ਲੁਧਿਆਣਾ: ਮਸ਼ਹੂਰ ਫਿਲਮੀ ਅਦਾਕਾਰ ਮੰਗਲ ਢਿੱਲੋਂ ਦਾ ਬੀਤੇ ਦਿਨੀਂ ਲੁਧਿਆਣਾ ਦੇ ਕੈਂਸਰ ਹਸਪਤਾਲ 'ਚ ਇਲਾਜ ਦੌਰਾਨ ਦੇਹਾਂਤ ਹੋ ਗਿਆ। ਬੇਸ਼ੱਕ ਮੰਗਲ ਢਿੱਲੋਂ ਦਾ ਜਨਮ ਫਰੀਦਕੋਟ ਜ਼ਿਲ੍ਹੇ ਵਿੱਚ ਹੋਇਆ ਸੀ। ਪਰ ਉਹ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਨੀਲੋਂ ਵਿਖੇ ਰਹਿ ਕੇ ਆਪਣਾ ਇਲਾਜ ਕਰਵਾ ਰਹੇ ਸਨ। ਉਨ੍ਹਾਂ ਦੀ ਆਖਰੀ ਇੱਛਾ ਸੀ ਕਿ ਉਹ ਪੰਜਾਬ ਦੀ ਧਰਤੀ 'ਤੇ ਆਖਰੀ ਸਾਹ ਲੈਣ ਅਤੇ ਅੰਤਿਮ ਸਸਕਾਰ ਵੀ ਕਰਮ ਭੂਮੀ 'ਤੇ ਹੀ ਕੀਤਾ ਜਾਵੇ। ਪਰਿਵਾਰ ਨੂੰ ਇਹ ਇੱਛਾ ਦੱਸ ਕੇ ਮੰਗਲ ਕਰੀਬ 6 ਮਹੀਨੇ ਪਹਿਲਾਂ ਮੁੰਬਈ ਤੋਂ ਸਮਰਾਲਾ ਦੇ ਪਿੰਡ ਨੀਲੋਂ ਵਿਖੇ ਘਰ ਆਏ ਸਨ।
ਮੰਗਲ ਢਿੱਲੋਂ ਦਾ ਬੀਤੇ ਦਿਨੀਂ ਦੇਰ ਸ਼ਾਮ ਪਿੰਡ ਨੀਲੋਂ ਵਿਖੇ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸਸਕਾਰ ਕਰ ਦਿੱਤਾ ਗਿਆ। ਉਨ੍ਹਾਂ ਦੇ ਪੁੱਤਰ ਨਾਨਕ ਢਿੱਲੋਂ ਨੇ ਚਿਤਾ ਨੂੰ ਅਗਨ ਭੇਂਟ ਕੀਤੀ। ਇਸ ਮੌਕੇ ਕਈ ਫਿਲਮੀ ਸਿਤਾਰਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਪ੍ਰਸ਼ੰਸਕ ਹਾਜ਼ਰ ਸਨ। ਮੰਗਲ ਸਿੰਘ ਢਿੱਲੋਂ ਦੇ ਭਰਾ ਰਾਮ ਸਿੰਘ ਢਿੱਲੋਂ ਨੇ ਦੱਸਿਆ ਕਿ ਕਰੀਬ 15 ਸਾਲਾਂ ਤੋਂ ਮੰਗਲ ਦਾ ਫਿਲਮ ਇੰਡਸਟਰੀ ਅਤੇ ਪ੍ਰਸਿੱਧੀ ਤੋਂ ਮੋਹ ਭੰਗ ਹੋ ਗਿਆ ਸੀ। ਮੰਗਲ ਨੇ ਜ਼ਿਆਦਾਤਰ ਸਮਾਂ ਸਮਰਾਲਾ ਦੇ ਪਿੰਡ ਨੀਲੋਂ ਵਿਖੇ ਇਕਾਂਤ ਵਿਚ ਬਣੇ ਆਪਣੇ ਘਰ ਵਿਚ ਬਿਤਾਉਣਾ ਸ਼ੁਰੂ ਕਰ ਦਿੱਤਾ ਸੀ।
- Stefflon Don: ਸਿੱਧੂ ਮੂਸੇਵਾਲਾ ਦੇ ਪਿੰਡ ਪਹੁੰਚੀ ਬ੍ਰਿਟਿਸ਼ ਰੈਪ ਕਲਾਕਾਰ ਸਟੀਫਲੋਨ ਡੌਨ, ਦਿੱਤੀ ਸ਼ਰਧਾਂਜਲੀ
- Rubina Dilaik: TV ਅਦਾਕਾਰਾ Rubina Dilaik ਹੋਈ ਕਾਰ ਹਾਦਸੇ ਦਾ ਸ਼ਿਕਾਰ, ਪਤੀ ਅਭਿਨਵ ਸ਼ੁਕਲਾ ਨੇ ਦਿੱਤੀ ਜਾਣਕਾਰੀ
- Mangal Dhillon Passed Away: ਨਹੀਂ ਰਹੇ ਮਸ਼ਹੂਰ ਅਦਾਕਾਰ ਮੰਗਲ ਢਿੱਲੋਂ, ਕੈਂਸਰ ਨਾਲ ਸਨ ਪੀੜਤ
ਭਰਾ ਨੇ ਦੱਸਿਆ ਕਿ ਮੰਗਲ ਨੂੰ ਪਹਿਲਾਂ ਕਦੇ ਨਹੀਂ ਲੱਗਿਆ ਸੀ ਕਿ ਉਸ ਨੂੰ ਕੈਂਸਰ ਹੈ। ਪਰ ਕਰੀਬ 6 ਮਹੀਨੇ ਪਹਿਲਾਂ ਜਾਂਚ ਦੌਰਾਨ ਇਹ ਗੰਭੀਰ ਬਿਮਾਰੀ ਸਾਹਮਣੇ ਆਈ ਸੀ। ਇਸ ਤੋਂ ਬਾਅਦ ਕੀਮੋ ਕਰਾਇਆ ਗਿਆ। ਮੰਗਲ ਸਿੰਘ ਢਿੱਲੋਂ ਦਾ ਮੁੰਬਈ ਵਿੱਚ ਇਲਾਜ ਚੱਲ ਰਿਹਾ ਸੀ। ਦੋ ਵਾਰ ਕੀਮੋ ਕਰਵਾਉਣ ਤੋਂ ਬਾਅਦ ਮੰਗਲ ਨੇ ਭੈਣ ਰਣਜੀਤ ਕੌਰ ਨੂੰ ਕਿਹਾ ਕਿ ਉਹ ਪੰਜਾਬ ਦੀ ਧਰਤੀ 'ਤੇ ਆਪਣੇ ਆਖਰੀ ਸਾਹ ਲੈਣਾ ਚਾਹੁੰਦਾ ਹੈ। ਉਸ ਤੋਂ ਬਾਅਦ ਕਰੀਬ 6 ਮਹੀਨੇ ਪਹਿਲਾਂ ਉਹ ਸਮਰਾਲਾ ਆ ਕੇ ਲੁਧਿਆਣਾ ਵਿਖੇ ਆਪਣਾ ਇਲਾਜ ਕਰਵਾਉਣ ਲੱਗਿਆ।
ਪੰਜਾਬੀ ਫਿਲਮ ਐਂਡ ਟੀਵੀ ਆਰਟਿਸਟ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਸ਼ਵਿੰਦਰ ਸਿੰਘ ਮਾਹਲ ਨੇ ਕਿਹਾ ਕਿ ਮੰਗਲ ਉਨ੍ਹਾਂ ਦਾ ਪੁਰਾਣਾ ਦੋਸਤ ਸੀ। ਮੰਗਲ ਦੇ ਜਾਣ ਨਾਲ ਫਿਲਮ ਇੰਡਸਟਰੀ ਨੂੰ ਵੱਡਾ ਘਾਟਾ ਪਿਆ ਹੈ। ਵਿਧਾਇਕ ਜਗਤਾਰ ਸਿੰਘ ਦਿਆਲਪੁਰਾ ਨੇ ਕਿਹਾ ਕਿ ਇਹ ਖ਼ਬਰ ਸੁਣ ਕੇ ਬਹੁਤ ਦੁੱਖ ਹੋਇਆ। ਮੰਗਲ ਢਿੱਲੋਂ ਫਿਲਮ ਇੰਡਸਟਰੀ ਦਾ ਵੱਡਾ ਨਾਂ ਰਿਹਾ ਹੈ। ਸਿੱਖੀ ਪ੍ਰਚਾਰ ਵਿੱਚ ਵੀ ਉਨ੍ਹਾਂ ਦਾ ਅਹਿਮ ਯੋਗਦਾਨ ਸੀ।
ਤੁਹਾਨੂੰ ਦੱਸ ਦਈਏ ਕਿ ਢਿੱਲੋਂ ਦਾ ਜਨਮ ਫਰੀਦਕੋਟ ਦੇ ਪਿੰਡ ਵਾਂਦਰ ਜਟਾਣਾ ਵਿੱਚ ਹੋਇਆ ਸੀ ਅਤੇ ਬਾਅਦ ਵਿੱਚ ਉਹ ਉੱਤਰ ਪ੍ਰਦੇਸ਼ ਚਲੇ ਗਏ, ਜਿੱਥੇ ਉਸਦੇ ਪਿਤਾ ਦੀ ਵਾਹੀਯੋਗ ਜ਼ਮੀਨ ਸੀ। ਉਸਨੇ ਬਾਲੀਵੁੱਡ ਫਿਲਮ "ਖੂਨ ਭਰੀ ਮਾਂਗ" ਵਿੱਚ ਅਦਾਕਾਰਾ ਰੇਖਾ ਅਤੇ ਕਬੀਰ ਬੇਦੀ ਨਾਲ ਸਕ੍ਰੀਨ ਸਾਂਝੀ ਕੀਤੀ। ਹੋਰ ਮਹੱਤਵਪੂਰਨ ਫਿਲਮਾਂ ਜਿਨ੍ਹਾਂ ਵਿੱਚ ਉਸਨੇ "ਦਯਾਵਾਨ", "ਜ਼ਖਮੀ ਔਰਤ," "ਪਿਆਰ ਕਾ ਦੇਵਤਾ," "ਅੰਬਾ", "ਵਿਸ਼ਵਾਤਮਾ", "ਤੂਫਾਨ" ਅਤੇ "ਦਲਾਲ" ਵਿੱਚ ਅਭਿਨੈ ਕੀਤਾ ਸੀ। ਟੈਲੀ-ਸੀਰੀਅਲ “ਕਥਾ ਸਾਗਰ”, “ਪਰਮਵੀਰ ਚੱਕਰ,” “ਰਿਸ਼ਤਾ”, “ਘੁਟਨ” ਅਤੇ “ਕਥਾ” ਵਿੱਚ ਉਸਦੇ ਕੰਮ ਦੀ ਵੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ।