ETV Bharat / entertainment

Lisa Marie Presley Death: ਮਾਈਕਲ ਜੈਕਸਨ ਦੀ ਪਹਿਲੀ ਪਤਨੀ ਦਾ ਦਿਹਾਂਤ, ਗੋਲਡਨ ਗਲੋਬ ਐਵਾਰਡਜ਼ 'ਚ ਆਈ ਸੀ ਨਜ਼ਰ - ਮਾਈਕਲ ਜੈਕਸਨ ਦੀ ਸਾਬਕਾ ਪਤਨੀ ਦਾ ਦਿਹਾਂਤ

Lisa Marie Presley Death: ਮਸ਼ਹੂਰ ਅਮਰੀਕੀ ਗਾਇਕਾ ਲੀਜ਼ਾ ਮੈਰੀ ਪ੍ਰੈਸਲੇ ਦੀ 54 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਹ ਮਰਹੂਮ ਡਾਂਸ ਆਈਕਨ ਮਾਈਕਲ ਜੈਕਸਨ ਦੀ ਪਹਿਲੀ ਪਤਨੀ ਸੀ।

Singer Lisa Marie Presley death news
Singer Lisa Marie Presley death news
author img

By

Published : Jan 13, 2023, 1:43 PM IST

Updated : Jan 13, 2023, 2:48 PM IST

ਲਾਸ ਏਂਜਲਸ: ਹਾਲੀਵੁੱਡ ਮਿਊਜ਼ਿਕ ਇੰਡਸਟਰੀ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆਈ ਹੈ। ਮਰਹੂਮ ਡਾਂਸ ਆਈਕਨ ਮਾਈਕਲ ਜੈਕਸਨ ਦੀ ਪਹਿਲੀ ਪਤਨੀ ਲੀਜ਼ਾ ਮੈਰੀ ਪ੍ਰੈਸਲੇ ਦੀ 54 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਉਨ੍ਹਾਂ ਨੂੰ 12 ਜਨਵਰੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਲਾਸ ਏਂਜਲਸ ਦੇ ਇੱਕ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਪਰ, ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਇਸ ਦੁਖਦਾਈ ਖਬਰ ਦੀ ਜਾਣਕਾਰੀ ਲੀਜ਼ਾ ਦੀ ਮਾਂ ਪ੍ਰਿਸਿਲਾ ਪ੍ਰੈਸਲੇ ਨੇ ਜਾਰੀ ਕੀਤੀ ਹੈ।

ਲੀਜ਼ਾ ਦੀ ਮਾਂ ਦਾ ਬਿਆਨ: ਲੀਜ਼ਾ ਦੀ ਮਾਂ ਪ੍ਰਿਸਿਲਾ ਪ੍ਰਿਸਲੇ ਨੇ ਇਸ ਦੁਖਦ ਖ਼ਬਰ 'ਤੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ 'ਦੁਖੀ ਮਨ ਨਾਲ ਮੈਂ ਤੁਹਾਡੇ ਸਾਰਿਆਂ ਨਾਲ ਇੱਕ ਬੁਰੀ ਖ਼ਬਰ ਸਾਂਝੀ ਕਰਨ ਜਾ ਰਹੀ ਹਾਂ, ਮੇਰੀ ਖੂਬਸੂਰਤ ਬੇਟੀ ਲੀਜ਼ਾ ਮੈਰੀ ਹੁਣ ਸਾਡੇ ਵਿਚਕਾਰ ਨਹੀਂ ਰਹੀ ਹੈ।'

ਇਸ ਦੇ ਨਾਲ ਹੀ ਖਬਰਾਂ ਮੁਤਾਬਕ ਪਰਿਵਾਰ ਨੇ ਵੀ ਇਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਲੀਜ਼ਾ ਦੀ ਮੌਤ ਨਾਲ ਪਰਿਵਾਰ ਸਦਮੇ 'ਚ ਹੈ ਅਤੇ ਇਸ ਦੁੱਖ ਦੀ ਘੜੀ 'ਚ ਉਨ੍ਹਾਂ ਦੀ ਨਿੱਜਤਾ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ।

  • Lisa Marie Presley, singer and daughter of Elvis Presley passes away at the age of 54 after being hospitalised for a medical emergency, reports US media

    (Photo source: Presley's Twitter handle) pic.twitter.com/9AJFg9VXQD

    — ANI (@ANI) January 13, 2023 " class="align-text-top noRightClick twitterSection" data=" ">

ਲੀਜ਼ਾ ਮੈਰੀ ਦੀ ਮੌਤ ਕਿੱਥੇ ਹੋਈ?: ਦੱਸਿਆ ਜਾ ਰਿਹਾ ਹੈ ਕਿ ਲੀਜ਼ਾ ਨੇ ਆਪਣੇ ਕੈਲੀਫੋਰਨੀਆ ਸਥਿਤ ਘਰ ਵਿੱਚ ਆਖਰੀ ਸਾਹ ਲਏ। ਹਾਲਾਂਕਿ, ਜਦੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ, ਤਾਂ ਉੱਥੇ ਡਾਕਟਰ ਨੇ ਉਸ ਨੂੰ ਸੀਪੀਆਰ ਇਲਾਜ ਦਿੱਤਾ, ਜਿਸ ਵਿੱਚ ਛਾਤੀ ਦੇ ਉੱਪਰਲੇ ਹਿੱਸੇ ਨੂੰ ਹੱਥ ਨਾਲ ਜ਼ੋਰ ਨਾਲ ਧੱਕਿਆ ਗਿਆ। ਇੰਨਾ ਹੀ ਨਹੀਂ, ਡਾਕਟਰ ਨੇ ਉਸ ਨੂੰ ਏਪੀਨੇਫ੍ਰਾਈਨ ਦਾ ਟੀਕਾ ਵੀ ਦਿੱਤਾ ਪਰ ਲੀਜ਼ਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ।

ਜ਼ਿਕਰਯੋਗ ਹੈ ਕਿ ਲੀਜ਼ਾ ਹਾਲ ਹੀ 'ਚ ਆਯੋਜਿਤ ਗੋਲਡਨ ਗਲੋਬ ਐਵਾਰਡਜ਼ 2023 'ਚ ਆਪਣੀ ਮਾਂ ਪ੍ਰਿਸਿਲਾ ਪ੍ਰੈਸਲੇ ਨਾਲ ਪਹੁੰਚੀ ਸੀ। ਉਸੇ ਸਮੇਂ ਵੀਰਵਾਰ ਨੂੰ ਉਹ ਆਪਣੇ ਕੈਲੀਫੋਰਨੀਆ ਦੇ ਘਰ ਸੀ ਅਤੇ ਫਿਰ ਉਸਦੇ ਬਾਰੇ ਇਹ ਦੁਖਦਾਈ ਖਬਰ ਸੁਣੀ ਗਈ।

ਇਹ ਵੀ ਪੜ੍ਹੋ:2022 'ਚ ਸਭ ਤੋਂ ਜਿਆਦਾ ਦੇਖੀ ਜਾਣ ਵਾਲੀ ਫਿਲਮ ਬਣੀ 'ਕਠਪੁਤਲੀ', ਸਰਗੁਣ ਮਹਿਤਾ ਨੇ ਨਿਭਾਇਆ ਸੀ ਮੁੱਖ ਕਿਰਦਾਰ

Last Updated : Jan 13, 2023, 2:48 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.