ਚੰਡੀਗੜ੍ਹ: ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮਿਕਾ ਗੱਬੀ ਸਟਾਰਰ ਪੰਜਾਬੀ ਫਿਲਮ 'ਕਲੀ ਜੋਟਾ' ਨੂੰ ਫਿਲਮ ਪ੍ਰੇਮੀਆਂ ਅਤੇ ਫਿਲਮ ਆਲੋਚਕਾਂ ਤੋਂ ਬਹੁਤ ਪਿਆਰ ਅਤੇ ਪ੍ਰਸ਼ੰਸਾ ਮਿਲੀ ਹੈ। ਇਹ ਫਿਲਮ 3 ਫਰਵਰੀ 2023 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਸੀ। ਫਿਲਮ 8ਵੇਂ ਹਫ਼ਤੇ ਵੀ ਜ਼ੋਰਦਾਰ ਚੱਲ ਰਹੀ ਹੈ। ਫਿਲਮ ਹਰਿੰਦਰ ਕੌਰ ਦੁਆਰਾ ਲਿਖੀ ਜਾ ਰਹੀ ਹੈ ਅਤੇ ਵਿਜੇ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਕੀਤਾ ਗਿਆ। ਜਦੋਂ ਕਿ ਇਸ ਪ੍ਰੋਜੈਕਟ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਪੇਸ਼ ਕੀਤਾ ਗਿਆ ਹੈ।
- " class="align-text-top noRightClick twitterSection" data="
">
ਸਾਰੇ ਹਫ਼ਤਿਆਂ ਦੀ ਕਮਾਈ: ਫਿਲਮ ਨੇ ਪਹਿਲੇ ਹਫ਼ਤੇ ਵਿੱਚ 4.95 ਕਰੋੜ, ਹਫ਼ਤਾ 2 ਵਿੱਚ 6.05 ਕਰੋੜ, ਹਫ਼ਤਾ 3 ਵਿੱਚ 3.25 ਕਰੋੜ, ਹਫ਼ਤਾ 4 ਵਿੱਚ 2 ਕਰੋੜ ਆਦਿ। ਹੁਣ ਜੇਕਰ ਕੁੱਲ਼ ਕਮਾਈ ਦੀ ਗੱਲ ਕਰੀਏ ਤਾਂ ਫਿਲਮ ਨੇ ਹੁਣ ਤੱਕ 41.95 ਕਰੋੜ ਦੇ ਅੰਕੜੇ ਨੂੰ ਪਾਰ ਕਰ ਲਿਆ ਹੈ, ਜੋ ਕਿ ਪੰਜਾਬੀ ਫਿਲਮ ਜਗਤ ਲਈ ਵਿਸ਼ੇਸ਼ ਗੱਲ ਹੈ। ਫਿਲਮ ਹੁਣ ਤੱਕ ਦੀ 8ਵੀਂ ਸਭ ਤੋਂ ਵੱਡੀ ਕਮਾਈ ਕਰਨ ਵਾਲੀ ਪੰਜਾਬੀ ਫਿਲਮ ਬਣ ਗਈ ਹੈ ਅਤੇ ਇਹ ਇਸ ਹਫਤੇ ਬਹੁਤ ਜਲਦੀ ਹੀ ਚੋਟੀ ਦੀਆਂ 5 ਫਿਲਮਾਂ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਹੈ।
ਕਲੀ ਜੋਟਾ ਫਿਲਮ ਬਾਰੇ: 'ਕਲੀ ਜੋਟਾ' ਰਾਬੀਆ ਨਾਂ ਦੀ ਇੱਕ ਕੁੜੀ ਦੀ ਕਹਾਣੀ ਹੈ, ਜਿਸਦਾ ਕਿਰਦਾਰ ਨੀਰੂ ਬਾਜਵਾ ਦੁਆਰਾ ਨਿਭਾਇਆ ਜਾ ਰਿਹਾ ਹੈ ਜੋ ਜ਼ਿੰਦਗੀ ਨੂੰ ਪੂਰੀ ਤਰ੍ਹਾਂ ਜਿਊਣ ਵਿੱਚ ਵਿਸ਼ਵਾਸ ਰੱਖਦੀ ਹੈ, ਪਰ ਕੁਝ ਅਣਚਾਹੇ ਘਟਨਾਵਾਂ ਕਾਰਨ ਉਸ ਦੀ ਜ਼ਿੰਦਗੀ ਉਲਟ-ਪੁਲਟ ਹੋ ਜਾਂਦੀ ਹੈ। ਸਤਿੰਦਰ ਸਰਤਾਜ ਨੀਰੂ ਬਾਜਵਾ ਦੇ ਪਹਿਲੇ ਪਿਆਰ ਦੀ ਭੂਮਿਕਾ ਨਿਭਾਅ ਰਹੇ ਹਨ ਜਦਕਿ ਵਾਮਿਕਾ ਗੱਬੀ ਵਕੀਲ ਦੀ ਭੂਮਿਕਾ 'ਚ ਨਜ਼ਰ ਆਈ।
ਪੰਜਾਬੀ ਦੀਆਂ ਪਹਿਲੀਆਂ 10 ਸੁਪਰਹਿੱਟ ਫਿਲਮਾਂ: ਇਸ ਸੂਚੀ ਵਿੱਚ ਪਹਿਲਾਂ ਸਥਾਨ 'ਦਿ ਲੀਜੈਂਡ ਆਫ਼ ਮੌਲਾ ਜੱਟ' ਨੇ ਹਾਸਿਲ ਕੀਤਾ, 2022 ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ 289.9 ਕਰੋੜ ਦੀ ਕਮਾਈ ਕੀਤੀ। ਦੂਜਾ ਸਥਾਨ ਫਿਲਮ 'ਕੈਰੀ ਆਨ ਜੱਟਾ 2' ਨੇ ਹਾਸਿਲ ਕੀਤਾ, ਇਸ ਫਿਲਮ ਨੇ 57.67 ਕਰੋੜ ਦੀ ਕਮਾਈ ਕੀਤੀ। ਤੀਜਾ ਸਥਾਨ ਫਿਲਮ 'ਸੌਂਕਣ ਸੌਂਕਣੇ' ਨੇ ਹਾਸਿਲ ਕੀਤਾ, 2022 ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ 57.60 ਕਰੋੜ ਦੀ ਕਮਾਈ ਕੀਤੀ। ਚੌਥਾ ਸਥਾਨ 'ਚੱਲ ਮੇਰਾ ਪੁੱਤ 2' ਨੇ ਹਾਸਿਲ ਕੀਤਾ, 2020 ਵਿੱਚ ਰਿਲੀਜ਼ ਹੋਈ ਇਸ ਫਿਲਮ ਨੇ 57.15 ਕਰੋੜ ਦੀ ਕਮਾਈ ਕੀਤੀ। ਇਸ ਤੋਂ ਬਾਅਦ ਅਗਲਾ ਸਥਾਨ 'ਹੌਂਸਲਾ ਰੱਖ' ਫਿਲਮ ਨੇ 54.62 ਕਰੋੜ ਨਾਲ ਹਾਸਿਲ ਕੀਤਾ। ਫਿਰ 'ਛੜਾ' ਫਿਲਮ ਨੇ 53.10 ਕਰੋੜ ਨਾਲ ਸਥਾਨ ਹਾਸਿਲ ਕੀਤਾ। 2014 ਵਿੱਚ ਰਿਲੀਜ਼ ਹੋਈ ਫਿਲਮ 'ਚਾਰ ਸਾਹਿਬਜ਼ਾਦੇ' ਨੇ 46.34 ਨਾਲ ਸਥਾਨ ਹਾਸਿਲ ਕੀਤਾ, ਇਸ ਤੋਂ ਬਾਅਦ ਫਰਵਰੀ 2023 ਵਿੱਚ ਰਿਲੀਜ਼ ਹੋਈ ਫਿਲਮ 'ਕਲੀ ਜੋਟਾ' ਨੇ ਪ੍ਰਾਪਤ ਕੀਤਾ, ਫਿਰ ਨੌਵਾਂ ਅਤੇ ਦਸਵਾਂ ਸਥਾਨ ਕ੍ਰਮਵਾਰ 'ਛੱਲਾ ਮੁੜ ਕੇ ਨੀ ਆਇਆ' ਅਤੇ 'ਸਰਦਾਰ ਜੀ' ਨੇ 39.43 ਅਤੇ 38.38 ਕਰੋੜ ਹਾਸਿਲ ਕੀਤਾ।
ਇਹ ਵੀ ਪੜ੍ਹੋ:Jagjeet Sandhu Film Bhole Oye: ਲਓ ਜੀ...ਇਸ ਸਤੰਬਰ ਤੁਹਾਨੂੰ ਹਸਾਉਣ ਆ ਰਿਹਾ ਭੋਲਾ, ਫਿਲਮ ਦੀ ਰਿਲੀਜ਼ ਮਿਤੀ ਦਾ ਐਲਾਨ