ETV Bharat / entertainment

Kali Jotta On Ott Platform: ਖੁਸ਼ਖਬਰੀ...ਵਿਸਾਖੀ 'ਤੇ ਹੋਵੇਗਾ ਧਮਾਕਾ, ਓਟੀਟੀ ਉਤੇ ਦੇਖਣ ਨੂੰ ਮਿਲੇਗੀ 'ਕਲੀ ਜੋਟਾ' - Kali Jotta star cast

2023 ਦੀ ਸਭ ਤੋਂ ਵੱਧ ਪਿਆਰੀ ਅਤੇ ਸੁਪਰਹਿੱਟ ਪੰਜਾਬੀ ਫਿਲਮ 'ਕਲੀ ਜੋਟਾ' ਜਿਸ ਨੇ ਕਈ ਰਿਕਾਰਡ ਤੋੜ ਦਿੱਤੇ ਹਨ, ਜਲਦੀ ਹੀ OTT ਪਲੇਟਫਾਰਮ 'ਤੇ ਸਟ੍ਰੀਮ ਕੀਤੀ ਜਾਵੇਗੀ।

Kali Jotta On Ott Platform
Kali Jotta On Ott Platform
author img

By

Published : Apr 11, 2023, 11:26 AM IST

ਚੰਡੀਗੜ੍ਹ: 2022 ਵਿੱਚ ਪੰਜਾਬੀ ਫਿਲਮ ਇੰਡਸਟਰੀ ਨੇ ਇੱਕ ਨਵਾਂ ਰਿਕਾਰਡ ਬਣਾਇਆ ਅਤੇ ਪੰਜਾਬੀ ਸਿਨੇਮਾ ਦੇ ਇਤਿਹਾਸ ਵਿੱਚ ਸਭ ਤੋਂ ਵੱਧ ਫਿਲਮਾਂ ਰਿਲੀਜ਼ ਕੀਤੀਆਂ ਗਈਆਂ। 2023 ਵਿੱਚ ਵੀ ਅਜਿਹਾ ਹੁੰਦਾ ਦੇਖਿਆ ਜਾ ਰਿਹਾ ਹੈ। ਸਾਲ 2023 ਵਿੱਚ ਰਿਲੀਜ਼ ਹੋਈ ਪਹਿਲੀ ਫਿਲਮ ਨੇ ਹੀ ਕਈ ਰਿਕਾਰਡ ਤੋੜ ਦਿੱਤੇ। ਜੀ ਹਾਂ...ਅਸੀਂ ਗੱਲ ਕਰ ਰਹੇ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਦੀ ਫਿਲਮ 'ਕਲੀ ਜੋਟਾ' ਦੀ, ਜਿਸ ਨੇ ਰਿਲੀਜ਼ ਹੋਣ ਤੋਂ ਬਾਅਦ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। ਹੁਣ ਇਹ ਫਿਲਮ ਓਟੀਟੀ ਉਤੇ ਆ ਰਹੀ ਹੈ।

ਓਟੀਟੀ ਉਤੇ ਕਲੀ ਜੋਟਾ: ਕਲੀ ਜੋਟਾ ਨੇ ਹੁਣ ਤੱਕ 42 ਕਰੋੜ ਦੀ ਕਮਾਈ ਕਰ ਲਈ ਹੈ, ਹੁਣ ਜੋ ਪ੍ਰਸ਼ੰਸਕ ਫਿਲਮ ਨੂੰ ਦੇਖਣਾ ਚਾਹੁੰਦੇ ਹਨ, ਉਹਨਾਂ ਲਈ ਖੁਸ਼ਖਬਰੀ ਹੈ, ਕਿਉਂਕਿ ਉਹ ਫਿਲਮ ਨੂੰ ਓਟੀਟੀ ਉਤੇ ਦੇਖ ਸਕਦੇ ਹਨ। ਕਲੀ ਜੋਟਾ 13 ਅਪ੍ਰੈਲ 2023 ਤੋਂ ਚੌਪਾਲ ਟੀਵੀ 'ਤੇ ਸਟ੍ਰੀਮ ਕੀਤੀ ਜਾਵੇਗੀ।

ਫਿਲਮ ਦੀ ਕਹਾਣੀ ਬਾਰੇ: ਇਸ ਫਿਲਮ 'ਚ ਜਿੱਥੇ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਦੀ ਰੋਮਾਂਟਿਕ ਕੈਮਿਸਟਰੀ ਦੇਖਣ ਨੂੰ ਮਿਲੀ, ਉਥੇ ਹੀ ਵਾਮਿਕਾ ਗੱਬੀ ਨੇ ਇਸ ਫਿਲਮ 'ਚ ਮੁੱਖ ਕਿਰਦਾਰ ਨਿਭਾਇਆ। ਤੁਹਾਨੂੰ ਦੱਸ ਦੇਈਏ ਕਿ ਫਿਲਮ ‘ਕਲੀ ਜੋਟਾ’ ਦੀ ਕਹਾਣੀ 80 ਅਤੇ 90 ਦੇ ਦਹਾਕੇ ਦੇ ਆਲੇ-ਦੁਆਲੇ ਘੁੰਮਦੀ ਹੈ ਅਤੇ ਉਸ ਸਮੇਂ ਨੂੰ ਦਰਸਾਉਂਦੀ ਹੈ ਜਦੋਂ ਸਮਾਜ ਵਿੱਚ ਔਰਤਾਂ ਦੀ ਸਥਿਤੀ ਇੰਨੀ ਚੰਗੀ ਨਹੀਂ ਸੀ। ਕਲੀ ਜੋਟਾ ਇੱਕ ਕੁੜੀ, ਰਾਬੀਆ (ਨੀਰੂ ਬਾਜਵਾ) ਦੀ ਪ੍ਰੇਮ ਕਹਾਣੀ ਦੇ ਆਲੇ-ਦੁਆਲੇ ਘੁੰਮਦੀ ਹੈ, ਜੋ ਕਿ ਸੁਭਾਅ ਤੋਂ ਬਹੁਤ ਹੱਸਮੁੱਖ ਹੈ ਪਰ ਉਸਦੀ ਇਹ ਸ਼ਖਸੀਅਤ ਪਿਤਾ-ਪੁਰਖੀ ਸਮਾਜ ਨੂੰ ਚੰਗੀ ਨਹੀਂ ਲੱਗਦੀ।

ਫਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਮੁੱਖ ਭੂਮਿਕਾਵਾਂ ਵਿੱਚ ਹਨ। ਉਨ੍ਹਾਂ ਨੂੰ ਪ੍ਰਿੰਸ ਕੰਵਲਜੀਤ ਸਿੰਘ, ਨਿਕਿਤਾ ਗਰੋਵਰ ਅਤੇ ਹੋਰਾਂ ਨੇ ਸਹਿਯੋਗ ਦਿੱਤਾ। ਕਲੀ ਜੋਟਾ ਦਾ ਨਿਰਦੇਸ਼ਨ ਦਿੱਗਜ ਨਿਰਦੇਸ਼ਕ ਵਿਜੇ ਕੁਮਾਰ ਅਰੋੜਾ ਦੁਆਰਾ ਕੀਤਾ ਗਿਆ ਅਤੇ ਹਰਿੰਦਰ ਕੌਰ ਨੇ ਇਸ ਫਿਲਮ ਨੂੰ ਲਿਖਿਆ ਹੈ। ਜੋ ਕਿ ਪੰਜਾਬੀ ਸਿਨੇਮਾ ਦੀ ਪਹਿਲੀ ਔਰਤ ਫਿਲਮ ਲੇਖਕ ਹੈ। ਕਲੀ ਜੋਟਾ ਨੂੰ ਸੰਨੀ ਰਾਜ, ਸਰਲਾ ਰਾਣੀ, ਵਰੁਣ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਨੇ ਪੇਸ਼ ਕੀਤਾ ਹੈ।

ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਨੀਰੂ ਬਾਜਵਾ ਅਤੇ ਸਤਿੰਦਰ ਸਰਤਾਜ ਵੱਡੇ ਪਰਦੇ 'ਤੇ ਇਕੱਠੇ ਨਜ਼ਰ ਆਏ ਹਨ। ਤੁਹਾਨੂੰ ਦੱਸ ਦੇਈਏ ਕਿ ਇਹ ਫਿਲਮ 3 ਫਰਵਰੀ ਨੂੰ ਰਿਲੀਜ਼ ਹੋਈ ਸੀ ਅਤੇ ਇਹ ਫਿਲਮ ਦਰਸ਼ਕਾਂ ਅਤੇ ਆਲੋਚਕਾਂ ਦੋਨਾਂ ਦਾ ਦਿਲ ਜਿੱਤਣ ਵਿੱਚ ਸਫ਼ਲ ਰਹੀ ਹੈ।

ਇਹ ਵੀ ਪੜ੍ਹੋ: KKBKKJ Trailer Launch: ਸਲਮਾਨ ਨੇ ਸ਼ਹਿਨਾਜ਼ ਨੂੰ ਅੱਗੇ ਵਧਣ ਦੀ ਦਿੱਤੀ ਸਲਾਹ, 'ਪੰਜਾਬ ਦੀ ਕੈਟਰੀਨਾ ਕੈਫ' ਨੇ ਦਿੱਤਾ ਇਹ ਜਵਾਬ

ETV Bharat Logo

Copyright © 2025 Ushodaya Enterprises Pvt. Ltd., All Rights Reserved.