ਇੰਦੌਰ— ਬਾਲੀਵੁੱਡ ਅਭਿਨੇਤਰੀ ਮਹਿਮਾ ਚੌਧਰੀ ਨੇ ਸ਼ਨੀਵਾਰ (4 ਫਰਵਰੀ) ਨੂੰ ਕਿਹਾ ਕਿ ਉਹ ਕੈਂਸਰ ਨਾਲ ਲੜਨ ਦੌਰਾਨ ਅਭਿਨੇਤਾ ਸੰਜੇ ਦੱਤ ਅਤੇ ਟੈਨਿਸ ਖਿਡਾਰਨ ਮਾਰਟਿਨਾ ਨਵਰਾਤਿਲੋਵਾ ਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ ਬੀਮਾਰੀ ਨਾਲ ਲੜਨ ਦੇ ਬਾਵਜੂਦ ਆਪਣੇ ਨਿਯਮਿਤ ਪੇਸ਼ੇ 'ਚ ਸਰਗਰਮ ਰਹੀ।ਵਿਸ਼ਵ ਕੈਂਸਰ ਦਿਵਸ 'ਤੇ ਇੰਦੌਰ ਦੇ ਇਕ ਨਿੱਜੀ ਹਸਪਤਾਲ ਦੇ ਇਕ ਪ੍ਰੋਗਰਾਮ ਦੌਰਾਨ ਮਹਿਮਾ ਚੌਧਰੀ ਨੇ ਕਿਹਾ, 'ਮੈਂ ਬੈੱਡ ਰੈਸਟ 'ਤੇ ਸੰਜੇ ਦੱਤ ਨੂੰ ਹੈਰਾਨੀ ਵਾਲੀਆਂ ਅੱਖਾਂ ਨਾਲ ਦੇਖਦੀ ਸੀ ਅਤੇ ਸੋਚਦੀ ਸੀ ਕਿ ਇਹ ਕਿੰਨਾ ਸ਼ਾਨਦਾਰ ਹੈ ਕਿ ਉਹ ਕੈਂਸਰ ਨਾਲ ਲੜਾਈ ਦੌਰਾਨ ਵੀ ਫਿਲਮ ਸ਼ੂਟ ਵਾਲੀ ਹਰ ਥਾਂ 'ਤੇ ਜਾ ਰਹੇ ਹਨ।ਫਿਲਮਾਂ ਦੀ ਸ਼ੂਟਿੰਗ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਹਿੱਟ ਫਿਲਮਾਂ ਵੀ ਦੇ ਰਿਹਾ ਹਨ।ਜਦ ਕਿ ਟੈਨਿਸ ਖਿਡਾਰੀ ਮਾਰਟੀਨਾ ਨਵਰਾਤੀਲੋਵਾ ਅਪ੍ਰੇਸ਼ਨ ਤੋਂ ਦੋ ਹਫਤੇ ਬਾਅਦ ਹੀ ਟੈਨਿਸ ਕੋਰਟ ਵਿੱਚ ਵਾਪਸੀ ਕਰਕੇ ਇੱਕ ਮੁਕਾਬਲੇ ਵਿੱਚ ਹਿੱਸਾ ਲਿਆ ਸੀ।
ਫਿਲਮੀ ਕਰੀਅਰ ਦੀ ਸ਼ੁਰੂਆਤ: ਮਹਿਮਾ ਚੌਧਰੀ (49) ਨੇ ਸੁਭਾਸ਼ ਘਈ ਦੀ ਫਿਲਮ 'ਪਰਦੇਸ' (1997) ਤੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ। ਉਸ ਨੇ ਕਿਹਾ, 'ਮੈਂ ਦੱਤ ਅਤੇ ਨਵਰਾਤੀਲੋਵਾ ਦੀਆਂ ਇਨ੍ਹਾਂ ਕਹਾਣੀਆਂ ਤੋਂ ਪ੍ਰੇਰਿਤ ਸੀ ਅਤੇ ਮੈਂ ਸੋਚਿਆ ਕਿ ਜੇਕਰ ਇਹ ਲੋਕ ਕੈਂਸਰ ਨਾਲ ਲੜਦੇ ਹੋਏ ਮਜ਼ਬੂਤ ਰਹਿ ਸਕਦੇ ਹਨ ਅਤੇ ਆਪਣੇ ਨਿਯਮਤ ਪੇਸ਼ੇ ਵਿਚ ਸਰਗਰਮ ਰਹਿ ਸਕਦੇ ਹਨ, ਤਾਂ ਮੈਂ ਕਿਉਂ ਨਹੀਂ ਕਰ ਸਕਦੀ?ਫਿਰ ਮੈਂ ਫੈਸਲਾ ਕੀਤਾ ਕਿ ਮੈਂ ਵੀ ਇਹੀ ਭਾਵਨਾ ਅਪਣਾਉਣੀ ਹੈ। ਮਹਿਮਾ ਚੌਧਰੀ ਨੇ ਕਿਹਾ ਕਿ ਅੱਜ ਕੱਲ੍ਹ ਉਹ ਲੋਕ ਵੀ ਕੈਂਸਰ ਦੇ ਮਰੀਜ਼ ਦੀ ਮਦਦ ਲਈ ਉਸ ਦੇ ਨਾਲ ਖੜ੍ਹੇ ਹੋ ਜਾਂਦੇ ਹਨ ਜੋ ਉਸ ਦੇ ਦੋਸਤ ਵੀ ਨਹੀਂ ਹੁੰਦੇ।
ਕੈਂਸਰ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ: ਮਹਿਮਾ ਚੌਧਰੀ ਨੇ ਕਿਹਾ ਕਿ ਕੈਂਸਰ ਤੋਂ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ। ਖ਼ਾਸਕਰ ਸਾਡੀਆਂ ਫ਼ਿਲਮਾਂ ਵਿੱਚ ਪਹਿਲਾਂ ਇਹ ਦਿਖਾਇਆ ਜਾਂਦਾ ਸੀ ਕਿ ਕੈਂਸਰ ਦਾ ਮਰੀਜ਼ ਹਮੇਸ਼ਾ ਮਰਦਾ ਹੈ। ਇਹ ਗੱਲ ਸਾਡੇ ਦਿਮਾਗ ਵਿੱਚ ਬੈਠ ਗਈ ਹੈ, ਪਰ ਹੁਣ ਕੈਂਸਰ ਦਾ ਇਲਾਜ ਉਸ ਸਮੇਂ ਦੇ ਮੁਕਾਬਲੇ ਬਹੁਤ ਵਧੀਆ ਹੈ। ਅਦਾਕਾਰਾ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਬ੍ਰੈਸਟ ਕੈਂਸਰ ਦੀ ਮਰੀਜ਼ ਹੈ ਤਾਂ ਉਸ ਨੇ ਇਹ ਗੱਲ ਆਪਣੇ ਮਾਤਾ-ਪਿਤਾ ਨੂੰ ਨਹੀਂ ਦੱਸੀ, ਪਰ ਇਸ ਬਿਮਾਰੀ ਨਾਲ ਲੜਾਈ ਦੌਰਾਨ ਉਸ ਨੂੰ ਆਪਣੀ ਬੇਟੀ, ਦੋਸਤਾਂ ਅਤੇ ਨਿੱਜੀ ਸਟਾਫ ਨੇ ਪੂਰਾ ਸਹਿਯੋਗ ਦਿੱਤਾ।ਮਹਿਮਾ ਚੌਧਰੀ ਨੇ ਕਿਹਾ, 'ਮੈਂ ਆਪਣੇ ਮਾਤਾ-ਪਿਤਾ ਨਾਲ ਰਹਿੰਦੀ ਹਾਂ। ਮੇਰੀ ਮਾਂ ਦੋ-ਤਿੰਨ ਸਾਲਾਂ ਤੋਂ ਆਪਣੀ ਸਿਹਤ ਲਈ ਲੜ ਰਹੀ ਹੈ ਅਤੇ ਮੇਰੇ ਪਿਤਾ ਜੀ 82 ਸਾਲਾਂ ਦੇ ਹਨ। ਇਸ ਦੇ ਮੱਦੇਨਜ਼ਰ ਮੈਂ ਉਨ੍ਹਾਂ ਨੂੰ ਆਪਣੇ ਕੈਂਸਰ ਦੇ ਇਲਾਜ ਬਾਰੇ ਨਹੀਂ ਦੱਸਿਆ ਕਿਉਂਕਿ ਮੈਂਨੂੰ ਲੱਗਦਾ ਸੀ ਕਿ ਇਹ ਜਾਣ ਕੇ ਦੋਵੇਂ ਘਬਰਾ ਜਾਣਗੇ।
ਇਹ ਵੀ ਪੜ੍ਹੋ: Pervez Musharraf Passes Away : ਆਖ਼ਿਰ ਕਿਹੜੀ ਬਿਮਾਰੀ ਨਾਲ ਹੋਈ ਪਰਵੇਜ਼ ਮੁਸ਼ੱਰਫ ਦੀ ਮੌਤ, ਪੜ੍ਹੋ ਪੂਰੀ ਜਾਣਕਾਰੀ