਾਹਲ ਦੀ ਨਵੀਂ ਫਿਲਮ 'ਜੀ ਵੇ ਸੋਹਣੇਆ ਜੀ' ਦੀ ਰਿਲੀਜ਼ ਡੇਟ ਦਾ ਐਲਾਨ, ਦੇਖ ਫਿਲਮ ਦਾ ਖੂਬਸੂਰਤ ਪੋਸਟਰ
- ਮਸ਼ਹੂਰ ਰੈਪਰ ਏਪੀ ਢਿੱਲੋਂ ਦੇ ਇਵੈਂਟ 'ਚ ਸਲਮਾਨ-ਰਣਵੀਰ ਸਮੇਤ ਇਹਨਾਂ ਸਿਤਾਰਿਆਂ ਦਾ ਲੱਗਿਆ ਮੇਲਾ, ਮ੍ਰਿਣਾਲ ਠਾਕੁਰ ਨੇ ਲੁੱਟੀ ਮਹਿਫ਼ਲ
ਫਿਲਮ ਵਿਚ ਆਪਣੀ ਭੂਮਿਕਾ ਅਤੇ ਖਾਸ ਪਹਿਲੂਆਂ ਸੰਬੰਧੀ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਬਾਲੀਵੁੱਡ ਦੇ ਮੰਝੇ ਹੋਏ ਨਿਰਦੇਸ਼ਕ ਅਸ਼ੋਕ ਤਿਆਗੀ ਵੱਲੋਂ ਨਿਰਦੇਸ਼ਿਤ ਕੀਤੀ ਗਈ ਇਹ ਫਿਲਮ ਇਹ ਡਰਾਮਾ ਥ੍ਰਿਲਰ ਕਹਾਣੀ ਆਧਾਰਿਤ ਹੈ, ਜਿਸ ਵਿਚ ਅਜਿਹਾ ਲੀਡਿੰਗ ਕਿਰਦਾਰ ਨਿਭਾ ਰਹੀ ਹਾਂ, ਜੋ ਕਹਾਣੀ ਨੂੰ ਪ੍ਰਭਾਵੀ ਮੋੜ ਦੇਣ ਵਿਚ ਅਹਿਮ ਭੂਮਿਕਾ ਨਿਭਾਉਂਦਾ ਹੈ।
ਉਨ੍ਹਾਂ ਦੱਸਿਆ ਕਿ ਮੁੰਬਈ, ਅਕਸਾ ਬੀਚ ਅਤੇ ਐਸ.ਜੇ ਸਟੂਡਿਓਜ਼ ਵਿਚ ਫਿਲਮਾਈ ਗਈ ਇਸ ਫਿਲਮ ਦਾ ਖਾਸ ਆਕਰਸ਼ਨ ਕਾਮੇਡੀ ਅਦਾਕਾਰਾ ਕ੍ਰਿਸ਼ਨਾ ਅਭਿਸ਼ੇਕ ਹੋਣਗੇ, ਜੋ ਆਪਣੀ ਇਮੇਜ਼ ਤੋਂ ਇਕਦਮ ਅਲਹਦਾ ਅਤੇ ਇਕ ਸਾਈਕੋ ਕਿਲਰ ਦੇ ਕਿਰਦਾਰ ਵਿਚ ਦਰਸ਼ਕਾਂ ਨੂੰ ਨਜ਼ਰ ਆਉਣਗੇ, ਜਿੰਨ੍ਹਾਂ ਨਾਲ ਕਈ ਪ੍ਰਭਾਵੀ ਸੀਨਜ਼ ਵਿਚ ਦਰਸ਼ਕ ਉਸ ਨੂੰ ਵੀ ਵੇਖਣਗੇ। ਆਪਣੀਆਂ ਆਗਾਮੀਆਂ ਫਿਲਮੀ ਯੋਜਨਾਵਾਂ ਸੰਬੰਧੀ ਜਾਣਕਾਰੀ ਦਿੰਦਿਆਂ ਇਸ ਅਦਾਕਾਰਾ ਨੇ ਦੱਸਿਆ ਕਿ ਉਕਤ ਫਿਲਮ ਤੋਂ ਬਾਅਦ ਕੁਝ ਹੋਰ ਹਿੰਦੀ ਫਿਲਮਾਂ ਵੀ ਪਾਈਪ ਲਾਈਨ ਵਿਚ ਹਨ, ਜੋ ਵੀ ਜਲਦ ਫ਼ਲੌਰ 'ਤੇ ਜਾ ਰਹੀਆਂ ਹਨ।