ਚੰਡੀਗੜ੍ਹ: ਕਲਾਕਾਰਾਂ ਅਤੇ ਵਿਵਾਦਾਂ ਦਾ ਪੁਰਾਣਾ ਰਿਸ਼ਤਾ ਹੈ, ਆਏ ਦਿਨ ਕਿਸੇ ਨਾ ਕਿਸੇ ਕਾਰਨ ਕਰਕੇ ਗਾਇਕ-ਅਦਾਕਾਰ ਇਸ ਦਾ ਸ਼ਿਕਾਰ ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੁਣ ਪੰਜਾਬੀ ਗਾਇਕ ਕੇਐੱਸ ਮੱਖਣ (ਕੁਲਦੀਪ ਸਿੰਘ ਮੱਖਣ) ਵੀ ਵਿਵਾਦ ਦਾ ਸਾਹਮਣਾ ਕਰ ਰਹੇ ਹਨ, ਇਸ ਦਾ ਕਾਰਨ ਹੈ ਉਹਨਾਂ ਦਾ ਆਉਣ ਵਾਲਾ ਨਵਾਂ ਗੀਤ।
ਜੀ ਹਾਂ, ਤੁਸੀਂ ਸਹੀ ਪੜ੍ਹਿਆ...ਗਾਇਕ ਕੇਐੱਸ ਮੱਖਣ ਦਾ ਨਵਾਂ ਗੀਤ 'ਜ਼ਮੀਨ ਦਾ ਰੌਲ਼ਾ' ਨੇ ਇੱਕ ਵਿਵਾਦ ਨੂੰ ਸੱਦਾ ਦਿੱਤਾ ਹੈ, ਜ਼ਿਕਰਯੋਗ ਹੈ ਕਿ ਗਾਇਕ ਮੱਖਣ ਅਤੇ ਉਸ ਦੇ ਸਾਥੀ ਸੱਤੀ ਲੋਹਾ ਖੇੜਾ ਖਿਲਾਫ਼ ਪੰਡਿਤ ਰਾਓ ਧਰਨੇਵਰ ਦੁਆਰਾ ਬਠਿੰਡਾ ਦੇ ਐਸਐਸਪੀ ਅਤੇ ਡੀਸੀ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ। ਸ਼ਿਕਾਇਤ ਵਿੱਚ ਧਰਨੇਵਰ ਨੇ ਲਿਖਿਆ ਹੈ ਕਿ ਕੇਐਸ ਮੱਖਣ ਦਾ ਨਵਾਂ ਗੀਤ 'ਜ਼ਮੀਨ ਦਾ ਰੌਲ਼ਾ' ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ, ਉਸ ਵਿੱਚ ਹਥਿਆਰਾਂ ਦਾ ਪ੍ਰਚਾਰ ਕੀਤਾ ਗਿਆ ਹੈ।
- Diwali 2023: ਰੌਸ਼ਨੀਆਂ ਨੇ ਜਗਮਗਾਏ ਪਾਲੀਵੁੱਡ-ਬਾਲੀਵੁੱਡ ਸ਼ਖਸ਼ੀਅਤਾਂ ਦੇ ਵਿਹੜੇ, ਧਰਮਿੰਦਰ ਤੋਂ ਲੈ ਕੇ ਜਿੰਮੀ ਸ਼ੇਰਗਿੱਲ ਤੱਕ ਨੇ ਦੀਵਾਲੀ ਨੂੰ ਲੈ ਕੇ ਸਾਂਝੇ ਕੀਤੇ ਆਪਣੇ ਮਨ ਦੇ ਭਾਵ
- Actress Upasana Singh: ਗਿੱਪੀ ਗਰੇਵਾਲ ਦੀ ਇਸ ਹੋਮ ਪ੍ਰੋਡੋਕਸ਼ਨ ਫਿਲਮ ਦਾ ਹਿੱਸਾ ਬਣੀ ਬਾਲੀਵੁੱਡ ਅਦਾਕਾਰਾ ਉਪਾਸਨਾ ਸਿੰਘ, ਸ਼ੂਟ ਲਈ ਪੁੱਜੀ ਲੰਦਨ
- Sidhu Moosewala New Song: ਮੌਤ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਚੌਥੇ ਗੀਤ ਦਾ ਐਲਾਨ, ਦੀਵਾਲੀ ਵਾਲੇ ਦਿਨ ਹੋਵੇਗਾ ਰਿਲੀਜ਼
ਪੰਡਿਤ ਰਾਓ ਧਰਨੇਵਰ ਨੇ ਮੰਗ ਕਰਦਿਆਂ ਕਿਹਾ ਕਿ ਸਰਕਾਰ ਨੂੰ ਇਸ 'ਤੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ ਅਤੇ ਜਿਨ੍ਹਾਂ ਦ੍ਰਿਸ਼ਾਂ 'ਚ ਹਥਿਆਰ ਦਿਖਾਏ ਗਏ ਹਨ, ਉਨ੍ਹਾਂ ਨੂੰ ਹਟਾਇਆ ਜਾਣਾ ਚਾਹੀਦਾ ਹੈ। ਉਲੇਖਯੋਗ ਹੈ ਕਿ ਗਾਇਕ ਕੇਐਸ ਮੱਖਣ ਦੇ ਇਸ ਨਵੇਂ ਗੀਤ ਦੀ ਸ਼ੂਟਿੰਗ ਦੀਆਂ ਕੁਝ ਤਸਵੀਰਾਂ ਪਹਿਲਾਂ ਹੀ ਵਾਇਰਲ ਹੋ ਚੁੱਕੀਆਂ ਹਨ, ਜਿਸ ਵਿੱਚ ਹਥਿਆਰਾਂ ਨਾਲ ਖੜ੍ਹੇ ਕੁਝ ਨੌਜਵਾਨ ਦਿਖਾਈ ਦਿੱਤੇ ਹਨ, ਜਿਸ ਨੂੰ ਦੇਖਣ ਤੋਂ ਬਾਅਦ ਪੰਡਿਤ ਰਾਓ ਹਰਕਤ ਵਿੱਚ ਆਏ ਹਨ। ਤੁਹਾਨੂੰ ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਗਾਇਕ ਦਾ ਨਾਂ ਕਿਸੇ ਵਿਵਾਦ ਨਾਲ ਜੁੜਿਆ ਹੈ, ਇਸ ਤੋਂ ਪਹਿਲਾਂ ਵੀ ਗਾਇਕ ਕਈ ਵਿਵਾਦਾਂ ਦਾ ਸਾਹਮਣਾ ਕਰਕੇ ਟ੍ਰੋਲ ਹੋ ਚੁੱਕੇ ਹਨ।
ਗਾਇਕ ਕੇਐੱਸ ਮੱਖਣ ਬਾਰੇ ਜਾਣੋ: ਗਾਇਕ ਕੇਐੱਸ ਮੱਖਣ ਕਈ ਹਿੱਟ ਗੀਤਾਂ ਲ਼ਈ ਜਾਣੇ ਜਾਂਦੇ ਹਨ। ਤੁਹਾਡੇ ਵਿੱਚੋਂ ਬਹੁਤਿਆਂ ਨੂੰ ਪਤਾ ਨਹੀਂ ਹੋਵੇਗਾ ਕਿ ਗਾਇਕ ਮੱਖਣ ਇੱਕ ਕਬੱਡੀ ਖਿਡਾਰੀ ਰਹਿ ਚੁੱਕੇ ਹਨ, ਉਹਨਾਂ ਦੇ ਗੀਤਾਂ ਵਿੱਚ ਜਿਆਦਾਤਰ ਖੇਡਾਂ ਅਤੇ ਸਿਹਤ ਬਾਰੇ ਵਿਸ਼ੇ ਦੇਖਣ ਨੂੰ ਮਿਲਦੇ ਹਨ। ਗਾਇਕ ਸੰਗੀਤ ਨਿਰਮਾਤਾ ਅਮਨ ਹੇਅਰ ਅਤੇ ਸੰਗੀਤਕਾਰ ਸੁਖਪਾਲ ਸੁੱਖ ਨਾਲ ਵੀ ਕੰਮ ਕਰ ਚੁੱਕੇ ਹਨ।