ETV Bharat / entertainment

Katrina Kaif On Salman Khan: ਕੈਟਰੀਨਾ ਕੈਫ ਨੇ ਐਕਸ ਬੁਆਏਫ੍ਰੈਂਡ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਬਾਰੇ ਕੀਤਾ ਖੁਲਾਸਾ, ਜਾਣੋ ਕੀ ਬੋਲੀ ਅਦਾਕਾਰਾ - Katrina Kaif and Salman Khan films

Katrina Kaif And Salman Khan Relationship: ਕੈਟਰੀਨਾ ਕੈਫ ਨੇ ਆਪਣੇ ਐਕਸ ਬੁਆਏਫ੍ਰੈਂਡ ਅਤੇ ਬਾਲੀਵੁੱਡ ਸਟਾਰ ਸਲਮਾਨ ਖਾਨ ਨਾਲ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਕੈਟਰੀਨਾ ਨੇ ਦੱਸਿਆ ਹੈ ਕਿ ਜਦੋਂ ਉਹ ਸਲਮਾਨ ਖਾਨ ਨਾਲ ਹੁੰਦੀ ਹੈ ਤਾਂ ਉਹ ਕਿਵੇਂ ਮਹਿਸੂਸ ਕਰਦੀ ਹੈ।

Katrina Kaif revealed about her relationship

author img

By ETV Bharat Entertainment Team

Published : Dec 7, 2023, 10:48 AM IST

ਮੁੰਬਈ (ਬਿਊਰੋ): ਸਲਮਾਨ ਖਾਨ ਅਤੇ ਕੈਟਰੀਨਾ ਕੈਫ ਦੀ ਜੋੜੀ ਭਾਵੇਂ ਅਸਲ ਜ਼ਿੰਦਗੀ 'ਚ ਹਿੱਟ ਨਾ ਰਹੀ ਹੋਵੇ ਪਰ ਰੀਲ ਲਾਈਫ 'ਚ ਇਹ ਹਿੱਟ ਰਹੀ ਹੈ। ਦਰਸ਼ਕ ਕੈਟਰੀਨਾ ਅਤੇ ਸਲਮਾਨ ਖਾਨ ਦੀ ਲਵ ਸਟੋਰੀ ਨੂੰ ਅੱਗੇ ਵੱਧਦੇ ਦੇਖਣਾ ਚਾਹੁੰਦੇ ਸਨ ਪਰ ਉਹ ਦੋਵੇਂ ਵੱਖ ਹੋ ਗਏ। ਅੱਜ ਵੀ ਇਹ ਜੋੜੀ ਪਰਦੇ 'ਤੇ ਇਕੱਠੇ ਨਜ਼ਰ ਆਉਂਦੀ ਹੈ।

ਹਾਲ ਹੀ ਵਿੱਚ ਕੈਟਰੀਨਾ ਕੈਫ ਅਤੇ ਸਲਮਾਨ ਖਾਨ ਦੀ ਫਿਲਮ ਟਾਈਗਰ 3 ਨੇ ਬਾਕਸ ਆਫਿਸ 'ਤੇ ਚੰਗੀ ਕਮਾਈ ਕੀਤੀ ਹੈ। ਇਹ ਫਿਲਮ ਦੀਵਾਲੀ (12 ਨਵੰਬਰ 2023) ਨੂੰ ਰਿਲੀਜ਼ ਹੋਈ ਸੀ। ਇਸ ਦੇ ਨਾਲ ਹੀ ਇੱਕ ਇੰਟਰਵਿਊ 'ਚ ਕੈਟਰੀਨਾ ਕੈਫ ਨੇ ਸਲਮਾਨ ਖਾਨ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਖੁੱਲ੍ਹ ਕੇ ਗੱਲ ਕੀਤੀ ਹੈ। ਕੈਟਰੀਨਾ ਕੈਫ ਨੇ ਦੱਸਿਆ ਹੈ ਕਿ ਸਲਮਾਨ ਖਾਨ ਦੇ ਨਾਲ ਉਸ ਨੂੰ ਕਿਵੇਂ ਲੱਗਦਾ ਹੈ।

ਕੈਟਰੀਨਾ ਨੇ ਇੱਕ ਇੰਟਰਵਿਊ 'ਚ ਕਿਹਾ ਹੈ, 'ਸਲਮਾਨ ਖਾਨ ਨਾਲ ਮੇਰਾ ਪ੍ਰੋਫੈਸ਼ਨਲ ਸਮੀਕਰਨ ਬਹੁਤ ਵਧੀਆ ਹੈ, ਜਦੋਂ ਮੈਂ ਉਨ੍ਹਾਂ ਨਾਲ ਕੰਮ ਕਰਨਾ ਸ਼ੁਰੂ ਕੀਤਾ ਸੀ ਤਾਂ ਮੈਂ ਪੂਰੀ ਤਰ੍ਹਾਂ ਨਵੀਂ ਸੀ ਅਤੇ ਉਨ੍ਹਾਂ ਨੇ 50 ਤੋਂ ਜ਼ਿਆਦਾ ਫਿਲਮਾਂ ਕੀਤੀਆਂ ਸਨ। ਪਰ ਜਦੋਂ ਮੈਂ ਉਸ ਦੇ ਨਾਲ ਦੂਜੀ ਫਿਲਮ ਕੀਤੀ ਤਾਂ ਮੈਨੂੰ ਬਹੁਤ ਆਰਾਮਦਾਇਕ ਮਹਿਸੂਸ ਹੋਇਆ ਅਤੇ ਇੱਕ ਚੰਗਾ ਅਨੁਭਵ ਹੋਇਆ, ਸਲਮਾਨ ਖਾਨ ਇੱਕ ਸਰਪ੍ਰਾਈਜ਼ ਪੈਕੇਜ ਹੈ, ਉਸ ਦੇ ਨਾਲ ਕੰਮ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਹਰ ਰੋਜ਼ ਕੁਝ ਨਵਾਂ ਸਿੱਖਣ ਨੂੰ ਮਿਲਦਾ ਹੈ। ਉਹਨਾਂ ਨਾਲ ਕੰਮ ਕਰਨ ਲਈ ਖੁੱਲ੍ਹਾ ਦਿਮਾਗ ਹੋਣਾ ਚਾਹੀਦਾ ਹੈ।

ਕੈਟਰੀਨਾ ਕੈਫ ਨੇ ਇਹ ਵੀ ਕਿਹਾ ਹੈ ਕਿ ਅੱਜ ਵੀ ਉਹ ਸਲਮਾਨ ਖਾਨ ਦੀ ਇੱਜ਼ਤ ਕਰਦੀ ਹੈ। ਕੈਟਰੀਨਾ ਕੈਫ ਨੇ ਕਿਹਾ ਕਿ ਉਹ ਅਤੇ ਸਲਮਾਨ ਕੋਈ ਵੀ ਸੀਨ ਕਰਦੇ ਸਮੇਂ ਇੱਕ ਦੂਜੇ ਨਾਲ ਬਹੁਤ ਸਹਿਜ ਰਹਿੰਦੇ ਹਨ।

ਤੁਹਾਨੂੰ ਦੱਸ ਦੇਈਏ ਕੈਟਰੀਨਾ ਕੈਫ ਨੇ ਸੁਪਰਸਟਾਰ ਸਲਮਾਨ ਖਾਨ ਨਾਲ ਕਈ ਫਿਲਮਾਂ ਵਿੱਚ ਕੰਮ ਕੀਤਾ ਹੈ। ਇਹ ਹਿੱਟ ਜੋੜੀ ਪਿਛਲੀ ਵਾਰ ਟਾਈਗਰ 3 ਵਿੱਚ ਨਜ਼ਰ ਆਈ ਸੀ। ਹਾਲਾਂਕਿ ਫਿਲਮ ਅਜੇ ਵੀ ਸਿਨੇਮਾਘਰਾਂ 'ਚ ਚੱਲ ਰਹੀ ਹੈ ਪਰ ਫਿਲਮ ਦੀ ਰਫਤਾਰ ਹੌਲੀ ਹੋ ਗਈ ਹੈ। ਟਾਈਗਰ ਦਾ ਕਲੈਕਸ਼ਨ 450 ਕਰੋੜ ਨੂੰ ਪਾਰ ਕਰ ਗਿਆ ਹੈ।

ਵਰਕਫਰੰਟ ਦੀ ਗੱਲ਼ ਕਰੀਏ ਤਾਂ ਕੈਟਰੀਨਾ ਕੈਫ ਜਲਦੀ ਹੀ ਮੈਰੀ ਕ੍ਰਿਸਮਸ 'ਚ ਨਜ਼ਰ ਆਵੇਗੀ। ਫਿਲਹਾਲ ਉਹ ਆਪਣੇ ਪਤੀ ਵਿੱਕੀ ਕੌਸ਼ਲ ਨਾਲ ਆਨੰਦ ਭਰਿਆ ਸਮਾਂ ਬਤੀਤ ਕਰ ਰਹੀ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.