ਸੰਗਰੂਰ : ਇਹ ਜੋ ਤਸਵੀਰਾਂ ਤੁਹਾਨੂੰ ਵਿਖਾ ਰਹੇ ਹਾਂ ਉਹ ਖਨੌਰੀ ਬਾਰਡਰ ਦੀਆਂ ਹਨ ਜਿੱਥੇ ਕਿ ਕਿਸਾਨਾਂ ਵੱਲੋਂ ਤਕਰੀਬਨ 10 ਮਹੀਨੇ ਹੋ ਚੁੱਕੇ ਹਨ ਧਰਨਾ ਲਗਾ ਰੱਖਿਆ ਹੈ। ਤੁਹਾਨੂੰ ਦੱਸ ਦੇਈਏ ਕਿ ਖਨੌਰੀ ਬਾਰਡਰ ਦੇ ਉੱਤੇ ਹੀ ਦਿਲਜੀਤ ਸਿੰਘ ਡੱਲੇਵਾਲ ਵੱਲੋਂ ਮਰਨ ਵਰਤ ਰੱਖਿਆ ਗਿਆ ਹੈ। ਜੇਕਰ ਦੂਜੇ ਆਮ ਕਿਸਾਨ ਵੀਰਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵੀ ਆਪਣੀ-ਆਪਣੀ ਡਿਊਟੀ ਨਿਭਾ ਰਹੇ ਹਨ। ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਾਮ ਦਾ ਟਾਈਮ ਹੋ ਚੁੱਕਿਆ ਹੈ ਅਤੇ ਲੰਗਰ ਪਾਣੀ ਦੀਆਂ ਤਿਆਰੀਆਂ ਚੱਲ ਰਹੀਆਂ ਹਨ।
ਡੱਲੇਵਾਲ ਦੀ ਤਬੀਅਤ ਨੂੰ ਲੈ ਕੇ ਵੀ ਪ੍ਰਗਟਾਈ ਚਿੰਤਾ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਵੀਰਾਂ ਨੇ ਕਿਹਾ ਸਾਨੂੰ ਜਦੋਂ ਵੀ ਸਾਡੇ ਆਗੂਆਂ ਦਾ ਹੁਕਮ ਹੋਵੇਗਾ। ਅਸੀਂ ਦਿੱਲੀ ਵੱਲ ਕੂਚ ਕਰਾਂਗੇ ਨਾਲ ਹੀ ਉਨ੍ਹਾਂ ਨੇ ਡੱਲੇਵਾਲ ਦੀ ਤਬੀਅਤ ਨੂੰ ਲੈ ਕੇ ਵੀ ਚਿੰਤਾ ਪ੍ਰਗਟਾਈ ਹੈ। ਪਰ ਉਨ੍ਹਾਂ ਨੇ ਕਿਹਾ ਕਿ ਜੇ ਸਾਡੇ ਆਗੂ ਨੂੰ ਕੁਝ ਹੁੰਦਾ ਹੈ ਤਾਂ ਹਰ ਕਿਸਾਨ ਮਰਨ ਵਰਤ 'ਤੇ ਬੈਠਣ ਦੇ ਲਈ ਤਿਆਰ ਹੈ। ਸਾਰੇ ਪੰਜਾਬ ਦੇ ਵਿੱਚੋਂ ਹੀ ਕਿਸਾਨ ਵੀਰ ਇਕੱਠੇ ਹੋ ਕੇ ਖਨੌਰੀ ਬਾਰਡਰ ਬੈਠੇ ਹਨ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਜੋ ਕਿਸਾਨ ਦੀ ਜੋ-ਜੋ ਡਿਊਟੀ ਲੱਗਦੀ ਹੈ ਉਹ ਵੀਰ ਉਸ ਡਿਊਟੀ ਨੂੰ ਪੂਰਾ ਕਰਨ ਦੇ ਲਈ ਤਨਦੇਹੀ ਨਾਲ ਖੜਾ ਹੈ।
ਕਿਸਾਨਾਂ ਦੇ ਪਰਿਵਾਰ ਵੀ ਇਸ ਅੰਦੋਲਨ ਦੇ ਵਿੱਚ ਦੇ ਰਹੇ ਸਾਥ
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਸਾਨ ਵੀਰਾਂ ਨੇ ਕਿਹਾ ਕਿ ਸਾਨੂੰ ਇੱਥੇ ਆਇਆਂ ਤਕਰੀਬਨ 10 ਮਹੀਨੇ ਤੋਂ ਉਪਰ ਹੋ ਚੁੱਕਿਆ ਹੈ। ਪਰ ਸਾਡੇ ਘਰ ਦਿਆਂ ਵੱਲੋਂ ਸਾਡਾ ਸਿਰਫ ਹਾਲ ਚਾਲ ਪਤਾ ਕਰਨ ਦੇ ਲਈ ਹੀ ਫੋਨ ਆਉਂਦੇ ਹਨ, ਕਦੇ ਉਨ੍ਹਾਂ ਵੱਲੋਂ ਕੋਈ ਨਰਾਜ਼ਗੀ ਨਹੀਂ ਜਤਾਈ ਗਈ ਕਿ ਤੁਸੀਂ ਇੰਨਾ ਟਾਈਮ ਹੋ ਗਿਆ ਹੈ ਕਿ ਉਹ ਘਰ ਤੋਂ ਬਾਹਰ ਹੋ, ਜਿਸ ਤੋਂ ਪਤਾ ਲੱਗਦਾ ਹੈ ਕਿ ਇਕੱਲੇ ਕਿਸਾਨ ਹੀ ਨਹੀਂ ਕਿਸਾਨਾਂ ਦੇ ਪਰਿਵਾਰ ਵੀ ਇਸ ਅੰਦੋਲਨ ਦੇ ਵਿੱਚ ਸਾਥ ਦੇ ਰਹੇ ਹਨ। ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਿਸਾਨ ਵੀਰਾਂ ਵੱਲੋਂ ਆਲੂ, ਪਿਆਜ ਕੱਟੇ ਜਾ ਰਹੇ ਹਨ ਅਤੇ ਦਾਲ, ਸਬਜੀ ਨੂੰ ਤੜਕਾ ਲਗਾਇਆ ਜਾ ਰਿਹਾ ਹੈ। ਕਿਸਾਨ ਵੀਰਾਂ ਦਾ ਕਹਿਣਾ ਸੀ ਕਿ ਉਨ੍ਹਾਂ ਨੂੰ ਅਹਿਸਾਸ ਹੀ ਨਹੀਂ ਹੋ ਰਿਹਾ ਕਿ ਉਨ੍ਹਾਂ ਨੂੰ ਆਪਣੇ ਘਰੋਂ ਆਇਆਂ ਇੰਨਾ ਟਾਈਮ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇੱਕ ਪਰਿਵਾਰ ਜਿਹਾ ਪਿਆਰ ਇਸ ਧਰਨੇ ਵਿੱਚ ਮਿਲ ਰਿਹਾ ਹੈ।