ਚੰਡੀਗੜ੍ਹ: ਦਿੱਗਜ ਅਦਾਕਾਰ ਗੁੱਗੂ ਗਿੱਲ ਪਿਛਲੇ ਸਾਲਾਂ ਤੋਂ ਆਪਣੀ ਅਦਾਕਾਰੀ ਨਾਲ ਹਰ ਕਿਸੇ ਨੂੰ ਖੁਸ਼ ਕਰਨ ਵਿੱਚ ਸਫ਼ਲ ਰਹੇ ਹਨ, ਉਸਦੀ ਸ਼ਖਸੀਅਤ ਨੂੰ ਹਰ ਉਮਰ, ਵਰਗ ਦੇ ਲੋਕਾਂ ਨੇ ਪਸੰਦ ਕੀਤਾ, ਪੰਜਾਬੀਆਂ ਦੇ ਦਿਲਾਂ ਵਿੱਚ ਉਹਨਾਂ ਦੀ ਵਿਸ਼ੇਸ਼ ਥਾਂ ਹੈ। ਹਾਲ ਹੀ ਵਿੱਚ ਅਦਾਕਾਰ 'ਬਾਜ਼ੀਗਰ ਸਮਾਜ' ਤੋਂ ਮੁਆਫ਼ੀ ਮੰਗਦੇ ਨਜ਼ਰ ਆਏ, ਹੁਣ ਪ੍ਰਸ਼ੰਸਕ ਇਹ ਜਾਣਨ ਲਈ ਬੇਤਾਬ ਹਨ ਕਿ ਅਜਿਹਾ ਕੀ ਹੋਇਆ ਕਿ ਅਦਾਕਾਰ ਨੂੰ ਬਾਜ਼ੀਗਰ ਸਮਾਜ ਦੇ ਲੋਕਾਂ ਤੋਂ ਮੁਆਫ਼ੀ ਮੰਗਣੀ ਪਈ। ਇਥੇ ਸਾਰਾ ਮਾਮਲਾ ਜਾਣੋ...।
- " class="align-text-top noRightClick twitterSection" data="">
ਦਰਅਸਲ, ਪਿਛਲੇ ਸਾਲ ਵੈੱਬ ਸੀਰੀਜ਼ 'ਪਿੰਡ ਚੱਕਾਂ ਦੇ-ਸ਼ਿਕਾਰੀ' ਨਾਲ ਅਦਾਕਾਰ ਨੇ OTT ਉਤੇ ਡੈਬਿਊ ਕੀਤਾ ਅਤੇ ਪ੍ਰਸ਼ੰਸਕਾਂ ਨੂੰ ਇਸ ਵਿੱਚ ਅਦਾਕਾਰ ਦਾ ਅੰਦਾਜ਼ ਕਾਫੀ ਪਸੰਦ ਆਇਆ। ਹੁਣ ਅਦਾਕਾਰ ਦੀ ਇਸ ਸੀਰੀਜ਼ ਦਾ ਭਾਗ 2 ਯਾਨੀ 'ਪਿੰਡ ਚੱਕਾਂ ਦੇ-ਸ਼ਿਕਾਰੀ 2' ਆਇਆ। ਇਸ ਸੀਰੀਜ਼ ਵਿੱਚ ਬਾਜ਼ੀਗਰ ਸਮਾਜ ਨਾਲ ਸੰਬੰਧਿਤ ਕੁੱਝ ਲਾਈਨਾਂ ਬੋਲੀਆਂ, ਜਿਹਨਾਂ ਦਾ ਸਮਾਜ ਨੇ ਵਿਰੋਧ ਕੀਤਾ ਅਤੇ ਅੰਤ ਉਤੇ ਅਦਾਕਾਰ ਨੇ ਖੁਦ ਸ਼ੋਸਲ ਮੀਡੀਆ ਉਤੇ ਆ ਕੇ ਇਸ ਲਈ ਮੁਆਫੀ ਮੰਗੀ।
ਅਦਾਕਾਰ ਨੇ ਮੁਆਫੀ ਲਈ ਫੇਸਬੁੱਕ ਦਾ ਸਹਾਰਾ ਲਿਆ ਅਤੇ ਵੀਡੀਓ ਜਾਰੀ ਕੀਤੀ, ਉਸ ਦੇ ਕੈਪਸ਼ਨ ਵਿੱਚ ਅਦਾਕਾਰ ਨੇ ਲਿਖਿਆ ' ਪਿੰਡ ਚੱਕਾਂ ਦੇ ਸ਼ਿਕਾਰੀ -2" ਵਿੱਚ ਵਰਤੀ ਗਈ ਲੋਕ ਬੋਲੀ 'ਤੇ ਸਾਡੇ ਬਾਜ਼ੀਗਰ ਸਮਾਜ ਨੂੰ ਠੇਸ ਪਹੁੰਚਣ 'ਤੇ ਅਸੀਂ ਸਾਰੀ ਟੀਮ ਖਿਮਾਂ ਦੇ ਯਾਚਕ ਹਾਂ..!'। ਵੀਡੀਓ ਵਿੱਚ ਅਦਾਕਾਰ ਨੇ ਕਿਹਾ 'ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਦੋਸਤੋ 13 ਤਾਰੀਖ ਨੂੰ ਸਾਡੀ ਇੱਕ ਨਵੀਂ ਵੈੱਬ ਸੀਰੀਜ਼ ਰਿਲੀਜ਼ ਹੋਈ ਹੈ, ਉਹਦਾ ਨਾਂ ਹੈ ਸ਼ਿਕਾਰੀ 2, ਉਸਦੇ ਵਿੱਚ ਬੋਲੀਆਂ ਗਈਆਂ ਕੁੱਝ ਲਾਈਨਾਂ, ਸਾਡੀ ਬਾਜ਼ੀਗਰ ਬਿਰਾਦਰੀ ਨੂੰ ਠੀਕ ਨਹੀਂ ਲੱਗੀਆਂ, ਉਹਨਾਂ ਨੂੰ ਇਤਜ਼ਾਰ ਆ ਉਸ ਉਤੇ, ਯਕੀਨ ਮੰਨਿਓ, ਜਾਣਬੁੱਝ ਕੇ ਕਿਸੇ ਨੇ ਕੁੱਝ ਨਹੀਂ ਕੀਤਾ, ਇੱਕ ਲੋਕ ਬੋਲੀ ਸਮਝ ਕੇ ਉਹ ਬੋਲੀਆਂ ਗਈਆਂ ਸੀ, ਫਿਰ ਵੀ ਜਾਣੇ ਅਣਜਾਣੇ ਵਿੱਚ ਕੋਈ ਗਲਤੀ ਹੋਈ ਹੈ ਤਾਂ ਮੈਂ ਸਾਰੀ ਟੀਮ ਵੱਲੋਂ ਮੁਆਫ਼ੀ ਮੰਗਦਾ ਹਾਂ, ਇਸ ਲਈ ਬੁਰਾ ਨਾ ਮੰਨਿਓ, ਤੁਸੀਂ ਸਾਡੇ ਆਪਣੇ ਹੋ, ਇਨਸਾਨ ਗਲਤੀਆਂ ਦਾ ਪੁਤਲਾ ਹੈ, ਦੂਜੀ ਗੱਲ ਇਹ ਹੈ ਕਿ ਮੈਂ ਤੁਹਾਡਾ ਸ਼ੁਕਰਗੁਜ਼ਾਰ ਵੀ ਆ ਕਿ ਤੁਸੀਂ ਬਹੁਤ ਅੱਛੇ ਢੰਗ ਨਾਲ ਸਾਨੂੰ ਗਲਤੀ ਦਾ ਅਹਿਸਾਸ ਕਰਵਾਇਆ, ਅੱਗੇ ਤੋਂ ਕੋਸ਼ਿਸ਼ ਕਰਾਂਗੇ, ਕੋਈ ਇਸ ਤਰ੍ਹਾਂ ਦੀ ਗੱਲ਼ ਨਾ ਹੋਵੇ, ਇੱਕ ਵਾਰ ਫਿਰ ਤੋਂ ਖਿਮਾ ਦਾ ਯਾਚਕ ਹਾਂ।'
- " class="align-text-top noRightClick twitterSection" data="
">
ਤੁਹਾਨੂੰ ਦੱਸ ਦਈਏ ਕਿ ਮਨੀਸ਼ ਭੱਟ ਦੁਆਰਾ ਨਿਰਦੇਸ਼ਤ 'ਸ਼ਿਕਾਰੀ' ਪ੍ਰਿੰਸ ਕੰਵਲਜੀਤ ਸਿੰਘ ਦੁਆਰਾ ਲਿਖੀ ਗਈ ਸੀ, ਜਿਸ ਵਿੱਚ ਗੁੱਗੂ ਗਿੱਲ, ਆਸ਼ੀਸ਼ ਦੁੱਗਲ ਅਤੇ ਸੁਖਵਿੰਦਰ ਚਾਹਲ ਵਰਗੇ ਤਜ਼ਰਬੇਕਾਰ ਕਲਾਕਾਰਾਂ ਨੇ ਮੁੱਖ ਭੂਮਿਕਾ ਨਿਭਾਈ ਸੀ। ਇਸ ਦਾ ਭਾਗ 2 13 ਤਾਰੀਖ ਨੂੰ ਚਪਾਲ ਉਤੇ ਰਿਲੀਜ਼ ਕੀਤਾ ਗਿਆ।
ਇਹ ਵੀ ਪੜ੍ਹੋ:Sadke Main Tere: ਗਾਇਕ ਪੰਮੀ ਬਾਈ ਦਾ ਨਵਾਂ ਗੀਤ ਰਿਲੀਜ਼, ਹੁਣ ਟਰਾਲਾਂ ਚਲਾਉਂਦਾ ਦਿਸਿਆ ਗਾਇਕ