ਮੁੰਬਈ: ਬਾਲੀਵੁੱਡ ਦੀ ਖੂਬਸੂਰਤ ਅਤੇ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀਆਂ ਅਦਾਕਾਰਾਂ 'ਚੋਂ ਇੱਕ ਕੈਟਰੀਨਾ ਕੈਫ ਨਵੇਂ ਸਾਲ 2024 'ਚ ਆਪਣੀ ਪਹਿਲੀ ਡਰਾਮਾ ਫਿਲਮ 'ਮੇਰੀ ਕ੍ਰਿਸਮਸ' ਨਾਲ ਧਮਾਲ ਮਚਾਉਣ ਲਈ ਤਿਆਰ ਹੈ। ਫਿਲਮ ਮੈਰੀ ਕ੍ਰਿਸਮਸ ਦੀ ਰਿਲੀਜ਼ ਡੇਟ ਨੇੜੇ ਹੈ। ਇਸ ਫਿਲਮ 'ਚ ਕੈਟਰੀਨਾ ਅਤੇ ਸਾਊਥ ਐਕਟਰ ਵਿਜੇ ਸੇਤੂਪਤੀ ਰੁਮਾਂਸ ਕਰਦੇ ਨਜ਼ਰ ਆਉਣਗੇ। ਫਿਲਮ ਦਾ ਸ਼ਾਨਦਾਰ ਟ੍ਰੇਲਰ ਵੀ ਰਿਲੀਜ਼ ਹੋ ਗਿਆ ਹੈ।
ਹੁਣ ਕੈਟਰੀਨਾ ਮੈਰੀ ਕ੍ਰਿਸਮਸ ਫਿਲਮ ਦੀ ਟੀਮ ਨਾਲ ਫਿਲਮ ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲ ਹੀ 'ਚ ਕੈਟਰੀਨਾ ਕੈਫ, ਵਿਜੇ ਸੇਤੂਪਤੀ ਅਤੇ ਫਿਲਮ ਦੇ ਨਿਰਦੇਸ਼ਕ ਸ਼੍ਰੀਰਾਮ ਰਾਘਵਨ ਨੇ ਰਾਜਧਾਨੀ ਦਿੱਲੀ 'ਚ ਇਕ ਈਵੈਂਟ ਆਯੋਜਿਤ ਕੀਤਾ ਸੀ।
ਇਸ ਈਵੈਂਟ 'ਚ ਵਿਜੇ, ਕੈਟਰੀਨਾ ਅਤੇ ਫਿਲਮ ਨਿਰਦੇਸ਼ਕ ਨੇ ਫਿਲਮ ਨਾਲ ਜੁੜੀਆਂ ਖਾਸ ਗੱਲਾਂ 'ਤੇ ਚਰਚਾ ਕੀਤੀ। ਹੁਣ ਕੈਟਰੀਨਾ ਕੈਫ ਨੇ ਦਿੱਲੀ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਕਾਫੀ ਪਿਆਰ ਮਿਲ ਰਿਹਾ ਹੈ ਅਤੇ ਇਸ ਦੇ ਨਾਲ ਹੀ ਅਦਾਕਾਰਾ ਨੂੰ ਲੈ ਕੇ ਪ੍ਰੈਗਨੈਂਸੀ ਦੀਆਂ ਕਿਆਸਅਰਾਈਆਂ ਵੀ ਲਗਾਈਆਂ ਜਾ ਰਹੀਆਂ ਹਨ।
- Katrina Kaif On Salman Khan: ਕੈਟਰੀਨਾ ਕੈਫ ਨੇ ਐਕਸ ਬੁਆਏਫ੍ਰੈਂਡ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਬਾਰੇ ਕੀਤਾ ਖੁਲਾਸਾ, ਜਾਣੋ ਕੀ ਬੋਲੀ ਅਦਾਕਾਰਾ
- Katrina Kaif New Interview: ਮਾਡਲਿੰਗ ਦੇ ਦਿਨਾਂ 'ਚ ਇਸ ਹਸੀਨਾ ਨੂੰ ਫਾਲੋ ਕਰਦੀ ਸੀ ਕੈਟਰੀਨਾ ਕੈਫ, ਐਕਸ ਬੁਆਏਫੈਂਡ ਸਲਮਾਨ ਖਾਨ ਨਾਲ ਹੈ ਸੰਬੰਧਤ
- 'ਐਨੀਮਲ' ਸਟਾਰ ਰਣਬੀਰ ਕਪੂਰ ਦੀ ਦੀਵਾਨੀ ਹੈ 'ਪੰਜਾਬ ਦੀ ਕੈਟਰੀਨਾ ਕੈਫ' ਸ਼ਹਿਨਾਜ਼ ਗਿੱਲ, ਕਿਹਾ-ਉਸ ਨਾਲ ਕੰਮ ਕਰਨਾ ਚਾਹੁੰਦੀ ਹਾਂ
ਤੁਹਾਨੂੰ ਦੱਸ ਦੇਈਏ ਕਿ ਕੈਟਰੀਨਾ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ 'ਤੇ ਦਿੱਲੀ ਤੋਂ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਕੈਟਰੀਨਾ ਕੈਫ ਨੇ ਡੌਟ ਡਰੈੱਸ ਪਾਈ ਹੋਈ ਹੈ। ਇਸ ਡਰੈੱਸ 'ਚ ਕੈਟਰੀਨਾ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਦੇ ਨਾਲ ਹੀ ਪ੍ਰਸ਼ੰਸਕ ਸੋਸ਼ਲ ਮੀਡੀਆ 'ਤੇ ਕੈਟਰੀਨਾ ਦੀਆਂ ਤਸਵੀਰਾਂ 'ਤੇ ਆਪਣੇ ਪਿਆਰ ਦੀ ਵਰਖਾ ਕਰ ਰਹੇ ਹਨ।
ਇਸ ਦੇ ਨਾਲ ਹੀ ਕੈਟਰੀਨਾ ਕੈਫ ਨੂੰ ਪੋਲਕਾ ਡੌਟ ਡਰੈੱਸ 'ਚ ਦੇਖ ਕੇ ਕਈ ਪ੍ਰਸ਼ੰਸਕ ਅੰਦਾਜ਼ਾ ਲਗਾ ਰਹੇ ਹਨ ਕਿ ਅਦਾਕਾਰਾ ਗਰਭਵਤੀ ਹੈ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ, 'ਤੁਸੀਂ ਪੋਲਕਾ ਡੌਟ ਡਰੈੱਸ ਪਾ ਕੇ ਸਾਨੂੰ ਕਿਉਂ ਉਲਝਾਇਆ?' ਇੱਕ ਪ੍ਰਸ਼ੰਸਕ ਲਿਖਦਾ ਹੈ, 'ਲੱਗਦਾ ਹੈ ਕਿ ਗੁੱਡਨਿਊਜ਼ ਆਉਣ ਵਾਲੀ ਹੈ।' ਇੱਕ ਹੋਰ ਲਿਖਦਾ ਹੈ, 'ਸਭ ਨੂੰ ਵਧਾਈਆਂ, ਚੰਗੀ ਖ਼ਬਰ ਆਉਣ ਵਾਲੀ ਹੈ।'