ਹੈਦਰਾਬਾਦ: ਵਿਵਾਦਾਂ ਦੀ ਰਾਣੀ ਇੰਨੀ ਦਿਨੀਂ ਫਿਲਮ 'ਧਾਕੜ' ਦੇ ਪ੍ਰਮੋਸ਼ਨ ਵਿੱਚ ਰੁੱਝੀ ਹੋਈ ਹੈ, ਇਸੇ ਤਰ੍ਹਾਂ ਦੀ ਜੇਕਰ ਵਿਵਾਦ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪਹਿਲਾਂ ਦਿਮਾਗ ਵਿੱਚ ਨਾਂ ਕੰਗਨਾ ਰਣੌਤ ਦਾ ਹੀ ਆਉਂਦਾ ਹੈ।
ਜ਼ਿਕਰਯੋਗ ਹੈ ਕਿ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਵੀਰਵਾਰ ਨੂੰ ਆਪਣੀ ਨਵੀਂ ਫਿਲਮ 'ਧਾਕੜ' ਦੇ ਪ੍ਰਮੋਸ਼ਨ ਲਈ ਜੈਪੁਰ ਪਹੁੰਚੀ। ਉਨ੍ਹਾਂ ਦੇ ਨਾਲ ਬਾਲੀਵੁੱਡ ਸਟਾਰ ਅਰਜੁਨ ਰਾਮਪਾਲ ਵੀ ਮੌਜੂਦ ਸਨ। ਦੋਵਾਂ ਨੇ ਫਿਲਮ ਦਾ ਪਹਿਲਾ ਗੀਤ 'ਸ਼ੀ ਇਜ਼ ਆਨ ਫਾਇਰ' ਰਾਜ ਮੰਦਰ 'ਚ ਲਾਂਚ ਕੀਤਾ।
ਟਵਿੱਟਰ 'ਤੇ ਆਪਣੀ ਵਾਪਸੀ ਦੇ ਨਾਲ ਨਾਲ ਕੰਗਨਾ ਨੇ ਰਾਜਸਥਾਨ ਦੇ ਦੰਗਿਆਂ ਨੂੰ ਲੈ ਕੇ ਗਹਿਲੋਤ ਸਰਕਾਰ 'ਤੇ ਨਿਸ਼ਾਨਾ ਸਾਧਿਆ। ਕੰਗਨਾ ਨੇ ਕਿਹਾ ਕਿ ਰਾਜਸਥਾਨ 'ਚ ਦੰਗੇ ਰੋਕਣ ਲਈ ਸਾਨੂੰ ਅਜਿਹੀ ਸਰਕਾਰ ਲਿਆਉਣੀ ਚਾਹੀਦੀ ਹੈ, ਜੋ ਦੰਗੇ ਨਾ ਹੋਣ ਦੇਵੇ।
ਦੂਜੇ ਪਾਸੇ ਕੰਗਨਾ ਨੇ ਭਾਜਪਾ 'ਚ ਸ਼ਾਮਲ ਹੋ ਕੇ ਰਾਜਨੀਤੀ 'ਚ ਆਉਣ ਦੇ ਸਵਾਲ 'ਤੇ ਵੀ ਬੋਲਿਆ। ਉਨ੍ਹਾਂ ਕਿਹਾ- ਫਿਲਹਾਲ ਮੇਰੀ ਅਜਿਹੀ ਕੋਈ ਯੋਜਨਾ ਨਹੀਂ ਹੈ। ਫਿਲਹਾਲ ਮੈਂ ਬਾਲੀਵੁੱਡ ਲਈ ਕੰਮ ਕਰਨਾ ਚਾਹੁੰਦੀ ਹਾਂ।
ਤੁਹਾਨੂੰ ਦੱਸ ਦਈਏ ਕਿ ਅਦਾਕਾਰਾ ਦੀ ਫਿਲਮ ਧਾਕੜ ਦੀ ਰਿਲੀਜ਼ ਮਿਤੀ 20 ਮਈ ਹੈ। ਅਦਾਕਾਰਾ ਫਿਲਮ ਦੇ ਪ੍ਰਮੋਸ਼ਨ ਲਈ ਹਰ ਦਿਨ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ।
ਇਹ ਵੀ ਪੜ੍ਹੋ:'ਧਾਕੜ' ਦੇ ਪਹਿਲੇ ਗੀਤ 'she Is On Fire' ਦੇ ਲਾਂਚ 'ਤੇ ਕੰਗਨਾ ਰਣੌਤ ਨੇ ਦਿਖਾਈ ਕੁਈਨ ਦੀ ਝਲਕ